best platform for news and views

Day: May 13, 2019

ਮਲੇਰਕੋਟਲਾ ਦੀ ਘਟਨਾ ਬੇਅਦਬੀ ਨਹੀਂ, ਜਾਂਚ ‘ਚ ਸ਼ਾਰਟ ਸਰਕਟ ਸਾਹਮਣੇ ਆਇਆ

ਮਲੇਰਕੋਟਲਾ ਦੀ ਘਟਨਾ ਬੇਅਦਬੀ ਨਹੀਂ, ਜਾਂਚ ‘ਚ ਸ਼ਾਰਟ ਸਰਕਟ ਸਾਹਮਣੇ ਆਇਆ

Hot News of The Day
ਮਲੇਰਕੋਟਲਾ, 13 ਮਈ ਪੰਜਾਬ ਪੁਲੀਸ ਨੇ ਬੀਤੇ ਦਿਨ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ 'ਚ ਵਾਪਰੀ ਘਟਨਾ ਨੂੰ ਅੱਜ ਪੂਰੀ ਮੁਸਤੈਦੀ ਅਤੇ ਫੁਰਤੀ ਨਾਲ ਹੱਲ ਕਰਦਿਆਂ ਖੁਲਾਸਾ ਕੀਤਾ ਕਿ ਗੁਰਦਵਾਰਾ ਸਾਹਿਬ ਵਿੱਚ ਅਚਾਨਕ ਅੱਗ ਲੱਗ ਗਈ ਸੀ ਜਿਸ ਉਪਰੰਤ ਆਪਣੀ ਨੌਕਰੀ ਅਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਗ੍ਰੰਥੀ ਸਿੰਘ ਨੇ ਝੂਠੀ ਕਹਾਣੀ ਘੜ ਦਿੱਤੀ। ਇਹ ਮਾਮਲਾ ਚੰਡੀਗੜ੍ਹ, ਲੁਧਿਆਣਾ ਅਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ ਅਤੇ ਸਾਂਝੇ ਉਪਰਾਲੇ ਸਦਕਾ ਹੱਲ ਹੋਇਆ ਜਿਸ ਵਿੱਚ ਪੰਜਾਬ ਪੁਲਿਸ ਵੱਲੋਂ ਮੁਬੰਈ ਤੋਂ ਗੋਪਾਲ ਰੇਲਕਰ ਦੀ ਅਗਵਾਈ 'ਚ ਲਿਆਂਦੀ ਮਾਹਿਰਾਂ ਦੀ ਟੀਮ ਦਾ ਵੀ ਲੋੜੀਂਦਾ ਸਹਿਯੋਗ ਲਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਰੇਂਜ ਦੇ ਆਈ.ਜੀ ਏ.ਐਸ. ਰਾਏ ਅਤੇ ਸੰਗਰੂਰ ਦੇ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗਰਗ ਦੀ ਅਗਵਾਈ ਹੇਠ ਟੀਮਾਂ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ। ਡੀ.ਜੀ.ਪੀ ਦਿਨਕਰ ਗੁਪਤਾ ਇਨ੍ਹਾਂ ਟੀਮਾਂ ਵੱਲੋਂ ਕੀਤੀ ਜਾ ਰਹੀ ਜਾਂਚ ਦੀ ਨਜ਼ਰਸਾਨੀ ਕਰਨ ਦੇ ਨਾਲ-ਨਾਲ ਮੌਕੇ ਦਾ ਲਗਾਤਾਰ ਜਾਇਜ਼ਾ ਲੈ ਰਹੇ ਸਨ। ਕੈਪਟਨ ਅਮਰਿ
ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਧਾਰਮਿਕ   ਮੁਕਾਬਲੇ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ  ਨੇ ਮਾਰੀਆਂ ਮੱਲਾਂ  

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਧਾਰਮਿਕ   ਮੁਕਾਬਲੇ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ  ਨੇ ਮਾਰੀਆਂ ਮੱਲਾਂ  

Ferozepur, Hot News of The Day
ਫਿਰੋਜ਼ਪੁਰ, 13 ਮਈ ( ਸਤਬੀਰ ਬਰਾੜ ਮਨੀਸ਼ ਕੁਮਾਰ )- ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਸਕੂਲੀ ਬੱਚਿਆਂ ਦੇ ਧਾਰਮਿਕ ਮੁਕਾਬਲੇ ਬਾਬਾ ਫਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ•ੀ ਵਿਖੇ ਕਰਵਾਏ ਗਏ। ਜਿਸ ਵਿਚ 45 ਬੱਚਿਆਂ ਵੱਲੋਂ ਜਪਜੀ ਸਾਹਿਬ, ਸ਼ਬਦ ਕੀਰਤਨ, ਕਵਿਤਾ, ਲੈਕਚਰ, ਦਸਤਾਰ ਸਜਾਉਣਾ, ਸ੍ਰੀ ਸੁਖਮਨੀ ਸਾਹਿਬ ਪਾਠ ਆਦਿ ਵਿਸ਼ਿਆਂ ਵਿਚ ਭਾਗ ਲਿਆ। ਇਨ•ਾਂ ਮੁਕਾਬਲਿਆਂ ਵਿਚ ਲੈਕਚਰ ਵਿਸ਼ੇ ਵਿਚ ਸਕੂਲ ਦੀ ਵਿਦਿਆਰਥਣ ਮਨਵੀਰ ਕੌਰ ਪੁੱਤਰੀ ਗੁਰਜਿੰਦਰ ਸਿੰਘ 8ਵੀਂ ਕਲਾਸ ਪਹਿਲਾ ਸਥਾਨ, ਦਸਤਾਰ ਸਜਾਉਣਾਂ ਵਿਚ ਤੇਜਿੰਦਰ ਸਿੰਘ ਪਹਿਲਾ ਸਥਾਨ, ਹੁਸਨਦੀਪ ਸਿੰਘ ਦੂਜਾ ਸਥਾਨ, ਦਿਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਕੰਵਰਜੀਤ ਸਿੰਘ, ਡਾਇਰੈਕਟਰ ਪਰਵਿੰਦਰ ਸਿੰਘ, ਸਕੂਲ ਪ੍ਰਿੰਸੀਪਲ ਸੁਭਾਸ਼ ਸਿੰਘ ਅਤੇ ਸਕੂਲ ਅਧਿਆਪਕਾ ਰਾਜਵਿੰਦਰ ਕੌਰ, ਅਮਨਜੀਤ ਕੌਰ, ਪਵਨਦੀਪ ਕੌਰ ਅਤੇ ਵਿਕਰਮਜੀਤ ਸਿੰਘ ਹਾਜ਼ਰ ਸਨ। ਕੈਪਸ਼ਨ; ਧਾਰਮਿਕ ਮੁਕਾਬਲਿਆਂ 'ਚੋਂ ਜੇਤੂ ਬੱਚੇ ਸਕੂਲ ਸਟਾਫ ਨਾਲ।
ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਅਨੇਕਾਂ ਪਰਿਵਾਰ ਕਾਂਗਰਸ ਦੇ ਵਿੱਚ ਸ਼ਾਮਲ   

ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਝਟਕਾ ਅਨੇਕਾਂ ਪਰਿਵਾਰ ਕਾਂਗਰਸ ਦੇ ਵਿੱਚ ਸ਼ਾਮਲ   

Ferozepur, Hot News of The Day
ਫ਼ਿਰੋਜ਼ਪੁਰ 13 ਮਈ (ਸਤਬੀਰ ਬਰਾੜ )ਜਿਵੇਂ ਜਿਵੇਂ ਹੀ ਲੋਕ ਸਭਾ ਦੇ ਦੀਆਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਉਵੇਂ ਉਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਇਆ ਜਾ ਰਿਹਾ ਹੈ ਅਤੇ ਆਪਦੇ ਆਪ ਦੇ ਹਲਕੇ ਦੇ ਵਿੱਚ ਲੋਕ ਵੋਟ ਵਧਾਉਣ ਦੇ ਲਈ ਸਿਆਸੀ ਲੀਡਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਇਸੇ ਕੜੀ ਦੇ ਤਹਿਤ ਹੀ ਅੱਜ ਪਿੰਡ ਕੁੱਲਗੜ੍ਹੀ ਵਿਖੇ ਸਰਦਾਰ ਪਰਮਿੰਦਰ ਸਿੰਘ ਅਤੇ ਜਗਤਾਰ ਸਿੰਘ ਦੀ ਪ੍ਰੇਰਨਾ ਸਦਕਾ ਮੈਡਮ ਸਤਿਕਾਰ ਕੌਰ ਗਹਿਰੀ ਦੀ ਅਗਵਾਈ ਹੇਠ ਅਨੇਕਾਂ ਹੀ ਪਰਿਵਾਰ ਆਮ ਆਦਮੀ ਪਾਰਟੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਜਿਸ ਦੇ ਨਾਲ ਫ਼ਿਰੋਜ਼ਪੁਰ  ਦਿਹਾਤੀ ਦੇ ਵਿਚ ਕਾਂਗਰਸ ਨੂੰ ਹੋਰ ਮਜ਼ਬੂਤੀ ਮਜ਼ਬੂਤੀ ਮਿਲੀ ਹੈ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਵਾਲੇ ਜਸਪਾਲ ਸਿੰਘ ਜੱਸਾ  ਕੁਲਵਿੰਦਰ ਸਿੰਘ ਵਿਕਰਮਜੀਤ ਸਿੰਘ ਗੁਰਪ੍ਰੀਤ ਸਿੰਘ ਗੋਰਾ ਸਰਵਣ ਸਿੰਘ ਗੁਰਮੇਜ ਸਿੰਘ ਅਵਤਾਰ ਸਿੰਘ ਲਾਡੀ ਮਨਪ੍ਰੀਤ ਸਿੰਘ ਮੋਨੂੰ ਬਲਦੇਵ ਸਿੰਘ ਸੁਖਦੇਵ ਸਿੰਘ ਪਰਮਜੀਤ ਸਿੰਘ ਪੰਮਾ ਗੁਰਪ੍ਰੀਤ ਸਿੰਘ ਗੋਰਾ ਮਹਿੰਗਾ ਸਿੰਘ ਸਾਬਕਾ ਸਰਪੰਚ ਧਰਮਵੀਰ ਸਿੰਘ ਸ਼ਰਮਾ ਅੰਗਰੇਜ਼ ਸਿੰਘ ਬ
ਸ਼੍ਰੋਮਣੀ ਅਕਾਲੀ ਦਲ ਨੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਸ਼੍ਰੋਮਣੀ ਅਕਾਲੀ ਦਲ ਨੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ

Latest News, Sangrur
ਧੂਰੀ, 13 ਮਈ (ਮਹੇਸ਼ ਜਿੰਦਲ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਨਿਯੁਕਤੀਆਂ ਦੌਰਾਨ ਲੰਘੇ ਦਿਨ ਹਰੀ ਸਿੰਘ ਨਾਭਾ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਨਿਰਭੈ ਸਿੰਘ ਰਣੀਕੇ ਨੂੰ ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਮੀਤ ਪ੍ਰਧਾਨ ਅਤੇ ਗੁਰਕੰਵਲ ਸਿੰਘ ਕੋਹਲੀ ਨੂੰ ਯੂਥ ਅਕਾਲੀ ਦਲ ਦਾ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਵੱਲੋਂ ਇਸ ਨਿਯੁਕਤੀ ਦੇ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਸੋਨੀ ਮੰਡੇਰ, ਮਨਵਿੰਦਰ ਸਿੰਘ ਬਿੰਨਰ, ਸੁਖਵਿੰਦਰ ਸਿੰਘ ਈਸੀ, ਸਵਰਨਜੀਤ ਸਿੰਘ ਹਰਚੰਦਪੁਰ, ਨਿਰਮਲਜੀਤ ਸਿੰਘ ਬਿੱਲੂ ਬੰਗਾਵਾਲੀ ਤੇ ਗੁਰਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ। ਕੈਪਸ਼ਨ – ਨਿਰਭੈ ਸਿੰਘ ਰਣੀਕੇ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਦੀ ਤਸਵੀਰ
ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਜਾਰੀ ਕੀਤਾ ਜਾਵੇਗਾ ਮਹਾਨ ਸਖਸ਼ੀਅਤਾਂ ਦਾ ਪੋਸਟਰ

ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਜਾਰੀ ਕੀਤਾ ਜਾਵੇਗਾ ਮਹਾਨ ਸਖਸ਼ੀਅਤਾਂ ਦਾ ਪੋਸਟਰ

ਬਰੈਂਪਟਨ : ਕੈਨੇਡਾ ਵਿਚ 28, 29 ਅਤੇ 30 ਜੂਨ 2019 ਨੂੰ ਬਰੈਂਪਟਨ ਵਿਖੇ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਪੰਜਾਬੀ ਸਮਾਜ ਲਈ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ 50 ਮਹਾਨ ਸਖਸ਼ੀਅਤਾਂ ਦਾ ਇਕ ਪੋਸਟਰ ਜਾਰੀ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਨਫਰੰਸ ਦੇ ਕੋਆਰਡੀਨੇਟਰ ਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਪੋਸਟਰ ਵਿਚ ਉਨ੍ਹਾਂ ਮਹਾਨ ਸਖਸ਼ੀਅਤਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਪੰਜਾਬੀ ਮਾਂ ਬੋਲੀ ਦਾ ਨਾਮ ਉੱਚਾ ਕੀਤਾ ਹੈ। ਸ੍ਰੀ ਰਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਸਕੱਤਰ ਸੰਤੋਖ ਸਿੰਘ ਸੰਧੂ ਅਤੇ ਬਾਕੀ ਮੈਂਬਰਾਂ ਦੇ ਯਤਨਾਂ ਨਾਲ ਕਾਨਫਰੰਸ ਮੌਕੇ ਜਾਰੀ ਕੀਤੇ ਜਾ ਰਹੇ ਪੋਸਟਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪੋਸਟਰ ਵਿਚ ਉਨ੍ਹਾਂ ਸਖਸ਼ੀਅਤਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੇ ਇਮਾਨਦਾਰੀ ਅਤੇ ਦਲੇਰੀ ਨਾਲ ਪੰਜਾਬੀ ਬੋਲੀ, ਸਭਿਆਚਾਰ ਤੇ ਸਾਹਿਤ ਦੀ ਸੇਵਾ ਕੀਤੀ ਹੈ ਅਤੇ ਸਮਾਜ ਦੇ ਭਲੇ ਲਈ ਕੰਮ ਕੀਤਾ ਹੈ। ਇਹ ਸਖ
ਕਾਂਗਰਸੀ ਸਮਰਥਕ ਕੌਂਸਲਰ ਬਾਂਗਰੂ ਵੱਲੋਂ ਢੀਂਡਸਾ ਦੇ ਹੱਕ ‘ਚ ਡਟਣ ਦਾ ਐਲਾਨ

ਕਾਂਗਰਸੀ ਸਮਰਥਕ ਕੌਂਸਲਰ ਬਾਂਗਰੂ ਵੱਲੋਂ ਢੀਂਡਸਾ ਦੇ ਹੱਕ ‘ਚ ਡਟਣ ਦਾ ਐਲਾਨ

Breaking News, Sangrur
ਧੂਰੀ, 13 ਮਈ (ਮਹੇਸ਼ ਜਿੰਦਲ) - ਲੰਘੀ ਰਾਤ ਕਾਂਗਰਸ ਨੂੰ ਸਮਰਥਨ ਦਿੰਦੇ ਆ ਰਹੇ ਕੌਂਸਲਰ ਸੁਰਿੰਦਰ ਗੋਇਲ ਬਾਂਗਰੂ ਦੀ ਅਗਵਾਈ ਹੇਠ ਸਥਾਨਕ ਧਰਮਪੁਰਾ ਮੁਹੱਲਾ ਵਿਖੇ ਰੱਖੀ ਗਈ ਇੱਕ ਚੋਣ ਮੀਟਿੰਗ ਦੌਰਾਨ ਕੌਂਸਲਰ ਵੱਲੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ 'ਚ ਡਟਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕੌਂਸਲਰ ਬਾਂਗਰੂ ਵੱਲੋਂ ਦੋਸ਼ ਲਾਇਆ ਗਿਆ ਕਿ ਲੰਘੇ ਦਿਨ ਕਾਂਗਰਸੀ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਕੁੱਝ ਕਾਂਗਰਸੀ ਸਮਰਥਕਾਂ ਵੱਲੋਂ ਜਬਰੀ ਉਨ•ਾਂ ਨੂੰ ਰੋਡ ਸ਼ੋਅ 'ਚ ਲਿਜਾਇਆ ਗਿਆ। ਇਸ ਮੌਕੇ ਸ੍ਰ.ਢੀਂਡਸਾ ਨੇ ਸਖ਼ਤ ਸ਼ਬਦਾਂ 'ਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ•ਾਂ ਦੇ ਕਿਸੇ ਵੀ ਆਗੂ ਜਾਂ ਵਰਕਰ ਨਾਲ ਕੋਈ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਉਸ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ•ਾਂ ਕਿਹਾ ਕਿ ਕਾਂਗਰਸੀਆਂ ਦੀ ਸ਼ਹਿ 'ਤੇ ਉਨ•ਾਂ ਦੇ ਸਮਰਥਕਾਂ ਉੱਪਰ ਦਰਜ਼ ਕੀਤੇ ਜਾ ਰਹੇ ਮੁਕੱਦਮੇ ਰੱਦ ਕਰਾਏ ਜਾਣਗੇ ਅਤੇ ਇਸ ਸੰਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਭਾਵੇਂ ਕਾਂਗਰਸੀ ਹਲਕੇ ਦਾ ਵਿਕਾਸ ਕਰਵਾਉਣ ਦਾ ਦਾਅਵਾ ਕਰਦੇ ਹਨ, ਪ
ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ 10ਵੇਂ ਵਿਸ਼ਾਲ ਸੰਮੇਲਨ ਦਾ ਆਯੋਜਨ

ਬਾਬਾ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ 10ਵੇਂ ਵਿਸ਼ਾਲ ਸੰਮੇਲਨ ਦਾ ਆਯੋਜਨ

Latest News, Sangrur
ਧੂਰੀ, 13 ਮਈ (ਮਹੇਸ਼ ਜਿੰਦਲ) - ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿਕੀ ਪਰੋਚਾ ਦੀ ਅਗਵਾਈ ਹੇਠ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 10ਵਾਂ ਵਿਸ਼ਾਲ ਸੰਮੇਲਨ ਕਰਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਪਰਮਿੰਦਰ ਸਿੰਘ ਢੀਂਡਸਾ ਦੇ ਸਹੁਰਾ ਕੰਵਰਦੀਪ ਸਿੰਘ ਸੰਧੂ, ਅਮਨਵੀਰ ਸਿੰਘ ਚੈਰੀ ਅਤੇ ਵਿਕੀ ਪਰੋਚਾ ਆਦਿ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਿੱਥੇ ਰੋਹਿਤ ਬਾਲੀਆ ਅਤੇ ਪ੍ਰਿਆਂਸ਼ੂ ਗੋਰੀ ਵੱਲੋਂ ਬਾਬਾ ਸਾਹਿਬ ਦਾ ਗੁਣਗਾਨ ਕੀਤਾ ਗਿਆ ਉੱਥੇ ਮੁੱਖ ਬੁਲਾਰੇ ਡੀ.ਡੀ.ਕਲਿਆਣੀ ਅੰਮ੍ਰਿਤਸਰ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਬਾਰੇ ਚਾਨਣਾ ਪਾਉਂਦਿਆਂ ਉਨ•ਾਂ ਵੱਲੋਂ ਦਿਖਾਏ ਗਏ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਉਪਰੰਤ ਵਿਕੀ ਪਰੋਚਾ ਵੱਲੋਂ ਆਪਣੇ ਸਮਰਥਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਕੰਵਰਦੀਪ ਸਿੰਘ ਸੰਧੂ ਅਤੇ ਅਮਨਵੀਰ ਸਿੰਘ ਚੈਰੀ ਵੱਲੋਂ ਵਿਕੀ ਪਰੋਚਾ ਨੂੰ ਸ਼੍ਰੋਮਣੀ ਅਕਾਲੀ ਦਲ  ਦੇ ਐੱਸ.ਸੀ ਵਿੰਗ ਦਾ ਸੀਨੀਅਰ ਮੀਤ ਪ੍
ਆਈ.ਟੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰਾ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਆਈ.ਟੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰਾ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Latest News, Tarantaran
ਭਿੱਖੀਵਿੰਡ 13 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸਰਹੱਦੀ ਇਲਾਕੇ ਦੇ ਪ੍ਰਸਿੱਧ ਆਈ.ਟੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਭਗਵਾਨਪੁਰ (ਤਰਨ ਤਾਰਨ) ਦਾ ਦਸਵੀਂ ਅਤੇ ਬਾਰਵੀਂ ਕਲਾਸਾਂ ਦਾ ਨਤੀਜਾ ਸ਼ਾਨਦਾਰ ਰਿਹਾ। ਇਹਨਾਂ ਨਤੀਜਿਆਂ ਦੌਰਾਨ ਸਾਰੀਆਂ ਵਿਦਿਆਰਥਣਾਂ ਚੰਗੇ ਨੰਬਰ ਲੈ ਕੇ ਪਾਸ ਹੋਈਆਂ, ਉਥੇ ਦਸਵੀਂ ਕਲਾਸ ‘ਚ ਮਹਿਕਦੀਪ ਕੌਰ ਪੁੱਤਰੀ ਬਲਜੀਤ ਕੌਰ ਨੇ 96.61% ਅੰਕ ਤੇ ਬਾਰਵੀਂ ‘ਚ ਜਸ਼ਨਦੀਪ ਕੌਰ ਪੁੱਤਰੀ ਵਰਿਆਮ ਸਿੰਘ ਨੇ 91% ਅੰਕ ਹਾਸਲ ਕਰਕੇ ਸਕੂਲ ‘ਚ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੇ ਚੇਅਰਮੈਂਨ ਇੰਦਰਜੀਤ ਸਿੰਘ ਨੇ ਸਾਰੀਆਂ ਪਾਸ ਹੋਈਆਂ ਦਸਵੀਂ ਤੇ ਬਾਰਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਿਦਆਂ ਕਿਹਾ ਕਿ ਇਹ ਉਹਨਾਂ ਦੀ ਦਿਨ-ਰਾਤ ਕੀਤੀ ਮਿਹਨਤ ਦਾ ਨਤੀਜਾ ਹੈ, ਜੋ ਸਕੂਲ ਏਨੇ ਸ਼ਾਨਦਾਰ ਨਤੀਜੇ ਦੇ ਸਕਿਆ। ਉਹਨਾਂ ਪ੍ਰੈਸ ਨੂੰ ਦੱਸਿਆ ਕਿ ਸੰਸਥਾ ਵਿਚ ਪੜ੍ਹਾ ਰਹੇ ਮਿਹਨਤੀ ਅਧਿਆਪਕਾਂ ਦੇ ਯਤਨਾਂ ਤੇ ਮਿਹਨਤ ਸਦਕਾ ਹੀ ਇਹ ਸਭ ਸੰਭਵ ਹੋ ਸਕਿਆ ਹੈ। ਚੇਅਰਮੈਂਨ ਇੰਦਰਜੀਤ ਸਿੰਘ ਜੀ ਨੇ ਕਿਹਾ ਕਿ ਜਦੋਂ ਅਧਿਆਪਕ ਦੁਆਰਾ ਪੜ੍ਹਾਏ ਵਿਦਿਆਰਥੀ ਉਚੇਰੀਆਂ ਮੱਲਾਂ ਮਾਰਦੇ ਨੇ ਤਾਂ ਸਭ ਤੋ
ਸ਼ਹੀਦ ਭਗਤ ਸਿੰਘ ਸਕੂਲ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਸ਼ਹੀਦ ਭਗਤ ਸਿੰਘ ਸਕੂਲ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Latest News, Tarantaran
ਭਿੱਖੀਵਿੰਡ 13 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਕੂਲ਼ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿਚ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਦਾ ਨਤੀਜਾ ਸ਼ਾਨਦਾਰ ਰਿਹਾ। ਬਾਰਵੀਂ ਕਲਾਸ ਦੇ ਨਤੀਜਿਆਂ ਵਿਚ ਸਕੂਲ ਵਿਦਿਆਰਥਣ ਰਮਨਦੀਪ ਕੌਰ ਨੇ 90% ਅੰੰਕ ਨਾਲ ਪਹਿਲਾ, ਅਚਲ ਨੇ 88% ਅੰਕ ਨਾਲ ਦੂਸਰਾ ਸਥਾਨ, ਮਨੀਸ਼ ਮਲਹੋਤਰਾ ਤੇ ਹਰਜਿੰਦਰ ਕੌਰ ਨੇ 86% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਦਸਵੀਂ ਕਲਾਸ ਦੇ ਨਤੀਜਿਆਂ ਵਿਚ ਸੁਮਨਦੀਪ ਕੌਰ ਤੇ ਤਜਿੰਦਰ ਕੌਰ ਨੇ 90% ਅੰਕ ਹਾਸਲ ਕਰਕੇ ਪਹਿਲਾ ਸਥਾਨ, ਹਰਲੀਨ ਕੌਰ ਨੇ 88% ਅੰਕ ਨਾਲ ਦੂਸਰਾ ਸਥਾਨ, ਪ੍ਰਭਜੀਤ ਕੌਰ ਨੇ 84% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲ ਦੇ ਸ਼ਾਨਦਾਰ ਨਤੀਜੇ ਬੱਚਿਆਂ ਤੇ ਅਧਿਆਪਕਾਂ ਦੀ ਸਖਤ ਮਿਹਨਤ ਨਾਲ ਹੀ ਸੰਭਵ ਹੋ ਸ
ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਵਿਚ ਖਲਨ ਪਾਉਣਾ ਜਮਹੂਰੀਅਤ ਦੇ ਉਲਟ  ਆਰ.ਐਮ.ਪੀ.ਆਈ

ਕਿਸੇ ਵੀ ਪਾਰਟੀ ਦੇ ਪ੍ਰੋਗਰਾਮ ਵਿਚ ਖਲਨ ਪਾਉਣਾ ਜਮਹੂਰੀਅਤ ਦੇ ਉਲਟ  ਆਰ.ਐਮ.ਪੀ.ਆਈ

Breaking News, Tarantaran
ਭਿੱਖੀਵਿੰਡ 13 ਮਈ (ਹਰਜਿੰਦਰ ਸਿੰਘ ਗੋਲ੍ਹਣ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਆਗੂਆਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਅਰਸਾਲ ਸਿੰਘ ਸੰਧੂ, ਚਮਨ ਲਾਲ ਦਰਾਜਕੇ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਵੱਲੋਂ ਰੱਖੇ ਗਏ ਪ੍ਰੋਗਰਾਮ ਵਿਚ ਵਿਘਨ ਪਾਉਣਾ, ਕਿਸੇ ਦੇ ਮੂੰਹ ‘ਤੇ ਚਪੇੜ ਮਾਰਨਾ, ਕਿਸੇ ਲੀਡਰ ‘ਤੇ ਛਿੱਤਰ ਸੁੱਟਣਾ ਆਦਿ ਕੁਝ ਲੋਕਾਂ ਵੱਲੋਂ ਜਾਣੇ/ਅਣਜਾਣੇ ਵਿਚ ਕੀਤੇ ਜਾ ਰਹੇ ਇਹ ਕੰਮ ਜਮਹੂਰੀ ਕਦਰਾਂ ਕੀਮਤਾਂ ਲਈ ਠੀਕ ਸਿੱਟੇ ਨਹੀਂ ਕੱਢੇਗੀ। ਉਹਨਾਂ ਕਿਹਾ ਕਿ ਸਰਕਾਰਾਂ ਸ਼ਹਿਰੀ ਆਜਾਦੀ ਤੇ ਬੰਦਸ਼ਾ ਲਾਉਣ ਵਾਲੇ ਕਾਲੇ ਕਾਨੂੰਨ ਪਾਸ ਕਰਕੇ ਤੇ ਧਰਨੇ-ਮੁਜਾਹਰੇ ਲਈ ਜਗ੍ਹਾ ਨਿਸ਼ਚਿਤ ਕਰਕੇ ਸੰਘਰਸ਼ਮਈ ਅਧਿਕਾਰਾਂ ਨੂੰ ਕਮਜੋਰ ਕਰਨ ਦੇ ਯਤਨਾਂ ਨੂੰ ਰੁੱਝੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ, ਜਥੇਬੰਦੀ ਜਾਂ ਪਾਰਟੀ ਨੂੰ ਕਿਸੇ ਦੂਜੀ ਪਾਰਟੀ, ਸਰਕਾਰਾਂ ਦੀਆਂ ਨੀਤੀਆਂ ਲੋਕ ਵਿਰੋਧੀ ਲੱਗਦੀਆਂ ਹਨ ਤਾਂ ਗਲਤ ਨੀਤੀਆਂ ਲੋਕਾਂ ‘ਚ ਲੈ ਕੇ ਜਾਵੇ ਅਤੇ ਫੈਸਲਾ ਲੋਕਾਂ ‘ਤੇ ਛੱਡ ਦਿੱਤੇ ਜਾਣ। ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਕਿਸਾ