best platform for news and views

Day: May 5, 2019

ਚੋਣ ਪਾਰਟੀਆਂ ਦੀ ਦੂਸਰੀ ਰਿਹਸਲ ਦੌਰਾਨ ‘ਪੀਡੀਐਮਐਸ’ ਐਪ ਦੀ ਦਿੱਤੀ ਟਰੇਨਿੰਗ

ਚੋਣ ਪਾਰਟੀਆਂ ਦੀ ਦੂਸਰੀ ਰਿਹਸਲ ਦੌਰਾਨ ‘ਪੀਡੀਐਮਐਸ’ ਐਪ ਦੀ ਦਿੱਤੀ ਟਰੇਨਿੰਗ

Hot News of The Day, Tarantaran
ਭਿੱਖੀਵਿੰਡ 4 ਮਈ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਅੰਦਰ ਵੱਖ-ਵੱਖ ਪੜ੍ਹਾਵਾਂ ਹੇਠ 19 ਮਈ ਨੂੰ ਸੂਬਾ ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਡਿਊਟੀ ਦੇਣ ਵਾਲੀਆਂ ਚੋਣ ਪਾਰਟੀਆਂ ਦੀਆਂ ਅੱਜ ਦੂਸਰੀ ਰਿਹਸਲ ਸਭ ਡਵੀਜਨ ਭਿੱਖੀਵਿੰੰਡ ਦੇ ਏ.ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਬਣਾਏ ਗਏ ਐਸ.ਡੀ.ਐਮ ਦਫਤਰ ਵਿਖੇ ਕਰਵਾਈ ਗਈ। ਦੂਸਰੀ ਰਿਹਸਲ ਦੌਰਾਨ ਪ੍ਰਾਈਜੀਡਿੰਗ ਅਫਸਰ, ਅਸਿਸਟੈਂਟ ਪ੍ਰਾਈਜੀਡਿੰਗ ਅਫਸਰ, ਪੋਲਿੰਗ ਅਫਸਰ ਆਦਿ ਚੋਣ ਅਮਲੇ ਤੋਂ ਇਲਾਵਾ ਏ.ਆਰ.ੳ. ਦਵਿੰਦਰ ਕੁਮਾਰ, ਨਾਇਬ ਤਹਿਸੀਲਦਾਰ ਕਮ ਏ.ਏ.ਆਰ.ੳ ਨਿਰਮਲ ਸਿੰਘ, ਬੀ.ਡੀ.ਪੀ.ੳ ਭਿੱਖੀਵਿੰਡ ਕਮ ਏ.ਈ.ਆਰ.ੳ ਵਨ ਪਿਆਰ ਸਿੰਘ ਖਾਲਸਾ, ਏ.ਈ.ਆਰ.ੳ ਟੂ ਲਾਲ ਸਿੰਘ, ਐਸ.ਐਮ.ੳ ਡਾ. ਕੰਵਰਹਰਜੋਤ ਸਿੰਘ, ਕਾਰਜ ਸਾਧਕ ਅਫਸਰ ਰਾਜੇਸ਼ ਖੋਖਰ, ਸੁਪਰਡੈਂਟ ਗੁਰਮੇਲ ਸਿੰਘ, ਮਾਸਟਰ ਟਰੇਨਰ ਤਜਿੰਦਰ ਸਿੰਘ, ਬਲਦੇਵ ਸਿੰੰਘ ਆਦਿ ਅਧਿਕਾਰੀ ਹਾਜਰ ਸਨ। ਏ.ਈ.ਆਰ.ੳ ਵਨ ਪਿਆਰ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਦੀ ਰਿਹਸਲ ਦਾ ਮੁੱਖ ਕੰਮ ‘ਪੀਡੀਐਮਐਸ’ ਐਪਲੀਕੇਸ਼ਨ ਡਾਊਨਲੋਡ ਕਰਕੇ ਉਸ
ਸਬ ਡਵੀਜਨ ਭਿੱਖੀਵਿੰਡ ਅੰਦਰ ਕੇਰਲਾ ਪੁਲਿਸ ਦੀਆਂ ਦੋ ਕੰੰਪਨੀਆਂ ਤੈਨਾਤ

ਸਬ ਡਵੀਜਨ ਭਿੱਖੀਵਿੰਡ ਅੰਦਰ ਕੇਰਲਾ ਪੁਲਿਸ ਦੀਆਂ ਦੋ ਕੰੰਪਨੀਆਂ ਤੈਨਾਤ

Latest News, Tarantaran
ਭਿੱਖੀਵਿੰਡ 5 ਮਈ (ਹਰਜਿੰਦਰ ਸਿੰਘ ਗੋਲ੍ਹਣ)-ਜਿਲ੍ਹਾ ਤਰਨ ਤਾਰਨ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਲੋਕ ਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਏ.ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਚੋਣ ਪਾਰਟੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਉਥੇ ਦੂਜੇ ਪਾਸੇ ਚੋਣ ਕਮਿਸ਼ਨਰ ਦੇ ਹੁਕਮਾਂ ‘ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੂਸਰੇ ਸੂਬਾ ਕੇਰਲਾ ਤੋਂ ਦੋ ਕੰਪਨੀਆਂ ਦੇ ਪੁਲਿਸ ਮੁਲਾਜਮਾਂ ਨੂੰ ਸਬ ਡਵੀਜਨ ਭਿੱਖੀਵਿੰਡ ਅੰਦਰ ਤੈਨਾਤ ਕਰ ਦਿੱਤਾ ਗਿਆ ਹੈ। ਕੇਰਲਾ ਪੁਲਿਸ ਦੇ ਮੁਲਾਜਮ ਪੰਜਾਬ ਪੁਲਿਸ ਦੇ ਵੱਖ-ਵੱਖ ਥਾਣਿਆਂ ਦੇ ਮੁਲਾਜਮਾਂ ਨਾਲ ਗੱਡੀਆਂ ਵਿਚ ਘੰੁਮ ਰਹੇ ਹਨ ਅਤੇ ਨਾਕਿਆਂ ਉਪਰ ਵੀ ਡਿਊਟੀ ਦੇ ਰਹੇ ਹਨ। ਕੇਰਲਾ ਪੁਲਿਸ ਸੰਬੰਧੀ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਗੱਲ ਕਰਨ ‘ਤੇ ਉਹਨਾਂ ਕਿਹਾ ਕਿ ਕੇਰਲਾ ਪੁਲਿਸ ਦੇ 100 ਤੋਂ ਵੱਧ ਜੁਵਾਨ ਹਲਕਾ ਖੇਮਕਰਨ ਅੰਦਰ ਪਹੰੁਚ ਚੁੱਕੇ ਹਨ, ਜੋ ਪੰਜਾਬ ਪੁਲਿਸ ਦੇ ਮੁਲਾਜਮਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਸੁਰੱਖਿਆ ਦੀ ਨਿਗਰਾਨੀ ਕਰਨਗੇ ਤਾਂ
ਸਰਪੰਚ ਦੀਪ ਖਹਿਰਾ ਨੇ ਜਸਬੀਰ ਡਿੰਪਾ ਨੂੰ ਕੀਤਾ ਸਨਮਾਨਿਤ

ਸਰਪੰਚ ਦੀਪ ਖਹਿਰਾ ਨੇ ਜਸਬੀਰ ਡਿੰਪਾ ਨੂੰ ਕੀਤਾ ਸਨਮਾਨਿਤ

Latest News, Tarantaran
ਭਿੱਖੀਵਿੰਡ 5 ਮਈ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਪਿੰਡ ਮਾਣਕਪੁਰਾ ਵਿਖੇ ਪਹੰੁਚਣ ‘ਤੇ ਸਰਪੰਚ ਦੀਪ ਖਹਿਰਾ, ਪੰਚ ਗੁਰਮੀਤ ਸਿੰਘ, ਅਰਜਨ ਸਿੰਘ, ਮਿਲਖਾ ਸਿੰਘ, ਬਗੀਚਾ ਸਿੰਘ, ਜਸਵਿੰਦਰ ਸਿੰਘ, ਨੰਬਰਦਾਰ ਚਰਨ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਸੁਖਵੰਤ ਸਿੰੰਘ, ਫੋਜੀ ਇੰਦਰਜੀਤ ਸਿੰਘ, ਫੋਜੀ ਰਸਾਲ ਸਿੰਘ, ਫੋਜੀ ਜਸਵੰਤ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ ਮਿਸਤਰੀ, ਦਰਸ਼ਨ ਸਿੰਘ ਆਦਿ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਦੀਪ ਖਹਿਰਾ ਸਮੇਤ ਪੰਚਾਇਤ ਵੱਲੋਂ ਜਸਬੀਰ ਸਿੰਘ ਡਿੰਪਾ ਨੂੰ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦਿਆਂ ਵਿਸ਼ਵਾਸ਼ ਦਿਵਾਇਆ ਗਿਆ ਕਿ ਪਿੰਡ ਮਾਣਕਪੁਰਾ ਵਿਚ ਕਾਂਗਰਸ ਪਾਰਟੀ ਨੂੰ ਰਿਕਾਰਡਤੋੜ ਜਿੱਤ ਦਿਵਾਈ ਜਾਵੇਗੀ। ਕਾਂਗਰਸੀ ਉਮੀਦਵਾਰ ਜਸਬੀਰ ਸਿੰੰਘ ਡਿੰਪਾ ਨੇ ਆਖਿਆ ਕਿ ਨੌਜਵਾਨ ਸ਼ਕਤੀ ਦੇਸ਼ ਦੀ ਰੀੜ ਦੀ ਹੱਡੀ ਹਨ, ਜਿਸ ‘ਤੇ ਕਾਂਗਰਸ ਪਾਰਟੀ ਨੂੰ ਮਾਣ ਹੈ। ਵਿਧਾਇਕ ਸੁਖਪਾਲ ਸਿੰਘ ਭ
ਲੀਡਰਾਂ ਦੇ ਲਾਰਿਆਂ ਤੋਂ ਅੱਕੇ ਲੋਕ ਕਰਨ ਲੱਗੇ ਸਲਾਹ-ਮਸ਼ਵਰੇ

ਲੀਡਰਾਂ ਦੇ ਲਾਰਿਆਂ ਤੋਂ ਅੱਕੇ ਲੋਕ ਕਰਨ ਲੱਗੇ ਸਲਾਹ-ਮਸ਼ਵਰੇ

Latest News, Tarantaran
ਭਿੱਖੀਵਿੰਡ 5 ਮਈ (ਹਰਜਿੰਦਰ ਸਿੰਘ ਗੋਲ੍ਹਣ)-ਕੇਂਦਰ ਵਿਚ ਨਵੀਂ ਸਰਕਾਰ ਬਣਾਉਣ ਲਈ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕਰਕੇ ਚੋਣਾਂ ਜਿੱਤਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਲੋਕ ਸਭਾ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੇ ਵੋਟਰਾਂ ਵੱਲੋਂ ਪਰ ਤੋਲਣੇ ਸ਼ੁਰੂ ਕਰ ਦਿੱਤੇ ਗਏ ਹਨ। ਇਹਨਾਂ ਲੀਡਰਾਂ ਦੀ ਚੋਣ ਕਰਨ ਲਈ ਵੋਟਰਾਂ ਵੱਲੋਂ ਸ਼ਹਿਰਾਂ ਦੇ ਮਹੁੱਲਿਆਂ ਤੇ ਪਿੰਡਾਂ ਦੀਆਂ ਸੱਥਾਂ ਵਿਚ ਬੈਠ ਕੇ ਦਿਨ-ਰਾਤ ਸਲਾਹ ਮਸ਼ਵਰੇ ਇਸ ਕਰਕੇ ਕੀਤੇ ਜਾ ਰਹੇ ਹਨ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਪਿੰਡਾਂ ਵਿਚ ਆਉਣ ਦੀ ਬਜਾਏ ਦਿੱਲੀ ਵਿਚ ਹੀ ਡੇਰੇ ਲਾ ਕੇ ਬੈਠ ਜਾਂਦੇ ਹਨ। ਨਵੇਂ ਚੁਣੇ ਜਾਂਦੇ ਲੋਕ ਸਭਾ ਮੈਂਬਰਾਂ ਦੀ ਆਦਤ ਤੋਂ ਵੋਟਰ ਭਾਰੀ ਪ੍ਰੇਸ਼ਾਨ ਹਨ, ਕਿਉਂਕਿ ਇਹ ਲੀਡਰ ਦੇਸ਼ ਵਿਚ ਵੱਧ ਰਹੀ ਬੇਰੋਜਗਾਰੀ, ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ, ਮਾਰੂ ਨਸ਼ਿਆਂ ਆਦਿ ਅਲਾਮਤਾਂ ਨੂੰ ਰੋਕਣ ਦੀ ਬਜਾਏ ਮੂਕ ਦਰਸ਼ਕ ਬਣ ਜਾਂਦੇ ਹਨ। ਲੀਡਰਾਂ ਦੀਆਂ ਇੰਨਾਂ ਚਾਲਾਂ ਤੋਂ ਖਫਾ ਵੱਖ-ਵੱਖ ਵੋਟਰਾਂ ਨੇ ਆਪਣੇ-ਆਪਣੇ ਵਿਚਾਰ ਕੁਝ ਇਵੇਂ ਸਾਂਝੇ ਕੀਤੇ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਮਸਲਿਆਂ ਦਾ ਜਾਇਜ਼ਾ  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਮਸਲਿਆਂ ਦਾ ਜਾਇਜ਼ਾ  

Chandigarh, Latest News
ਚੰਡੀਗੜ•, 5 ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਚ ਅਧਿਕਾਰੀਆਂ ਨਾਲ ਸਰਕਾਰੀ ਮੁਲਾਜ਼ਮਾਂ ਨਾਲ ਸਬੰਧਤ ਮਸਲਿਆਂ ਦਾ ਜਾਇਜ਼ਾ ਲਿਆ। ਉਨ•ਾਂ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੀ ਕੈਬਨਿਟ ਸਬ-ਕਮੇਟੀ ਨੂੰ 27 ਮਈ ਨੂੰ ਮੁਲਾਜ਼ਮਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਲਈ ਆਖਿਆ ਤਾਂ ਕਿ ਮਸਲਿਆਂ ਦਾ ਹੱਲ ਛੇਤੀ ਕੀਤਾ ਜਾ ਸਕੇ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਭਾਵੇਂ ਚੋਣ ਜ਼ਾਬਤਾ ਲਾਗੂ ਰਹਿਣ ਤੱਕ ਸਰਕਾਰ ਇਸ ਮਸਲੇ 'ਤੇ ਕੋਈ ਫੈਸਲਾ ਨਹੀਂ ਲੈ ਸਕਦੀ ਪਰ ਇਹ ਮਹਿਸੂਸ ਕੀਤਾ ਗਿਆ ਕਿ ਲੰਬਿਤ ਮਸਲਿਆਂ ਦੇ ਹੱਲ ਲਈ ਚੋਣ ਨਤੀਜਿਆਂ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਇਕ ਮੀਟਿੰਗ ਕੀਤੀ ਜਾਣੀ ਚਾਹੀਦੀ ਹੈ। ਸਰਕਾਰੀ ਕਰਮਚਾਰੀਆਂ ਦੀ ਸਾਰੀਆਂ ਜਾਇਜ਼ ਮੰਗਾਂ ਹੱਲ ਕਰਨ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਬਨਿਟ ਸਬ-ਕਮੇਟੀ ਮਾਮਲੇ ਬਾਰੇ ਪੂਰੀ ਤਰ•ਾਂ ਜਾਣੂੰ ਹੈ ਅਤੇ ਮੁਲਾਜ਼ਮਾਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਢੁਕਵਾਂ ਫੈਸਲਾ ਲਿਆ ਜਾਵੇਗਾ। ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਮੁਲਾਜ਼ਮਾਂ ਦੇ ਸਾਰੇ ਵਰਗਾਂ ਦੀ ਸਰਬਪੱਖੀ ਭਲਾਈ ਨੂੰ
ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨਾਲ ਸਬੰਧਤ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ

Breaking News, Chandigarh
ਚੰਡੀਗੜ•, 4 ਮਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸੇ ਸਾਲ ਨਵੰਬਰ ਵਿੱਚ ਹੋਣ ਵਾਲੇ ਸਮਾਗਮਾਂ ਲਈ ਸਥਾਪਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਅਤੇ ਮੁਢਲੀਆਂ ਸਹੂਲਤਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ ਦੇ ਹੁਕਮ ਦਿੰਦਿਆਂ ਇਸ ਮਹਾਨ ਸਮਾਰੋਹ ਨੂੰ ਧੂਮ-ਧਾਮ ਨਾਲ ਮਨਾਉਣ ਲਈ ਹਰ ਸੰਭਵ ਯਤਨ ਯਕੀਨੀ ਬਣਾਉਣ ਲਈ ਆਖਿਆ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੁਨਿਆਦੀ ਢਾਂਚਾ, ਯੋਜਨਾਬੰਦੀ ਅਤੇ ਸਹੂਲਤਾਂ ਨਾਲ ਸਬੰਧਤ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ•ਾਂ ਨੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ਡੇਰਾ ਬਾਬਾ ਨਾਨਕ ਵਿਖੇ ਦੁਨੀਆ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਪਹੁੰਚਣ ਵਾਲੀ ਸੰਗਤ ਲਈ ਇਹ ਸਾਰੇ ਪੁਖਤਾ ਇੰਤਜ਼ਾਮ ਕੀਤੇ ਜਾਣ। ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਨੂੰ ਡੇਰਾ ਬਾਬਾ ਨਾਨਕ ਅਤੇ ਨਾਲ ਲਗਦੇ
ਪੰਜਾਬ ਚੋਣ ਦਫਤਰ ਵੱਲੋਂ 06 ਮਈ, 2019 ਨੂੰ ਰਾਜਸਥਾਨ ਦੇ ਕਿਰਤੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

ਪੰਜਾਬ ਚੋਣ ਦਫਤਰ ਵੱਲੋਂ 06 ਮਈ, 2019 ਨੂੰ ਰਾਜਸਥਾਨ ਦੇ ਕਿਰਤੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ

Breaking News, Chandigarh
ਚੰਡੀਗੜ•, 04 ਮਈ, 2019: ਰਾਜਸਥਾਨ ਵਿਖੇ ਹੋ ਰਹੀਆਂ ਲੋਕ ਸਭਾ ਦੀਆਂ ਆਮ ਚੋਣਾਂ, 2019 ਨੂੰ ਮੁੱਖ ਰੱਖਦੇ ਹੋਏ, ਰਾਜਸਥਾਨ ਸੂਬੇ ਦੇ ਜਲਿ•ਾ ਗੰਗਾਨਗਰ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਿਸੇ ਵੀ ਕਿਸਮ ਦਾ ਕੰਮ, ਵਪਾਰ, ਉਦਯੋਗ ਜਾਂ ਕਿਸੇ ਹੋਰ ਸੰਸਥਾ ਵਿਚ ਕੰਮ ਕਰਨ ਵਾਲੇ ਕਿਰਤੀ ਜੋ ਵੋਟ ਪਾਉਣ ਦੇ ਹੱਕਦਾਰ ਹਨ, ਉਨ•ਾਂ ਲਈ ਪੰਜਾਬ ਦੇ ਮੁੱਖ ਚੋਣ ਦਫਤਰ ਵਲੋਂ 6 ਮਈ, 2019 ਨੂੰ ਚੋਣ ਵਾਲੇ ਦਿਨ ਰਾਜਸਥਾਨ ਦੇ ਵੋਟਰਾਂ ਲਈ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਵੇਰਵੇ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਇਹ ਛੁੱਟੀ 6 ਮਈ, 2019 ਨੂੰ ਚੋਣਾਂ ਵਾਲੇ ਦਿਨ ਕੀਤੀ ਜਾਵੇਗੀ ਤਾਂ ਜੋ ਪੰਜਾਬ ਵਿੱਚ ਕੰਮ ਕਰਨ ਵਾਲੇ ਰਾਜਸਥਾਨ ਦੇ ਗੰਗਾਨਗਰ ਜਲਿ•ੇ ਦੇ ਵੋਟਰ ਲੋਕ ਸਭਾ, 2019 ਦੀਆਂ ਆਮ ਚੋਣਾਂ ਦੌਰਾਨ ਆਪਣੀ ਵੋਟ ਪਾ ਸਕਣ। ਉਨ•ਾਂ ਕਿਹਾ ਕਿ ਇਸ ਛੁੱਟੀ ਵਾਲੇ ਦਿਨ ਤਨਖਾਹ ਵਿੱਚ ਕਿਸੇ ਤਰ•ਾਂ ਦੀ ਕਟੌਤੀ ਨਹੀਂ ਕੀਤੀ ਜਾਵੇਗੀ। ਉਨ•ਾਂ ਅੱਗੇ ਕਿਹਾ ਕਿ ਲੋਕ ਪ੍ਰਤੀਨਿਧ ਕਾਨੂੰਨ, 1951 ਦੀ ਧਾਰਾ 135-ਬੀ (3) ਦੇ ਉਪਬੰਧਾਂ ਅਨੁਸਾਰ ਉਪਰੋਕਤ
ਪੰਜਾਬ ਪੁਲਿਸ ਵੱਲੋਂ ਪਾਦਰੀ ਦੀ ਗੁੰਮਸ਼ੁਦਾ ਰਕਮ ਦੇ ਮਾਮਲੇ ‘ਚ ਹੋਰ 2.13 ਕਰੋੜ ਰੁਪਏ ਬਰਾਮਦ

ਪੰਜਾਬ ਪੁਲਿਸ ਵੱਲੋਂ ਪਾਦਰੀ ਦੀ ਗੁੰਮਸ਼ੁਦਾ ਰਕਮ ਦੇ ਮਾਮਲੇ ‘ਚ ਹੋਰ 2.13 ਕਰੋੜ ਰੁਪਏ ਬਰਾਮਦ

Breaking News, Chandigarh
ਚੰਡੀਗੜ•, 4 ਮਈ: ਜਲੰਧਰ ਦੇ ਪਾਦਰੀ ਦੇ ਗੁੰਮ ਹੋਏ ਪੈਸਿਆਂ ਦੇ ਮਾਮਲੇ ਵਿੱਚ ਅੱਗੇ ਹੋਰ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅੱਜ 2,13,50,000 ਰੁਪਏ ਬਰਾਮਦ ਕੀਤੇ ਗਏ ਜਿਸ ਨਾਲ ਹੁਣ ਤੱਕ ਕੁੱਲ ਰਾਸ਼ੀ 4,51,50,000 ਰੁਪਏ ਜਬਤ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਉਕਤ ਰਾਸ਼ੀ ਵਿਸ਼ੇਸ਼ ਜਾਂਚ ਟੀਮ ਦੁਆਰਾ ਗ੍ਰਿਫਤਾਰ ਕੀਤੇ ਗਏ ਦੋ ਏਐਸਆਈਜ਼ ਦੀ ਪੁੱਛ-ਗਿੱਛ ਦੌਰਾਨ ਹੋਏ ਖੁਲਾਸਿਆਂ ਦੇ ਆਧਾਰ 'ਤੇ ਬਰਾਮਦ ਹੋਈ ਹੈ। ਐਸਆਈਟੀ ਵਲੋਂ ਦੋਵੇਂ ਏਐਸਆਈ - ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦਾ ਕੋਚੀ ਤੱਕ ਸਫਲਤਾਪੂਰਵਕ ਪਿੱਛਾ ਕੀਤਾ ਗਿਆ, ਜਿਨ•ਾਂ ਨੂੰ ਵੀਰਵਾਰ ਨੂੰ ਕੇਰਲ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਐਸਆਈਟੀ ਨੇ ਫਿਰ ਸਾਜਿਸ਼ ਦਾ ਚੰਗੀ ਤਰ•ਾਂ ਪਤਾ ਲਗਾਉਣ ਲਈ ਪੁੱਛਗਿੱਛ ਲਈ ਆਪਣੇ ਟ੍ਰਾਂਜਿਟ ਰਿਮਾਂਡ ਹਾਸਲ ਕੀਤਾ। ਅੱਜ ਪਟਿਆਲਾ ਪੁਲਿਸ ਵੱਲੋਂ ਕੀਤੀ ਬਰਾਮਦਗੀ ਵਿੱਚ, ਏ.ਐਸ.ਆਈ. ਜੋਗਿੰਦਰ ਸਿੰਘ ਦੀ ਜਾਣਕਾਰੀ ਦੇ ਆਧਾਰ 'ਤੇ ਪਟਿਆਲਾ ਤੋਂ 1.10 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ, ਜਦੋਂ ਕਿ ਏ.ਐਸ.ਆਈ. ਰਾਜ
ਸਪੀਕਰ ਦੇ ਪਵਿੱਤਰ ਅਹੁਦੇ ਦੇ ਕਾਬਲ ਨਹੀਂ ਹੈ ਰਾਣਾ ਕੇ.ਪੀ. ਸਿੰਘ-ਆਪ

ਸਪੀਕਰ ਦੇ ਪਵਿੱਤਰ ਅਹੁਦੇ ਦੇ ਕਾਬਲ ਨਹੀਂ ਹੈ ਰਾਣਾ ਕੇ.ਪੀ. ਸਿੰਘ-ਆਪ

Breaking News, Chandigarh
ਚੰਡੀਗੜ, 5 ਮਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਉੱਤੇ ਆਪਣੇ ਅਹੁਦੇ ਦੀ ਗਰਿਮਾ ਅਤੇ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਛਿੱਕੇ ਟੰਗਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ‘ਆਪ’ ਨੇ ਚੋਣ ਕਮਿਸ਼ਨ ਕੋਲ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਸ਼ਿਕਾਇਤ ਕਰਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਦੇ ਰਾਜਪਾਲ ਕੋਲ ਰਾਣਾ ਕੇ.ਪੀ ਸਿੰਘ ਨੂੰ ਸਪੀਕਰ ਦੇ ਅਹੁਦੇ ਤੋਂ ਤੁਰੰਤ ਹਟਾਏ ਜਾਣ ਦੀ ਜ਼ੋਰਦਾਰ ਸਿਫ਼ਾਰਿਸ਼ ਕਰਨ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੋਰ ਕਮੇਟੀ ਦੇ ਚੇਅਰਮੈਨ ਪਿ੍ਰੰਸੀਪਲ ਬੁੱਧਰਾਮ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਵੱਲੋਂ ਕੀਤੀ ਗਈ ਸ਼ਿਕਾਇਤ ‘ਚ ਰਾਣਾ ਕੇ.ਪੀ. ਸਿੰਘ ‘ਤੇ ਦਲ ਬਦਲੀ (ਐਂਟੀ ਡਿਫੈਕਸ਼ਨ) ਕਾਨੂੰਨ ਦੀਆਂ ਖ਼ੁਦ ਧੱਜੀਆਂ ਉਡਾ ਕੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਾਂਗਰਸ ‘ਚ ਸ਼ਾਮਲ ਕਰਵਾਇਆ ਹੈ। ‘ਆਪ’ ਦੇ ਲੀਗਲ ਵਿੰਗ ਦੇ ਪ੍ਰਧਾਨ ਜਸਤੇਜ ਸਿ