best platform for news and views

Day: May 7, 2019

ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ 

ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ 

Hot News of The Day, Sangrur
ਧੂਰੀ,7 ਮਈ (ਮਹੇਸ਼ ਜਿੰਦਲ) ਸੀ.ਬੀ.ਐੱਸ.ਸੀ. ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਦੇਸ਼ ਭਗਤ ਕਾਲਜ ਬਰੜਵਾਲ ਟਰੱਸਟ ਅਧੀਨ ਸ਼੍ਰੀ ਪਰਮਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਦਾ ਨਤੀਜਾ 100% ਰਿਹਾ ਹੈ। ਦਸਵੀਂ ਕਲਾਸ ਦੀ ਵਿਦਿਆਰਥਣ ਅੰਜਨਜੋਤ ਕੌਰ ਨੇ 98.6% ਅੰਕ ਹਾਸਲ ਕਰ ਕੇ ਜਿੱਥੇ ਜ਼ਿਲ•ੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਉੱਥੇ ਹੀ ਇਲਾਕੇ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਲੜੀ ਤਹਿਤ ਭਵਰੀਤ ਕੌਰ ਤੇ ਰਵਨੀਤ ਕੌਰ ਨੇ 98.2% ਅੰਕ ਅਤੇ ਮਨਰੀਤ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ 18 ਵਿਦਿਆਰਥੀਆਂ ਨੇ 95% ਤੋਂ ਜ਼ਿਆਦਾ ਅਤੇ 51 ਵਿਦਿਆਰਥੀਆਂ ਨੇ 90% ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ। ਗਣਿਤ ਵਿਸ਼ੇ ਦੇ 5 ਵਿਦਿਆਰਥੀਆਂ ਨੇ 100/100 ਅੰਕ ਹਾਸਲ ਕੀਤੇ ਅਤੇ ਆਈ.ਟੀ. 'ਚੋਂ ਵੀ 14 ਵਿਦਿਆਰਥੀਆਂ ਨੇ 100/100 ਅੰਕ ਹਾਸਲ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬਾਰ•ਵੀਂ ਜਮਾਤ ਦੇ ਸੀ.ਬੀ.ਐੱਸ.ਸੀ. ਨਤੀਜਿਆਂ ਵਿਚ ਵੀ ਇਸ ਸਕੂਲ ਦੀ ਵਿਦਿਆਰਥਣ ਰੁਪਾਂਸ਼ੀ ਸਿੰਗਲਾ
ਪ੍ਰਭਜੋਤ ਕੌਰ ਨੇ ਬੀ.ਐੱਸ.ਸੀ ਫਾਈਨਲ ‘ਚੋਂ ਦੂਜੀ ਪੁਜ਼ੀਸ਼ਨ ਕੀਤੀ

ਪ੍ਰਭਜੋਤ ਕੌਰ ਨੇ ਬੀ.ਐੱਸ.ਸੀ ਫਾਈਨਲ ‘ਚੋਂ ਦੂਜੀ ਪੁਜ਼ੀਸ਼ਨ ਕੀਤੀ

Hot News of The Day, Sangrur
ਧੂਰੀ,7 ਮਈ (ਮਹੇਸ਼ ਜਿੰਦਲ) ਲੰਘੇ ਦਿਨੀਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਬੀ.ਐੱਸ.ਸੀ ਫਾਈਨਲ ਦੇ ਐਲਾਨੇ ਗਏ ਨਤੀਜਿਆਂ 'ਚ ਸਥਾਨਕ ਪੀ.ਸੀ.ਆਰ ਇੰਚਾਰਜ ਗੁਰਮੁਖ ਸਿੰਘ ਲੱਡੀ ਦੀ ਪੁੱਤਰੀ ਪ੍ਰਭਜੋਤ ਕੌਰ, ਜੋ ਕਿ ਸਰਕਾਰੀ ਰਣਵੀਰ ਕਾਲਜ ਦੀ ਵਿਦਿਆਰਥਣ ਸੀ, ਨੇ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਭਜੋਤ ਕੌਰ ਦੀ ਇਸ ਪ੍ਰਾਪਤੀ 'ਤੇ ਉਸ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਗੁਰਮੁਖ ਸਿੰਘ, ਮਾਤਾ ਸਰਬਜੀਤ ਕੌਰ ਅਤੇ ਕਾਲਜ ਅਧਿਆਪਕਾਂ ਦੇ ਸਿਰ ਬੰਨ•ਦਿਆਂ ਕਿਹਾ ਕਿ ਸਹੀ ਮਾਰਗ ਦਰਸ਼ਨ ਤੋਂ ਬਿਨਾਂ ਉਹ ਇਹ ਪੁਜ਼ੀਸ਼ਨ ਹਾਸਲ ਨਹੀਂ ਕਰ ਸਕਦੀ ਸੀ। ਸਿਟੀ ਲਾਈਟ ਕਲੱਬ ਧੂਰੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਨੇ ਪ੍ਰਭਜੋਤ ਦੀ ਇਸ ਪ੍ਰਾਪਤੀ 'ਤੇ ਕਿਹਾ ਕਿ ਕਲੱਬ ਵੱਲੋਂ ਇੱਕ ਸਨਮਾਨ ਸਮਾਰੋਹ ਦੌਰਾਨ ਪ੍ਰਭਜੋਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ।
ਲੋਕ ਸਭਾ ਸੰਗਰੂਰ ਤੋ ਕੇਵਲ ਢਿੱਲੋਂ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ – ਅਕਸ਼ੈ 

ਲੋਕ ਸਭਾ ਸੰਗਰੂਰ ਤੋ ਕੇਵਲ ਢਿੱਲੋਂ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ – ਅਕਸ਼ੈ 

Hot News of The Day, Sangrur
ਧੂਰੀ,7 ਮਈ (ਮਹੇਸ਼ ਜਿੰਦਲ) ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਵੱਡੀ ਗਿਣਤੀ ਵਿਚ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਅਕਸ਼ੈ ਧੂਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਕਸ਼ੈ ਧੂਰੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੋਰਾਂਨ ਪੰਜਾਬ ਦੇ ਲੋਕਾਂ ਦੇ ਹਿਤ ਲਈ ਅਹਿਮ ਫ਼ੈਸਲੇ ਲਏ ਹਨ ਅਤੇ ਹਮੇਸ਼ਾ ਹੀ ਆਮ ਲੋਕਾਂ ਦੀ ਬਾਂਹ ਫੜੀ ਹੈ। ਜਦੋ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਮੋਦੀ ਸਰਕਾਰ ਨੇ ਦੇਸ ਦੇ ਲੋਕਾਂ ਨੂੰ ਮੂਰਖ ਬਣਾਉਣ ਤੋ ਸਿਵਾਏ ਕੁੱਝ ਨਹੀਂ ਕੀਤਾ। ਉਨ•ਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹਲਕਾ ਸੰਗਰੂਰ ਦੇ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਢਿੱਲੋਂ ਨੂੰ ਜਿਤਾ ਕੇ ਕੇਂਦਰ ਵਿਚ ਬਣਨ ਵਾਲੀ ਕਾਂਗਰਸ ਸਰਕਾਰ ਵਿਚ ਆਪਣਾ ਅਹਿਮ ਯੋਗਦਾਨ ਪਾਉਣਗੇ ।
ਮੋਦੀ ਅਤੇ ਬੀਜੇਪੀ ਵੱਲੋਂ ਬਾਲਾਕੋਟ ਫੌਜੀ ਕਾਰਵਾਈ ਨੂੰ ਮੁੱਖ ਰੱਖਕੇ ਰਾਜਨੀਤਿਕ ਮਕਸਦਾ ਦੀ ਪੂਰਤੀ ਲਈ ਉਭਾਰਨਾ ਜਮਹੂਰੀਅਤ ਅਤੇ ਅਮਨ ਵਿਰੋਧੀ : ਮਾਨ

ਮੋਦੀ ਅਤੇ ਬੀਜੇਪੀ ਵੱਲੋਂ ਬਾਲਾਕੋਟ ਫੌਜੀ ਕਾਰਵਾਈ ਨੂੰ ਮੁੱਖ ਰੱਖਕੇ ਰਾਜਨੀਤਿਕ ਮਕਸਦਾ ਦੀ ਪੂਰਤੀ ਲਈ ਉਭਾਰਨਾ ਜਮਹੂਰੀਅਤ ਅਤੇ ਅਮਨ ਵਿਰੋਧੀ : ਮਾਨ

Latest News, Sangrur
ਧੂਰੀ, 7 ਮਈ (ਮਹੇਸ਼ ਜਿੰਦਲ) ''ਕਿਸੇ ਵੀ ਮੁਲਕ ਦੀ ਫ਼ੌਜ ਕਈ ਵੀ ਸਿਆਸਤ ਜਾਂ ਪ੍ਰਬੰਧਕੀ ਕੰਮਾਂ ਵਿਚ ਕਿਸੇ ਤਰ•ਾਂ ਦੀ ਦਖ਼ਲ ਅੰਦਾਜੀ ਨਹੀਂ ਕਰਦੀ ਅਤੇ ਨਾ ਹੀ ਫ਼ੌਜ ਦੀ ਦੁਰਵਰਤੋਂ ਹੁਕਮਰਾਨ ਆਪਣੇ ਸਿਆਸੀ ਮਕਸਦਾ ਦੀ ਪੂਰਤੀ ਲਈ ਜਾਂ ਕਿਸੇ ਘੱਟ ਗਿਣਤੀ ਕੌਮ ਜਾਂ ਵਰਗ ਦੇ ਹੱਕਾਂ ਨੂੰ ਕੁੱਚਲਣ ਲਈ ਕਰਦੀ ਹੈ। ਇਹ ਕੌਮਾਂਤਰੀ ਕਾਨੂੰਨਾਂ ਅਧੀਨ ਇਕ ਨਿਯਮ ਹੈ । ਪਰ ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਜੋ ਇੰਡੀਅਨ ਫ਼ੌਜ ਨੇ ਬਾਲਾਕੋਟ ਵਿਚ ਕਾਰਵਾਈ ਕੀਤੀ ਹੈ, ਉਸ ਨੂੰ ਮੋਦੀ ਮੌਜੂਦਾ ਵਜ਼ੀਰ-ਏ-ਆਜ਼ਮ ਅਤੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ, ਅਹੁਦੇਦਾਰ ਆਪਣੀ ਪਾਰਟੀ ਦੀ ਜਾਂ ਮੋਦੀ ਦੀ ਵੱਡੀ ਪ੍ਰਾਪਤੀ ਗਰਦਾਨਕੇ ਮੌਜੂਦਾ ਹੋ ਰਹੀਆ ਲੋਕ ਸਭਾ ਚੋਣਾਂ ਵਿਚ ਆਮ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਦੀ ਬੱਜਰ ਗੁਸਤਾਖੀ ਕਰ ਰਹੇ ਹਨ । ਅਜਿਹੇ ਅਮਲ ਭਾਰਤੀ ਵੋਟਰਾਂ ਨੂੰ ਗੁੰਮਰਾਹ ਕਰਨ ਵਾਲੇ ਅਤੇ ਚੋਣ ਕਮਿਸ਼ਨ ਭਾਰਤ ਦੀ ਨਿਰਪੱਖਤਾ ਉਤੇ ਵੱਡਾ ਪ੍ਰਸ਼ਨ ਚਿੰਨ• ਲਗਾਉਣ ਵਾਲੇ ਹਨ। ਇਸ ਨਾਲ ਇਥੋਂ ਦੀ ਜਮਹੂਰੀਅਤ ਅਤੇ ਅਮਨ ਨੂੰ ਵੀ ਡੂੰਘੀ ਸੱਟ ਵੱਜਦੀ ਹੈ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੁਰਜੋਰ ਨਿਖੇਧ
ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਨੂੰ ਲੈ ਕੇ ਬਿਜਲੀ ਮੁਲਾਜਮਾਂ ਨੇ ਕੀਤਾ ਵਿਰੋਧ

ਪੁਲਿਸ ਵੱਲੋਂ ਦਰਜ ਕੀਤੇ ਮੁਕੱਦਮੇ ਨੂੰ ਲੈ ਕੇ ਬਿਜਲੀ ਮੁਲਾਜਮਾਂ ਨੇ ਕੀਤਾ ਵਿਰੋਧ

Latest News, Tarantaran
ਭਿੱਖੀਵਿੰਡ 7 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪਾਵਰਕਾਮ ਦਫਤਰ ਭਿੱਖੀਵਿੰਡ ਵਿਖੇ ਜਹਿਰੀਲੀ ਦਵਾਈ ਨਿਗਲ ਕੇ ਆਤਮ-ਹੱਤਿਆ ਕਰਨ ਵਾਲੇ ਮ੍ਰਿਤਕ ਬਲਬੀਰ ਸਿੰਘ ਮਾੜੀ ਸਮਰਾ ਦੇ ਬਿਆਨਾਂ ‘ਤੇ ਭਿੱਖੀਵਿੰਡ ਪੁਲਿਸ ਵੱਲੋਂ ਪਾਵਰਕਾਮ ਮੁਲਾਜਮ ਐਸ.ਡੀ.ੳ ਬੂਟਾ ਰਾਮ, ਜੇ.ਈ ਸੁਖਵਿੰਦਰ ਸਿੰਘ, ਲਾਈਨਮੈਂਨ ਰੇਸ਼ਮ ਸਿੰਘ ਖਿਲਾਫ ਦਰਜ ਕੀਤੇ ਗਏ ਮੁਕੱਦਮੇ ਨੂੰ ਲੈ ਕੇ ਬਿਜਲੀ ਬੋਰਡ ਦੀਆਂ ਜਥੇਬੰਦਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਅੱਜ ਸਮੂਹ ਮੁਲਾਜਮਾਂ ਵੱਲੋਂ ਇਸ ਮੁਕੱਦਮੇ ਨੂੰ ਝੂਠਾ ਕਰਾਰ ਦਿੰਦਿਆਂ ਇਸ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਜੇ.ਈ ਇੰਦਰਪਾਲ ਸਿੰਘ, ਬਲਦੇਵ ਰਾਜ, ਹਰਜਿੰਦਰ ਸਿੰਘ, ਬਿੱਕਰ ਸਿੰਘ, ਹਰਦੇਵ ਸਿੰਘ, ਲਖਵੰਤ ਸਿੰਘ, ਮਨਜੀਤ ਸਿੰਘ, ਗੁਲਜਾਰ ਸਿੰਘ, ਹੀਰਾ ਸਿੰਘ, ਰਾਜਬੀਰ ਸਿੰਘ, ਸੁਖਵੰਤ ਸਿੰਘ, ਧਰਮਵੀਰ ਕੋਛੜ, ਮਨਜੀਤ ਸਿੰਘ ਤਲਜਿੰਦਰ ਸਿੰਘ, ਗੁਰਪ੍ਰਗਟ ਸਿੰਘ ਨੂੰ ਚੁਣਿਆ ਗਿਆ। ਬਿਜਲੀ ਮੁਲਾਜਮਾਂ ਨੇ ਆਪਣਾ ਪੱਖ ਪੇਸ਼ ਕਰਦਿਆਂ ਦੱਸਿਆਂ ਕਿ ਮ੍ਰਿਤਕ ਬਲਬੀਰ ਸਿੰਘ ਵੱਲੋਂ ਸਾਲ 2017 ਵਿਚ ਸੁਖਵਿੰਦਰ ਸਿੰਘ ਜੇ.ਈ ਖਿਲਾਫ ਡੀ.ਐਸ.ਪੀ ਵਿਜੀਲੈਂਸ ਤਰਨ ਤਾਰਨ ਨੂੰ ਸ਼ਿਕਾਇਤ ਦਿੱਤੀ ਕਿ ਬਿਜਲੀ
ਬੀਬੀ ਪਰਮਜੀਤ ਕੌਰ ਖਾਲੜਾ ਅੱਜ ਭਿੱਖੀਵਿੰਡ ਵਿਖੇ ਮੀਟਿੰਗਾਂ ਨੂੰ ਕਰਨਗੇ ਸੰਬੋਧਨ

ਬੀਬੀ ਪਰਮਜੀਤ ਕੌਰ ਖਾਲੜਾ ਅੱਜ ਭਿੱਖੀਵਿੰਡ ਵਿਖੇ ਮੀਟਿੰਗਾਂ ਨੂੰ ਕਰਨਗੇ ਸੰਬੋਧਨ

Latest News, Tarantaran
ਭਿੱਖੀਵਿੰਡ 7 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਵ.ਤੇਜਾ ਸਿੰਘ ਭੁੱਚਰ ਦੇ ਪਰਿਵਾਰ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੀ.ਡੀ.ਏ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਦਾ ਪ੍ਰਣ ਕਰਦਿਆਂ ਭੁੱਚਰ ਪਰਿਵਾਰ ਦੇ ਮੈਂਬਰਾ ਜਥੇਦਾਰ ਸੁਰਜੀਤ ਸਿੰਘ ਭੁੱਚਰ, ਸਾਬਕਾ ਐਸ.ਡੀ.ੳ ਰਘਬੀਰ ਸਿੰਘ ਭੁੱਚਰ, ਰੁਪਿੰਦਰਜੀਤ ਸਿੰਘ ਭੁੱਚਰ, ਗੁਰਬਿੰਦਰ ਸਿੰਘ ਭੁੱਚਰ ਆਦਿ ਨੇ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ ਮਨੁੱਖੀ ਹੱਕਾਂ ਲਈ ਹਮੇਸ਼ਾ ਸੱਚ ਦੀ ਆਵਾਜ ਬੁਲੰਦ ਕਰਨ ਲਈ ਖਾਲੜਾ ਪਰਿਵਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਲੋਕ ਸਭਾ ਵਿਚ ਭੇਜਣ ਤਾਂ ਜੋ ਸਰਹੱਦੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੰਸਦ ਵਿਚ ਉਠਾ ਕੇ ਹੱਲ ਕੀਤਾ ਜਾ ਸਕੇ। ਬੀਬੀ ਪਰਮਜੀਤ ਕੌਰ ਖਾਲੜਾ ਨੇ ਭੁੱਚਰ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪੰਜਾਬ ‘ਤੇ ਰਾਜ ਕਰਨ ਵਾਲੇ ਲੋਕਾਂ ਨੇ ਆਪਣੇ ਸਵਾਰਥਾਂ ਨੂੰ ਪੂਰਾ ਤਾਂ ਕਰ ਲਿਆ, ਪਰ ਵੋਟਰਾਂ ਦੀ ਹਾਲਤ ਨੂੰ ਕਿਸੇ ਵੀ ਲੀਡਰ ਨੇ ਸੁਣਨਾ ਮੁਨਾਸਿਬ ਨਹੀ ਸਮਝਿਆ। ਇਸ ਮੌਕੇ ਗੁਰਬਿੰਦਰ ਸਿੰਘ ਭੁੱਚ
ਮੁੱਖ ਮੰਤਰੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਕਿਰਪਾਲ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਉੱਘੇ ਸਿੱਖ ਵਿਦਵਾਨ ਡਾ. ਕਿਰਪਾਲ ਸਿੰਘ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

Chandigarh, Latest News
ਚੰਡੀਗੜ•, 7 ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ 95 ਵਰਿ•ਆਂ ਦੇ ਸਨ ਜੋ ਸੰਖੇਪ ਬਿਮਾਰੀ ਮਗਰੋਂ ਅੱਜ ਸਵੇਰੇ ਇੱਥੇ ਆਪਣੀ ਰਿਹਾਇਸ਼ 'ਤੇ ਚੱਲ ਵਸੇ। ਉੁਹ ਆਪਣੇ ਪਿੱਛੇ ਦੋ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਡਾ. ਕਿਰਪਾਲ ਸਿੰਘ ਨੂੰ ਨਾਮਵਰ ਸਿੱਖ ਇਤਿਹਾਸਕਾਰ ਅਤੇ ਇਕ ਉੱਘੇ ਸਿੱਖਿਆ ਸ਼ਾਸਤਰੀ ਦੱਸਿਆ ਜਿਨ•ਾਂ ਨੇ ਭਾਰਤ ਦੇ ਆਧੁਨਿਕ ਅਤੇ ਮੱਧਕਾਲੀਨ ਇਤਿਹਾਸ ਨੂੰ ਸਕੰਲਿਤ ਕਰਨ ਅਤੇ ਪ੍ਰਸਾਰ ਕਰਨ ਵਿੱਚ ਅਥਾਹ ਯੋਗਦਾਨ ਪਾਇਆ। ਉਸ ਦੀ ਇਸ ਮਹਾਨ ਦੇਣ ਨੂੰ ਦੁਨੀਆਂ ਭਰ ਦੇ ਖੋਜਾਰਥੀਆਂ ਅਤੇ ਇਤਿਹਾਸਕਾਰਾਂ ਵੱਲੋਂ ਹਮੇਸ਼ਾ ਚੇਤੇ ਰੱਖਿਆ ਜਾਵੇਗਾ। ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਤੇ ਵਿਚੌਲਾ ਰੰਗੇ ਹੱਥੀਂ ਦਬੋਚਿਆ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਤੇ ਵਿਚੌਲਾ ਰੰਗੇ ਹੱਥੀਂ ਦਬੋਚਿਆ

Breaking News, Chandigarh
ਚੰਡੀਗੜ•, 7 ਮਈ: ਪੰਜਾਬ ਵਿਜੀਲੈਂਸ ਬਿਊਰੋ ਨੇ ਐਂਟੀ ਨਾਰਕੋਟਿਕਸ ਸੈਲ ਜਲੰਧਰ ਵਿਖੇ ਤਾਇਨਾਤ ਏ.ਐਸ.ਆਈ. ਸਰਬਜੀਤ ਸਿੰਘ  ਅਤੇ ਉਸ ਦੇ ਵਿਚੋਲੇ ਲੁੱਡਨ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਤੇ ਵਿਚੋਲੇ ਨੂੰ ਸ਼ਿਕਾਇਤਕਰਤਾ ਸੁਮਨ ਚੌਹਾਨ ਵਾਸੀ ਨਿਯੂ ਗਾਂਧੀ ਨਗਰ, ਜਲੰਧਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਏ.ਐਸ.ਆਈ ਅਤੇ ਵਿਚੋਲੇ ਵਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਪੈਸੇ ਨਾ ਦੇਣ ਬਦਲੇ ਉਸ ਖਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਜਾਵੇਗਾ। ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਅਤੇ ਉਸ ਦੇ ਵਿਚੋਲੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕ
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ

Breaking News, Chandigarh
ਚੰਡੀਗੜ, 07 ਮਈ: ਮੁੱਖ ਚੋਣ ਅਫ਼ਸਰ ਡਾ. ਐਸ.ਕਰੁਣਾ ਰਾਜੂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਡਾ. ਰਾਜੂ ਨੇ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਅਨੁਸਾਰ ਚੋਣ ਪ੍ਰਚਾਰ ਦੌਰਾਨ ਉੱਚ ਮਿਆਰੀ ਮਾਪਦੰਡਾਂ ਦੀ ਪਾਲਣਾ ਜਰੂਰ ਕੀਤੀ ਜਾਵੇ। ਉਨ•ਾਂ ਕਿਹਾ ਕਿ ਵੱਖ-ਵੱਖ ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਰਾਜਨੀਤਕ ਪਾਰਟੀ ਜਾਂ ਉਮੀਦਵਾਰ ਧਾਰਮਿਕ ਸਥਾਨ ਦੀ ਵਰਤੋਂ ਚੋਣਾਂ ਨਾਲ ਸਬੰਧਤ ਮਨੋਰਥ ਲਈ ਨਹੀਂ ਕੀਤੀ ਜਾ ਸਕਦੀ। ਧਾਰਮਿਕ ਸਥਾਨਾਂ ਦੀ ਦੁਰਵਰਤੋਂ ਰੋਕਣ ਸਬੰਧੀ ਐਕਟ 1988 ਦੇ ਨੰ. 41 ਆਫ 1988 ਦੇ ਸੈਕਸ਼ਨ 3,5 ਅਤੇ 6 ਧਾਰਮਿਕ ਸਥਾਨਾਂ ਦੀ ਵਰਤੋਂ ਚੋਣ ਮਨੋਰਥ ਲਈ ਕਰਨ ਤੋਂ ਰੋਕਣ ਦੇ ਨਾਲ ਨਾਲ ਇਨ•ਾਂ ਧਾਰਮਿਕ ਸਥਾਨਾਂ ਦੇ ਵਿੱਤੀ ਆਸਾਸਿਆਂ ਦੀ ਵਰਤੋਂ ਚੋਣ ਮਨੋਰਥ ਲਈ ਕਰਨ ਤੋਂ ਵੀ ਰੋਕਦਾ ਹੈ। ਇਸ ਤਹਿਤ ਜੇਕਰ ਕੋਈ ਕਿਸੇ ਖਾਸ ਰਾਜਨੀਤਕ ਵਿਚਾਰਧਾਰਾ ਜਾਂ ਗਤੀਵਿਧੀ ਦੇ ਪ੍ਰਸਾਰ ਲਈ ਧਾਰਮਿਕ ਸਥਾਨ ਦੇ ਵਿੱਤੀ ਆਸਾਸੇ ਦੀ ਵਰਤੋਂ ਕਰਦਾ ਹੈ ਤਾਂ ਪੰਜ ਸਾਲ ਕੈਦ ਸਮੇਤ ਜੁਰਮਾਨਾ
ਸਿੱਖਿਆ ਮੰਤਰੀ ਵਲੋਂ ਡਾ. ਕਿਰਪਾਲ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸਿੱਖਿਆ ਮੰਤਰੀ ਵਲੋਂ ਡਾ. ਕਿਰਪਾਲ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

Breaking News, Chandigarh
ਚੰਡੀਗੜ•, 7 ਮਈ : ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਉੱਘੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦੇ ਅਕਾਲ ਚਲਾਣੇ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਅਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਉਨ•ਾਂ ਆਪਣੇ ਸੋਗ ਸੁਨੇਹੇ ਵਿੱਚ ਕਿਹਾ ਕਿ ਉੱਘੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸੀਨੀਅਰ ਸੈਕੰਡਰੀ ਪੱਧਰ ਦੀਆਂ ਇਤਿਹਾਸ ਦੀਆਂ ਪਾਠ-ਪੁਸਤਕਾਂ ਤਿਆਰ ਕਰਨ ਵਾਲੀ ਉੱਚ ਤਾਕਤੀ ਕਮੇਟੀ ਦੇ ਮੁਖੀ ਵਜੋਂ ਵਧੀਆ ਸੇਵਾਵਾਂ ਨਿਭਾਅ ਰਹੇ ਸਨ। ਉਨ•ਾਂ ਕਿਹਾ ਕਿ ਉਘੇ ਸਿੱਖਿਆ ਸ਼ਾਸਤਰੀ ਡਾ. ਕਿਰਪਾਲ ਸਿੰਘ ਨੇ ਆਧੁਨਿਕ ਅਤੇ ਮੱਧਕਾਲੀ ਇਤਿਹਾਸ ਨੂੰ ਤੱਥਾਂ ਸਹਿਤ ਲਿਖਣ ਅਤੇ ਇਸ ਦੇ ਪਸਾਰ ਵਿਚ ਵਡਮੁੱਲਾ ਤੇ ਅਭੁੱਲ ਯੋਗਦਾਨ ਪਾਇਆ ਹੈ। ਸਿੱਖਿਆ ਮੰਤਰੀ ਨੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਡੂੰਘੀ ਹਮਦਰਦੀ ਜਤਾਉਂਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।