best platform for news and views

Day: May 19, 2019

ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਲੋਕਾਂ ਦਾ ਅਮਨ-ਆਮਾਨ ਤਰੀਕੇ ਨਾਲ ਵੋਟਾਂ ਪਾਉਣ ਲਈ ਧੰਨਵਾਦ

ਮੁੱਖ ਚੋਣ ਅਫਸਰ ਵੱਲੋਂ ਪੰਜਾਬ ਦੇ ਲੋਕਾਂ ਦਾ ਅਮਨ-ਆਮਾਨ ਤਰੀਕੇ ਨਾਲ ਵੋਟਾਂ ਪਾਉਣ ਲਈ ਧੰਨਵਾਦ

Breaking News, Chandigarh
ਚੰਡੀਗੜ, 19 ਮਈ : ਪੰਜਾਬ ਰਾਜ ਦੀਆਂ 13 ਲੋਕ ਸਭਾ ਚੋਣ ਲਈ ਅੱਜ ਵੋਟਾਂ ਪੈਣ ਦਾ ਕੰਮ ਅਮਨ-ਆਮਾਨ ਨਾਲ ਨੇਪਰੇ ਚੜਿਆ। ਸਿਰਫ 03 ਘਟਨਾਵਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਅਮਲ ਸ਼ਾਂਤੀਪੂਰਵਕ ਰਿਹਾ ਅਤੇ ਲੋਕਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਹੁੰਮਾ ਹੁਮਾ ਕੇ ਆਪਣੇ ਜਮੂਹਰੀ ਹੱਕ ਦਾ ਇਸੇਤਮਾਲ ਕੀਤਾ। ਇਹ ਜਾਣਕਾਰੀ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਸ਼ਾਮ ਵੋਟਾਂ ਪੈਣ ਉਪਰੰਤ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਖਬਰ ਲਿਖੇ ਜਾਣ ਤੱਕ ਪੰਜਾਬ ਰਾਜ ਵਿੱਚ 62.07 ਫੀਸਦੀ ਵੋਟਿੰਗ ਦਰਜ ਕੀਤੀ ਗਈ। ਮੁੱਖ ਚੋਣ ਅਫਸਰ ਨੇ ਸੂਬੇ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਗਰਮ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਅਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾਈਆਂ। ਉਨਾਂ ਕਿਹਾ ਕਿ ਪੰਜਾਬ ਦੇ ਵੋਟਰਾਂ ਨੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਉਨਾਂ ਵੋਟਾਂ ਦੇ ਕੰਮ ਵਿੱਚ ਲੱਗੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਸਿਰ ਇਸ ਪ੍ਰਾਪਤੀ ਦਾ ਸਿਹਰਾ ਵੀ ਬੰਨਿਆ ਅਤੇ ਵਿਸ਼ੇਸ ਕਰਕੇ ਆਂਗਨਵਾੜੀ ਵਰਕਰਾਂ, ਮਿਡ ਡੇ ਮੀਲ ਵਰਕਰ, ਆਸ਼ਾ ਵਰਕਰ ਅਤੇ ਚੌਂਕੀਦਾਰਾਂ ਦਾ ਵੀ ਚੋਣਾਂ ਕਰਵਾਉਣ ਵਿੱਚ ਪਾਏ ਗਏ ਯੋਗਦਾਨ
ਮੇਰਾ ਵੋਟ ਮੇਰਾ ਅਧਿਕਾਰ

ਮੇਰਾ ਵੋਟ ਮੇਰਾ ਅਧਿਕਾਰ

Breaking News, Patiala
ਪਟਿਆਲਾ, 19 ਮਈ, ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਵਿਧਾਨ ਸਭਾ ਪਟਿਆਲਾ ਦਿਹਾਤੀ ਦੇ ਪੋਲਿੰਗ ਬੂਥ ਨੰਬਰ 173 ਵਿੱਚ ਲੋਕ ਸਭਾ ਹਲਕੇ ਲਈ ਆਪਣਾ ਮਤਦਾਨ ਪ੍ਰੀਵਾਰ ਸਮੇਤ ਕੀਤਾ ।ਉਹਨਾਂ ਦੱਸਿਆ ਕਿ ਅਨਿਆਂ ,ਅੱਤਿਆਚਾਰ, ਬਲਾਤਕਾਰ,ਧੱਕੇਸ਼ਾਹੀ, ਗੁੰਡਾਗਰਦੀ,ਸ਼ੋਸ਼ਣ ਅਤੇ ਕਤਲ ਦੀਆਂ ਘਟਨਾਵਾਂ ਨਾਲ  ਪੰਜਾਬੀਆਂ ਵਿੱਚ ਅਸੁਰੱਖਿਅਤ ਦੀ ਭਾਵਨਾਵਾਂ ਨਾਲ ਡਰ ਅਤੇ ਸਹਿਮ ਦੇ ਹਾਲਤ ਨੂੰ ਬਦਲਣ ਲਈ ਆਪਣੇ ਵੋਟ ਧਰਮ ਨੂੰ ਨਿਭਾਇਆ ।