best platform for news and views

Day: May 8, 2019

ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ਼ ਭਿੱਖੀਵਿੰਡ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ਼ ਭਿੱਖੀਵਿੰਡ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

Breaking News, Tarantaran
ਭਿੱਖੀਵਿੰਡ 8 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਣ ਕਰਦੇ ਹੋਏ ਸਕੂਲ਼ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਨਤੀਜਿਆਂ ਦੌਰਾਨ ਸਕੂਲ ਵਿਦਿਆਰਥੀ ਉਮਰਾ ਨਈਮ ਨੇ 97% ਅੰਕ ਹਾਸਲ ਕਰਕੇ ਪੂਰੇ ਜਿਲ੍ਹ੍ਹੇ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ, ਉਥੇ ਕਸ਼ਿਸ਼ ਨੇ 96.4% ਅੰਕ ਹਾਸਲ ਕਰਕੇ ਸਕੂਲ ‘ਚ ਦੂਸਰਾ, ਵਰਨਪ੍ਰੀਤ ਕੌਰ ਨੇ 96.2% ਅੰੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰਮਨਦੀਪ ਕੌਰ ਨੇ 95.4%, ਰੂਪਕਿਰਨ ਨੇ 95%, ਸਿਧੀ ਰਜਦਾਨ ਨੇ 95%, ਅਰਪਨਪ੍ਰੀਤ ਨੇ 94.8%, ਅਰਮਾਨਪ੍ਰੀਤ ਨੇ 93.8%, ਸਲੋਨੀ ਨੇ 92.8%, ਪਰਨੀਤ ਕੌਰ ਤੇ ਪ੍ਰਭਦੀਪ ਕੌਰ ਨੇ 92.6%, ਸੁਖਮੀਤ ਸਿੰਘ ਨੇ 91.8%, ਮਰੀਤੁਨਜੇ ਠਾਕੁਰ ਤੇ ਸਮਰੀਨ ਕੌਰ ਨੇ 91.4%, ਕਿਰਨਪ੍ਰੀਤ ਕੌਰ ਨੇ 91.2%, ਸੁਪਰੀਤ ਕੌਰ ਨੇ 90.8%, ਅਵਰੀਨ ਕੌਰ ਨੇ 90.6% ਹਾਸਲ ਕਰਕੇ ਮੁਹਰਲੇ ਬੱਚਿਆਂ ਵਿਚ ਆਪਣਾ ਨਾਮ ਦਰਜ ਕਰਵਾਇਆ। ਦੱਸਣਯੋਗ ਹੈ ਕਿ ਜਿਥੇ ਸਕੂਲ਼ ਦਾ ਦਸਵੀਂ ਕਲਾਸ ਦਾ ਨਤ
ਪੁਲਿਸ ਪ੍ਰਸ਼ਾਸ਼ਨ ਨੇ ਭਿੱਖੀਵਿੰਡ ਸ਼ਹਿਰ ਵਿਚ ਕੱਢਿਆ ਫਲੈਗ ਮਾਰਚ

ਪੁਲਿਸ ਪ੍ਰਸ਼ਾਸ਼ਨ ਨੇ ਭਿੱਖੀਵਿੰਡ ਸ਼ਹਿਰ ਵਿਚ ਕੱਢਿਆ ਫਲੈਗ ਮਾਰਚ

Breaking News, Tarantaran
ਭਿੱਖੀਵਿੰਡ 8 ਮਈ (ਹਰਜਿੰਦਰ ਸਿੰਘ ਗੋਲ੍ਹਣ)-ਅਗਲੇ ਦਿਨਾਂ ‘ਚ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿਲ੍ਹਾ ਪ੍ਰਸ਼ਾਸ਼ਨ ਦੇ ਦਿਸ਼ਾ-ਨਿਰਦੇਸ਼ ਤੇ ਐਸ.ਐਸ.ਪੀ ਤਰਨ ਤਾਰਨ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ‘ਤੇ ਪੁਲਿਸ ਥਾਣਾ ਭਿੱਖੀਵਿੰਡ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਐਸ.ਐਚ.ੳ ਖਾਲੜਾ ਪਰਮਜੀਤ ਸਿੰਘ, ਐਸ.ਆਈ ਸੁਰਿੰਦਰਪਾਲ ਸਿੰਘ, ਏ.ਐਸ.ਆਈ ਸੁਰਿੰਦਰ ਕੁਮਾਰ ਸਮੇਤ ਆਦਿ ਪੰਜਾਬ ਪੁਲਿਸ ਤੇ ਕੇਰਲਾ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਭਿੱਖੀਵਿੰਡ ਸ਼ਹਿਰ ਤੋਂ ਹੰੁਦਾ ਹੋਇਆ ਚੇਲਾ, ਪਹਿਲਵਾਨਕੇ, ਦਰਾਜਕੇ, ਮਾੜੀ ਗੋੜ ਸਿੰਘ, ਮਾੜੀ ਥੇਹ ਵਾਲੀ, ਮਾੜੀ ਸਮਰਾ, ਪਹੂਵਿੰਡ, ਪੂਹਲਾ, ਸਿੰਘਪੁਰਾ, ਸੁਰਸਿੰਘ ਤੋਂ ਹੰੁਦਾ ਹੋਇਆ ਵਾਪਸ ਭਿੱਖੀਵਿੰਡ ਵਿਖੇ ਸਮਾਪਤ ਹੋਇਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸ.ਐਚ.ੳ ਰਣਜੀਤ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਅਮਨ-ਸ਼ਾਂਤੀ ਨੂੰ ਬਣਾਈ ਰੱਖਣ ਦਾ ਸ਼ੰਦੇਸ਼ ਦਿੰਦਿਆਂ ਕਿਹਾ ਕਿ ਜਿਹੜਾ ਵਿਅਕਤੀ ਕਾਨੂੰਨ ਦੀ ਉਲੰੰਘਣਾ ਕਰਕੇ ਸ਼ਾਂਤੀ ਭੰੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ ਸਖਤ
ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਨੂੰ ਕੀਤਾ ਸੰਬੋਧਨ

ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਨੂੰ ਕੀਤਾ ਸੰਬੋਧਨ

Breaking News, Tarantaran
ਭਿੱਖੀਵਿੰਡ, 8 ਮਈ 2019 (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੀ.ਡੀ.ਏ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡਾਂ ਮਨਿਆਲਾ ਜੈ ਸਿੰੰਘ, ਬੈਂਕਾ, ਧੰੁਨ, ਮੱਖੀ ਕਲਾਂ, ਕਲਸੀਆਂ ਕਲਾਂ, ਬੂੜਚੰਦ, ਭਿੱਖੀਵਿੰਡ ਸ਼ਹਿਰ, ਭਿੱਖੀਵਿੰਡ ਕਲੋਨੀ, ਕੱਚਾ-ਪੱਕਾ ਆਦਿ ਵਿਖੇ ਮੀਟਿੰਗਾਂ ਨੂੰ ਸੰਬੋਧਨ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਪੰਜਾਬ ਏਕਤਾ ਪਾਰਟੀ ਆਗੂ ਗੁਰਬਿੰਦਰ ਸਿੰਘ ਭੁੱਚਰ ਦੇ ਗ੍ਰਹਿ ਭਿੱਖੀਵਿੰਡ ਸ਼ਹਿਰ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਰਾਜ-ਸੱਤਾ ਨਿੱਘਾ ਮਾਣਿਆ ਹੈ, ਜਦੋਂ ਕਿ ਲੋਕਾਂ ਨੂੰ ਸਿਰਫ ਵੋਟਾਂ ਲਈ ਹੀ ਵਰਤਿਆ ਗਿਆ ਹੈ। ਕਾਮਰੇਡ ਚਮਨ ਲਾਲ ਦਰਾਜਕੇ ਨੇ ਰਾਜ ਕਰ ਰਹੀਆਂ ਪਾਰਟੀਆਂ ਨੂੰ ਸਵਾਰਥੀ ਦੱਸਦਿਆਂ ਆਪਣਾ ਇਕ-ਇਕ ਕੀਮਤੀ ਵੋਟ ਪਰਮਜੀਤ ਕੌਰ ਖਾਲੜਾ ਦੇ ਚੋਣ ਨਿਸ਼ਾਨ ਚਾਬੀ ‘ਤੇ ਪਾਉਣ ਲਈ ਆਖਿਆ। ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਨੌਜਵਾਨਾਂ ਨੂੰ ਆਪਣ
ਸਿੱਖਿਆ ਮੰਤਰੀ ਸੋਨੀ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ

ਸਿੱਖਿਆ ਮੰਤਰੀ ਸੋਨੀ ਵੱਲੋਂ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ

Breaking News, Chandigarh
ਚੰਡੀਗੜ, 08 ਮਈ: ਸਿੱਖਿਆ ਮੰਤਰੀ, ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਵਿੱਚ ਆਉਣ ਵਾਲੇ ਸਮੂੰਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੀ ਸੁਚੱਜੀ ਅਗਵਾਈ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਜਾ ਸਕਿਆ ਹੈ। ਉਨ•ਾਂ ਕਿਹਾ ਕਿ ਸਕੂਲ ਅਧਿਆਪਕਾਂ ਅਤੇ ਪ੍ਰਿੰਸੀਪਲ ਦੀ ਮਿਹਨਤ ਸਦਕਾ ਇਸ ਵਾਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਾਂ 85.56 ਫੀਸਦੀ ਰਹੀ ਹੈ ਜਦਕਿ ਪਿਛਲੇ ਵਰੇ ਪਾਸ ਪ੍ਰਤੀਸ਼ਤ 57.50 ਫੀਸਦੀ ਰਹੀ ਸੀ ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਇਸ ਲਈ ਜਿੱਥੇ ਸਖ਼ਤ ਮਿਹਨਤ ਕਰਕੇ ਪਾਸ ਹੋਏ ਵਿਦਿਆਰਥੀ ਵਧਾਈ ਦੇ ਪਾਤਰ ਹਨ ਉੱਥੇ ਨਾਲ ਹੀ ਅਧਿਆਕਕ ਅਤੇ ਪ੍ਰਿੰਸੀਪਲ ਸਾਹਿਬਾਨ ਵੀ ਵਧਾਈ ਦੇ ਪਾਤਰ ਹਨ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸੈਸ਼ਨ ਦੇ ਸ਼ੁਰੂਆਤ ਤੋਂ ਹੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣਾ ਅਤੇ ਵਿਦਿਆਰਥੀਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ ਤਾਂ ਜੋ ਸਿੱਖਿਆ ਦੀ ਮਿਆਰ ਨੂੰ ਉੱਚਾ ਚੁਕਿਆ ਜਾ ਸਕੇ।