best platform for news and views

Day: May 16, 2019

ਬੀਬਾ ਢੀਂਡਸਾ ਨੇ ਆਪਣੇ ਪਤੀ ਦੇ ਹੱਕ ‘ਚ ਭੁਗਤਣ ਦੀ ਕੀਤੀ ਅਪੀਲ

ਬੀਬਾ ਢੀਂਡਸਾ ਨੇ ਆਪਣੇ ਪਤੀ ਦੇ ਹੱਕ ‘ਚ ਭੁਗਤਣ ਦੀ ਕੀਤੀ ਅਪੀਲ

General News, Sangrur
ਧੂਰੀ, 16 ਮਈ (ਮਹੇਸ਼ ਜਿੰਦਲ) ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਲੰੱਕ ਚੋਣ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਬੀਬਾ ਢੀਂਡਸਾ ਨੇ ਆਪਣੇ ਪਤੀ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਅਗਵਾਈ ਹੇਠ ਹੀ ਦੇਸ਼ ਤਰੱਕੀ ਕਰ ਸਕਦਾ ਹੈ ਅਤੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਤੁਸੀਂ ਸ੍ਰ.ਢੀਂਡਸਾ ਨੂੰ ਜਿਤਵਾ ਕੇ ਲੋਕ 'ਚ ਭੇਜੋ ਤਾਂ ਜੋ ਹਲਕੇ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਹਰੀ ਸਿੰਘ ਨਾਭਾ, ਭੁਪਿੰਦਰ ਸਿੰਘ ਭਲਵਾਨ, ਜਤਿੰਦਰ ਸਿੰਘ ਸੋਨੀ ਮੰਡੇਰ, ਭੁਪੇਸ਼ ਜਿੰਦਲ, ਅਨਿਲ ਸ਼ਰਮਾ ਨੀਲਾ, ਅਸ਼ੋਕ ਜੈਨ, ਅਨਿਲ ਕੁਮਾਰ ਟੀਟੂ, ਸੁਮਿੱਤਰਾ ਸ਼ਰਮਾ ਤੇ ਪਰਮਜੀਤ ਕੌਰ ਵੀ ਹਾਜ਼ਰ ਸਨ।
ਅਕਾਲੀ ਦਲ(ਐੱਸ.ਸੀ) ਵਿੰਗ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਪਰੋਚਾ ਦਾ ਸਨਮਾਨ

ਅਕਾਲੀ ਦਲ(ਐੱਸ.ਸੀ) ਵਿੰਗ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕਰਨ ‘ਤੇ ਪਰੋਚਾ ਦਾ ਸਨਮਾਨ

Hot News of The Day, Sangrur
ਧੂਰੀ, 16 ਮਈ (ਮਹੇਸ਼ ਜਿੰਦਲ) ਸੀਨੀਅਰ ਅਕਾਲੀ ਆਗੂ ਵਿਕੀ ਪਰੋਚਾ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਐੱਸ.ਸੀ ਵਿੰਗ ਦਾ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਉਪਰੰਤ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵਿਕੀ ਪਰੋਚਾ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰ.ਢੀਂਡਸਾ ਨੇ ਕਿਹਾ ਕਿ ਪਾਰਟੀ ਵੱਲੋਂ ਮੁੱਢ ਤੋਂ ਹੀ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਅਤੇ ਵਿਕੀ ਪਰੋਚਾ ਵੱਲੋਂ ਪਾਰਟੀ ਨੂੰ ਦਿੱਤੀਆਂ ਗਈਆਂ ਸੇਵਾਵਾਂ ਬਦਲੇ ਉਨ•ਾਂ ਦੀ ਇਹ ਨਿਯੁਕਤੀ ਕੀਤੀ ਗਈ ਹੈ। ਇਸ ਮੌਕੇ ਵਿਕੀ ਪਰੋਚਾ ਨੇ ਸ੍ਰ.ਢੀਂਡਸਾ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕ ਸਭਾ ਚੋਣਾਂ ਦੌਰਾਨ ਅੱਡੀ-ਚੋਟੀ ਦਾ ਜ਼ੋਰ ਲਗਾ ਕੇ ਸ੍ਰ.ਢੀਂਡਸਾ ਨੂੰ ਜਿਤਵਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ।
ਰੋਡ ਸ਼ੋਅ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਦਾ ਥਾਂ-ਥਾਂ ਫੁੱਲਾਂ ਨਾਲ ਨਿੱਘਾ ਸਵਾਗਤ

ਰੋਡ ਸ਼ੋਅ ਦੌਰਾਨ ਬੀਬੀ ਪਰਮਜੀਤ ਕੌਰ ਖਾਲੜਾ ਦਾ ਥਾਂ-ਥਾਂ ਫੁੱਲਾਂ ਨਾਲ ਨਿੱਘਾ ਸਵਾਗਤ

General News, Tarantaran
ਭਿੱਖੀਵਿੰਡ 16 ਮਈ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਤਰਨ ਤਾਰਨ ਤੋਂ ਕੱਢੇ ਗਏ ਵਿਸ਼ਾਲ ਰੋਡ ਸ਼ੋਅ ਦਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਸੁਰਸਿੰਘ, ਸਿੰਘਪੁਰਾ, ਭਿੱਖੀਵਿੰਡ, ਅਲਗੋਂ, ਅਮਰਕੋਟ, ਮਾੜੀ ਗੋੜ ਸਿੰਘ ਆਦਿ ਪਿੰਡਾਂ ਤੇ ਕਸਬਿਆਂ ਵਿਚ ਪਹੰੁਚਣ ‘ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਭਿੱਖੀਵਿੰਡ ਸ਼ਹਿਰ ਪਹੰੁਚਣ ‘ਤੇ ਸੁਰਜੀਤ ਸਿੰਘ ਭੁੱਚਰ, ਗੁਰਬਿੰਦਰਜੀਤ ਸਿੰਘ ਭੁੱਚਰ, ਰਘਬੀਰ ਸਿੰਘ ਭੁੱਚਰ, ਹਰਚਰਨ ਸਿੰਘ, ਭੁਪਿੰਦਰ ਸਿੰਘ, ਬਿਕਰਮਜੀਤ ਸਿੰਘ, ਜਰਮਨਜੀਤ ਸਿੰਘ, ਰੁਪਿੰਦਰ ਸਿੰਘ, ਅਵਤਾਰ ਸਿੰਘ ਆਜਾਦ, ਬਸੰਤ ਸਿੰਘ, ਦਲਬੀਰ ਸਿੰਘ ਰੂਪ, ਬਲਵਿੰਦਰ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਸਵਿੰਦਰ ਕੌਰ, ਬਲਜੀਤ ਕੌਰ, ਪਰਮਜੀਤ ਕੌਰ ਖਾਲਸਾ, ਹਰਜੀਤ ਕੌਰ ਆਦਿ ਸ਼ਹਿਰ ਵਾਸੀਆਂ ਵੱਲੋਂ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬੀ ਪਰਮਜੀਤ ਕੌਰ ਖਾਲੜਾ ਨੇ ਬੋਲਦਿਆਂ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਵੱਲੋਂ ਮਿਲ ਰਹੇ ਭ
ਪੰਜਾਬ ਦੀ ਤਰਸਯੋਗ ਹਾਲਾਤ ਲਈ ਅਕਾਲੀ ਤੇ ਕਾਂਗਰਸ ਜਿੰਮੇਵਾਰ – ਨਵਜੋਤ ਲੰੰਬੀ

ਪੰਜਾਬ ਦੀ ਤਰਸਯੋਗ ਹਾਲਾਤ ਲਈ ਅਕਾਲੀ ਤੇ ਕਾਂਗਰਸ ਜਿੰਮੇਵਾਰ – ਨਵਜੋਤ ਲੰੰਬੀ

Hot News of The Day, Tarantaran
ਭਿੱਖੀਵਿੰਡ 16 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ਦੀ ਤਰਸਯੋਗ ਹਾਲਾਤ ਲਈ ਕਾਂਗਰਸ ਸਰਕਾਰ ਤੇ ਅਕਾਲੀ-ਭਾਜਪਾ ਗਠਬੰਧਨ ਪੂਰਨ ਰੂਪ ਵਿਚ ਜਿੰਮੇਵਾਰ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਡੀ.ਏ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਅਤੇ ਕੱਢੇ ਗਏ ਰੋਡ ਸ਼ੋਅ ਵਿਚ ਸ਼ਾਮਲ ਪੰਜਾਬ ਏਕਤਾ ਪਾਰਟੀ ਦੇ ਸਟੂਡੈਂਟ ਵਿੰਗ ਪ੍ਰਧਾਨ ਨਵਜੋਤ ਕੌਰ ਲੰਬੀ ਨੇ ਭਿੱਖੀਵਿੰਡ ਵਿਖੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਸਵਾਰਥੀ ਲੀਡਰਾਂ ਦੀ ਲੋਕ ਮਾਰੂ ਨੀਤੀਆਂ ਕਾਰਨ ਪੱਛੜ ਕੇ ਸੂਬਾ ਪੰਜਾਬ ਨੰੰਬਰ ਵਨ ਤੋਂ ਮਗਰਲੀ ਕਤਾਰ ਵਿਚ ਚਲਾ ਗਿਆ ਹੈ। ਪੰਜਾਬ ਵਿਚ ਪੀ.ਡੀ.ਏ ਗਠਜੋੜ ਦੀ ਸਥਿਤੀ ਬਾਰੇ ਪੁੱਛਣ ‘ਤੇ ਨਵਜੋਤ ਕੌਰ ਲੰਬੀ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ, ਪਟਿਆਲਾ ਤੋਂ ਧਰਮਵੀਰ ਗਾਂਧੀ, ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ, ਬਠਿੰਡਾ ਤੋਂ ਸੁਖਪਾਲ ਸਿੰਘ ਖਹਿਰਾ, ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਜੈਤੋ ਦੀ ਜਿੱਤ ਯਕੀਨੀ ਨਜਰ ਆ ਰਹੀ ਹੈ, ਉਥੇ ਬਾਕੀ ਸੀਟਾਂ ‘ਤੇ ਵੀ ਪੀ.ਡੀ.ਏ ਦੇ ਉਮੀਦਵਾਰ ਜਬਰਦਸ਼ਤ ਟੱਕਰ ਦੇ ਰਹੇ ਹ
ਬਾਬਾ ਰੋਡੇ ਸ਼ਾਹ ਤੇ ਬੀਬੀ ਫਾਤਿਮਾ ਜੀ ਦਾ ਸਲਾਨਾ ਮੇਲਾ ਤੇ ਭੰਡਾਰਾ ਸ਼ਰਧਾ ਨਾਲ ਕਰਵਾਇਆ

ਬਾਬਾ ਰੋਡੇ ਸ਼ਾਹ ਤੇ ਬੀਬੀ ਫਾਤਿਮਾ ਜੀ ਦਾ ਸਲਾਨਾ ਮੇਲਾ ਤੇ ਭੰਡਾਰਾ ਸ਼ਰਧਾ ਨਾਲ ਕਰਵਾਇਆ

Hot News of The Day
ਮਾਛੀਵਾੜਾ ਸਾਹਿਬ, 16 ਮਈ (ਹਰਪ੍ਰੀਤ ਸਿੰਘ ਕੈਲੇ) – ਇੱਥੋਂ 7 ਕਿਲੋਮੀਟਰ ਦੂਰ ਪਿੰਡ ਰਾਏਪੁਰ ਬੇਟ ਵਿਖੇ ਸਥਿਤ ਬਾਬਾ ਰੋਡੇ ਸ਼ਾਹ ਜੀ ਤੇ ਬੀਬੀ ਫਾਤਿਮਾ ਜੀ ਦੇ ਪਵਿੱਤਰ ਸਥਾਨ ਤੇ ਸਲਾਨਾ 17ਵਾਂ ਮੇਲਾ ਤੇ ਭੰਡਾਰਾ ਗਰਾਮ ਪੰਚਾਇਤ ਰਾਏਪੁਰ ਬੇਟ, ਪੰਜੇਟਾ, ਕੂੰਮ ਖੁਰਦ ਤੇ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਦੂਰ ਦੁਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਦਰਗਾਹ ਤੇ ਸਿਜਦਾ ਕੀਤਾ ਤੇ ਆਪਣੀਆਂ ਮੰਨਤਾ ਪੂਰੀਆਂ ਕੀਤੀਆਂ। ਮੇਲੇ ਦੇ ਪ੍ਰਬੰਧਕ ਧਰਮਵੀਰ ਧੰਮੀ ਨੇ ਦੱਸਿਆ ਕਿ ਇਸ ਮੌਕੇ ਚਾਦਰ ਅਤੇ ਝੰਡਾ ਚੜ•ਾਉਣ ਦੀ ਰਸਮ ਗੱਦੀ ਨਸ਼ੀਨ ਬੀਬੀ ਸੁਰਜੀਤ ਕੌਰ ਤੇ ਹਰਜੀਤ ਸਿੰਘ ਅਤੇ ਮੁੱਖ ਮਹਿਮਾਨ ਕੁਲਰਾਜ ਸਿੰਘ ਬੰਟੀ ਨੇ ਅਦਾ ਕੀਤੀ ਅਤੇ ਲੰਗਰ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੱਲ 15 ਮਈ ਦੀ ਰਾਤ ਨੂੰ ਸੁਰਿੰਦਰ ਸੈਂਪਲੇ ਮਿਊਜ਼ੀਕਲ ਗਰੁੱਪ ਸੇਖਾਂ ਮਾਜਰਾ ਵਾਲਿਆਂ ਵੱਲੋਂ ਧਾਰਮਿਕ ਨਾਟਕ ਪੇਸ਼ ਕੀਤਾ ਗਿਆ ਤੇ ਪ੍ਰਸਿੱਧ ਕੱਵਾਲਾਂ ਦੁਆਰਾ ਕੱਵਾਲੀਆਂ ਦੀ ਮਹਿਫਲ ਸਜਾਈ ਗਈ। ਅੱਜ ਬਾਅਦ ਦੁਪਹਿਰ ਪ੍ਰਸਿੱਧ ਕਲਾਕਾਰ ਮਲਕੀਤ ਮੀਤ, ਪ੍ਰਦੀਪ ਮਾਨ, ਜੀਤਾ ਪਾਵਾਰ ਤੇ ਮੈਡਮ ਸੁਨੀਤਾ, ਬੀਬਾ ਜਸਪਾਲ ਭੱਟੀ ਤੇ ਕਾਲਾ
ਡੇਂਗੂ ਦੀ ਰੋਕਥਾਮ ਲਈ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ : ਡਾ. ਜਸਪ੍ਰੀਤ ਕੌਰ

ਡੇਂਗੂ ਦੀ ਰੋਕਥਾਮ ਲਈ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ : ਡਾ. ਜਸਪ੍ਰੀਤ ਕੌਰ

Latest News
ਮਾਛੀਵਾੜਾ ਸਾਹਿਬ, 16 ਮਈ (ਹਰਪ੍ਰੀਤ ਸਿੰਘ ਕੈਲੇ) – ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਸਪ੍ਰੀਤ ਕੌਰ ਦੀ ਯੋਗ ਅਗਵਾਹੀ ਹੇਠ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ। ਇਸ ਮੌਕੇ ਸੀ.ਐਚ.ਸੀ. ਮਾਛੀਵਾੜਾ ਵਿਖੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਡਾ. ਜਸਪੀਤ ਕੌਰ ਵੱਲੋਂ ਡੇਂਗੂ ਦੀ ਬਿਮਾਰੀ ਤੋਂ ਰੋਕਥਾਮ ਲਈ ਆਮ ਲੋਕਾਂ ਵਿਚ ਜਾਗਰੂਕਤਾ ਲਿਆਉਣ ਦੀ ਲੋੜ ਹੈ।ਉਨ•ਾਂ ਕਿਹਾ ਕਿ ਜੇਕਰ ਲੋਕ ਇਹ ਬਿਮਾਰੀ ਹੋਣ ਦੇ ਕਾਰਨਾ ਬਾਰੇ ਜਾਣਦੇ ਹੋਣਗੇ ਤਾਂ ਹੀ ਉਹ ਇਸਤੋਂ ਬਚਾਅ ਕਰ ਸਕਦੇ ਹਨ ਜਿਸ ਲਈ ਸਿਵਲ ਹਸਪਤਾਲ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਸਿਹਤ ਸੁਪਰਵਾਈਜ਼ਰ ਮਨਮੋਹਣ ਸਿੰਘ ਵੱਲੋਂ ਡੇਂਗੂ ਦੀ ਬਿਮਾਰੀ ਦੇ ਲੱਛਣਾਂ ਬਾਰੇ ਅਤੇ ਬਚਾਅ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਡੇਂਗੂ ਦਿਵਸ ਦੇ ਸਬੰਧ ਵਿਚ ਲੁਧਿਆਣਾ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਡੇਂਗੂ ਦੀ ਬਿਮਾਰੀ ਦੇ ਸਬੰਧ ਵਿਚ ਪੋਸਟਰ ਵੀ ਬਣਾਏ ਗਏ ਤੇ ਵਧੀਆ ਪੋਸਟਰ ਬਣਾਉਣ ਤੇ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ
ਬਲਵੀਰ ਬੈਂਕਾ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਵਿਧਾਇਕ ਭੁੱਲਰ ਨੇ ਕੀਤਾ ਸੰਬੋਧਨ

ਬਲਵੀਰ ਬੈਂਕਾ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਵਿਧਾਇਕ ਭੁੱਲਰ ਨੇ ਕੀਤਾ ਸੰਬੋਧਨ

Latest News, Tarantaran
ਭਿੱਖੀਵਿੰਡ 16 ਮਈ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਵੋਟਰਾਂ ਵੱਲੋਂ ਕਾਂਗਰਸ ਪਾਰਟੀ ਨੂੰ ਦਿੱਤੇ ਜਾ ਰਹੇ ਭਰਪੂਰ ਹੰਗਾਰੇ ਨਾਲ ਜਸਬੀਰ ਸਿੰਘ ਡਿੰਪਾ ਦੀ ਜਿੱਤ ਸ਼ਪੱਸ਼ਟ ਨਜਰ ਆ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀਪੂ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੈਂਕਾ ਦੇ ਗ੍ਰਹਿ ਭਿੱਖੀਵਿੰਡ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕੀਤਾ ਤੇ ਆਖਿਆ ਕਿ ਜਸਬੀਰ ਸਿੰਘ ਡਿੰਪਾ ਲੋਕ ਸਭਾ ਉਮੀਦਵਾਰ ਬਣਨ ਕੇ ਲੋਕਾਂ ਦੀ ਸੰਸਦ ਵਿਚ ਆਵਾਜ ਬਣਨਗੇ। ਉਹਨਾਂ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਸਬੀਰ ਸਿੰਘ ਡਿੰਪਾ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਆਪਣੇ-ਆਪਣੇ ਮਹੁੱਲਿਆਂ, ਵਾਰਡਾਂ, ਪਿੰਡਾਂ ਤੇ ਕਸਬਿਆਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ ਕਾਂਗਰਸ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ। ਇਸ ਮੌਕੇ ਬੱਬੂ ਸ਼ਰਮਾ, ਗੁਰਜੀਤ ਸਿੰਘ ਘੁਰਕਵਿੰਡ, ਬਖਸੀਸ ਸਿੰਘ, ਗੁਰਪਾਲ ਸਿੰਘ ਭਗਵਾਨਪੁਰਾ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਮਿੰਟੂ ਮਹਿਤਾ, ਬਲਾਕ ਸੰਮਤੀ ਮੈਂਬਰ ਵਰਿੰਦਰਬੀਰ ਸਿੰਘ ਕਾਜੀਚੱਕ, ਸਰਬਜੀਤ
ਸ਼ੇਰ ਸਿੰਘ ਘੁਬਾਇਆ ਤੇ ਵਿਧਾਇਕ ਪਿੰਕੀ ਨੇ ਕੱਢੀ ਵੋਟ ਅਪੀਲ ਸਬੰਧੀ ਰੈਲੀ

ਸ਼ੇਰ ਸਿੰਘ ਘੁਬਾਇਆ ਤੇ ਵਿਧਾਇਕ ਪਿੰਕੀ ਨੇ ਕੱਢੀ ਵੋਟ ਅਪੀਲ ਸਬੰਧੀ ਰੈਲੀ

Ferozepur, Latest News
ਫਿਰੋਜ਼ਪੁਰ, 16 ਮਈ (ਸਤਬੀਰ ਬਰਾੜ)- ਲੋਕ ਸਭਾ ਚੋਣਾਂ ਦੇ ਆਖਰੀ ਦਿਨ ਹਰ ਵੋਟਰ ਦੇ ਸਨਮੁੱਖ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਵੋਟਾਂ ਦੀ ਅਪੀਲ ਸਬੰਧੀ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਛਾਉਣੀ ਦੇ ਵੱਖ-ਵੱਖ ਬਜ਼ਾਰਾਂ ਵਿਚ ਰੈਲੀ ਕੱਢੀ ਗਈ। ਜਿਸ ਵਿਚ ਕਾਂਗਰਸ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਫਿਰੋਜਪੁਰ ਛਾਉਣੀ ਮੇਨ ਬਜ਼ਾਰ ਵਿਚੋਂ ਹੁੰਦੇ ਅੱਡਾ ਲਾਲ ਕੁੜਤੀ ਨਜ਼ਦੀਕ ਕਬਾੜੀ ਬਜ਼ਾਰ 'ਚ ਹੋਏ ਵਰਕਰਾਂ ਦੇ ਵੱਡੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਅੱਜ ਕਿਸੇ ਵੀ ਵਿਧਾਨ ਸਭਾ ਹਲਕੇ ਵਿਚ ਅਕਾਲੀ ਉਮੀਦਵਾਰ ਸੁਖਬੀਰ ਬਾਦਲ ਤੇ ਉਨ•ਾਂ ਦੇ ਸਮੱਰਥਕਾਂ ਨੂੰ ਕੋਈ ਵੀ ਮੂੰਹ ਨਹੀਂ ਲਗਾ ਰਿਹਾ। ਹਰ ਪਾਸੇ ਵਿਰੋਧ ਦੇ 'ਕਾਲੇ ਬੱਦਲ' ਛਾਏ ਦਿਖ ਰਹੇ ਹਨ। ਇਸ ਤੋਂ ਇਲਾਵਾ ਬਾਕੀ ਵਿਰੋਧੀ ਵੀ ਸਾਡੇ ਮੁਕਾਬਲੇ ਪ੍ਰਚਾਰ ਵਿਚ ਬਹੁਤ ਪਿਛੇ ਹਨ। ਭਾਵੇਂ ਉਹ ਅਨੇਕਾਂ ਦਾਅਵੇ ਕਰ ਰਹੇ ਹਨ, ਪਰ ਜਿਉਂ ਜਿਉਂ 19 ਮਈ ਨਜ਼ਦੀਕ ਆ ਰਹੀ ਹੈ। ਉਨ•ਾਂ ਦੇ ਗੁਬਾਰੇ ਵਿਚੋਂ ਹਵਾ ਨਿੱਕ
ਵੋਟਾਂ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ

ਵੋਟਾਂ ਤੋਂ 48 ਘੰਟੇ ਪਹਿਲਾਂ ਲਾਗੂ ਹੋਣ ਵਾਲੀਆਂ ਹਦਾਇਤਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ

Breaking News, Chandigarh
ਚੰਡੀਗੜ•, 16 ਮਈ: ਲੋਕ ਸਭਾ ਚੋਣਾਂ 2019 ਲਈ 19 ਮਈ 2019 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਪ੍ਰਚਾਰ ਲਈ ਤੈਅ ਸਮਾਂ ਸੀਮਾਂ ਮਿਤੀ 17 ਮਈ 2019 ਸ਼ਾਮ 6 ਵਜੇ ਸਮਾਪਤ ਹੋਣ ਉਪਰੰਤ ਆਦਰਸ਼ ਚੋਣ ਜ਼ਾਬਤੇ ਅਧੀਨ ਲਾਗੂ ਕੀਤੀਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਹਦਾਇਤਾਂ ਅੱਜ ਰਾਜ ਦੇ ਸਮੂਹ ਜ਼ਿਲ•ਾਂ ਚੋਣ ਅਫ਼ਸਰਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਚੋਣ ਪ੍ਰਚਾਰ ਲਈ ਤੈਅ ਸੀਮਾ ਜੋ ਕਿ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 126 ਅਨੁਸਾਰ ਤੈਅ ਕੀਤੀ ਗਈ ਹੈ। ਇਸ ਅਨੁਸਾਰ ਵੋਟਾਂ ਪੈਣ ਦਾ ਕਾਰਜ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਕੀਤਾ ਜਾਣਾ ਹੈ ਅਤੇ ਇਹ  ਸਮਾਂ ਸੁਰੂ ਹੁੰਦੇ ਸਾਰ ਚੋਣ ਪ੍ਰਚਾਰ ਲਈ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਨਾ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਆਏ ਹੋਏ ਰਾਜਨੀਤਕ ਆਗੂਆਂ/ ਪਾਰਟੀ ਵਰਕਰਾਂ/ਕਪੇਨ ਵਰਕਰਾਂ ਨੂੰ ਹਲਕੇ ਵਿਚੋਂ ਬਾਹਰ ਜਾਣਾ ਪਵੇਗਾ ਅਤੇ ਜਿਲ•ਾਂ ਚੋਣ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਇਹ ਯਕੀਨੀ ਬਣਾਵੇਗਾ ਕਿ ਪ੍ਰਚਾਰ ਲਈ ਤੈਅ ਸਮਾਂ ਸਮਾ
ਚੋਣ ਜ਼ਾਬਤੇ ਦੌਰਾਨ 2060 ਸ਼ਿਕਾਇਤਾਂ ਪ੍ਰਾਪਤ : ਸੀ.ਈ.ਓ.

ਚੋਣ ਜ਼ਾਬਤੇ ਦੌਰਾਨ 2060 ਸ਼ਿਕਾਇਤਾਂ ਪ੍ਰਾਪਤ : ਸੀ.ਈ.ਓ.

Breaking News, Chandigarh
ਚੰਡੀਗੜ• 16 ਮਈ : ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜਰ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਦਫਤਰ ਮੁੱਖ ਚੋਣ ਅਫਸਰ ਪੰਜਾਬ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੁਲ 2060 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ•ਾਂ ਵਿੱਚੋਂ 1762 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ 298 ਸ਼ਿਕਾਇਤਾਂ ਵਿਚਾਰ ਅਧੀਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਤੋਂ 181 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ•ਾਂ ਵਿੱਚੋਂ 164 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 17 ਸ਼ਿਕਾਇਤਾਂ ਵਿਚਾਰ ਅਧੀਨ ਹਨ। ਇਸੇ ਤਰ•ਾਂ ਪੁਲਿਸ ਨਾਲ ਸਬੰਧਤ 325 ਸ਼ਿਕਾਇਤਾਂ ਪ੍ਰਾਪਤ ਹੋਇਆਂ ਹਨ ਜਦਕਿ ਪੁਲਿਸ ਦੇ ਵਿਰੁਧ 149 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸੇ ਤਰ•ਾਂ ਕਰ ਤੇ ਆਬਕਾਰੀ ਵਿਭਾਗ ਨਾਲ ਸਬੰਧਤ 20 ਸ਼ਿਕਾਇਤਾਂ, ਪੇਂਡੂ ਅਤੇ ਪੰਚਾਇਤੀ ਵਿਕਾਸ ਵਿਭਾਗ ਨਾਲ ਸਬੰਧਤ 77 ਸ਼ਿਕਾਇਤਾਂ, ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਤ 79 ਸ਼ਿਕਾਇਤਾਂ ਅਤੇ ਹੋਰ ਵਿਭਾਗਾਂ ਨਾਲ ਸਬੰਧਤ 1157 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਉਨ•ਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਰਾਜਨੀਤਕ ਪਾਰ