best platform for news and views

Day: May 3, 2019

ਸ਼ੁਭਮ ਸ਼ਰਮਾ ਇੰਡੀਅਨ ਯੂਥ ਓਵਰਸੀਜ਼ ਕਾਂਗਰਸ ਦਾ ਕੌਮੀ ਮੈਂਬਰ ਨਿਯੁਕਤ

ਸ਼ੁਭਮ ਸ਼ਰਮਾ ਇੰਡੀਅਨ ਯੂਥ ਓਵਰਸੀਜ਼ ਕਾਂਗਰਸ ਦਾ ਕੌਮੀ ਮੈਂਬਰ ਨਿਯੁਕਤ

Latest News, Sangrur
ਧੂਰੀ, 3 ਮਈ (ਮਹੇਸ਼ ਜਿੰਦਲ) - ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਟੋਦਰਾ ਵੱਲੋਂ ਧੂਰੀ ਦੇ ਨੌਜਵਾਨ ਸ਼ੁਭਮ ਸ਼ਰਮਾ ਨੂੰ ਇੰਡੀਅਨ ਯੂਥ ਓਵਰਸੀਜ਼ ਕਾਂਗਰਸ ਦਾ ਕੌਮੀ ਮੈਂਬਰ ਨਿਯੁਕਤ ਕੀਤਾ ਗਿਆ ਹੈ ਅਤੇ ਨਾਲ ਹੀ ਇੰਡੀਅਨ ਓਵਰਸੀਜ਼ ਕਾਂਗਰਸ ਦੀ ਦੇਖਰੇਖ ਕਰਨ ਦੀ ਜ਼ਿੰਮੇਵਾਰੀ ਸੌਂਪਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਦਿੱਲੀ ਸਥਿਤ ਦਫ਼ਤਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸ਼ੁਭਮ ਸ਼ਰਮਾ ਪਿਛਲੇ ਸਮੇਂ ਦੌਰਾਨ ਆਸਟ੍ਰੇਲੀਆ 'ਚ ਰਹਿੰਦਿਆਂ ਓਵਰਸੀਜ਼ ਯੂਥ ਕਾਂਗਰਸ ਆਸਟ੍ਰੇਲੀਆ ਪੰਜਾਬ ਚੈਪਟਰ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਦੇ ਮਸਲੇ ਹੱਲ ਕਰਵਾਉਣ 'ਚ ਯਤਨਸ਼ੀਲ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ੁਭਮ ਸ਼ਰਮਾ ਨੇ ਨਿਯੁਕਤੀ 'ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੀ ਬਿਹਤਰੀ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਕੈਪਸ਼ਨ – ਸ਼ੁਭਮ ਸ਼ਰਮਾ ਦੀ ਤਸਵੀਰ
ਜ਼ਿਲ•ਾ ਪੱਧਰੀ ਯੋਗਾ ਟਰਾਇਲ ਲਏ

ਜ਼ਿਲ•ਾ ਪੱਧਰੀ ਯੋਗਾ ਟਰਾਇਲ ਲਏ

Breaking News, Sangrur
ਧੂਰੀ, 3 ਮਈ (ਮਹੇਸ਼ ਜਿੰਦਲ) - ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਜ਼ਿਲ•ਾ ਸਿੱਖਿਆ ਅਫ਼ਸਰ (ਸੈ) ਸੰਗਰੂਰ ਮਹੇਸ਼ ਚੰਦਰ ਦੇ ਨਿਰਦੇਸ਼ਾਂ ਤਹਿਤ ਏ.ਈ.ਓ ਸ਼ਿਵਰਾਜ ਢੀਂਡਸਾ ਦੀ ਅਗਵਾਈ ਹੇਠ ਨੈਸ਼ਨਲ ਯੋਗਾ ਉਲੰਪੀਆਡ (ਐਨ.ਸੀ.ਈ.ਆਰ.ਟੀ) ਵੱਲੋਂ ਜ਼ਿਲ•ਾ ਪੱਧਰ 'ਤੇ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 10ਵੀਂ ਜਮਾਤ ਦੇ ਖਿਡਾਰੀਆਂ ਦੇ ਰਾਜ ਪੱਧਰੀ ਟੂਰਨਾਮੈਂਟ ਲਈ ਟਰਾਇਲ ਲਏ ਗਏ। ਜਿਸ ਦਾ ਉਦਘਾਟਨ ਪ੍ਰਿੰਸੀਪਲ ਬੀਨਾ ਭੱਲਾ ਵੱਲੋਂ ਕੀਤਾ ਗਿਆ। ਜ਼ਿਲ•ਾ ਪੱਧਰੀ ਯੋਗਾ ਟਰਾਇਲ ਦੇ ਕਨਵੀਨਰ ਸਰੋਜ ਰਾਣੀ ਅਤੇ ਸੁਰਿੰਦਰ ਮੋਹਨ ਡੀ.ਪੀ.ਈ ਨੇ ਦੱਸਿਆ ਕਿ ਇਨ•ਾਂ ਟਰਾਇਲਾਂ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ 150 ਖਿਡਾਰੀਆਂ ਨੇ ਟਰਾਇਲ ਦਿੱਤੇ। 6ਵੀਂ ਤੋਂ 8ਵੀਂ ਸ਼੍ਰੇਣੀ ਲੜਕੀਆਂ ਵਿਚੋਂ ਪੰਜਾਬ ਪੱਧਰੀ ਟੂਰਨਾਮੈਂਟ ਲਈ ਕ੍ਰਿਸ਼ਨਾ, ਹਰਪ੍ਰੀਤ ਕੌਰ, ਹਰਜਿੰਦਰ ਕੌਰ (ਭਸੌੜ ਜ਼ੋਨ) ਅਤੇ  ਕਮਲਜੀਤ ਕੌਰ (ਸੁਨਾਮ ਜ਼ੋਨ) ਚੁਣੇ ਗਏ ਅਤੇ 9ਵੀਂ ਤੋਂ 10ਵੀਂ ਸ਼੍ਰੇਣੀ 'ਚ ਸੰਦੀਪ ਕੌਰ, ਰਜਨੀ, ਮਨਪ੍ਰੀਤ ਕੌਰ (ਭਸੌੜ ਜ਼ੋਨ), ਮਨਪ੍ਰੀਤ ਕੌਰ (ਲਹਿਰਾਗਾਗਾ ਜ਼ੋਨ) ਦੀ ਚੋਣ ਹੋਈ। ਜਦੋਂ ਕਿ ਲੜਕਿਆਂ ਵਿਚ 6ਵੀਂ ਤੋਂ 8ਵੀਂ ਤੱਕ ਗਗਨਪ੍ਰੀਤ
ਪਰਸ ਖੋਹਣ ਦੇ ਦੋਸ਼ ਹੇਠ 2 ਪੁਲਸ ਅੜਿੱਕੇ

ਪਰਸ ਖੋਹਣ ਦੇ ਦੋਸ਼ ਹੇਠ 2 ਪੁਲਸ ਅੜਿੱਕੇ

Breaking News, Sangrur
ਧੂਰੀ, 3 ਮਈ (ਮਹੇਸ਼ ਜਿੰਦਲ) - ਸ਼ਹਿਰ ਅੰਦਰ ਦਿਨ ਪ੍ਰਤੀ ਦਿਨ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਤੋਂ ਬਾਅਦ ਪੁਲਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ 2 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਸਿਟੀ ਧੂਰੀ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ ਧੂਰੀ ਮੋਹਿਤ ਅਗਰਵਾਲ ਅਤੇ ਐੱਸ.ਐੱਚ.ਓ ਸਿਟੀ ਹੈਰੀ ਬੋਪਾਰਾਏ ਨੇ ਦੱਸਿਆ ਕਿ ਲੰਘੇ ਦਿਨ ਰਾਜ ਰਾਣੀ ਪਤਨੀ ਰਤਨ ਲਾਲ ਵਾਸੀ ਧੂਰੀ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਉਹ ਆਪਣੇ ਪਤੀ ਸਮੇਤ ਬਾਜ਼ਾਰ 'ਚ ਜਾ ਰਹੀ ਸੀ ਤਾਂ ਦੋ ਵਿਅਕਤੀ ਉਸ ਤੋਂ ਪਰਸ ਖੋਹ ਕੇ ਲੈ ਗਏ, ਜਿਸ ਵਿਚ ਕੁੱਝ ਨਗਦੀ ਅਤੇ ਮੋਬਾਈਲ ਸੀ। ਪੁਲਸ ਵੱਲੋਂ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਕੇ ਪਵਨ ਕੁਮਾਰ ਅਤੇ ਦਵਿੰਦਰ ਸਿੰਘ ਵਾਸੀ ਆਜ਼ਾਦ ਨਗਰ, ਧੂਰੀ ਨੂੰ ਕਾਬੂ ਕਰ ਲਿਆ, ਜਿਨ•ਾਂ ਤੋਂ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ। ਉਨ•ਾਂ ਦੱਸਿਆ ਕਿ ਇਨ•ਾਂ ਫੜੇ ਗਏ ਵਿਅਕਤੀਆਂ ਕੋਲੋਂ ਕੁੱਝ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ ਅਤੇ ਇਨ•ਾਂ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਸ
ਕੌਂਸਲਰ ‘ਤੇ ਲਾਏ ਕੁੱਟਮਾਰ ਦੇ ਦੋਸ਼, ਕੌਂਸਲਰ ਨੇ ਦੋਸ਼ ਨਕਾਰੇ

ਕੌਂਸਲਰ ‘ਤੇ ਲਾਏ ਕੁੱਟਮਾਰ ਦੇ ਦੋਸ਼, ਕੌਂਸਲਰ ਨੇ ਦੋਸ਼ ਨਕਾਰੇ

Breaking News, Sangrur
ਧੂਰੀ, 3 ਮਈ (ਮਹੇਸ਼ ਜਿੰਦਲ) - ਲੰਘੇ ਦਿਨ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਇੱਕ ਕੌਂਸਲਰ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਲਾਏ ਜਾਣ ਦੀ ਖ਼ਬਰ ਹੈ।  ਇਸ ਸੰਬੰਧੀ ਮਹਿੰਦਰਪਾਲ ਪੁੱਤਰ ਹਰੀ ਰਾਮ ਵਾਸੀ ਧੂਰੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਲੰਘੇ ਦਿਨ ਉਹ ਨਗਰ ਕੌਂਸਲ ਦਫ਼ਤਰ ਵਿਖੇ ਐਨ.ਓ.ਸੀ. ਲੈਣ ਸੰਬੰਧੀ ਗਿਆ ਸੀ, ਪ੍ਰੰਤੂ ਨਗਰ ਕੌਂਸਲ ਦੇ ਇੱਕ ਮੁਲਾਜ਼ਮ ਵੱਲੋਂ ਉਸ ਨਾਲ ਮਾੜਾ ਵਿਵਹਾਰ ਕੀਤਾ ਗਿਆ ਅਤੇ ਜਦੋਂ ਨਗਰ ਕੌਂਸਲ ਪਰਿਸਰ ਨੇੜੇ ਪੁੱਜਾ ਤਾਂ ਇੱਕ ਕੌਂਸਲਰ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ਉੱਪਰ ਸੁੱਟ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਕਾਫ਼ੀ ਉਮਰ ਹੈ ਅਤੇ ਉਸ ਦੀ ਬਾਈਪਾਸ ਸਰਜਰੀ ਹੋਈ ਹੈ। ਉਸ ਦੋਸ਼ ਲਾਇਆ ਕਿ ਇਹ ਸਭ ਕੌਂਸਲਰ ਵੱਲੋਂ ਜਾਨ-ਬੁੱਝ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ   ਇਸ ਘਟਨਾ ਤੋਂ ਬਾਅਦ ਉਸ ਦੀ ਤਬੀਅਤ ਕਾਫ਼ੀ ਵਿਗੜ ਗਈ ਸੀ ਅਤੇ ਉਸ ਨੂੰ ਇਲਾਜ ਲਈ ਲੁਧਿਆਣਾ ਵਿਖੇ ਡੀ.ਐਮ.ਸੀ ਹਸਪਤਾਲ ਵਿਖੇ ਲਿਜਾਇਆ ਗਿਆ। ਉਨ•ਾਂ ਪੁਲਸ ਅਤੇ ਪ੍ਰਸ਼ਾਸਨ ਤੋਂ ਉਕਤ ਕੌਂਸਲਰ ਖ਼ਿਲਾਫ਼ ਬਣਦ
13 ਲੋਕ ਸਭਾ ਹਲਕਿਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿੱਚ

13 ਲੋਕ ਸਭਾ ਹਲਕਿਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿੱਚ

Breaking News, Chandigarh
ਚੰਡੀਗੜ, 3 ਮਈ: ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਲਈ 278 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਿਰੀ ਦਿਨ (ਮਿਤੀ 2 ਮਈ, 2019) 12 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਗਏ। 278 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਅਲਾਟ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿੱਚ ਕੁੱਲ 385 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਇਰ ਕੀਤੇ ਗਏ ਸਨ। ਨਾਮਜ਼ਦਗੀ ਪੱਤਰ ਦੀ ਪੜਤਾਲ ਦੌਰਾਨ 297 ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ ਸਨ। ਲੋਕ ਸਭਾ ਹਲਕਾ 01-ਗੁਰਦਾਸਪੁਰ ਤੋਂ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁਣ 15 ਉਮੀਦਵਾਰ ਮੈਦਾਨ ਵਿੱਚ ਹਨ। ਲੋਕ ਸਭਾ ਹਲਕਾ 02-ਅੰਮ੍ਰਿਤਸਰ ਤੋਂ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁਣ 30 ਉਮੀਦਵਾਰ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਲੋਕ ਸਭਾ ਹਲਕਾ 03-ਖਡੂਰ ਸਾਹਿਬ ਤੋਂ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਿਆ ਗਿਆ ਹੈ ਅਤੇ ਹੁ