best platform for news and views

Day: May 10, 2019

ਪੰਥਕ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨੇ ਪੰਥ ਦੀ ਪਿੱਠ ਚ ਛੁਰਾ ਮਾਰਿਆ- ਔਜਲਾ

ਪੰਥਕ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨੇ ਪੰਥ ਦੀ ਪਿੱਠ ਚ ਛੁਰਾ ਮਾਰਿਆ- ਔਜਲਾ

Breaking News
ਭਾਜਪਾ ਦਾ ਉਮੀਦਵਾਰ ਪੁਰੀ ਜਮਾਨਤ ਬਚਾਉਣ ਲਈ ਲੜ ਰਹੇ ...ਸੱਚਰ ਰਾਜਨ ਮਾਨ ਅੰਮ੍ਰਿਤਸਰ, 10 ਮਈ: ਵਿਧਾਨ ਸਭਾ ਹਲਕਾ ਮਜੀਠਾ ਅਧੀਨ ਪੈਂਦੇ ਪਿੰਡ ਚੰਨਣਕੇ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅਤੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਦੀ ਸਾਂਝੀ ਅਗਵਾਈ ਹੇਠ ਵਿਸ਼ਾਲ ਤੇ ਪ੍ਰਭਾਵਸ਼ਾਲੀ ਚੋਣ ਰੈਲੀ ਕਰਵਾਈ ਗਈ।   ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਥਕ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਲੋਕ ਕਦੇ ਮੁਆਫ ਨਹੀਂ ਕਰਨਗੇ। ਉਹਨਾਂ ਕਿਹਾ ਕਿ ਭਾਜਪਾ ਨੇ ੨੦੧੪ ਦੀਆਂ ਲੋਕ ਸਭਾ ਚੋਣਾਂ ਵਿੱਚ ਹਰ ਸਾਲ ਦੋ ਕਰੋੜ ਨੌਜੁਆਨਾਂ ਨੂੰ ਨੌਕਰੀਆਂ ਦੇਣ, ਦੇਸ਼ ਦੇ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ ਦਾ ਵਾਅਦਾ ਕੀਤਾ ਸੀ ਪਰ ਮੋਦੀ ਸਰਕਾਰ ਦੀਆਂ ਨਾਕਾਮ ਨੀਤੀਆਂ ਕਾਰਨ ੪੫ ਸਾਲਾਂ ਦੇ ਇਤਿਹਾਸ ਵਿੱਚ ਅੱਜ ਦੇਸ਼ ਸਭ ਤੋਂ ਵਧ ਬੇਰੁਜਗ
ਸੈਕਰਡ ਸੋਲਜ ਕੌਨਵੈਂਟ ਸਕੂਲ ਦਾ ਨਤੀਜਾ 100% ਰਿਹਾ

ਸੈਕਰਡ ਸੋਲਜ ਕੌਨਵੈਂਟ ਸਕੂਲ ਦਾ ਨਤੀਜਾ 100% ਰਿਹਾ

Latest News, Tarantaran
ਭਿੱਖੀਵਿੰਡ 10 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਸੈਕਰਡ ਸੋਲਜ ਕੌਨਵੈਂਟ ਸਕੂਲ ਭਿੱਖੀਵਿੰਡ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਕੀਤੀ ਸਖਤ ਮਿਹਨਤ ਸਦਕਾ ਨਤੀਜਾ ਹਰ ਸਾਲ ਦੀ ਤਰ੍ਹਾਂ ਸ਼ਾਨਦਾਰ ਰਿਹਾ, ਜਿਸ ਵਿਚ ਸਕੂਲ ਵਿਦਿਆਰਥਣ ਪਵਨਪ੍ਰੀਤ ਕੌਰ ਨੇ 90.5%, ਰਾਜਵਿੰਦਰ ਕੌਰ ਨੇ 90%, ਕੋਮਲਪ੍ਰੀਤ ਕੌਰ ਨੇ 89.2%, ਹਰਮਨਦੀਪ ਕੌਰ ਨੇ 88% ਅੰਕ ਹਾਸਕ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ, ਕੁਲਜੀਤ ਕੌਰ, ਅਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਯੁਵਰਾਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ਼ ਚੇਅਰਮੈਂਨ ਕੰਧਾਲ ਸਿੰਘ ਬਾਠ, ਐਮ.ਡੀ ਸਾਹਿਬ ਸਿੰਘ ਸੈਦੋ, ਪ੍ਰਿੰਸੀਪਲ ਮੈਡਮ ਲਖਬੀਰ ਕੌਰ ਨੇ ਅਵੱਲ ਰਹੇ ਬੱਚਿਆਂ ਨੂੰ ਸਨਮਾਨ ਚਿੰਨ ਦੇ ਕੇ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮੱਲਾਂ ਮਾਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੰੌਕੇ ਗੁਰਚਰਨ ਸਿੰਘ, ਸਰਪ੍ਰੀਤ ਸਿੰਘ, ਦਵਿੰਦਰ ਸਿੰਘ, ਮੈਡਮ ਸ਼ਿਵਾਨੀ ਸ਼ਰਮਾ, ਮਨਪ੍ਰੀਤ ਸ਼ਰਮਾ, ਪਰਮਜੀਤ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ ਆਦਿ
ਗੁਰੂਕੁਲ ਪਬਲਿਕ ਸਕੂਲ਼ ਭਿੱਖੀਵਿੰਡ ਵਿਖੇ “ਮਦਰ ਡੇ” ਮਨਾਇਆ

ਗੁਰੂਕੁਲ ਪਬਲਿਕ ਸਕੂਲ਼ ਭਿੱਖੀਵਿੰਡ ਵਿਖੇ “ਮਦਰ ਡੇ” ਮਨਾਇਆ

Latest News, Tarantaran
ਭਿੱਖੀਵਿੰਡ 10 ਮਈ (ਹਰਜਿੰਦਰ ਸਿੰਘ ਗੋਲ੍ਹਣ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼ ਭਿੱਖੀਵਿੰਡ ਵਿਖੇ ‘ਮਦਰ ਡੇ’ ਬੜੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਤੇ ਸਮੂਹ ਸਟਾਫ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ, ਉਥੇ ਸਕੂਲ ਵਿਦਿਆਰਥਣਾਂ ਵੱਲੋਂ ਮਦਰ ਡੇ ਨੂੰ ਸਮਰਪਿਤ ਵੱਖ-ਵੱਖ ਤਰ੍ਹਾਂ ਦੇ ਚਾਟ ਤੇ ਕਾਰਡ ਬਣਾ ਕੇ ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਤੇ ਅਧਿਆਪਕਾਂ ਨੂੰ ਦਿੱਤੇ ਗਏ। ਪਿ੍ਰੰਸੀਪਲ ਮੈਡਮ ਸੋਨੀਆ ਮਲਹੋਤਰਾ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੰਦਿਆਂ ਮਦਰਜ਼ ਡੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰੱਬ ਤੋਂ ਬਾਅਦ ਮਾਂ ਦਾ ਬੱਚੇ ਦੀ ਜਿੰਦਗੀ ਵਿਚ ਅਹਿਮ ਸਥਾਨ ਹੰੁਦਾ ਹੈ, ਜਿਸ ਦੀ ਬਦੋਲਤ ਬੱਚਾ ਜਨਮ ਲੈ ਕੇ ਜਿੰਦਗੀ ਦਾ ਨਿੱਘ ਮਾਣਦਾ ਹੈ। ਇਸ ਮੌਕੇ ਵਾਈਸ ਪਿ੍ਰੰਸੀਪਲ ਧੀਰਜ ਮਹਿਤਾ, ਕੋ-ਆਰਡੀਨੇਟਰ ਪਰਮਜੀਤ ਕੌਰ, ਕੰਵਲਜੀਤ ਕੌਰ, ਜਗਜੀਤ ਕੌਰ, ਸ਼ਰਨਪ੍ਰੀਤ ਕੌਰ, ਜਗਰੂਪ ਕੌਰ, ਰਮਨਦੀਪ ਕੌਰ, ਮਨਦੀਪ ਕੌਰ, ਬਲਜੀਤ ਕੌਰ ਆਦਿ ਸਕੂਲ ਸਟਾਫ ਨੇ ਵੀ ਮਦਰ ਡੇ ਦੀ ਸਕੂਲ਼ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਫੋਟੋ ਕੈਪ
ਪੰਜਾਬ ਸਰਕਾਰ ਵੱਲੋਂ 12 ਮਈ ਨੂੰ ਹਰਿਆਣਾ ਦੇ ਕਿਰਤੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵੱਲੋਂ 12 ਮਈ ਨੂੰ ਹਰਿਆਣਾ ਦੇ ਕਿਰਤੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

Chandigarh, Latest News
ਚੰਡੀਗੜ੍ਹ, 10 ਮਈ : ਹਰਿਆਣਾ ਵਿਖੇ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ, 2019 ਨੂੰ ਮੁੱਖ ਰੱਖਦੇ ਹੋਏ, ਹਰਿਆਣਾ ਦੀ ਹੱਦ ਨਾਲ ਲੱਗਦੇ ਹੋਏ ਪੰਜਾਬ ਦੇ ਏਰੀਏ ਵਿੱਚ ਸਥਿਤ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਜਿਨ੍ਹਾਂ ਦੀ ਵੋਟ ਹਰਿਆਣਾ ਵਿੱਚ ਬਣੀ ਹੋਈ ਹੈ, ਨੂੰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੰਜਾਬ ਸਰਕਾਰ ਨੇ ਭਾਰਤੀ ਚੋਣ ਕਮਿਸ਼ਨ ਦੇ ਹੁਕਮ 'ਤੇ ਮਿਤੀ 12-05-2019 ਦਿਨ ਐਤਵਾਰ ਨੂੰ ਉਨ੍ਹਾਂ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿਖੇ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਆਪ’ ਵੱਲੋਂ ਸਤਨਾਮ ਸਿੰਘ ਚੇਚੀ ਨਵਾਂ ਸ਼ਹਿਰ ਦੇ ਹਲਕਾ ਇੰਚਾਰਜ ਨਿਯੁਕਤ

ਆਪ’ ਵੱਲੋਂ ਸਤਨਾਮ ਸਿੰਘ ਚੇਚੀ ਨਵਾਂ ਸ਼ਹਿਰ ਦੇ ਹਲਕਾ ਇੰਚਾਰਜ ਨਿਯੁਕਤ

Breaking News, Chandigarh
ਚੰਡੀਗੜ੍ਹ, 10 ਮਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਨਵਾਂ ਸ਼ਹਿਰ (ਐਸਬੀਐਸ ਨਗਰ) ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਸਥਾਨਕ ਆਗੂ ਸਤਨਾਮ ਸਿੰਘ ਚੇਚੀ ਨੂੰ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦਾ ਹਲਕਾ ਪ੍ਰਧਾਨ ਅਤੇ ਸ਼ਿਵਕਰਨ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਦੀ ਅੰਤਿਮ ਮੋਹਰ ਲੱਗਣ ਉੁਪਰੰਤ ਪਾਰਟੀ ਹੈੱਡਕੁਆਟਰ ਤੋਂ ਇਹ ਸੂਚੀ ਜਾਰੀ ਕੀਤੀ ਗਈ। 'ਆਪ' ਦੀ ਨਵਾਂ ਸ਼ਹਿਰ ਜ਼ਿਲ੍ਹਾ ਇਕਾਈ ਲਈ ਰਣਬੀਰ ਸਿੰਘ, ਡਾ. ਸ਼ਾਂਤੀ ਬਸੀ, ਭੁਪਿੰਦਰ ਸਿੰਘ ਉੜਾਪੁਰ, ਗੁਰਦੇਵ ਸਿੰਘ ਮੀਰਪੁਰ ਅਤੇ ਰਣਵੀਰ ਸਿੰਘ ਰਾਣਾ ਨੂੰ ਜ਼ਿਲ੍ਹਾ ਵਾਇਸ ਪ੍ਰਧਾਨ ਜਦਕਿ ਬਲਬੀਰ ਸਿੰਘ ਮੀਲੂ ਨੂੰ ਜ਼ਿਲ੍ਹਾ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਨੌਜਵਾਨ ਆਗੂ ਉਂਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਾਹਲ ਨੂੰ ਜ਼ਿਲ੍ਹਾ ਯੂਥ ਵਿੰਗ ਦਾ ਵਾਇਸ ਪ੍ਰਧਾਨ ਅਤੇ ਚੰਦਰ ਮੋਹਨ ਜੇਡੀ ਨੂੰ ਆਈਟੀ ਵਿੰਗ ਦੀ ਸਟੇਟ ਟੀਮ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਬਾਦਲਾਂ ਲਈ ‘ਸੰਜੀਵਨੀ ਬੂਟੀ’ ਬਣਨਾ ਚਾਹੁੰਦੇ ਹਨ ਕੈਪਟਨ ਅਮਰਿੰਦਰ- ਹਰਪਾਲ ਸਿੰਘ ਚੀਮਾ

ਬਾਦਲਾਂ ਲਈ ‘ਸੰਜੀਵਨੀ ਬੂਟੀ’ ਬਣਨਾ ਚਾਹੁੰਦੇ ਹਨ ਕੈਪਟਨ ਅਮਰਿੰਦਰ- ਹਰਪਾਲ ਸਿੰਘ ਚੀਮਾ

Breaking News, Chandigarh
ਚੰਡੀਗੜ੍ਹ, 10 ਮਈ 2019 ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਦਲ ਪਰਿਵਾਰ 'ਤੇ ਲਗਾਤਾਰ ਦਿਖਾਈ ਜਾ ਰਹੀ 'ਮਿਹਰਬਾਨੀ' ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਸਿਆਸੀ ਪਾਰਟੀ ਵਜੋਂ ਲੋਕਾਂ ਦੇ ਮਨਾਂ 'ਚ ਉਤਰ ਚੁੱਕੇ ਬਾਦਲ ਪਰਿਵਾਰ ਅਤੇ ਪਾਰਟੀ ਲਈ ਕੈਪਟਨ ਅਮਰਿੰਦਰ ਸਿੰਘ 'ਸੰਜੀਵਨੀ ਬੂਟੀ' ਬਣਨ ਦੀਆਂ ਨਾਪਾਕ ਕੋਸ਼ਿਸ਼ਾਂ 'ਚ ਹਨ, ਪਰੰਤੂ ਸਿਆਸੀ ਤੌਰ 'ਤੇ ਸੁਚੇਤ ਪੰਜਾਬ ਦੀ ਜਨਤਾ ਬਾਦਲ-ਕੈਪਟਨ ਦੀ ਨੂਰਾ ਕੁਸ਼ਤੀ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਇਨ੍ਹਾਂ ਚੋਣਾਂ 'ਚ ਦੋਵਾਂ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੀ ਹੈ। 'ਆਪ' ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 10 ਸਾਲਾਂ ਦੇ ਮਾਫ਼ੀਆ ਰਾਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਮੇਤ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਕਰਾਉਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਅਤੇ ਇਨ੍ਹਾਂ ਦੀ ਪਾਰਟੀ ਨੂੰ ਲੋਕਾਂ ਨੇ ਨੁੱਕਰੇ ਲਗਾ ਦਿੱਤਾ ਹੈ, ਪਰੰਤੂ ਕੈਪਟਨ ਅਮਰਿੰਦਰ ਸਿੰਘ ਕਦਮ ਦਰ ਕਦਮ 'ਤੇ ਬਾਦਲਾਂ ਨੂੰ ਸਿਆਸੀ, ਸਮ
ਵਿਜੀਲੈਂਸ ਵੱਲੋਂ ਜਿਲਾ ਸਿਹਤ ਅਫਸਰ, ਛੋਟਾ ਥਾਣੇਦਾਰ ਭ੍ਰਿਸ਼ਟਾਚਾਰ ਦੇ ਦੋ ਵੱਖ-ਵੱਖ ਕੇਸਾਂ ‘ਚ ਗ੍ਰਿਫਤਾਰ

ਵਿਜੀਲੈਂਸ ਵੱਲੋਂ ਜਿਲਾ ਸਿਹਤ ਅਫਸਰ, ਛੋਟਾ ਥਾਣੇਦਾਰ ਭ੍ਰਿਸ਼ਟਾਚਾਰ ਦੇ ਦੋ ਵੱਖ-ਵੱਖ ਕੇਸਾਂ ‘ਚ ਗ੍ਰਿਫਤਾਰ

Breaking News, Chandigarh
ਚੰਡੀਗੜ੍ਹ  10 ਮਈ : ਪੰਜਾਬ ਵਿਜੀਲੈਂਸ ਬਿਓਰੋ ਵਲੋਂ ਭ੍ਰਿਸ਼ਟਾਚਾਰ ਦੇ ਦੋ ਵੱਖ-ਵੱਖ ਕੋਸਾਂ 'ਚ ਅੰਮ੍ਰਿਤਸਰ ਵਿਖੇ ਤਾਇਨਾਤ ਜਿਲਾ ਸਿਹਤ ਅਫਸਰ ਲਖਬੀਰ ਸਿੰਘ ਭਾਗੋਵਾਲੀਆ ਨੂੰ ਆਪਣੇ ਅਹੁਦੇ ਦੀ ਦੁਰਵਤਰਤੋਂ ਕਰਨ ਅਤੇ ਵਪਾਰਕ ਅਦਾਰਿਆਂ ਤੋਂ ਰਿਸ਼ਵਤ ਦੇ ਰੂਪ ਵਿਚ ਰਕਮਾਂ ਉਗਰਾਉਣ ਅਤੇ ਫਿਰੋਜਪੁਰ ਦੇ ਥਾਣਾ ਲਖੋ ਕੇ ਬਹਿਰਾਮ ਵਿਖੇ ਤਾਇਨਾਤ ਏ.ਐਸ.ਆਈ ਪਵਨ ਕੁਮਾਰ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੂੰ ਪ੍ਰਾਪਤ ਸ਼ਿਕਾਇਤਾਂ ਅਤੇ ਖੁਫੀਆ ਜਾਣਕਾਰੀ ਤੋਂ ਇਹ ਸਪੱਸ਼ਟ ਹੋਇਆ ਕਿ ਉਕਤ ਜਿਲਾ ਸਿਹਤ ਅਫਸਰ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਆਪਣੇ ਆਹੁਦੇ ਦੀ ਦੁਰਵਰਤੋਂ ਕਰਦਿਆਂ ਜਿਲੇ ਵਿਚ ਹੋਟਲਾਂ ਦੇ ਮੈਨੇਜਰਾਂ, ਮਾਲਕਾਂ ਅਤੇ ਦੁਕਾਨਦਾਰਾਂ ਆਦਿ ਪਾਸੋਂ ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰਨ, ਨਮੂਨੇ ਭਰਨ ਅਤੇ ਚੈਕਿੰਗ ਦੋਰਾਨ ਮਦਦ ਕਰਨ ਬਦਲੇ ਲੱਖਾਂ ਰੁਪਏ ਬਤੌਰ ਰਿਸ਼ਵਤ ਹਾਸਲ ਕਰ ਰਿਹਾ ਸੀ।  ਵਿਜੀਲੈਂਸ ਨੇ ਇਸ ਮਾਮਲੇ ਵਿਚ ਦੋਸ਼ੀ ਜਿਲਾ ਸਿਹਤ ਅਧਿਕਾਰੀ ਅਤੇ ਹੋਰਨਾਂ ਵਿਅਕਤੀਆਂ ਖਿਲਾਫ ਵਿਜੀਲੈਂਸ
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਈ.ਵੀ.ਐਮ. ਅਤੇ ਵੀਵੀਪੈਟ ਰਾਹੀਂ ਕੀਤੀ ਜਾਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਟ੍ਰੇਨਿੰਗ ਦਿੱਤੀ

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਈ.ਵੀ.ਐਮ. ਅਤੇ ਵੀਵੀਪੈਟ ਰਾਹੀਂ ਕੀਤੀ ਜਾਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਟ੍ਰੇਨਿੰਗ ਦਿੱਤੀ

Breaking News, Chandigarh
ਚੰਡੀਗੜ੍ਹ, 10 ਮਈ : ਭਾਰਤੀ ਚੋਣ ਕਮਿਸ਼ਨ ਵੱਲੋ ਅੱਜ ਪੰਜਾਬ ਰਾਜ ਦੇ 22 ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਅਤੇ ਵੀਵੀਪੈਟ ਰਾਹੀਂ ਕੀਤੀ ਜਾਣ ਵਾਲੀ ਵੋਟਾਂ ਦੀ ਗਿਣਤੀ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਸ੍ਰੀ ਨਿਖਿਲ ਕੁਮਾਰ ਅਤੇ ਵੀ.ਐਨ. ਸ਼ੁਕਲਾ ਵੱਲੋਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀ ਹਾਜ਼ਰੀ ਵਿੱਚ ਦਿੱਤੀ ਗਈ। ਇਸ ਤੋਂ ਇਲਾਵਾ ਇਸ ਟ੍ਰੇਨਿੰਗ ਵਿੱਚ ਚੰਡੀਗੜ੍ਹ ਦੇ ਮੁੱਖ ਚੋਣ ਅਫਸਰ ਸ੍ਰ੍ਰੀ ਅਜੋਏ ਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਟ੍ਰੇਨਿੰਗ ਦਾ ਮਕਸਦ ਭਾਰਤੀ ਚੋਣ ਕਮਿਸ਼ਨ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਨਾਉਣ ਅਤੇ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਕਰਵਾਉਣਾ ਸੀ। ਇਸ ਮੌਕੇ ਅਧਿਕਾਰੀਆਂ ਨੂੰ ਈ.ਵੀ.ਐਮ., ਵੀਵੀਪੈਟ ਮਸ਼ੀਨ ਦੀ ਵਰਤੋਂ, ਵੋਟਾਂ ਦੀ ਗਿਣਤੀ, ਪੋਸਟਲ ਬੈਲਟ ਪੇਪਰਾਂ ਦੀ ਗਿਣਤੀ, ਇਲੈਕਟ੍ਰੋਨੀਕਲੀ ਟ੍ਰਾਂਸਮਿਟਡ ਪੋਸਟਲ  ਬੈਲਟ ਸਿਸਟਮ (ਈ.ਟੀ.ਪੀ.ਬੀ.ਐਸ.) ਦੀ ਗਿਣਤੀ ਕਰਨ ਮੌਕੇ ਅਪਣਾਏ ਜਾਣ ਵਾਲੀ ਕਾਰਵਾਈ, ਕਾਊਂਟਿੰਗ ਸੈਂਟਰ