best platform for news and views

Day: May 11, 2019

ਕਾਂਗਰਸ ਪੰਜਾਬ ਵਿੱਚ ਹਾਰੀ ਹੋਈ  ਲੜਾਈ ਲੜ ਰਹੀ….ਸਮਰਾ 

ਕਾਂਗਰਸ ਪੰਜਾਬ ਵਿੱਚ ਹਾਰੀ ਹੋਈ  ਲੜਾਈ ਲੜ ਰਹੀ….ਸਮਰਾ 

Breaking News
ਦੇਸ਼ ਵਿੱਚ ਭਾਜਪਾ ਦੀ ਸਰਕਾਰ ਆਉਣੀ ਤੈਅ....ਪੁਰੀ ਰਾਜਨ ਮਾਨ ਅੰਮ੍ਰਿਤਸਰ,11 ਮਈ: ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੇ ਕਾਂਗਰਸਪਾਰਟੀ  ਨੂੰ ਨਕਾਰ ਦਿੱਤਾ ਹੈ ਅਤੇ  ਦੇਸ਼ ਵਿੱਚ ਭਾਜਪਾ ਦੀ ਸਰਕਾਰ ਆਉਣੀ ਤੈਅ ਹੈ।  ਅੱਜ ਇਥੇ ਗੁਰਦੁਆਰਾ ਬਾਬਾ ਬੁੱਢਾ ਸਹਿਬ ਵਿਖੇ ਨ਼ਮਸਤਕ  ਹੋਣ ਉਪਰੰਤ ਅਕਾਲੀ ਭਾਜਪਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ  ਸਰਕਾਰ ਨੇ ਲੋਕਾਂ  ਨੂੰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਅਤੇ ਅੱਜ ਪੰਜਾਬ ਦਾ ਜਵਾਨ ਤੇ ਕਿਸਾਨ ਰੁਲ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਿਸਾਨਾਂ ਨੂੰ ਕਰਜਾ ਮੁਆਫੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਤੇ ਮੋਬਾਇਲ ਫੋਨਾਂ ਦਾ ਲਾਰਾ ਲਾ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ। ਮੋਦੀ ਸਰਕਾਰ ਦੀ ਤਰਫਦਾਰੀ ਕਰਦਿਆ
ਨਕੋਦਰ ਬੇਅਦਬੀ ਕਾਂਡ ਬਾਰੇ ਬਾਦਲ ਦੀ ਟਿੱਪਣੀ ਸ਼ਰਮਨਾਕ-ਹਰਪਾਲ ਸਿੰਘ ਚੀਮਾ

ਨਕੋਦਰ ਬੇਅਦਬੀ ਕਾਂਡ ਬਾਰੇ ਬਾਦਲ ਦੀ ਟਿੱਪਣੀ ਸ਼ਰਮਨਾਕ-ਹਰਪਾਲ ਸਿੰਘ ਚੀਮਾ

Chandigarh, Latest News
ਚੰਡੀਗੜ੍ਹ, 11 ਮਈ 2019 ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਨਕੋਦਰ ਬੇਅਦਬੀ ਕਾਂਡ 'ਤੇ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਦੀ ਇਸੇ ਮਾਨਸਿਕਤਾ ਕਾਰਨ ਉਨ੍ਹਾਂ ਨੇ ਰਾਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋਈ ਅਤੇ ਕੋਟਕਪੂਰਾ ਬਹਿਬਲ ਕਲਾਂ ਕਾਂਡ ਵਰਗੀਆਂ ਸ਼ਰਮਨਾਕ ਘਟਨਾਵਾਂ ਘਟੀਆਂ ਹਨ। 'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਕਹਿਣਾ ਕਿ ਨਕੋਦਰ ਬੇਅਦਬੀ ਵਰਗੇ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਨੇ ਬੇਹੱਦ ਸ਼ਰਮਨਾਕ ਅਤੇ  ਮੰਦਭਾਗਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਬਾਰੇ ਨਿਹਾਇਤ ਨੀਚ ਟਿੱਪਣੀ 'ਹੋਇਆ ਤਾਂ ਹੋਇਆ' ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਕੀਤੀ ਹੈ, ਪ੍ਰਕਾਸ਼ ਸਿੰਘ ਬਾਦਲ ਦਾ ਨਕੋਦਰ ਬੇਅਦਬੀ ਕਾਂਡ ਬਾਰੇ 'ਨਕੋਦਰ ਬੇਅਦਬੀ ਕਾਂਡ ਤਾਂ ਵਾਪਰਦੇ ਹੀ ਰਹਿੰਦੇ ਹਨ' ਬਿਆਨ ਸੈਮ ਪਿਤਰੋਦਾ ਨਾਲੋਂ ਵੀ ਵੱਧ ਸ਼ਰਮਨਾਕ,  ਗੈਰ ਜਿੰਮੇਦਾਰਨ ਅਤ
ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਪੱਕੇ ਪ੍ਰਬੰਧ ਕਰਨ ਲਈ ਕਰਾਂਗੇ ਉੱਦਮ- ਢੀਂਡਸਾ 

ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਪੱਕੇ ਪ੍ਰਬੰਧ ਕਰਨ ਲਈ ਕਰਾਂਗੇ ਉੱਦਮ- ਢੀਂਡਸਾ 

Latest News, Sangrur
ਧੂਰੀ, 11 ਮਈ (ਮਹੇਸ਼ ਜਿੰਦਲ) - ਕੇਂਦਰ ਸਰਕਾਰ ਵੱਲੋਂ ਪਿਛਲੇ 5 ਸਾਲਾਂ ਦੌਰਾਨ ਚਲਾਈਆਂ ਵੱਖ-ਵੱਖ ਲੋਕ-ਪੱਖੀ ਨੀਤੀਆਂ ਅਤੇ ਦੇਸ਼ ਨੂੰ ਮਜ਼ਬੂਤ ਸ਼ਕਤੀ ਵਜੋਂ ਉਭਾਰਨ ਲਈ ਲਏ ਗਏ ਮਹੱਤਵਪੂਰਨ ਫ਼ੈਸਲਿਆਂ ਤੋਂ ਖ਼ੁਸ਼ ਦੇਸ਼ ਦੀ ਜਨਤਾ ਨੇ ਇੱਕ ਵਾਰ ਫਿਰ ਤੋਂ ਕੇਂਦਰ ਵਿਚ ਐਨ.ਡੀ.ਏ. ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਹਲਕੇ ਦੇ ਬਹੁਪੱਖੀ ਵਿਕਾਸ ਅਤੇ ਖ਼ੁਸ਼ਹਾਲੀ ਲਈ ਐਨ.ਡੀ.ਏ. ਸਰਕਾਰ ਵਿਚ ਹਿੱਸੇਦਾਰ ਬਣਨਾ ਬੇਹੱਦ ਜ਼ਰੂਰੀ ਹੈ, ਜਿਸ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ-ਭਾਜਪਾ ਗੱਠਜੋੜ ਦੇ  ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਭਲਵਾਨ, ਪਲਾਸੌਰ, ਭੋਜੋਵਾਲੀ, ਭੁੱਲਰਹੇੜੀ, ਈਸੀ ਅਤੇ ਧਾਂਦਰਾ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।ਵੱਖ-ਵੱਖ ਪਿੰਡਾਂ 'ਚ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕੇਂਦਰ ਵਿਚ ਸਰਕਾਰ ਬਣਦੇ ਹੀ ਲੋਕ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਪੱਕੇ ਪ੍ਰਬੰਧ ਕਰਨ ਲਈ
ਚੈਰੀ ਵੱਲੋਂ ਢੀਂਡਸਾ ਦੇ ਹੱਕ ‘ਚ ਚੋਣ ਮੀਟਿੰਗਾਂ

ਚੈਰੀ ਵੱਲੋਂ ਢੀਂਡਸਾ ਦੇ ਹੱਕ ‘ਚ ਚੋਣ ਮੀਟਿੰਗਾਂ

Breaking News, Sangrur
ਧੂਰੀ, 11 ਮਈ (ਮਹੇਸ਼ ਜਿੰਦਲ) - ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਵਿਕੀ ਪਰੋਚਾ ਦੀ ਅਗਵਾਈ ਹੇਠ ਸ੍ਰ.ਢੀਂਡਸਾ ਦੇ ਓ.ਐੱਸ.ਡੀ ਅਮਨਵੀਰ ਸਿੰਘ ਚੈਰੀ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਸ੍ਰ.ਚੈਰੀ ਨੇ ਲੋਕਾਂ ਨੂੰ ਸ੍ਰ.ਢੀਂਡਸਾ ਦੇ ਹੱਕ 'ਚ ਭੁਗਤਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਹਲਕੇ ਦੀ ਆਵਾਜ਼ ਨੂੰ ਲੋਕ ਸਭਾ ਤੱਕ ਪਹੁੰਚਾਉਣ ਲਈ ਸ੍ਰ.ਢੀਂਡਸਾ ਦਾ ਜਿੱਤਣਾ ਅਤਿ ਜ਼ਰੂਰੀ ਹੈ। ਉਨ•ਾਂ ਕੇਂਦਰ 'ਚ ਮੋਦੀ ਸਰਕਾਰ ਦਾ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਸਿਰਫ਼ ਸ੍ਰ.ਢੀਂਡਸਾ ਹੀ ਹਨ ਜੋ ਕੇਂਦਰ 'ਚੋਂ ਹਲਕੇ ਲਈ ਵੱਡੇ ਪ੍ਰੋਜੈਕਟ ਲਿਆ ਸਕਦੇ ਹਨ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਸਕਦੇ ਹਨ। ਇਸ ਮੌਕੇ ਕੌਂਸਲਰ ਮਲਕੀਤ ਸਿੰਘ ਮਾਧੋ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਸੰਨੀ, ਹਰਮਨ ਸਰਾਓ, ਵਿਕੀ ਧੂਰੀ, ਮਨਜਿੰਦਰ ਰਾਜੋਮਾਜਰਾ, ਕੀਪਾ ਰਾਜੋਮਾਜਰਾ, ਬਾਵਾ ਤੇ ਹਰਵਿੰਦਰ ਸਿੰਘ ਵੀ ਹਾਜ਼ਰ ਸਨ। ਕੈਪਸ਼ਨ – ਚੋਣ ਮੀਟਿੰਗ ਉਪਰੰਤ ਅਮਨਵੀ
ਪ੍ਰਿੰਸੀਪਲ ‘ਤੇ ਲਾਏ ਗਾਲ਼ੀ-ਗਲੋਚ ਕਰਨ ਦੇ ਦੋਸ਼, ਪ੍ਰਿੰਸੀਪਲ ਨੇ ਦੋਸ਼ ਨਕਾਰੇ

ਪ੍ਰਿੰਸੀਪਲ ‘ਤੇ ਲਾਏ ਗਾਲ਼ੀ-ਗਲੋਚ ਕਰਨ ਦੇ ਦੋਸ਼, ਪ੍ਰਿੰਸੀਪਲ ਨੇ ਦੋਸ਼ ਨਕਾਰੇ

Breaking News, Sangrur
ਧੂਰੀ, 11 ਮਈ (ਮਹੇਸ਼ ਜਿੰਦਲ) - ਸਥਾਨਕ ਇੱਕ ਸਕੂਲ ਦੇ ਪ੍ਰਿੰਸੀਪਲ ਉੱਪਰ ਇੱਕ ਵਿਦਿਆਰਥੀ ਦੇ ਮਾਪਿਆਂ ਵੱਲੋਂ ਵਿਦਿਆਰਥੀ ਨਾਲ ਗਾਲ਼ੀ-ਗਲੋਚ ਕਰਨ ਦੇ ਦੋਸ਼ ਲਾਏ ਗਏ ਹਨ। ਜਾਣਕਾਰੀ ਦਿੰਦਿਆਂ ਵਿਦਿਆਰਥੀ ਅਰਮਾਨ ਕੁਮਾਰ ਦੇ ਪਿਤਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਅਰਮਾਨ ਨੇ ਸਕੂਲ 'ਚੋਂ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਸ ਦੇ ਪੁੱਤਰ ਦੀ ਗਣਿਤ ਵਿਸ਼ੇ 'ਚੋਂ ਰੀਅਪੀਅਰ ਆਈ ਸੀ, ਜਿਸ ਸੰਬੰਧੀ ਉਸ ਦਾ ਪੁੱਤਰ ਸਕੂਲ 'ਚੋਂ ਫਾਰਮ ਲੈਣ ਗਿਆ ਸੀ ਤਾਂ ਸਕੂਲ ਦੇ ਪ੍ਰਿੰਸੀਪਲ ਵੱਲੋਂ ਬਿਨਾਂ ਕਿਸੇ ਕਾਰਨ ਉਸ ਦੇ ਪੁੱਤਰ ਨਾਲ ਗਾਲ਼ੀ-ਗਲੋਚ ਕੀਤੀ। ਜਿਸ ਕਾਰਨ ਉਸ ਦਾ ਪੁੱਤਰ ਕਾਫ਼ੀ ਪਰੇਸ਼ਾਨ ਚੱਲ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਸੰਬੰਧੀ ਜ਼ਿਲ•ਾ ਬਾਲ ਵਿਕਾਸ ਅਫ਼ਸਰ, ਐੱਸ.ਡੀ.ਐਮ ਧੂਰੀ ਅਤੇ ਥਾਣਾ ਸਿਟੀ ਧੂਰੀ ਵਿਖੇ ਦਰਖਾਸਤ ਦੇ ਕੇ ਉਕਤ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਦੋਂ ਸੰਬੰਧਿਤ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਤਾਂ ਉਨ•ਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਚਾ ਬਿਨਾਂ ਸਕੂਲ ਦੀ ਵਰਦੀ ਤੋਂ ਸਕੂਲ ਆਇਆ ਸੀ ਅਤੇ ਸਕੂਲ ਦੇ ਮੈਦਾਨ 'ਚ ਘੁੰਮ ਰਿਹਾ ਸੀ, ਜ
ਸਿੱਖਿਆ ਮੰਤਰੀ ਸੋਨੀ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ

ਸਿੱਖਿਆ ਮੰਤਰੀ ਸੋਨੀ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ

Breaking News, Chandigarh
ਚੰਡੀਗੜ, 11 ਮਈ: ਸਿੱਖਿਆ ਮੰਤਰੀ, ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12 ਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਵਿੱਚ ਆਉਣ ਵਾਲੇ ਸਮੂਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਵੱਲੋਂ ਜੋ ਟੀਚੇ ਸਿੱਖਿਆ ਵਿਭਾਗ ਲਈ ਮਿੱਥੇ ਗਏ ਸਨ, ਉਹਨਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਮਿਹਨਤ ਸਦਕਾ ਇਸ ਵਾਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਾ 86.41 ਫੀਸਦੀ ਰਹੀ ਹੈ ਜਦਕਿ ਪਿਛਲੇ ਵਰ੍ਹੇ ਪਾਸ ਪ੍ਰਤੀਸ਼ਤ 65.97 ਫੀਸਦੀ ਰਹੀ ਸੀ ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਇਸ ਲਈ ਜਿੱਥੇ ਸਖ਼ਤ ਮਿਹਨਤ ਕਰਕੇ ਪਾਸ ਹੋਏ ਵਿਦਿਆਰਥੀ ਵਧਾਈ ਦੇ ਪਾਤਰ ਹਨ ਉੱਥੇ ਨਾਲ ਹੀ ਅਧਿਆਪਕ ਅਤੇ ਪ੍ਰਿੰਸੀਪਲ ਸਾਹਿਬਾਨ ਵੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਵਿੱਚ ਹੋਏ ਸੁਧਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਸ
ਸਿੱਖ ਕਤਲੇਆਮ ਲਈ ਕਾਂਗਰਸ ਤੇ ਬੇਇਨਸਾਫ਼ੀ ਲਈ ਭਾਜਪਾ ਵੀ ਬਰਾਬਰ ਜ਼ਿੰਮੇਵਾਰ-ਆਪ

ਸਿੱਖ ਕਤਲੇਆਮ ਲਈ ਕਾਂਗਰਸ ਤੇ ਬੇਇਨਸਾਫ਼ੀ ਲਈ ਭਾਜਪਾ ਵੀ ਬਰਾਬਰ ਜ਼ਿੰਮੇਵਾਰ-ਆਪ

Breaking News, Chandigarh
ਚੰਡੀਗੜ੍ਹ, 11 ਮਈ 2019 ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਕੀਤੀ 'ਹੋਇਆ ਤਾਂ ਹੋਇਆ' ਟਿੱਪਣੀ ਨੂੰ ਪੰਜਾਬ, ਪੰਥ ਅਤੇ ਪੀੜਤਾਂ ਦੇ ਜ਼ਖ਼ਮਾਂ 'ਤੇ ਦੋਬਾਰਾ ਨਮਕ ਪਾਉਣ ਵਾਲਾ ਗੈਰ-ਜ਼ਰੂਰੀ ਅਤੇ ਗੈਰ ਜਿੰਮੇਵਾਰਨਾ ਬਿਆਨ ਕਰਾਰ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਕਾਂਗਰਸੀ ਨੇਤਾ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਅਜਿਹਾ ਸ਼ਰਾਰਤੀ ਬਿਆਨ ਦਾਗਿਆ ਹੈ ਤਾਂ ਕਿ ਲੋਕਾਂ ਦਾ ਧਿਆਨ ਉਨ੍ਹਾਂ ਭਖਵੇਂ ਮੁੱਦਿਆਂ ਅਤੇ ਮੁੱਕਰੇ ਚੋਣ ਵਾਅਦਿਆਂ ਤੋਂ ਭਟਕਾਇਆ ਜਾਵੇ, ਜਿੰਨਾ ਨੂੰ ਲੈ ਕੇ ਲੋਕ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਉਮੀਦਵਾਰਾਂ ਨੂੰ ਲੋਕ ਸਵਾਲ ਪੁੱਛਣ ਲੱਗੇ ਹਨ ਅਤੇ ਜਵਾਬ ਨਾ ਮਿਲਣ 'ਤੇ ਕਾਲੀਆਂ ਝੰਡੀਆਂ ਨਾਲ ਪਿੰਡਾਂ 'ਚੋਂ ਬਾਹਰ ਕੱਢਦੇ ਹਨ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ 'ਆਪ' ਦੇ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ 1984 ਦੀ ਸਿੱਖ ਨਸਲਕੁਸ਼ੀ ਲਈ ਕਾਂਗਰਸ ਨਾ ਸਿਰਫ਼ ਜ਼ਿ