best platform for news and views

Day: May 21, 2019

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦ

ਪੰਜਾਬ ਪੁਲਿਸ ਵੱਲੋਂ ਹਰ ਕਿਸਮ ਦੇ ਅੱਤਵਾਦ ਤੇ ਹਿੰਸਾ ਨੂੰ ਜੜੋਂ ਪੁੱਟਣ ਦਾ ਅਹਿਦ

Chandigarh, Latest News
ਚੰਡੀਗੜ• 21 ਮਈ: ਸੂਬੇ ਦੇ ਲੋਕਾਂ ਨੂੰ ਅੱਤਵਾਦ ਅਤੇ ਹਿੰਸਾ ਸਬੰਧੀ ਜਾਗਰੂਕ ਕਰਨ ਦੇ ਉਪਰਾਲੇ ਤਹਿਤ ਅੱਜ ਰਾਸਟਰੀ 'ਅੱਤਵਾਦ ਵਿਰੋਧੀ ਦਿਵਸ' ਮੌਕੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਦਿਨਕਰ ਗੁਪਤਾ ਨੇ ਪੰਜਾਬ ਪੁਲਿਸ ਦੇ ਹੈਡਕੁਆਰਟਰ ਵਿਖੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸਹੁੰ ਚੁਕਾਈ ਗਈ। ਸਾਰੇ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਨੇ ਦੇਸ਼ ਵਿੱਚੋਂ ਹਰ ਕਿਸਮ ਦੇ ਅੱਤਵਾਦ ਅਤੇ ਹਿੰਸਕ ਗਤੀਵਿਧੀਆਂ ਨੂੰ ਠੱਲ• ਪਾਉਣ ਹਿੱਤ ਆਪਣਾ ਸੁਹਿਰਦ ਯੋਗਦਾਨ ਦੇਣ ਸਬੰਧੀ ਸਹੁੰ ਚੁੱਕੀ ਅਤੇ ਮਨੁੱਖੀ ਕਦਰਾਂ-ਕੀਮਤਾਂ ਤੇ ਜ਼ਿੰਦਗੀਆਂ ਨੂੰ ਢਾਹ ਲਾਉਣ ਵਾਲਿਆਂ ਨੂੰ ਕਰੜੇ ਹੱਥੀਂ ਲੈਣ ਦਾ ਅਹਿਦ ਲਿਆ। ਇਸ ਮੌਕੇ ਬੋਲਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ 21 ਮਈ ਨੂੰ ਦੇਸ਼ ਭਰ ਵਿੱਚ ਅੱਤਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਹ ਦਿਹਾੜਾ ਸਾਨੂੰ ਸਮਾਜਿਕ ਏਕਤਾ, ਅਖੰਡਤਾ ਅਤੇ ਸ਼ਾਂਤੀ ਨੂੰ ਪ੍ਰਫੁੱਲਤ ਕਰਨ ਦਾ ਸੁਨੇਹਾ ਦਿੰਦਾ ਹੈ।
ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆ

ਪੰਜਾਬ ਸਰਕਾਰ ਨੇ ਅੱਤਵਾਦ ਵਿਰੋਧੀ ਦਿਵਸ ਮਨਾਇਆ

Chandigarh, Latest News
ਚੰਡੀਗੜ•, 21 ਮਈ: ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਸ਼ਹਾਦਤ ਦੀ 28ਵੀਂ ਵਰ•ੇਗੰਢ ਮੌਕੇ ਅੱਜ ਪੰਜਾਬ ਸਰਕਾਰ ਵੱਲੋ ਅੱਤਵਾਦ ਵਿਰੋਧੀ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਪੰਜਾਬ ਸਿਵਲ ਸਕੱਤਰੇਤ-1 ਦੇ ਮੁਲਾਜ਼ਮਾਂ ਨੇ ਅੱਤਵਾਦ ਖਿਲਾਫ਼ ਲੜਨ ਦਾ ਅਹਿਦ ਲਿਆ। ਪ੍ਰਮੁੱਖ ਸਕੱਤਰ ਯੋਜਨਾ, ਆਮ ਰਾਜ ਵਿਭਾਗ ਤਾਲਮੇਲ, ਸ੍ਰੀ ਜਸਪਾਲ ਸਿੰਘ ਵੱਲੋਂ ਪੰਜਾਬ ਸਿਵਲ ਸਕੱਤਰੇਤ -1 ਵਿਖੇ ਮੁਲਾਜ਼ਮਾਂ ਨੂੰ ਅੱਤਵਾਦ ਖਿਲਾਫ਼ ਅਹਿਦ ਦਿਵਾਇਆ। ਇਸ ਮੌਕੇ ਸ੍ਰੀ ਜਸਪਾਲ ਸਿੰਘ ਤੇ ਸਾਰੇ ਕਰਮਚਾਰੀਆਂ ਨੇ ਸੰਕਲਪ ਲਿਆ “ਅਸੀਂ ਸਮੂਹ ਭਾਰਤਵਾਸੀ, ਜਿਨ•ਾਂ ਨੂੰ ਅਹਿੰਸਾ ਤੇ ਸਹਿਣਸ਼ੀਲਤਾ ਦੀਆਂ ਸ਼ਾਨਦਾਰ ਰਵਾਇਤਾਂ ਵਿੱਚ ਅਟੁੱਟ ਵਿਸ਼ਵਾਸ ਹੈ, ਆਪਣੀ ਪੂਰੀ ਸ਼ਕਤੀ ਨਾਲ ਹਿੰਸਾ ਤੇ ਅੱਤਵਾਦ ਦਾ ਡੱਟ ਕੇ ਵਿਰੋਧ ਕਰਦੇ ਹਾਂ । ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਸਮੂਹ ਮਾਨਵਤਾ ਵਿੱਚ ਸ਼ਾਂਤੀ ਤੇ ਸਮਾਜਕ ਸਦ ਭਾਵਨਾ ਨੂੰ ਪ੍ਰਫੁੱਲਤ ਕਰਾਂਗੇ ਅਤੇ ਸਮੁੱਚੇ ਮਨੁੱਖੀ ਭਾਈਚਾਰੇ  ਨੂੰ ਇੱਕ ਸਮਾਨ ਸਮਝਾਂਗੇ। ਅਸੀਂ ਅਜਿਹੀਆਂ ਸਮੂਹ ਢਾਹੂ ਤਾਕਤਾਂ ਵਿਰੁੱਧ ਲੜਾਂਗੇ ਜਿਨ•ਾਂ ਤੋਂ ਮਨੁੱਖੀ ਜਾਨਾਂ ਨੂੰ ਖ਼ਤਰਾ ਹੋਵੇ।”
ਵਿਜੀਲੈਂਸ ਬਿਊਰੋ ਨੇ ਅੱਤਵਾਦ ਵਿਰੁੱਧ ਲੜਨ ਲਈ ਸਹੁੰ ਚੁੱਕੀ

ਵਿਜੀਲੈਂਸ ਬਿਊਰੋ ਨੇ ਅੱਤਵਾਦ ਵਿਰੁੱਧ ਲੜਨ ਲਈ ਸਹੁੰ ਚੁੱਕੀ

Chandigarh, Latest News
ਚੰਡੀਗੜ• 21 ਮਈ: ਸਮੁੱਚੇ ਸੂਬੇ ਵਿੱਚੋਂ ਅੱਤਵਾਦ ਅਤੇ ਹਿੰਸਾ ਨੂੰ ਜੜੋਂ ਪੁਟਣ ਦੇ ਉਪਰਾਲੇ ਤਹਿਤ ਅੱਜ 'ਅੱਤਵਾਦ ਵਿਰੋਧੀ ਦਿਵਸ' ਮੌਕੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ -ਕਮ- ਵਧੀਕ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਬੀ.ਕੇ ਉੱਪਲ ਨੇ ਐਸ.ਏ.ਐਸ ਨਗਰ ਵਿੱਚ ਸਥਿਤ ਵਿਜੀਲੈਂਸ ਬਿਊਰੋ  ਦੇ ਹੈਡਕੁਆਰਟਰ ਵਿਖੇ ਸਾਰੇ ਅਧਿਕਾਰੀਆਂ ਨੂੰ ਸਹੁੰ ਚੁਕਾਈ, ਜਿੱਥੇ ਬਿਊਰੋ ਦੇ ਅਧਿਕਾਰੀਆਂ ਤੇ ਕਰਮੀਆਂ ਨੇ ਹਰ ਕਿਸਮ ਦੇ ਅੱਤਵਾਦ ਅਤੇ ਹਿੰਸਕ ਗਤੀਵਿਧੀਆਂ ਨੂੰ ਠੱਲ• ਪਾਉਣ ਲਈ ਆਪਣਾ ਯੋਗਦਾਨ ਦੇਣ ਸਬੰਧੀ ਸਹੁੰ ਚੁੱਕੀ । ਇਸ ਮੌਕੇ ਸ੍ਰੀ ਉੱਪਲ ਨੇ ਸਮੂਹ ਮੁਲਾਜਮਾਂ ਸਮੇਤ ਪੂਰੇ ਸੂਬੇ ਵਿੱਚੋਂ ਹਰ ਕਿਸਮ ਦੇ ਅੱਤਵਾਦ ਅਤੇ ਹਿੰਸਕ ਵਰਤਾਰਿਆਂ ਨਾਲ ਨਜਿੱਠਣ ਲਈ ਪ੍ਰਣ ਕੀਤਾ। ਉਨਾਂ ਕਿਹਾ ਕਿ ਅਸੀਂ ਫਿਰਕੂ ਤਾਕਤਾਂ ਨੂੰ ਸਾਡੀ ਸਦਭਾਵਨਾ ਤੇ ਭਾਈਚਾਰੇ  ਨੂੰ ਢਾਹ ਨਹੀਂ ਲਾਉਣ  ਦੇਵਾਂਗੇ। ਉਂਨਾਂ ਦੱਸਿਆ ਕਿ ਦੇਸ਼ ਭਰ 'ਚ 21 ਮਈ ਨੂੰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਅੱਤਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਇਹ ਸਾਨੂੰ ਇਹ ਦਿਹਾੜਾ ਸਮਾਜਿਕ ਏਕਤਾ, ਸਦਭਾਵਨਾ ਅਤੇ ਸ਼ਾਂਤੀ ਨੂੰ ਪ੍ਰਫ
ਪੰਜਾਬ ਵਿੱਚ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਡਾ.ਰਾਜੂ

ਪੰਜਾਬ ਵਿੱਚ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ: ਡਾ.ਰਾਜੂ

Breaking News, Chandigarh
ਚੰਡੀਗੜ, 21 ਮਈ: ਮੁੱਖ ਚੋਣ ਅਫਸਰ ਪੰਜਾਬ ਦੇ ਦਫ਼ਤਰ ਵੱਲੋਂ ਲੋਕ ਸਭਾ ਚੋਣਾਂ 2019 ਦੀਆਂ ਵੋਟਾਂ ਦੀ ਗਿਣਤੀ ਲਈ ਪੂਰੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਕਰੁਣਾ ਰਾਜੂ , ਮੁੱਖ ਚੋਣ ਅਫਸਰ, ਪੰਜਾਬ ਨੇ ਦੱਸਿਆ ਕਿ ਸੂਬੇ ਦੇ 13 ਲੋਕ ਸਭਾ ਹਲਕਿਆਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਲਈ ਕੁੱਲ 21 ਥਾਵਾਂ 'ਤੇ ਕੀਤੀ ਜਾਵੇਗੀ। ਉਨਾਂ ਕਿਹਾ ਕਿ 23 ਮਈ,2019 ਨੂੰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 1 ਗੁਰਦਾਸਪੁਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ ਵੱਖ ਵੱਖ ਸਥਾਨਾਂ ਵਿੱਚ ਹੋਵੇਗੀ। ਉਨਾਂ ਕਿਹਾ ਕਿ ਸੁਜਾਨਪੁਰ ਭੋਆ ਅਤੇ ਪਠਾਨਕੋਟ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਅਤੇ ਹਲਕਾ ਗੁਰਦਾਸਪੁਰ, ਦੀਨਾਨਗਰ, ਕਾਦੀਆ, ਬਟਾਲਾ,ਫਤਿਹਗੜ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀਆਂ ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ, ਗੁਰਦਾਸਪੁਰ ਵਿੱਚ ਕੀਤੀ ਜਾਵੇਗੀ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਨੰਬਰ 2 ਅੰਮ੍ਰਿਤਸਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕੇ ਦੇ
ਫਗਵਾੜਾ ਦੇ ਵਾਈਰਲ ਵੀਡੀਓ ਸਬੰਧੀ ਸੀ.ਈ.ਓ. ਵੱਲੋਂ ਸਥਿਤੀ ਸਪਸ਼ਟ

ਫਗਵਾੜਾ ਦੇ ਵਾਈਰਲ ਵੀਡੀਓ ਸਬੰਧੀ ਸੀ.ਈ.ਓ. ਵੱਲੋਂ ਸਥਿਤੀ ਸਪਸ਼ਟ

Breaking News, Chandigarh
ਚੰਡੀਗੜ•, 21 ਮਈ: ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਫਗਵਾੜਾ ਦੇ ਵਾਈਰਲ ਵੀਡੀਓ ਸਬੰਧੀ ਸਥਿਤੀ ਸਪਸ਼ਟ ਕਰਨ ਹਿੱਤ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਕਤ ਮਾਮਲੇ 'ਚ ਕੁਝ ਵੀ ਗਲਤ ਜਾਂ ਨਿਯਮਾਂ ਤੋਂ ਉਲਟ ਨਹੀਂ ਵਾਪਰਿਆ ਹੈ। ਉਨ•ਾਂ ਦੱਸਿਆ ਕਿ ਵਾਈਰਲ ਵੀਡੀਓ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਕ ਵਿਅਕਤੀ ਵੋਟਾਂ ਵਾਲੇ ਦਿਨ ਈ.ਵੀ.ਐਮ. ਮਸ਼ੀਨਾਂ ਲੈ ਕੇ ਫਗਵਾੜਾ ਦੇ ਸੀਨੀਅਰ ਸੈਕੰਡਰੀ ਸਕੂਲ ਭਾਣੋਕੇ ਨਜ਼ਦੀਕ ਘੁਮ ਰਿਹਾ ਹੈ। ਇਸ ਸਬੰਧੀ ਜਾਂਚ ਕਰਵਾਉਣ ਤੇ ਪਾਇਆ ਗਿਆ ਕਿ ਉਕਤ ਵਿਅਕਤੀ ਬੀ.ਡੀ.ਪੀ.ਓ. ਦਫਤਰ ਫਗਵਾੜਾ ਤੋਂ ਬਲਵਿੰਦਰ ਕੁਮਾਰ ਏ.ਈ. ਹੈ ਜੋ ਕਿ ਰਿਟਰਨਿੰਗ ਅਫਸਰ ਹੁਸ਼ਿਆਰਪੁਰ ਵੱਲੋਂ ਸੈਕਟਰ 4 ਦਾ ਇੰਚਾਰਜ ਲਗਾਇਆ ਗਿਆ ਹੈ ਅਤੇ ਉਸ ਅਧੀਨ 9 ਪੋਲਿੰਗ ਸਟੇਸ਼ਨ ਸਨ। ਡਾ. ਰਾਜੂ ਨੇ ਦੱਸਿਆ ਕਿ ਬਲਵਿੰਦਰ ਕੁਮਾਰ ਨੂੰ ਜੀ.ਪੀ.ਐਸ. (ਲੋਕੇਸ਼ਨ ਜਾਨਣ ਵਾਲਾ ਯੰਤਰ) ਲੱਗੀ ਗੱਡੀ ਰਾਹੀਂ ਇਸ ਸੈਕਟਰ ਅਧੀਨ ਆਉਂਦੇ 9 ਬੂਥਾਂ ਵਿੱਚ ਜੇਕਰ ਕੋਈ ਈ.ਵੀ.ਐਮ. ਮਸ਼ੀਨ ਖਰਾਬ ਹੁੰਦੀ ਹੈ ਤਾਂ ਉਨ•ਾਂ ਨੂੰ ਬਦਲਣ ਲਈ 2 ਕੰਪਲੀਟ ਸੈਟ ਈ.ਵੀ.ਐਮ. ਮਸ਼ੀਨਾਂ ਦੇ ਦਿੱਤੇ ਗਏ ਸਨ ਅਤੇ ਜਿਸ ਗੱਡੀ ਵਿੱਚ
150 ਘਰਾਂ ਦੇ ਉਜਾੜੇ  ਦਾ ਕਾਰਨ ਬਣ ਸਕਦੈ ਨਿਰਮਾਣ ਅਧੀਨ ਫਲਾਈ ਓਵਰ

150 ਘਰਾਂ ਦੇ ਉਜਾੜੇ  ਦਾ ਕਾਰਨ ਬਣ ਸਕਦੈ ਨਿਰਮਾਣ ਅਧੀਨ ਫਲਾਈ ਓਵਰ

Chandigarh, Latest News
ਫਿਰੋਜ਼ਪੁਰ, 21 ਮਈ (ਸਤਬੀਰ ਬਰਾੜ )- ਫਿਰੋਜ਼ਪੁਰ ਮੋਗਾ ਰੋਡ 'ਤੇ ਪਿੰਡ ਮੱਲਵਾਲ ਨਜ਼ਦੀਕ ਬਣ ਰਹੇ ਫਲਾਈ ਓਵਰ ਕਾਰਨ ਅਨੇਕਾਂ ਮੁਸ਼ਕਿਲਾਂ ਪੈਦਾ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ  ਵਿਚ ਬਾਬਾ ਜੀਵਨ ਸਿੰਘ ਨਗਰ ਦੇ ਲੋਕ ਭਾਰੀ ਮੁਸ਼ਕਿਲ ਵਿਚ ਫਸਦੇ ਨਜ਼ਰ ਆ ਰਹੇ ਹਨ। ਇਸ ਪਿੰਡ ਦੇ ਸ਼ਿੰਦਾ ਸਿੰਘ, ਜੋਗਿੰਦਰ ਸਿੰਘ, ਭੂਪਿੰਦਰ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਸ਼ੁਬੇਗ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਫਲਾਈ ਓਵਰ ਦਾ ਅੰਡਰ ਪਾਸ ਗਲਤ ਜਗ੍ਹਾ  ਦਿੱਤਾ ਗਿਆ ਹੈ, ਜੋ ਕਿ ਇਸ ਸੜਕ 'ਤੇ ਬਣਦੇ ਚੌਰਾਹਿਆਂ ਦੇ ਨਜ਼ਦੀਕ ਹੋਣਾ ਚਾਹੀਦਾ ਸੀ, ਜਿਸ ਜਗ੍ਹਾ  ਇਹ ਅੰਡਰ ਪਾਸ ਬਣਾਇਆ ਗਿਆ ਹੈ। ਉਹ ਕਿਸੇ ਅਣਗਹਿਲੀ ਜਾਂ ਤਾਕਤਵਾਰ ਧਿਰ ਦੁਆਰਾ ਰਚੀ ਸਾਜਿਸ਼ ਦੀ ਹਿੱਸਾ ਵੀ ਹੋ ਸਕਦਾ ਹੈ। ਉਨ੍ਹਾਂ  ਦੱਸਿਆ ਕਿ ਇਸ ਪੁਲ ਦੇ ਨਿਰਮਾਣ ਦੇ ਨਾਲ ਜੋ ਸਰਵਿਸ ਲੇਨ ਬਣਾਈ ਗਈ ਹੈ, ਉਹ ਬਾਬਾ ਜੀਵਨ ਸਿੰਘ ਨਗਰ ਦੀਆਂ ਗਲੀਆਂ ਅਤੇ ਘਰਾਂ ਨਾਲੋਂ ਲਗਭਗ 4 ਫੁੱਟ ਉਚੀ ਹੈ। ਇਸ ਪਿੰਡ ਵਿਚ 158 ਘਰ ਹਨ। ਇਨ੍ਹਾਂ  ਵਿਚ ਸਿਰਫ 2 ਘਰ ਜਨਰਲ ਸ਼੍ਰੇਣੀ ਅਤੇ ਬਾਕੀ ਗਰੀਬ ਵਰਗ ਨਾਲ ਸਬੰਧਤ ਹਨ। ਸਾਡੇ ਲੋਕਾਂ ਨੇ ਮਿਹਨਤ ਮਜ਼ਦੂਰੀਆਂ ਕਰਕੇ ਅਤ
ਕੇਜਰੀਵਾਲ ਸਰਕਾਰ ਵਾਂਗ ਬਿਜਲੀ ਦਰਾਂ ਘਟਾਉਣ ਦੀ ਰੀਤ ਸ਼ੁਰੂ ਕਰੇ ਪੰਜਾਬ ਸਰਕਾਰ- ਹਰਪਾਲ ਸਿੰਘ ਚੀਮਾ

ਕੇਜਰੀਵਾਲ ਸਰਕਾਰ ਵਾਂਗ ਬਿਜਲੀ ਦਰਾਂ ਘਟਾਉਣ ਦੀ ਰੀਤ ਸ਼ੁਰੂ ਕਰੇ ਪੰਜਾਬ ਸਰਕਾਰ- ਹਰਪਾਲ ਸਿੰਘ ਚੀਮਾ

Breaking News, Chandigarh
ਚੰਡੀਗੜ੍ਹ, 21 ਮਈ 2019 ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ 'ਚ ਹੋਰ ਵਾਧੇ ਦੀਆਂ ਤਿਆਰੀਆਂ 'ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਬਕ ਲੈਣ ਦੀ ਸਲਾਹ ਦਿੱਤੀ ਹੈ, ਤਾਂਕਿ ਬੇਹੱਦ ਮਹਿੰਗੀਆਂ ਬਿਜਲੀ ਦਰਾਂ ਦੇ ਸਤਾਏ ਪੰਜਾਬ ਦੇ ਲੋਕ ਵੀ ਰਾਹਤ ਦੀ ਸਾਹ ਲੈ ਸਕਣ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ 'ਚ ਸ਼ਾਮਲ ਹੈ, ਜਦਕਿ 4 ਸਾਲਾਂ ਦੌਰਾਨ ਕੇਜਰੀਵਾਲ ਸਰਕਾਰ ਨੇ ਦਿੱਲੀ ਨੂੰ ਦੇਸ਼ ਦਾ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਾਉਣ ਵਾਲਾ ਰਾਜ ਬਣਾ ਦਿੱਤਾ ਹੈ, ਜਦਕਿ ਕੇਜਰੀਵਾਲ ਸਰਕਾਰ ਤੋਂ ਪਹਿਲਾਂ ਦਿੱਲੀ ਵੀ ਸਭ ਤੋਂ ਮਹਿੰਗੀਆਂ ਬਿਜਲੀ ਦਰਾਂ ਵਾਲਾ ਸੂਬਾ ਸੀ। ਚੀਮਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਅਜਿਹਾ ਕਰ ਸਕਦੀ ਹੈ ਤਾਂ ਕੈਪਟਨ ਸਰਕਾਰ ਅਜਿਹਾ ਕਿਉਂ ਨਹੀਂ ਕਰਦੀ? ਜਦਕਿ ਦਿੱਲੀ ਸਰਕਾਰ ਇੱਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕਰਦੀ ਅਤੇ ਪ੍ਰਾਈਵੇਟ ਬਿਜਲੀ ਕੰਪਨੀਆਂ