best platform for news and views

Day: May 20, 2019

ਮਾਨ ਇਤਿਹਾਸਕ ਜਿੱਤ ਹਾਸਲ ਕਰਨਗੇ – ਸਲੇਮਪੁਰ

ਮਾਨ ਇਤਿਹਾਸਕ ਜਿੱਤ ਹਾਸਲ ਕਰਨਗੇ – ਸਲੇਮਪੁਰ

Latest News, Sangrur
ਧੂਰੀ, 20 ਮਈ (ਮਹੇਸ਼ ਜਿੰਦਲ) - ਸ਼੍ਰੋਮਣੀ ਅਕਾਲੀ ਦਲ (ਅ) ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਹਾਸਲ ਕਰਨਗੇ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਧੂਰੀ ਦੇ ਚੋਣ ਦਫ਼ਤਰ ਇੰਚਾਰਜ ਹਰਬੰਸ ਸਿੰਘ ਸਲੇਮਪੁਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ•ਾਂ ਕਿਹਾ ਕਿ ਸ੍ਰ.ਮਾਨ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਅਤੇ ਹਰੇਕ ਵਰਗ ਦੇ ਲੋਕਾਂ ਨੇ ਉਨ•ਾਂ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਸਮਝ ਕੇ ਭਖਾਇਆ। ਉਨ•ਾਂ ਕਿਹਾ ਕਿ ਆਉਣ ਵਾਲੀ 23 ਮਈ ਨੂੰ ਸ੍ਰ.ਮਾਨ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ ਲੋਕ ਸਭਾ 'ਚ ਜਾਣਗੇ। ਇਸ ਮੌਕੇ ਕੁਲਦੀਪ ਸਿੰਘ ਸੁਲਤਾਨਪੁਰ, ਅਮਰਜੀਤ ਸਿੰਘ ਬਾਦਸ਼ਾਹਪੁਰ, ਸਰਬਜੀਤ ਸਿੰਘ ਕਹੇਰੂ, ਬਾਬਾ ਹਰਬੰਸ ਸਿੰਘ ਜੈਨਪੁਰ ਤੇ ਅਮਨਦੀਪ ਸਿੰਘ ਬਰੜਵਾਲ ਵੀ ਹਾਜ਼ਰ ਸਨ। ਕੈਪਸ਼ਨ – ਜੇਤੂ ਚਿੰਨ• ਬਣਾਉਂਦੇ ਹੋਏ ਹਰਬੰਸ ਸਿੰਘ ਸਲੇਮਪੁਰ ਤੇ ਹੋਰ
ਯੂਨੀਅਨ ਦੇ ਸਕੱਤਰ ਦੇ ਮੁਅੱਤਲੀ ਰੱਦ ਕਰਨ ਨੂੰ ਲੈ ਕੇ ਬਿਜਲੀ ਕਾਮਿਆਂ ਵੱਲੋਂ ਰੋਸ ਰੈਲੀ

ਯੂਨੀਅਨ ਦੇ ਸਕੱਤਰ ਦੇ ਮੁਅੱਤਲੀ ਰੱਦ ਕਰਨ ਨੂੰ ਲੈ ਕੇ ਬਿਜਲੀ ਕਾਮਿਆਂ ਵੱਲੋਂ ਰੋਸ ਰੈਲੀ

Latest News, Sangrur
ਧੂਰੀ, 20 ਮਈ (ਮਹੇਸ਼ ਜਿੰਦਲ) - ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਸ਼ਹਿਰੀ ਧੂਰੀ ਵੱਲੋਂ ਸਾਥੀ ਸਰਵਣ ਕੁਮਾਰ ਦੀ ਅਗਵਾਈ ਹੇਠ ਸਥਾਨਕ ਸਹਾਇਕ ਕਾਰਜਕਾਰੀ ਇੰਜੀਨੀਅਰ ਖ਼ਿਲਾਫ਼ ਰੋਸ ਰੈਲੀ ਕਰਦਿਆਂ ਜਥੇਬੰਦੀ ਦੇ ਸਕੱਤਰ ਗਗਨਦੀਪ ਸਿੰਘ ਨੂੰ ਰੰਜਸ਼ ਤਹਿਤ ਮੁਅੱਤਲ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਮੁਅੱਤਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਸੁਖਦੇਵ ਸ਼ਰਮਾ, ਫੈਡਰੇਸ਼ਨ ਦੇ ਆਗੂ ਗੋਰਾ ਦਾਸ, ਮਹਿੰਦਰ ਰਾਮ ਅਤੇ ਹਰਦੀਪ ਸਿੰਘ ਨੇ ਗਗਨਦੀਪ ਸਿੰਘ ਨੂੰ ਜਥੇਬੰਦਕ ਰੰਜਸ਼ ਤਹਿਤ ਮੁਅੱਤਲ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜਿਸ ਸਮੇਂ ਦੀ ਘਟਨਾ ਬਣਾ ਕੇ ਗਗਨਦੀਪ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ, ਉਸ ਵੇਲੇ ਉਹ ਪੀਸ ਰੇਟ ਤੇ ਮੀਟਰ ਰੀਡਰ ਵਜੋਂ ਪਾਵਰਕਾਮ ਵਿਚ ਕੰਮ ਕਰਦਾ ਸੀ ਅਤੇ ਬਾਰ ਐਸੋਸੀਏਸ਼ਨ ਦੇ ਚੈਂਬਰ ਦੇ ਜਿਸ ਮੀਟਰ ਦੀ ਕਥਿਤ ਰੀਡਿੰਗ ਸਬੰਧੀ ਮੁਅੱਤਲ ਕੀਤਾ ਗਿਆ ਹੈ, ਉਸ ਸਬੰਧੀ ਬਾਰ ਐਸੋਸੀਏਸ਼ਨ ਧੂਰੀ ਵੱਲੋਂ ਉਕਤ ਚੈਂਬਰ ਨੂੰ 9 ਮਈ 2019 ਤੱਕ ਬੰਦ ਰਹਿਣ ਦੀ ਪੁਸ਼ਟੀ ਕਰਦਿਆਂ ਗਗਨਦੀਪ ਸਿੰਘ ਦੇ ਹੱਕ ਵਿਚ ਲਿਖ ਕੇ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਉਪ ਮੰਡਲ ਅਧਿਕਾਰੀ
ਧੂਰੀ-ਮੂਲੋਵਾਲ ਸੜਕ ਦੇ ਨਿਰਮਾਣ ‘ਚ ਹੋ ਰਹੀ ਦੇਰੀ ਤੋਂ ਲੋਕ ਪਰੇਸ਼ਾਨ

ਧੂਰੀ-ਮੂਲੋਵਾਲ ਸੜਕ ਦੇ ਨਿਰਮਾਣ ‘ਚ ਹੋ ਰਹੀ ਦੇਰੀ ਤੋਂ ਲੋਕ ਪਰੇਸ਼ਾਨ

Latest News
ਧੂਰੀ, 20 ਮਈ (ਮਹੇਸ਼ ਜਿੰਦਲ) - ਧੂਰੀ ਤੋਂ ਬਰਨਾਲਾ ਵਾਇਆ ਮੂਲੋਵਾਲ ਨੂੰ ਜਾਣ ਵਾਲੀ ਸੜਕ ਦੇ ਨਿਰਮਾਣ 'ਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਨੇ ਕਿਹਾ ਕਿ ਭਾਵੇਂ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਇਸ ਸੜਕ ਨੂੰ ਬਣਾਉਣ ਅਤੇ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਇਸ ਸੜਕ ਉੱਪਰ ਪੱਥਰ ਵੀ ਪੈ ਗਿਆ ਹੈ, ਪਰ ਕੰਮ ਨੂੰ ਪੂਰਾ ਕਰਨ 'ਚ ਹੋ ਰਹੀ ਦੇਰੀ ਕਾਰਨ ਰੋਜ਼ਾਨਾ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ 'ਤੇ ਖਿੱਲਰੇ ਪੱਥਰ ਵਹੀਕਲਾਂ ਨਾਲ ਬੁੜ•ਕ ਕੇ ਵਹੀਕਲਾਂ ਅਤੇ ਰਾਹਗੀਰਾਂ ਦੇ ਲੱਗਦੇ ਹਨ, ਜਿਸ ਕਾਰਨ ਕਈ ਰਾਹਗੀਰ ਮਾਮੂਲੀ ਜ਼ਖਮੀ ਵੀ ਹੋ ਚੁੱਕੇ ਹਨ ਅਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ•ਾਂ ਕਿਹਾ ਕਿ ਇਸ ਸੜਕ ਉੱਪਰ ਇਤਿਹਾਸਕ ਪ੍ਰਾਚੀਨ ਰਣਕੇਸ਼ਵਰ ਮੰਦਰ, ਰਣੀਕੇ ਅਤੇ ਪਿੰਡ ਮੂਲੋਵਾਲ ਵਿਖੇ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰੂ ਘਰ ਸਥਿਤ
ਪੰਜਾਬ ਵਿੱਚ 65.96 ਫੀਸਦੀ ਵੋਟਿੰਗ ਹੋਈ

ਪੰਜਾਬ ਵਿੱਚ 65.96 ਫੀਸਦੀ ਵੋਟਿੰਗ ਹੋਈ

Chandigarh, Latest News
ਚੰਡੀਗੜ, ਮਈ 20 : ਪੰਜਾਬ ਰਾਜ ਵਿੱਚ ਬੀਤੇ ਦਿਨ (19 ਮਈ 2019) ਪਈਆਂ ਲੋਕ ਸਭਾ ਲਈ ਵੋਟਾਂ ਦੌਰਾਨ 65.96 ਫੀਸਦੀ ਵੋਟਿੰਗ ਹੋਈ। ਪੰਜਾਬ ਰਾਜ ਦੇ ਲੋਕ ਸਭਾ ਹਲਕਿਆਂ ਲਈ ਹੇਠ ਲਿਖੇ ਅਨੁਸਾਰ ਵੋਟਿੰਗ ਪ੍ਰਤੀਸ਼ਤ ਰਹੀ :- ਹਲਕਾ ਨੰ.ਲੋਕ ਸਭਾ ਹਲਕੇ ਦਾ ਨਾਮਵੋਟਿੰਗ ਪ੍ਰਤੀਸ਼ਤ 1ਗੁਰਦਾਸਪੁਰ69.51 2ਅੰਮਿ੍ਰਤਸਰ57.08 3ਖਡੂਰ ਸਾਹਿਬ64.01 4ਜਲੰਧਰ63.04 5ਹੁਸ਼ਿਆਰਪੁਰ62.15 6ਆਨੰਦਪੁਰ ਸਾਹਿਬ63.76 7ਲੁਧਿਆਣਾ62.16 8ਫਤਿਹਗੜ ਸਾਹਿਬ65.68 9ਫਰੀਦਕੋਟ63.22 10ਫਿਰੋਜ਼ਪੁਰ72.30 11ਬਠਿੰਡਾ74.10 12ਸੰਗਰੂਰ72.44 13ਪਟਿਆਲਾ67.77
ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 ‘ਤੇ ਮੁੜ ਤੋਂ ਵੋਟਾਂ ਪਵਾਉਣ ਦੇ ਹੁਕਮ

ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪੋਲਿੰਗ ਬੂਥ ਨੰ. 123 ‘ਤੇ ਮੁੜ ਤੋਂ ਵੋਟਾਂ ਪਵਾਉਣ ਦੇ ਹੁਕਮ

Breaking News, Chandigarh
ਚੰਡੀਗੜ 20 ਮਈ : ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਮਿਤੀ 19 ਮਈ ਨੂੰ ਪੰਜਾਬ ਦੇ ਲੋਕ ਸਭਾ ਲਈ ਪਈਆਂ ਵੋਟਾਂ ਸਬੰਧੀ ਪ੍ਰਾਪਤ ਰਿਪੋਰਟਾਂ ਨੂੰ ਵਾਚਣ ਉਪਰੰਤ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪੋਲਿੰਗ ਸ਼ਟੇਸਨ ਨੰ. 123 'ਤੇ ਦੁਬਾਰਾ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਗਏ ਹਨ । ਇਹ ਹੁਕਮ ਪੋਲਿੰਗ ਦੋਰਾਨ ਸਾਹਮਣੇ ਆਈਆਂ ਉਣਤਾਈਆਂ ਕਾਰਨ ਦਿੱਤੇ ਗਏ ਹਨ । ਇਹ ਵੋਟਾਂ 22 ਮਈ 2019 ਦਿਨ ਬੁੱਧਵਾਰ ਨੂੰ ਸਵੇਰੇ 7 ਵੱਜੇ ਤੋਂ ਸ਼ਾਮ 6 ਵੱਜੇ ਤੱਕ ਵੋਟਾਂ ਪਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ  ਨੇ ਦੱਸਿਆ ਕਿ 22 ਮਈ 2019 ਨੂੰ ਇਸ ਪੋਲਿੰਗ ਸਟੇਸ਼ਨ ਉਤੇ ਮੁੜ ਤੋਂ ਵੋਟਾਂ ਪਵਾਉਣ ਸਬੰਧੀ ਸਮੂਚੇ ਪ੍ਰਬੰਧ ਕਰ ਲਏ ਗਏ ਹਨ। ਡਾ. ਰਾਜੂ ਨੇ ਦੱਸਿਆ ਕਿ ਇਸ ਪੋਲਿੰਗ ਸਟੇਸ਼ਨ ਦੇ ਰਿਟਰਨਿੰਗ ਅਫਸਰ ਅਤੇ ਓਬਜ਼ਰਵਰਾਂ ਨੂੰ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਰਾਜਨੀਤਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ
‘ਆਪ’ ਨੇ ਲੋਕ ਮੁੱਦਿਆਂ ‘ਤੇ ਕੇਂਦਰਿਤ ਹੋ ਕੇ ਲੜੀਆਂ ਚੋਣਾਂ-ਭਗਵੰਤ ਮਾਨ

‘ਆਪ’ ਨੇ ਲੋਕ ਮੁੱਦਿਆਂ ‘ਤੇ ਕੇਂਦਰਿਤ ਹੋ ਕੇ ਲੜੀਆਂ ਚੋਣਾਂ-ਭਗਵੰਤ ਮਾਨ

Breaking News, Chandigarh
ਚੰਡੀਗੜ੍ਹ, 20 ਮਈ 2019 ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਖ਼ਾਸ ਕਰਕੇ ਸੰਗਰੂਰ ਅਤੇ ਬਠਿੰਡਾ ਦੇ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਕੀਤੇ ਮਤਦਾਨ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਫ਼-ਸੁਥਰੇ ਅਤੇ ਲੋਕ ਹਿਤੈਸ਼ੀ ਮਿਸ਼ਨ 'ਤੇ ਪਹਿਰਾ ਦਿੰਦੇ ਹੋਏ ਪੰਜਾਬ ਅਤੇ ਪੰਜਾਬੀਆਂ ਦੇ ਉਹ ਸਾਰੇ ਮੁੱਦੇ ਅਤੇ ਮਸਲੇ ਆਪਣੇ ਚੋਣ ਪ੍ਰਚਾਰ ਦਾ ਕੇਂਦਰ ਬਿੰਦੂ ਬਣਾਏ ਜਿੰਨਾ ਦਾ ਸਿੱਧਾ ਸੰਬੰਧ ਹਰੇਕ ਵਰਗ ਅਤੇ ਹਰ ਘਰ ਦੇ ਚੁੱਲ੍ਹੇ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ ਅਤੇ ਸਾਢੇ ਤਿੰਨ ਦਹਾਕੇ ਪੁਰਾਣੇ ਨਕੋਦਰ ਬੇਅਦਬੀ ਅਤੇ ਗੋਲੀਕਾਂਡ ਸਮੇਤ ਅਕਾਲੀ-ਭਾਜਪਾ ਦੀ ਪਿਛਲੀ ਮਾਫ਼ੀਆ ਸਰਕਾਰ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗ

ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਬਚਾਉਣਾ ਸਮੇਂ ਦੀ ਲੋੜ- ਹਰਪਾਲ ਸਿੰਘ ਚੀਮਾ

ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਬਚਾਉਣਾ ਸਮੇਂ ਦੀ ਲੋੜ- ਹਰਪਾਲ ਸਿੰਘ ਚੀਮਾ

Breaking News, Chandigarh
ਚੰਡੀਗੜ੍ਹ, 20 ਮਈ 2019 ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਭਾਰਤੀ ਚੋਣ ਕਮਿਸ਼ਨ ਸਮੇਤ ਦੇਸ਼ ਦੀਆਂ ਦੂਸਰੀਆਂ ਸੰਵਿਧਾਨਿਕ ਸੰਸਥਾਵਾਂ 'ਚ ਵਧਦੀ ਸਿਆਸੀ ਦਖ਼ਲਅੰਦਾਜ਼ੀ ਅਤੇ ਡਿਗਦੇ ਜਾ ਰਹੇ ਮਿਆਰ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਬਚਾਏ ਰੱਖਣ ਲਈ ਦੇਸ਼ ਦੀਆਂ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਬਚਾਉਣਾ ਜ਼ਰੂਰੀ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਭਾਰਤੀ ਮੁੱਖ ਚੋਣ ਕਮਿਸ਼ਨਰ (ਈਸੀਆਈ) 'ਤੇ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣ ਦੀਆਂ ਸ਼ਿਕਾਇਤਾਂ 'ਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ, ਉਸ ਨੇ ਇਸ ਮਹੱਤਵਪੂਰਨ ਸੰਵਿਧਾਨਿਕ ਸੰਸਥਾ ਦੀ ਗਰਿਮਾ ਨੂੰ ਵੱਡੀ ਸੱਟ ਵੱਜੀ ਹੈ, ਕਿਉਂਕਿ ਇਸ ਮਹਾਨ ਸੰਸਥਾ 'ਤੇ ਦੇਸ਼ ਅੰਦਰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਾਉਣ ਦੀ ਜ਼ਿੰਮੇਵਾਰੀ ਹੈ। ਚੀਮਾ ਨੇ ਕਿਹਾ ਕਿ ਮੋਦੀ ਨੂੰ ਕਲੀਨ ਚਿੱਟ ਦੇਣ ਸੰਬੰਧੀ ਚੋਣ ਕਮਿਸ਼ਨ ਦੇ ਮੈਂਬਰ ਅਸ਼ੋਕ ਲਵਾਸਾ ਵੱਲੋਂ ਉਠਾਏ ਗਏ ਸਵਾਲ ਅਤੇ ਲਵਾਸਾ ਨਾਲ ਕੀਤ