best platform for news and views

Day: May 6, 2019

ਪਾਵਰਕਾਮ ਦਫਤਰ ਵਿਖੇ ਜਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ

ਪਾਵਰਕਾਮ ਦਫਤਰ ਵਿਖੇ ਜਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲਾ ਕੀਤੀ ਸਮਾਪਤ

Hot News of The Day, Tarantaran
ਭਿੱਖੀਵਿੰਡ 6 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪਾਵਰਕਾਮ ਦਫਤਰ ਭਿੱਖੀਵਿੰਡ ਵਿਖੇ ਪਹੰੁਚ ਕੇ ਇਕ ਵਿਅਕਤੀ ਨੇ ਜਹਿਰਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਬਲਬੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਸਮਰਾ ਵਜੋਂ ਹੋਈ। ਮ੍ਰਿਤਕ ਬਲਬੀਰ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਹਸਪਤਾਲ ਵਿਖੇ ਪੁਲਿਸ ਥਾਣਾ ਭਿੱਖੀਵਿੰਡ ਨੂੰ ਦਿੱਤੇ ਗਏ ਬਿਆਨਾਂ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਪਾਵਰਕਾਮ ਭਿੱਖੀਵਿੰਡ ਦੇ ਐਸ.ਡੀ.ੳ ਬੂਟਾ ਰਾਮ, ਜੇ.ਈ ਸੁਖਵਿੰਦਰ ਸਿੰਘ, ਲਾਈਨਮੈਨ ਰੇਸ਼ਮ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਐਚ.ੳ ਭਿੱਖੀਵਿੰਡ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮ੍ਰਿਤਕ ਬਲਬੀਰ ਸਿੰਘ ਮਜਦੂਰੀ ਦਾ ਕੰਮ ਕਰਦਾ ਹੈ, ਦੇ ਘਰ ਦਾ 28000 ਰੁਪਏ ਦਾ ਬਿਜਲੀ ਬਿੱਲ ਬਕਾਇਆ ਸੀ, ਜੋ ਉਸ ਵੱਲੋਂ ਤਾਰ ਦੇਣ ਤੋਂ ਬਾਅਦ ਵੀ ਕਲੀਅਰ ਨਹੀ ਕੀਤਾ ਗਿਆ ਅਤੇ ਬਿਜਲੀ ਮੁਲਾਜਮਾਂ ਵੱਲੋਂ ਉਸ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮ੍ਰਿਤਕ ਦੇ ਪੁੱਤਰ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਡੇ ਘਰ ਦਾ ਬ
ਮਾਡਰਨ ਸੈਕੂਲਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਮਾਡਰਨ ਸੈਕੂਲਰ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Latest News, Sangrur
ਧੂਰੀ, 6 ਮਈ (ਮਹੇਸ਼ ਜਿੰਦਲ)  - ਸੀ.ਬੀ.ਐੱਸ.ਸੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਦੌਰਾਨ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਕਮਲਨੂਰ ਸੋਹੀ ਨੇ 91.2, ਹੁਸਨਦੀਪ ਕੌਰ ਨੇ 84.2, ਵਿਪਨਜੋਤ ਕੌਰ ਨੇ 82.6, ਮਨਪ੍ਰੀਤ ਕੌਰ ਨੇ 79.2, ਕਮਲਪ੍ਰੀਤ ਕੌਰ ਨੇ 78.4, ਸਿਮਰਨਪ੍ਰੀਤ ਕੌਰ ਨੇ 77.8, ਅਮਰੀਨ ਕੌਰ ਨੇ 77.8 ਅਤੇ ਸਿਮਰਨਪ੍ਰੀਤ ਕੌਰ ਨੇ 75.4 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਬਾਕੀ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਹਾਸਲ ਕੀਤੇ ਹਨ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਜਗਜੀਤ ਸਿੰਘ ਅਤੇ ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਕੈਪਸ਼ਨ – ਸ਼ਾਨਦਾਰ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀ
ਭਾਰੀ ਮਾਤਰਾ ‘ਚ ਸ਼ਰਾਬ ਅਤੇ ਭੁੱਕੀ ਸਣੇ 2 ਕਾਬੂ

ਭਾਰੀ ਮਾਤਰਾ ‘ਚ ਸ਼ਰਾਬ ਅਤੇ ਭੁੱਕੀ ਸਣੇ 2 ਕਾਬੂ

Latest News, Sangrur
ਧੂਰੀ, 6 ਮਈ (ਮਹੇਸ਼ ਜਿੰਦਲ)  - ਥਾਣਾ ਸਦਰ ਧੂਰੀ ਦੀ ਪੁਲਸ ਵੱਲੋਂ ਇਲਾਕੇ ਅੰਦਰੋਂ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਅਤੇ ਭੁੱਕੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਧੂਰੀ ਵਿਖੇ ਦਰਜ਼ ਕੀਤੇ ਗਏ ਮੁਕੱਦਮੇ ਅਨੁਸਾਰ ਹੌਲਦਾਰ ਦਰਸ਼ਨ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਕਾਂਝਲਾ ਤੋਂ ਸਤਗੁਰ ਸਿੰਘ ਉਰਫ਼ ਸੱਤੀ ਪੁੱਤਰ ਬਲਵੀਰ ਸਿੰਘ ਵਾਸੀ ਝਨੇੜੀ (ਭਵਾਨੀਗੜ•) ਨੂੰ ਇੱਕ ਕਾਰ 'ਚ 34 ਪੇਟੀਆਂ (408 ਬੋਤਲਾਂ) ਨਾਜਾਇਜ਼ ਸ਼ਰਾਬ ਲਿਜਾਂਦੇ ਹੋਏ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਨੇ ਵੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਦੌਰਾਨ ਤਰਸੇਮ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਅਲੀਪੁਰ ਖ਼ਾਲਸਾ (ਸ਼ੇਰਪੁਰ) ਨੂੰ ਇੱਕ ਮੋਟਰਸਾਈਕਲ 'ਤੇ ਤਿੰਨ ਕਿੱਲੋਗਰਾਮ ਭੁੱਕੀ ਚੂਰਾ ਪੋਸਤ ਲੈ ਜਾਂਦੇ ਹੋਏ ਕਾਬੂ ਕੀਤਾ ਹੈ।  
ਖੱਜਲ-ਖੁਆਰੀ ਤੋਂ ਤੰਗ ਮਜਦੂਰ ਬਲਬੀਰ ਸਿੰਘ ਨੇ ਮੌਤ ਨੂੰ ਲਾਇਆ ਗਲੇ

ਖੱਜਲ-ਖੁਆਰੀ ਤੋਂ ਤੰਗ ਮਜਦੂਰ ਬਲਬੀਰ ਸਿੰਘ ਨੇ ਮੌਤ ਨੂੰ ਲਾਇਆ ਗਲੇ

Latest News, Tarantaran
ਭਿੱਖੀਵਿੰਡ 6 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਂਉਦੇ ਪਿੰਡ ਮਾੜੀ ਸਮਰਾ ਦੇ ਮਜਦੂਰ ਬਲਬੀਰ ਸਿੰਘ ਪੁੱਤਰ ਕਰਤਾਰ ਸਿੰਘ ਵੱਲੋਂ ਪਾਵਰਕਾਮ ਦਫਤਰ ਭਿੱਖੀਵਿੰਡ ਵਿਖੇ ਵਿਭਾਗ ਦੀ ਖੱਜਲ-ਖੁਆਰੀ ਤੋਂ ਤੰਗ ਆ ਕੇ ਜਹਿਰੀਲੀ ਦਵਾਈ ਨਿਗਲੀ ਤਾਂ ਬੇਹੋਸ਼ ਹੋਏ ਵਿਅਕਤੀ ਨੂੰ ਲੋਕਾਂ ਵੱਲੋਂ ਚੁੱਕ ਕੇ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ। ਪਰ ਡਾਕਟਰ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਲਬੀਰ ਸਿੰਘ ਮੌਤ ਦੇ ਮੰੁਹ ਵਿਚ ਚਲਾ ਗਿਆ। ਜਦੋਂ ਕਿ ਮਰਨ ਤੋਂ ਪਹਿਲਾਂ ਬਲਬੀਰ ਸਿੰਘ ਨੇ ਪੁਲਿਸ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ ਪੰਨਾ ਲਾਲ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਜਾਣ ‘ਤੇ ਪੁਲਿਸ ਵੱਲੋਂ ਪਾਵਰਕਾਮ ਭਿੱਖੀਵਿੰਡ ਦੇ ਐਸ.ਡੀ.ੳ ਬੂਟਾ ਰਾਮ, ਜੇ.ਈ ਸੁਖਵਿੰਦਰ ਸਿੰਘ, ਲਾਈਨਮੈਨ ਰੇਸ਼ਮ ਸਿੰਘ ਖਿਲਾਫ ਧਾਰਾ 306 ਆਈ.ਪੀ.ਸੀ ਅਧੀਨ ਕੇਸ ਦਰਜ ਕਰ ਦਿੱਤਾ ਗਿਆ। ਹਸਪਤਾਲ ਵਿਖੇ ਮੌਜੂਦ ਮ੍ਰਿਤਕ ਬਲਬੀਰ ਸਿੰਘ ਦੇ ਲੜਕੇ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਘਰ ਦਾ 28000 ਰੁਪਏ ਦਾ ਬਿਜਲੀ ਬਿੱਲ ਬਕਾਇਆ ਸੀ, ਜੋ ਸਾਡੇ ਵੱਲੋਂ ਕਿਸ਼ਤਾਂ ਰਾਂਹੀ 3300
ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ਼ ਭਿੱਖੀਵਿੰਡ ਦਾ ਬਾਰਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰੂ ਨਾਨਕ ਦੇਵ ਡੀ.ਏ.ਵੀ ਸਕੂਲ਼ ਭਿੱਖੀਵਿੰਡ ਦਾ ਬਾਰਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Latest News, Tarantaran
ਭਿੱਖੀਵਿੰਡ 6 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸੀ.ਬੀ.ਐਸ.ਈ ਵੱਲੋਂ ਐਲਾਨੇ ਗਏ ਬਾਰਵੀਂ ਕਲਾਸ ਦੇ ਨਤੀਜਿਆਂ ਵਿਚ ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਇਹਨਾਂ ਨਤੀਜਿਆਂ ਦੌਰਾਨ ਸਕੂਲ ਵਿਦਿਆਰਥੀ ਪਰਮਪਾਲ ਸਿੰਘ ਬਾਜਵਾ ਨੇ 96.4% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ, ਉਥੇ ਜਸਮੀਨ ਕੌਰ ਨੇ 92.6% ਨਾਲ ਦੂਸਰਾ, ਜਸ਼ਨਦੀਪ ਸਿੰਘ ਸੰੰਧੂ ਤੇ ਗੁਰਪਿੰਦਰ ਕੌਰ ਨੇ 91.8% ਨਾਲ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਵਿਦਿਆਰਥੀਆਂ ਹਰਮਨਦੀਪ ਕੌਰ ਨੇ 91.2%, ਰਾਬੀਆਂ ਨੇ 90.4%, ਰਵਦੀਪ ਕੌਰ ਨੇ 90.4% ਸਮੇਤ ਸੱਤ ਬੱਚਿਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਮਨੋਜ ਕੁਮਾਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਹੱਲਾਸ਼ੇਰੀ ਦਿੱਤੀ। ਉਹਨਾਂ ਨੇ ਕਿਹਾ ਕਿ ਜੋ ਵਿਦਿਆਰਥੀ ਪੜ੍ਹਾਈ ਲਗਨ ਤੇ ਮਿਹਨਤ ਨਾਲ ਕਰਦੇ ਹਨ, ਉਹ ਇਕ ਦਿਨ ਉੱਚ ਮੁਕਾਮ ਹਾਸਲ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰਦੇ ਹਨ। ਫੋਟੋ ਕੈਪਸ਼ਨ :- ਸ
ਆਂਗਨਵਾੜੀ ਹੈਪਲਰਾਂ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ

ਆਂਗਨਵਾੜੀ ਹੈਪਲਰਾਂ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ

Breaking News
ਮਾਛੀਵਾੜਾ ਸਾਹਿਬ, 6 ਮਈ (ਹਰਪ੍ਰੀਤ ਸਿੰਘ ਕੈਲੇ) – ਬਾਲ ਵਿਕਾਸ ਪ੍ਰੋਜੈਕਟ ਅਫਸਰ ਰਾਮ ਭਜਨ ਸਿੰਘ ਭੱਟੀ ਵੱਲੋਂ ਅੱਜ ਮਾਛੀਵਾੜਾ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਕੰਮ ਕਰਦੀਆਂ 6 ਆਂਗਨਵਾੜੀ ਹੈਲਪਰਾਂ ਨੂੰ ਵਿਸ਼ੇਸ਼ ਤੌਰ ਤੇ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਉਨਾਂ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਡੀਪੀਓ ਰਾਮ ਭਜਨ ਸਿੰਘ ਭੱਟੀ ਵੱਲੋਂ ਆਂਗਨਵਾੜੀ ਹੈਲਪਰ ਪਿਆਰ ਕੌਰ ਧੁੱਲੇਵਾਲ, ਕਸ਼ਮੀਰ ਕੌਰ ਲੋਹਾਰੀਆਂ, ਪਲਵਿੰਦਰ ਕੌਰ ਬੌਂਦਲੀ, ਨਛੱਤਰ ਕੌਰ ਹੇੜੀਆਂ, ਗੁਰਮੇਲ ਕੌਰ ਹੇਡੋਂ ਅਤੇ ਕੁੰਤੀ ਦੇਵੀ ਭੱਟੀਆਂ ਨੂੰ ਉਨ•ਾਂ ਦੀ ਸੇਵਾ ਮੁਕਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਇਨ•ਾਂ ਨੇ ਵਿਭਾਗ ਦੀ ਸ਼ੁਰੂਆਤ ਸਮੇਂ ਤੋਂ ਹੀ ਆਂਗਨਵਾੜੀ ਸੈਂਟਰਾਂ ਵਿਚ ਕੰਮ ਕੀਤਾ ਅਤੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ। ਇਸ ਮੌਕੇ ਬਲਾਕ ਪ੍ਰਧਾਨ ਚਰਨਜੀਤ ਕੌਰ ਪੂੰਨੀਆਂ ਨੇ ਵੀ ਇਨ•ਾਂ ਹੈਲਪਰਾਂ ਦੀ ਸੇਵਾ ਮੁਕਤੀ ਤੇ ਕਿਹਾ ਕਿ ਇਨ•ਾਂ ਹੈਲਪਰਾਂ ਨੇ ਆਪਣੀ ਡਿਊਟੀ ਦੇ ਨਾਲ ਨਾਲ ਯੂਨੀਅਨ ਦੇ ਹਰ ਸੰਘਰਸ਼ ਵਿਚ ਡੱਟ ਦੇ ਸਾਥ ਦਿੱਤਾ ਜਿਸ ਕਾਰਨ ਅੱਜ ਸਰਕਾਰ ਵੱਲੋਂ ਯੂਨੀਅਨ ਦੀਆਂ ਬਹੁਤ ਸਾਰੀਆਂ ਮੰਗਾਂ ਮੰਨੀਆਂ ਗ
ਬੀਬੀ ਦਲਜੀਤ ਕੌਰ ਪਵਾ ਵੱਲੋਂ ਇੰਦਰਾ ਕਲੋਨੀ ‘ਚ ਇਸਤਰੀ ਵਿੰਗ ਦਾ ਗਠਨ

ਬੀਬੀ ਦਲਜੀਤ ਕੌਰ ਪਵਾ ਵੱਲੋਂ ਇੰਦਰਾ ਕਲੋਨੀ ‘ਚ ਇਸਤਰੀ ਵਿੰਗ ਦਾ ਗਠਨ

Breaking News
ਮਾਛੀਵਾੜਾ ਸਾਹਿਬ, 6 ਮਈ (ਹਰਪ੍ਰੀਤ ਸਿੰਘ ਕੈਲੇ) – ਸ਼੍ਰੋਮਣੀ ਅਕਾਲੀ ਦਲ ਇਤਸਰੀ ਵਿੰਗ ਦੀ ਜ਼ਿਲ•ਾ ਪ੍ਰਧਾਨ ਬੀਬੀ ਦਲਜੀਤ ਕੌਰ ਪਵਾ ਨੇ ਅੱਜ ਯੂਥ ਵਿੰਗ ਦੇ ਜ਼ਿਲ•ਾ ਦਿਹਾਤੀ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਅਤੇ ਯੂਥ ਆਗੂ ਕਰਮਜੀਤ ਸਿੰਘ ਲੋਪੋਂ ਦੇ ਯਤਨਾਂ ਸਦਕਾ ਸਥਾਨਕ ਇੰਦਰਾ ਕਲੋਨੀ ਦੇ ਇਸਤਰੀ ਵਿੰਗ ਦਾ ਗਠਨ ਕੀਤਾ। ਇਸ ਮੌਕੇ ਅਕਾਲੀ ਦਲ ਦੇ ਦਫ਼ਤਰ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਜਥੇ. ਸੰਤਾ ਸਿੰਘ ਉਮੈਦਪੁਰ ਨੇ ਇਸਤਰੀ ਵਿੰਗ ਦੇ ਚੁਣੇ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦਾ ਇਸਤਰੀ ਵਿੰਗ ਅਹਿਮ ਭੂਮਿਕਾ ਨਿਭਾਏਗਾ ਅਤੇ ਲੋਕ ਸਭਾ ਹਲਕਾ ਫਤਿਹਗੜ• ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਕੇਂਦਰ ਵਿਚ ਭੇਜੇਗਾ। ਇਸ ਮੌਕੇ ਬੀਬੀ ਦਲਜੀਤ ਕੌਰ ਪਵਾ ਵੱਲੋਂ ਬੀਬੀ ਸ਼ਿੰਦਰ ਕੌਰ ਨੂੰ ਇੰਦਰਾ ਕਲੋਨੀ ਦੀ ਸੀਨੀਅਰ ਮੀਤ ਪ੍ਰਧਾਨ, ਬੀਬੀ ਅਮਰਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਬੀਬੀ ਮਹਿੰਦਰ ਕੌਰ ਨੂੰ ਬਲਾ
ਅਪਰਾਧਕ ਪਿਛੋਕੜ ਵਾਲੇ ਉਮੀਦਵਾਰ 17 ਮਈ ਤੱਕ ਤਿੰਨ ਵਾਰ ਅਪਰਾਧਕ ਪਿਛੋਕੜ ਸਬੰਧੀ ਇਸ਼ਤਿਹਾਰ ਜਰੂਰ ਦੇਣ: ਸੀ.ਈ.ਉ ਪੰਜਾਬ

ਅਪਰਾਧਕ ਪਿਛੋਕੜ ਵਾਲੇ ਉਮੀਦਵਾਰ 17 ਮਈ ਤੱਕ ਤਿੰਨ ਵਾਰ ਅਪਰਾਧਕ ਪਿਛੋਕੜ ਸਬੰਧੀ ਇਸ਼ਤਿਹਾਰ ਜਰੂਰ ਦੇਣ: ਸੀ.ਈ.ਉ ਪੰਜਾਬ

Breaking News, Chandigarh
ਚੰਡੀਗੜ•, 06 ਮਈ: ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ 17 ਮਈ ਤੱਕ ਤਿੰਨ ਵਾਰ ਅਪਰਾਧਕ ਪਿਛੋਕੜ ਸਬੰਧੀ ਅਖ਼ਬਾਰਾਂ ਅਤੇ ਟੈਲੀਵੀਜਨ 'ਤੇ ਇਸ਼ਤਿਹਾਰ ਜਰੂਰ ਦੇਣ। ਡਾ. ਐਸ. ਕਰੁਣਾ ਰਾਜੂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ•ਾਂ ਦੱਸਿਆ ਕਿ ਭਾਰਤੀ ਚੋਣ ਕਮਿਸਨ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਨਾਮਜਦਗੀ ਪੱਤਰ ਦੇ ਹਿੱਸੇ ਫਾਰਮ ਨੰਬਰ 26 ਵਿੱਚ ਸੋਧ ਕੀਤੀ ਗਈ ਹੈ ਅਤੇ ਇਸ ਅਧੀਨ ਚੋਣ ਲੜ ਰਹੇ ਅਤੇ ਰਾਜਨੀਤਕ ਪਾਰਟੀਆਂ ਜਿਨ•ਾਂ ਦੇ ਉਮੀਦਵਾਰਾਂ ਦਾ ਅਪਰਾਧਕ ਪਿਛੋਕੜ ਹੈ, ਬਾਰੇ ਅਖ਼ਬਾਰ ਅਤੇ ਟੈਲੀਵਿਜਨ 'ਤੇ ਇਸ਼ਤਿਹਾਰ ਦੇਣ ਸਬੰਧੀ ਪਹਿਲਾਂ ਹੀ ਹਿਦਾਇਤਾਂ ਜਾਰੀ ਕੀਤੀਆਂ ਜਾ ਚੁਕਿਆਂ ਹਨ। ਉਨ•ਾਂ ਦੱਸਿਆ ਕਿ ਪੰਜਾਬ ਰਾਜ ਵਿੱਚ 278 ਉਮੀਦਵਾਰ ਚੋਣ ਲੜ ਰਹੇ ਹਨ ਜਿਨ•ਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਰਾਜ ਦੇ 2,08,92,674 ਵੋਟਰ ਜਿਨ•ਾਂ ਵਿੱਚ 1,10,59,828 ਪੁਰਸ਼, ਮਹਿਲਾ ਵੋਟਰ 98,32,286 ਅਤੇ 560 ਥਰਡ ਜੈਂਡਰ ਦੇ ਵੋਟਰ ਹਨ (ਇਸ ਵਿੱਚ 1,11,463 ਸਰਵਿਸ ਵੋਟਰ ਵੀ ਸ਼ਾਮਿਲ ਹਨ) ਜੋ ਕਿ ਮਿਤੀ 19
ਬਾਰਦਾਣੇ ਦੇ ਸੰਕਟ ਲਈ ਕੈਪਟਨ ਸਰਕਾਰ ਵੀ ਬਰਾਬਰ ਜ਼ਿੰਮੇਵਾਰ-ਕੁਲਤਾਰ ਸਿੰਘ ਸੰਧਵਾਂ

ਬਾਰਦਾਣੇ ਦੇ ਸੰਕਟ ਲਈ ਕੈਪਟਨ ਸਰਕਾਰ ਵੀ ਬਰਾਬਰ ਜ਼ਿੰਮੇਵਾਰ-ਕੁਲਤਾਰ ਸਿੰਘ ਸੰਧਵਾਂ

Breaking News, Chandigarh
ਚੰਡੀਗੜ੍ਹ, 6 ਮਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੀਆਂ ਮੰਡੀਆਂ 'ਚ ਬਾਰਦਾਣੇ ਦੀ ਕਮੀ ਕਾਰਨ ਪੈਦਾ ਹੋਏ ਗੰਭੀਰ ਸੰਕਟ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਨਾਲ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਰਾਬਰ ਦੀ ਜ਼ਿੰਮੇਵਾਰ ਦੱਸਿਆ ਹੈ। 'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦੇ ਕਿਸਾਨ ਕੈਪਟਨ ਅਤੇ ਮੋਦੀ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ ਹਨ। ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਫ਼ਸਲ ਦੀ ਬਿਜਾਈ ਦੇ ਨਾਲ ਹੀ ਬਾਰਦਾਣੇ ਦੀ ਖ਼ਰੀਦ-ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਅਰਥਾਤ 6 ਮਹੀਨੇ ਪਹਿਲਾਂ ਸ਼ੁਰੂ ਹੋਣ ਵਾਲੀ ਪ੍ਰਕਿਰਿਆ ਦੇ ਫਲਾਪ ਰਹਿਣ 'ਤੇ ਅੱਜ ਕੈਪਟਨ ਅਮਰਿੰਦਰ ਸਿੰਘ ਇੱਧਰ-ਉੱਧਰ ਦੂਸ਼ਣਬਾਜ਼ੀ ਕਰਨ ਲੱਗੇ ਹਨ, ਜਦਕਿ ਮੰਡੀਆਂ 'ਚ ਅਨਾਜ ਦੇ ਅੰਬਾਰ ਲੱਗਣ ਲੱਗੇ ਹਨ, ਜਿਸ ਦਾ ਖ਼ਮਿਆਜ਼ਾ ਕਿਸਾਨ ਅਤੇ ਆੜ੍ਹਤੀ-ਭਾਈਚਾਰੇ ਨੂੰ ਭੁਗਤਣਾ ਪੈ ਰਿਹਾ ਹੈ। ਸੰਧਵਾਂ ਨੇ ਕੇਂਦਰ ਸਰਕਾਰ ਦੀ ਸਖ਼ਤ ਨਿੰਦਿਆਂ ਕਰਦੇ ਹੋਏ ਕਿਹਾ ਕਿ ਕੇਂਦਰ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ