best platform for news and views

Month: June 2019

ਕਾਂਗਰਸੀ ਆਗੂ ਬੱਬੂ ਸ਼ਰਮਾ ਨੂੰ ਗਹਿਰਾ ਸਦਮਾ, ਪਿਤਾ ਬਲਦੇਵ ਰਾਜ ਸ਼ਰਮਾ ਦਾ ਦਿਹਾਂਤ

ਕਾਂਗਰਸੀ ਆਗੂ ਬੱਬੂ ਸ਼ਰਮਾ ਨੂੰ ਗਹਿਰਾ ਸਦਮਾ, ਪਿਤਾ ਬਲਦੇਵ ਰਾਜ ਸ਼ਰਮਾ ਦਾ ਦਿਹਾਂਤ

Latest News, Tarantaran
ਭਿੱਖੀਵਿੰਡ 30 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬੱਬੂ ਸ਼ਰਮਾ, ਜਤਿੰਦਰ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਬਲਦੇਵ ਰਾਜ ਸ਼ਰਮਾ ਦਾ ਬੀਤੀ ਸ਼ਾਮ ਅਚਾਨਕ ਦਿਹਾਂਤ ਹੋ ਗਿਆ। ਬਲਦੇਵ ਰਾਜ ਸ਼ਰਮਾ ਦਾ ਅੰਤਿਮ ਸੰਸਕਾਰ ਭਿੱਖੀਵਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਤੇ ਉਹਨਾਂ ਦੀ ਚਿਖਾ ਨੂੰ ਅਗਨੀ ਪੁੱਤਰ ਬੱਬੂ ਸ਼ਰਮਾ ਵੱਲੋਂ ਵਿਖਾਈ ਗਈ। ਅੰਤਿਮ ਸੰਸਕਾਰ ਮੌਕੇ ਪਹੰੁਚੇਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸਰਵਨ ਸਿੰਘ ਧੰੁਨ, ਅਨੂਪ ਸਿੰਘ ਭੁੱਲਰ, ਕਿਰਨਜੀਤ ਸਿੰਘ ਮਿੱਠਾ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਤਰਲੋਕ ਸਿੰਘ ਚੱਕਵਾਲੀਆ, ਪ੍ਰਧਾਨ ਰਾਜਵੰਤ ਸਿੰਘ ਪਹੂਵਿੰਡ, ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ ਕ੍ਰਿਸ਼ਨਪਾਲ ਜੱਜ, ਸੁਰਿੰਦਰ ਸਿੰਘ ਬੁੱਗ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਸੁੱਚਾ ਸਿੰਘ ਕਾਲੇ, ਸਰਪੰਚ ਗੋਰਾ ਸਾਂਧਰਾ, ਸਰਪੰਚ ਲਾਲੀ ਕਾਜੀਚੱਕ, ਗੁਰਜੀਤ ਸਿੰਘ ਘੁਰਕਵਿੰਡ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਸਿਤਾਰਾ ਸਿੰਘ ਡਲੀਰੀ, ਸਕੱ
ਪੰਜਾਬ ਦੇ ‘ਹੋਲੀ ਬੰਪਰ’ ਨੇ ਹਿਮਾਚਲ ਵਾਸੀ ਦੀ ਜ਼ਿੰਦਗੀ ‘ਚ ‘ਭਰੇ ਰੰਗ’ – ਦਸ ਸਾਲ ਤੋਂ ਪਾ ਰਿਹਾ ਸੀ ਲਾਟਰੀ, ਆਖਰ 3 ਕਰੋੜ ਦਾ ਨਿਕਲਿਆ ਇਨਾਮ

ਪੰਜਾਬ ਦੇ ‘ਹੋਲੀ ਬੰਪਰ’ ਨੇ ਹਿਮਾਚਲ ਵਾਸੀ ਦੀ ਜ਼ਿੰਦਗੀ ‘ਚ ‘ਭਰੇ ਰੰਗ’ – ਦਸ ਸਾਲ ਤੋਂ ਪਾ ਰਿਹਾ ਸੀ ਲਾਟਰੀ, ਆਖਰ 3 ਕਰੋੜ ਦਾ ਨਿਕਲਿਆ ਇਨਾਮ

Breaking News, Chandigarh
ਚੰਡੀਗੜ•, 30 ਜੂਨ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਲਾਟਰੀ ਬੰਪਰਾਂ ਨੇ ਸਿਰਫ ਪੰਜਾਬ ਵਾਸੀਆਂ ਦੀ ਹੀ ਕਿਸਮਤ ਨਹੀਂ ਚਮਕਾਈ ਬਲਕਿ ਇਸ ਰਾਹੀਂ ਇਕ ਹਿਮਾਚਲ ਪ੍ਰਦੇਸ਼ ਦਾ ਵਸਨੀਕ ਵੀ ਕਰੋੜਪਤੀ ਬਣ ਗਿਆ ਹੈ। ਪਿਛਲੇ ਦਸ ਸਾਲ ਤੋਂ ਲਗਾਤਾਰ ਲਾਟਰੀ ਦੀ ਟਿਕਟ ਖਰੀਦ ਰਹੇ ਓਮ ਪ੍ਰਕਾਸ਼ ਠਾਕੁਰ ਦਾ ਆਖਰ ਹੋਲੀ ਬੰਪਰ-2019 ਨਿਕਲ ਆਇਆ ਅਤੇ ਅੱਜ ਉਹ 3 ਕਰੋੜ ਰੁਪਏ ਦਾ ਮਾਲਿਕ ਹੈ। ਓਮ ਪ੍ਰਕਾਸ਼ ਹਿਮਾਚਲ ਪ੍ਰਦੇਸ਼ ਰਾਜ ਕੋਆਪਰੇਟਿਵ ਬੈਂਕ, ਦਲਾਨ (ਜ਼ਿਲ•ਾ ਸ਼ਿਮਲਾ) ਦਾ ਮੈਨੇਜਰ ਹੈ। ਓਮ ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਉਹ ਡਾਕ ਰਾਹੀਂ ਲਾਟਰੀ ਟਿਕਟ ਮੰਗਵਾ ਰਿਹਾ ਸੀ ਅਤੇ ਆਖਰ ਹੋਲੀ ਬੰਪਰ-2019 ਦਾ ਪਹਿਲਾ 3 ਕਰੋੜ ਰੁਪਏ ਦਾ ਉਸ ਦਾ ਇਨਾਮ ਨਿਕਲ ਆਇਆ। ਉਨ•ਾਂ ਕਿਹਾ ਕਿ ਉਸਨੇ ਸਾਵਨ ਬੰਪਰ-2019 ਦੀ ਟਿਕਟ ਵੀ ਖਰੀਦੀ ਹੈ ਜਿਸ ਦਾ ਡਰਾਅ 8 ਜੁਲਾਈ, 2019 ਨੂੰ ਨਿਕਲਣਾ ਹੈ। ਮੂਲ ਰੂਪ ਵਿਚ ਓਮ ਪ੍ਰਕਾਸ਼ ਜ਼ਿਲ•ਾ ਹਮੀਰਪੁਰ ਦੇ ਪਿੰਡ ਮਾਲੀਅਨ ਦਾ ਰਹਿਣ ਵਾਲਾ ਹੈ। ਕੁਦਰਤ ਨਾਲ ਪਿਆਰ ਕਰਨ ਵਾਲੇ ਓਮ ਪ੍ਰਕਾਸ਼ ਨੇ ਦੱਸਿਆ ਕਿ ਏਨੀ ਵੱਡੀ ਰਕਮ ਮਿਲਣ ਤੋਂ ਬਾਅਦ ਹਾਲਾਂਕਿ ਉਸ ਨੇ ਭਵਿੱਖ ਦੇ ਕੋਈ ਬਹੁਤ ਵੱਡ
ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰੋ : ਸਰਕਾਰੀਆ ਦੀ ਅਧਿਕਾਰੀਆਂ ਨੂੰ ਹਦਾਇਤ 

ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰੋ : ਸਰਕਾਰੀਆ ਦੀ ਅਧਿਕਾਰੀਆਂ ਨੂੰ ਹਦਾਇਤ 

Breaking News, Chandigarh
ਚੰਡੀਗੜ•, 30 ਜੂਨ : ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਵਿੱਚ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਲਈ ਅਣਥੱਕ ਯਤਨ ਕਰਨ ਲਈ ਕਿਹਾ ਹੈ। ਇਹ ਗੱਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ  ਚੱਲ ਰਹੇ ਵਿਕਾਸ ਕੰਮਾਂ ਅਤੇ ਹੋਰਨਾਂ ਮੁੱਦਿਆਂ ਦਾ ਜਾਇਜ਼ਾ ਲੈਣ ਲਈ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਮੀਟਿੰਗ ਦੌਰਾਨ ਵਿਭਾਗ ਦੇ ਕੰਟਰੀ ਅਤੇ ਟਾਊਨ ਪਲਾਨਿੰਗ ਵਿੰਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਸੂਬੇ ਦੇ ਵੱਖ ਵੱਖ ਸ਼ਹਿਰਾਂ ਲਈ ਮਾਸਟਰ ਪਲਾਨ ਤਿਆਰ ਕਰਨ ਦੀ ਦਿਸ਼ਾ ਵੱਲ ਕੰਮ ਕਰ ਰਹੇ ਹਨ। ਉਨ•ਾਂ ਦੱÎਸਿਆ ਕਿ ਹੁਣ ਤੱਕ 43 ਮਾਸਟਰ ਪਲਾਨ ਤਿਆਰ ਕੀਤੇ ਗਏ ਹਨ ਜਿਸ ਵਿੱਚ 100 ਸ਼ਹਿਰਾਂ ਨੂੰ ਕਵਰ ਕੀਤਾ ਗਿਆ ਹੈ। ਉਨ•ਾਂ ਦੱÎਸਿਆ ਕਿ ਇਨ•ਾਂ ਵਿੱਚੋਂ 25 ਮਾਸਟਰ ਪਲਾਨਜ਼ ਨੂੰ ਮਾਲੀਆ ਅਧਾਰਤ ਅਤੇ ਜੀ.ਆਈ.ਐਸ. ਸਮਰੱਥ ਬਣਾਇਆ ਗਿਆ ਹੈ। ਮੀਟਿੰਗ ਦੌਰਾਨ ਮੰਤਰੀ ਨੂੰ ਸੀ.ਟੀ.ਪੀ. ਵਿੰਗ ਦੁਆਰਾ ਚੇਂਜ ਆਫ਼ ਲੈਂਡ ਯੂਜ਼ ਜਾਰੀ ਕਰਨ ਦੀ ਪ੍ਰਕਿਰਿਆ, ਲੇਅਆਊਟ ਪਲਾਨਜ਼ ਅਤੇ ਬਿਲਡਿੰਗ ਪਲਾਨਜ਼ ਦੀ ਮਨਜ਼ੂਰੀ ਸਬੰਧੀ ਕ
ਮੈਡੀਕਲ ਸਟੋਰਾਂ ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਸਬੰਧੀ ਸ਼ਿਕਾਇਤ ਲਈ ਟੈਲੀਫੋਨ ਨੰਬਰ ਤੇ ਈ-ਮੇਲ ਐਡਰੈੱਸ ਦੀ ਸ਼ੁਰੂਆਤ

ਮੈਡੀਕਲ ਸਟੋਰਾਂ ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਸਬੰਧੀ ਸ਼ਿਕਾਇਤ ਲਈ ਟੈਲੀਫੋਨ ਨੰਬਰ ਤੇ ਈ-ਮੇਲ ਐਡਰੈੱਸ ਦੀ ਸ਼ੁਰੂਆਤ

Breaking News, Chandigarh
ਚੰਡੀਗੜ•, 30 ਜੂਨ : ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੂਬਾ-ਪੱਧਰੀ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਦਿੰਦਿਆਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਕਮਿਸ਼ਨਰੇਟ ਵੱਲੋਂ ਮੈਡੀਕਲ ਸਟੋਰਾਂ ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਵਿਕਰੀ ਦੀ ਸੂਚਨਾ ਦੇਣ ਲਈ ਟੈਲੀਫੋਨ ਨੰਬਰ ਅਤੇ ਈ-ਮੇਲ ਐਡਰੈੱਸ  ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਸ. ਕੇ.ਐਸ. ਪੰਨੂੰ, ਸੀ.ਐਫ.ਡੀ.ਏ. ਪੰਜਾਬ ਨੇ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ. ਪੰਨੂੰ ਨੇ ਦੱÎਸਿਆ ਕਿ ਕੈਮਿਸਟਾਂ ਦੁਆਰਾ ਪਾਬੰਦੀਸ਼ੁਦਾ/ਨਸ਼ੀਲੀਆਂ ਦਵਾਈਆਂ ਦੀ ਵਿਕਰੀ ਸਬੰਧੀ ਸੂਚਨਾ ਦੇਣ ਲਈ ਮੋਬਾਇਲ ਟੈਲੀਫੋਨ ਨੰਬਰ 098152-06006 ਅਤੇ ਈ-ਮੇਲ ਆਈ.ਡੀ : punjabdrugscontrolorg0gmail.com ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਹਿਚਾਣ ਨੂੰ ਪੂਰੀ ਤਰ•ਾਂ ਗੁਪਤ ਰੱਖਿਆ ਜਾਵੇਗਾ। ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਹਿੱਸਾ ਲੈਣ ਦੀ ਬੇਨਤੀ ਕਰਦਿਆਂ, ਉਨ•ਾਂ ਕਿਹਾ ਕਿ ਸੂਬੇ ਵਿੱਚ ਲੋਕਾਂ ਨੂੰ ਦਵਾਈਆਂ ਵੇਚਣ ਵਾਲੇ ਤਕਰੀਬਨ 16,000 ਮੈਡੀਕਲ ਸਟੋਰ ਹਨ। ਇਨ•ਾਂ ਮੈਡੀਕਲ ਸਟੋਰਾਂ ਵਿੱਚੋਂ
ਹੁਣ ਲੜਕੀਆਂ ਹੀ ਕਰਨਗੀਆਂ ਲੜਕੀਆਂ ਦੇ ਟੂਰਨਾਮੈਂਟਾਂ ‘ਚ ਰੈਫਰੀ ਤੇ ਜੱਜਮੈਂਟ

ਹੁਣ ਲੜਕੀਆਂ ਹੀ ਕਰਨਗੀਆਂ ਲੜਕੀਆਂ ਦੇ ਟੂਰਨਾਮੈਂਟਾਂ ‘ਚ ਰੈਫਰੀ ਤੇ ਜੱਜਮੈਂਟ

Breaking News, Chandigarh
ਚੰਡੀਗੜ੍ਹ 30 ਜੂਨ () ਅੱਜ ਇਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਗੱਤਕਾ ਐਸੋਸੀਏਸਨ ਪੰਜਾਬ ਅਤੇ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂਸਿਖਲਾਈ ਦੇਣ ਲਈ ਲਗਾਏ ਦੋ ਰੋਜਾ ਕੈਂਪ ਦੀ ਸਮਾਪਤੀ ਮੌਕੇ ਨੈਸਨਲ ਐਸੋਸੀਏਸਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਲੜਕੀਆਂ ਦਾ ਤੀਜਾ ਮਾਈ ਭਾਗੋ ਗੱਤਕਾ ਕੱਪਸਤੰਬਰ ਮਹੀਨੇ ਕਰਵਾਇਆ ਜਾਵੇਗਾ ਜਿਸ ਵਿੱਚ ਰੈਫਰੀ ਅਤੇ ਜੱਜਮੈਂਟ ਲਈ ਲੜਕੀਆਂ ਹੀ ਡਿਊਟੀ ਨਿਭਾਉਣਗੀਆਂ। ਗੱਤਕੇ ਨੂੰ ਵੱਡੀ ਪੱਧਰ ਤੇ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਲੜਕੀਆਂ ਨੂੰ ਇਸ ਇਸ ਖੇਡ ਪ੍ਰਤੀ ਹੋਰ ਆਕਰਸ਼ਿਤ ਕਰਨ ਲਈ ਸ੍ਰੀ ਗਰੇਵਾਲ ਨੇ ਆਖਿਆ ਕਿ ਗੱਤਕਾ ਟੂਰਨਾਮੈਂਟਾਂ ਅਤੇਸਿਖਲਾਈ ਕੈੰਪਾਂ ਵਿੱਚ ਲੜਕੀਆਂ ਦੀ ਸਮੂਲੀਅਤ ਹੋਰ ਵਧਾਈ ਜਾਵੇਗੀ ਅਤੇ ਲੜਕੇ ਅਤੇ ਲੜਕੀਆਂ ਦੇ ਵੱਖੋ-ਵੱਖਰੇ ਟੂਰਨਾਮੈਂਟ ਕਰਵਾਏ ਜਾਇਆ ਕਰਨਗੇ। ਵਿਰਾਸਤੀ ਗੱਤਕੇ ਅਤੇ ਸ਼ਸਤਰ ਕਲਾਪ੍ਰਦਰਸ਼ਨੀ ਦੀ ਪ੍ਰਫੁੱਲਤਾ ਲਈ ਉਨ੍ਹਾਂ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ (ਇਸਮਾ) ਦੇ ਸਮੂਹ ਜ਼ਿਲ੍ਹਾ ਕੁਆਰਡੀਨੇਟਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਾਲ ਆਪੋ-ਆਪਣੇ ਜ਼ਿਲ੍ਹੇ ਵਿੱਚਲੜਕੀਆਂ ਲ
ਲੁੱਟ-ਖੋਹ ਕਰਨ ਵਾਲੇ ਦੋ ਵਿਅਕਤੀਆਂ ਪਾਸੋਂ 550 ਗ੍ਰਾਮ ਹੈਰੋਇਨ ਬਰਾਮਦ

ਲੁੱਟ-ਖੋਹ ਕਰਨ ਵਾਲੇ ਦੋ ਵਿਅਕਤੀਆਂ ਪਾਸੋਂ 550 ਗ੍ਰਾਮ ਹੈਰੋਇਨ ਬਰਾਮਦ

Latest News, Tarantaran
ਭਿੱਖੀਵਿੰਡ 30 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਜਿਲ੍ਹਾ ਤਰਨ ਤਾਰਨ ਦੇ ਮੁਖੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ ਹੇਠ ਭਿੱਖੀਵਿੰਡ ਪੁਲਿਸ ਨੇ ਕਾਰਵਾਈ ਕਰਦਿਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ 550 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜ੍ਹੇ ਗਏ ਵਿਅਕਤੀਆਂ ਦੀ ਪਹਿਚਾਣ ਸ਼ੁਬੇਗ ਸਿੰਘ ਸ਼ੇਗਾ ਪੁੱਤਰ ਜੀਤ ਸਿੰਘ ਵਾਸੀ ਮੱਲਾਂ ਥਾਣਾ ਵੈਰੋਵਾਲ, ਮਨਦੀਪ ਸਿੰਘ ਉਰਫ ਛੱਬਾ ਪੁੱਤਰ ਸਤਨਾਮ ਸਿੰਘ ਵਾਸੀ ਚਾਟੀਵਿੰਡ ਵਜੋਂ ਹੋਈ ਹੈ। ਪੁਲਿਸ ਥਾਣਾ ਭਿੱਖੀਵਿੰਡ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਭਿੱਖੀਵਿੰਡ ਪੁਲਿਸ ਦੇ ਐਸ.ਆਈ ਨਰਿੰਦਰ ਸਿੰਘ, ਐਸ.ਆਈ ਪੰਨਾ ਲਾਲ, ਐਸ.ਆਈ ਅੰਮ੍ਰਿਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਚੇਲਾ ਮੋੜ ਕਾਲੋਨੀ ਨੇੜੇ ਨਾਕਾ ਲਗਾ ਕੇ ਖੜ੍ਹੇ ਸਨ ਤਾਂ ਅਲਗੋਂ ਕੋਠੀ ਵਾਲੇ ਪਾਸੋਂ ਦੋ ਵਿਅਕਤੀ ਅਪਾਚੀ ਮੋਟਰਸਾਈਕਲ ਨੰ. ਪੀ.ਬੀ 02 ਬੀ.ਡੀ 2484 ‘ਤੇ ਆਏ, ਜਿਹਨਾਂ ਨੂੰ ਪੁਲਿਸ ਪਾਰਟੀ ਨੇ ਰੋਕਣ
ਰੇਖਾ ਮਹਾਜਨ ਨੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ‘ਚ ਕੀਤੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ

ਰੇਖਾ ਮਹਾਜਨ ਨੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ‘ਚ ਕੀਤੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ

Breaking News
ਰਾਜਨ ਮਾਨ ਅੰਮ੍ਰਿਤਸਰ , 29 ਜੂਨ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਟੋਰਾਂਟੋ 'ਚ ਹੋਈ ਮਾਸਿਕ ਇਕੱਤਰਤਾ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨ ਉਪਰੰਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਖਾ ਮਹਾਜਨ ਵਤਨ ਪਰਤ ਆਏ ਹਨ। ਅਾਪਣੀ ਕਨੇਡਾ ਫੇਰੀ ਦੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਰੇਖਾ ਮਹਾਜਨ ਨੇ ਦੱਸਿਆ ਕਿ ਇਸ ਸਹਿਤਕ ਇਕੱਤਰਤਾ ਦੌਰਾਨ ਉਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦੀ ਸੰਭਾਲ ਤੇ ਵਿਚਾਰ ਸਾਂਝੇ ਕਰਨ ਤੋਂ ਇਲਾਵਾ ਆਜ਼ਾਦੀ ਦੀ 72ਵੀਂ ਵਰੇਗੰਢ ਤੇ ਆਪਣੀ ਲਿਖੀ ਕਵਿਤਾ "ਦਿਲ ਕੁਝ ਕਹਿਣ ਨੂੰ ਬੇਕਰਾਰ ਹੈ" ਸੁਣਾਈ ਜਿਹੜੀ ਕੇ ਉੱਥੇ ਮੌਜੂਦ ਸਾਰੇ ਹੀ ਸਾਹਿਤਕਾਰਾਂ ਵੱਲੋਂ ਬਹੁਤ ਹੀ ਸਲਾਹੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਕਵਿਤਾ ਕੈਨੇਡਾ ਚ ਰਹਿੰਦੀ ਆਪਣੀ ਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਲਿਖੀ ਸੀ,ਜਿਸ ਵਿੱਚ ਆਪਣੇ ਦੇਸ਼ ਵਿੱਚ ਔਰਤਾਂ ਦੇ ਹੁੰਦੇ ਬਲਾਤਕਾਰਾਂ,ਛੇੜਖਾਨੀਅਾਂ ਅਤੇ ਸੜਕ ਤੇ ਚੱਲਦਿਆਂ ਦਿਨ ਦਿਹਾੜੇ ਲੁਟੇਰਿਆਂ ਦੁਆਰਾ ਕੀਤੀਆਂ ਜਾਂਦੀਆਂ ਵਾਰਦਾਤਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਆਪਣੇ ਦਿਲ ਦੇ ਵਲਵਲਿਆਂ ਨੂੰ ਸਾਂਝਾ ਕੀਤਾ ਹੈ । ਉਨ੍ਹਾਂ ਸਾਹਿਤਕ
 ਲੱਡਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ 550 ਬੂਟੇ ਲਗਾਏ 

 ਲੱਡਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ 550 ਬੂਟੇ ਲਗਾਏ 

Hot News of The Day, Sangrur
ਧੂਰੀ,29 ਜੂਨ (ਮਹੇਸ਼ ਜਿੰਦਲ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਵਾਹਿਗੁਰੂ ਦੇ ਨਾਮ ਦੀ ਅਰਦਾਸ ਕਰ ਕੇ ਪਿੰਡ ਲੱਡਾ ਵਿਚ ਪੰਚਾਇਤ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਸਰਪੰਚ ਮਿੱਠੂ ਲੱਡਾ ਦੀ ਅਗਵਾਈ ਵਿਚ 550 ਬੂਟੇ ਲਗਾਏ ਗਏ। ਇਸ ਸਮੇਂ ਸਰਪੰਚ ਮਿੱਠੂ ਲੱਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਹਰੇਕ ਪਿੰਡਾਂ ਵਿਚ ਬੂਟੇ ਲਗਾਏ ਜਾ ਰਹੇ ਹਨ ਅਤੇ ਪਿੰਡ ਦੇ ਲੋਕਾਂ ਨੂੰ ਬੂਟੀਆਂ ਦੀ ਸੰਭਾਲ ਪ੍ਰਤੀ ਜਗਰੂਕ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਬੂਟੇ ਹਵਾ,ਪਾਣੀ ਅਤੇ ਭੂਮੀ ਦੀ ਰੱਖਿਆ ਕਰਦੇ ਹਨ,ਇਨ•ਾਂ ਤੋ ਸਾਰੇ ਮਨੁੱਖਾਂ ਨੂੰ ਆਕਸੀਜਨ ਤੋ ਇਲਾਵਾ ਜੜੀ ਬੂਟਿਆਂ ਵੀ ਮਿਲਦਿਆਂ ਹਨ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾ ਨੂੰ ਹਰਾ ਭਰਾ ਰੱਖਣ ਲਈ ਬੂਟੇ ਲਗਾਏ ਜਾ ਰਹੇ ਹਨ। ਇਸ ਮੌਕੇ ਪ੍ਰਿਤਪਾਲ ਸਿੰਘ, ਲਖਵੀਰ ਸਿੰਘ, ਛੇਵੀਂ ਸਿੰਘ, ਜਸਵਿੰਦਰ ਕੌਰ, ਬਲਜੀਤ ਕੌਰ, ਗੁਰਤੇਜ ਸਿੰਘ, ਪ੍ਰਗਟ ਸਿੰਘ ਸਾਰੇ ਪੰਚਾਇਤ ਮੈਂਬਰ, ਗੋਗਾ ਭੁੱਲਰ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ ਆਦਿ ਹਾਜ਼ਰ ਸਨ ।
ਪਟਵਾਰੀ ਧੀਰਾ ਸਿੰਘ ਦੇ ਅਕਾਲ ਚਲਾਣਾ ‘ਤੇ ਆਗੂਆਂ ਨੇ ਪ੍ਰਗਟਾਇਆ ਅਫਸੋਸ

ਪਟਵਾਰੀ ਧੀਰਾ ਸਿੰਘ ਦੇ ਅਕਾਲ ਚਲਾਣਾ ‘ਤੇ ਆਗੂਆਂ ਨੇ ਪ੍ਰਗਟਾਇਆ ਅਫਸੋਸ

Latest News, Tarantaran
ਭਿੱਖੀਵਿੰਡ 29 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਸੇਵਾਮੁਕਤ ਪਟਵਾਰੀ ਧੀਰਾ ਸਿੰਘ ਮਰਗਿੰਦਪੁਰਾ ਦਾ ਬੇਵਕਤ ਦੁਨੀਆਂ ਤੋਂ ਤੁਰ ਜਾਣਾ ਨਾ ਭੁਲਣ ਵਾਲਾ ਘਾਟਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਤਹਿਸੀਲਦਾਰ ਭਿੱਖੀਵਿੰਡ ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਭਿੱਖੀਵਿੰਡ ਨਿਰਮਲ ਸਿੰਘ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਨਾਇਬ ਤਹਿਸੀਲਦਾਰ ਮੇਲਾ ਸਿੰਘ, ਬੀ.ਡੀ.ਪੀ.ੳ ਪਿਆਰ ਸਿੰਘ ਖਾਲਸਾ, ਬੀ.ਡੀ.ਪੀ.ੳ ਲਾਲ ਸਿੰਘ, ਪਟਵਾਰ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਨਿਰਮਲ ਸਿੰਘ ਬਾਜਵਾ, ਬਾਊ ਵਿਨੋਦ ਕੁਮਾਰ ਪੱਟੀ, ਪਟਵਾਰ ਯੂਨੀਅਨ ਤਹਿਸੀਲ ਭਿੱਖੀਵਿੰਡ ਪ੍ਰਧਾਨ ਰਣਜੀਤ ਸਿੰਘ ਦਿਉਲ, ਜਸਬੀਰ ਸਿੰਘ ਪੰਨੂ, ਗੋਪਾਲ ਸਿੰਘ, ਦਲ੍ਹੇਰ ਸਿੰਘ, ਵਰੁਣਦੀਪ ਸਿੰਘ, ਗੁਰਵੇਲ ਸਿੰਘ, ਕਰਨਬੀਰ ਸਿੰਘ, ਸੁਖਬੀਰ ਸਿੰਘ, ਜਸਬੀਰ ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਧਰਮਬੀਰ ਸਿੰਘ ਮਰਗਿੰਦਪੁਰਾ, ਰਣਜੀਤ ਸਿੰਘ, ਗੁਰਦੇਵ ਸਿੰਘ, ਮਹਿੰਦਰ ਸਿੰਘ, ਸੁਲੱਖਣ ਸਿੰਘ, ਦਰਸ਼ਨ ਸਿੰਘ ਖਹਿਰਾ, ਗੁਰਦੇਵ ਸਿੰਘ ਖਹਿਰਾ, ਰਾਮ ਪ੍ਰਕਾਸ, ਤਰਲੋਚਨ ਸਿੰਘ, ਡੇਵਿਡ ਭਾਈ, ਰੀਡਰ ਦਿਲਬਾਗ ਸਿੰਘ, ਹਰਜੀਤ ਸਿੰਘ, ਬਲਦੇਵ ਸਿੰਘ ਆਦਿ ਕਾਨੂੰਨਗੋ ਤ
ਰਾਤ ਸਮੇਂ ਬਿਜਲੀ ਮੀਟਰਾਂ ਵਾਲੀ ਅਲਮਾਰੀ ਨੂੰ ਲੱਗੀ ਅੱਗ, 19 ਮੀਟਰ ਸੜ ਕੇ ਸੁਆਹ

ਰਾਤ ਸਮੇਂ ਬਿਜਲੀ ਮੀਟਰਾਂ ਵਾਲੀ ਅਲਮਾਰੀ ਨੂੰ ਲੱਗੀ ਅੱਗ, 19 ਮੀਟਰ ਸੜ ਕੇ ਸੁਆਹ

Latest News, Tarantaran
ਭਿੱਖੀਵਿੰਡ 29 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਸਰਕਾਰ ਦੇ ਮਹਿਕਮਾ ਪੰਜਾਬ ਪਾਵਰਕਾਮ ਵਿਭਾਗ ਨੇ ਬਿਜਲੀ ਚੋਰੀ ਰੋਕਣ ਦੇ ਮਕਸਦ ਨਾਲ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਅਲਮਾਰੀਆਂ ਲਾ ਕੇ ਲੋਕਾਂ ਦੇ ਘਰਾਂ ਦੇ ਮੀਟਰ ਵਿਚ ਫਿੱਟ ਕੀਤੇ ਕਿ ਸ਼ਾਇਦ ਬਿਜਲੀ ਚੋਰੀ ਰੁਕ ਜਾਵੇਗੀ ਤੇ ਮਹਿਕਮਾ ਪਾਵਰਕਾਮ ਨੂੰ ਫਾਇਦਾ ਮਿਲੇਗਾ। ਜਦੋਂਕਿ ਪਾਵਰਕਾਮ ਵਿਭਾਗ ਵੱਲੋਂ ਲਗਾਈਆ ਗਈਆਂ ਮੀਟਰ ਵਾਲੀਆਂ ਅਲਮਾਰੀਆਂ ਦੇ ਲੋਕਾਂ ਵੱਲੋਂ ਜਿੰਦਰੇ ਤੋੜ ਕੇ ਮੀਟਰਾਂ ਨਾਲ ਛੇੜਛਾੜ ਕਰਕੇ ਬਿਜਲੀ ਵੀ ਚੋਰੀ ਕੀਤੀ ਜਾਂਦੀ ਹੈ। ਐਸੀ ਹੀ ਮਿਸਾਲ ਭਿੱਖੀਵਿੰਡ ਸ਼ਹਿਰ ਦੇ ਪੂਹਲਾ ਰੋਡ ਸਥਿਤ ਵੇਖਣ ਨੂੰ ਮਿਲੀ, ਜਦੋਂ ਬੀਤੀ ਰਾਤ 2 ਵਜੇ ਦੇ ਦਰਮਿਆਨ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਿਜਲੀ ਦੇ ਮੀਟਰ ਨਾਲ ਛੇੜਛਾੜ ਕਰਨ ‘ਤੇ ਅਚਾਨਕ ਅਲਮਾਰੀ ਨੂੰ ਅੱਗ ਲੱਗ ਜਾਣ ਨਾਲ ਸਾਰੇ ਡੇਢ ਦਰਜਨ ਦੇ ਕਰੀਬ ਮੀਟਰ ਸੜ ਕੇ ਸੁਆਹ ਹੋ ਗਏ। ਜਦੋਂਕਿ ਛੇੜਛਾੜ ਕਰਨ ਵਾਲਾ ਵਿਅਕਤੀ ਮੌਕੇ ਨੂੰ ਵੇਖਦਾ ਫਰਾਰ ਹੋ ਗਿਆ, ਇਹ ਘਟਨਾ ਗਲੀ ਦੇ ਬਾਹਰ ਲੱਗੇ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਬਿਜਲੀ ਬੰਦ ਹੋ ਜਾਣ ਨਾਲ ਲੋਕਾਂ ਨੂੰ ਸਾਰੀ ਰਾਤ ਮੁਸ਼ਕਿਲ ਦ