best platform for news and views

Day: May 2, 2019

24 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

24 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

Latest News, Tarantaran
ਭਿੱਖੀਵਿੰਡ 2 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਤੇ ਡੀ.ਐਸ.ਪੀ ਭਿੱਖੀਵਿੰੰਡ ਸੁਲੱਖਣ ਸਿੰੰਘ ਮਾਨ ਦੇ ਦਿਸ਼ਾ-ਨਿਰਦੇਸ਼ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਪੁਲਿਸ ਥਾਣਾ ਭਿੱਖੀਵਿੰਡ ਵੱਲੋਂ ਦੌਰਾਨੇ ਗਸ਼ਤ ਇਕ ਵਿਅਕਤੀ ਨੂੰ 24 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ੳ ਭਿੱਖੀਵਿੰਡ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਏ.ਐਸ.ਆਈ ਸੁਰਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਭਿੱਖੀਵਿੰਡ ਤੋਂ ਪੱਟੀ ਰੋਡ ਨੂੰ ਦੌਰਾਨੇ ਗਸ਼ਤ ਜਾ ਰਹੇ ਸਨ ਤਾਂ ਪੁਲ ਡਰੇਨ ਪਾਮ ਗਾਰਡਨ ਨੇੜਿਉ ਪੈਦਲ ਆ ਰਹੇ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਪਾਸੋਂ 24 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਵਿਅਕਤੀ ਪਾਸੋਂ ਪੁੱਛਗਿੱਛ ਕਰਨ ‘ਤੇ ਉਸਨੇ ਆਪਣਾ ਨਾਮ ਬਲਜੀਤ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਭਿੱਖੀਵਿੰਡ ਦੱਸਿਆ, ਜਿਸ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੰਡੀਆਂ ‘ਚ ਫਸਲ ਦੀ ਸਮੇਂ ਸਿਰ ਖ੍ਰੀਦ ਤੋਂ ਕਿਸਾਨ ਖੁਸ਼ : ਸਰਬਜੀਤ ਡਲੀਰੀ

ਮੰਡੀਆਂ ‘ਚ ਫਸਲ ਦੀ ਸਮੇਂ ਸਿਰ ਖ੍ਰੀਦ ਤੋਂ ਕਿਸਾਨ ਖੁਸ਼ : ਸਰਬਜੀਤ ਡਲੀਰੀ

Latest News, Tarantaran
ਭਿੱਖੀਵਿੰਡ 2 ਮਈ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਗਏ ਵਾਅਦੇ ਮੁਤਾਬਕ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਥੇ ਦਾਣਾ ਮੰਡੀਆਂ ਵਿਚ ਕਿਸਾਨਾਂ ਦੀ ਆਈ ਫਸਲ ਨੂੰ ਸਮੇਂ ਸਿਰ ਖ੍ਰੀਦ ਕੇ ਲਿਫਟਿੰਗ ਵੀ ਕੀਤੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਆਗੂਆਂ ਸਰਬਜੀਤ ਸਿੰਘ ਡਲੀਰੀ, ਬਲਾਕ ਸੰਮਤੀ ਮੈਂਬਰ ਵਰਿੰਦਰਬੀਰ ਸਿੰੰਘ ਕਾਜੀਚੱਕ, ਸੁਖਬੀਰ ਸਿੰਘ ਉਧੋਕੇ ਨੇ ਸਾਂਝੇ ਤੌਰ ‘ਤੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਅਗਲੇ ਦਿਨਾਂ ਦੌਰਾਨ ਹੋ ਰਹੀਆਂ ਲੋਕ ਸਭਾ ਚੌਣਾਂ ਵਿਚ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਹਲਕਾ ਖੇਮਕਰਨ ਵਿਚੋਂ ਵੀ ਸ਼ਾਨਦਾਰ ਜਿੱਤ ਪ੍ਰਾਪਤ ਹੋਵੇਗੀ। ਇਸ ਮੌਕੇ ਕਾਰਜ ਸਿੰਘ ਡਲੀਰੀ, ਬਲਵੀਰ ਸਿੰਘ ਆਦਿ ਹਾਜਰ ਸਨ। ਫੋਟੋ ਕੈਪਸ਼ਨ :- ਕਾਂਗਰਸੀ ਆਗੂ ਸਰਬਜੀਤ ਸਿੰਘ ਡਲੀਰੀ, ਵਰਿੰਦਰਬੀਰ ਸਿੰੰਘ ਕਾਜੀਚੱਕ ਗੱਲਬਾਤ ਕਰਦੇ ਹੋਏ।
ਨਕਸਲੀ ਹਮਲੇ ‘ਚ ਮਾਰੇ ਗਏ ਜੁਵਾਨਾਂ ਦੀ ਮੌਤ ਦੁੱਖਦਾਈ – ਵਲਟੋਹਾ

ਨਕਸਲੀ ਹਮਲੇ ‘ਚ ਮਾਰੇ ਗਏ ਜੁਵਾਨਾਂ ਦੀ ਮੌਤ ਦੁੱਖਦਾਈ – ਵਲਟੋਹਾ

Breaking News, Tarantaran
ਭਿੱਖੀਵਿੰਡ 2 ਮਈ ( ਹਰਜਿੰਦਰ ਸਿੰਘ ਗੋਲ੍ਹਣ )-ਦੇਸ਼ ਭਾਰਤ ਦੇ ਸੂਬਾ ਮਹਾਰਾਸ਼ਟਰ ਵਿਖੇ ਬੀਤੇ ਦਿਨੀ ਨਕਸਲੀ ਹਮਲੇ ਦੌਰਾਨ ਸ਼ਹੀਦ ਹੋਏ 15 ਪੁਲਿਸ ਜੁਵਾਨਾਂ ਦੀ ਮੌਤ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਸਰਪੰਚ ਕਾਰਜ ਸਿੰਘ ਦਿਉਲ, ਕਰਮਜੀਤ ਸਿੰਘ ਦਿਉਲ ਨੇ ਸ਼ਹੀਦ ਹੋਏ ਜੁਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਜਾਂ ਉਤੇ ਭਾਸ਼ਣ ਦੇਣ ਸਮੇਂ ਆਪਣੀ ਛਾਤੀ ‘ਤੇ ਹੱਥ ਮਾਰ ਕੇ ਗੱਲ ਕਰਦੇ ਰਹੇ ਹਨ, ਪਰ ਅੱਜ ਦੇਸ਼ ਦੀ ਫੌਜ ਦੇ ਜੁਵਾਨਾਂ, ਸੁਰੱਖਿਆ ਬਲਾਂ, ਪੁਲਿਸ ਮੁਲਾਜਮਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵੱਲੋਂ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ, ਜਦੋਂਕਿ ਕੇਂਦਰ ਦੀ ਮੋਦੀ ਸਰਕਾਰ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣੀ ਸਮੇਂ ਨੂੰ ਧੱਕਾ ਦੇ ਰਹੀ ਹੈ। ਦੇਸ਼ ਭਾਰਤ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਸੰਬੰਧੀ ਉਪਰੋਕਤ ਆਗੂਆਂ ਨੇ ਗੱਲ ਕਰਦਿਆਂ ਕਿਹਾ ਕਿ ਹੁਣ ਵੋਟਰਾਂ ਨੂੰ ਖਰੇ ਤੇ ਖੋਟੇ ਲੀਡਰਾਂ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਣਕ ਦੇ ਘਟੋ-ਘੱਟ ਸਮਰੱਥਨ ਮੁੱਲ ‘ਤੇ ਕੀਮਤ ਕਟੌਤੀ ਨਾ ਕਰਨ ਦੀ ਕੇਂਦਰ ਤੋਂ ਮੰਗ 

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਣਕ ਦੇ ਘਟੋ-ਘੱਟ ਸਮਰੱਥਨ ਮੁੱਲ ‘ਤੇ ਕੀਮਤ ਕਟੌਤੀ ਨਾ ਕਰਨ ਦੀ ਕੇਂਦਰ ਤੋਂ ਮੰਗ 

Breaking News, Chandigarh
ਚੰਡੀਗੜ•, 2 ਮਈ ਬੇ-ਮੌਸਮੀ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਨਾਲ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕੇ ਕਿਸਾਨਾਂ ਨੂੰ ਦੋਹਰੀ ਮਾਰ ਪੈਣ ਦਾ ਜ਼ਿਕਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਖਰੀਦ ਮਾਪਦੰਡਾਂ 'ਚ ਢਿਲ ਦੇ ਆਧਾਰ 'ਤੇ ਕਣਕ ਦੀ ਖਰੀਦ ਦੇ ਘੱਟੋ-ਘੱਟ ਸਮਰੱਥਨ ਮੁੱਲ 'ਤੇ ਕੀਮਤ ਕਟੌਤੀ ਕਰਨ ਦੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਨੂੰ ਤੁਰੰਤ ਮੁੜ ਵਿਚਾਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਾਲ 2019-20 ਦੇ ਹਾੜੀ ਦੇ ਮੰਡੀ ਸੀਜ਼ਨ ਦੌਰਾਨ ਦਿੱਤੀ ਗਈ ਢਿਲ 'ਤੇ ਕਿਸੇ ਵੀ ਤਰ•ਾਂ ਦੀ ਕੀਮਤ ਕਟੌਤੀ ਨਾ ਲਾਈ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਕਿਹਾ ਹੈ ਕਿ ਉਹ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਨੂੰ ਹਦਾਇਤ ਜਾਰੀ ਕਰਨ ਕਿ ਉਹ ਕੀਮਤ ਕਟੌਤੀ ਸਬੰਧੀ ਆਪਣੇ ਫੈਸਲੇ ਦਾ ਤੁਰੰਤ ਜਾਇਜ਼ਾ ਲਵੇ। ਉਨ•ਾਂ ਕਿਹਾ ਕਿ ਇਹ ਕਿਸਾਨਾਂ ਦੇ ਲਈ ਸਿੱਧੀ ਮਾਰ ਹੈ ਜੋ ਕਿ ਪਹਿਲਾਂ ਹੀ ਬਹੁਤ ਜਿਆਦਾ ਵਿੱਤੀ ਸੰਕਟ ਹੇਠਾਂ ਰੀਂਘ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕਣਕ ਦੀ
ਮਸਤ ਸਰਕਾਰ ‘ਚ ਪ੍ਰਦੂਸ਼ਿਤ ਪਾਣੀ ਨਾਲ ਲੋਕ ਅਤੇ ਲੱਖਾਂ ਜੀਵ ਜੰਤੂ ਮਰ ਰਹੇ ਹਨ-ਭਗਵੰਤ ਮਾਨ

ਮਸਤ ਸਰਕਾਰ ‘ਚ ਪ੍ਰਦੂਸ਼ਿਤ ਪਾਣੀ ਨਾਲ ਲੋਕ ਅਤੇ ਲੱਖਾਂ ਜੀਵ ਜੰਤੂ ਮਰ ਰਹੇ ਹਨ-ਭਗਵੰਤ ਮਾਨ

Breaking News, Chandigarh
ਚੰਡੀਗੜ੍ਹ, 2 ਮਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਦੂਸ਼ਿਤ ਕੀਤੇ ਜਾ ਰਹੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਬਾਦਲ ਸਰਕਾਰ ਵਾਂਗ ਉਨ੍ਹਾਂ ਦੀ ਕਾਂਗਰਸ ਸਰਕਾਰ ਵੀ ਬਿਲਕੁਲ ਧਿਆਨ ਨਹੀਂ ਦੇ ਰਹੀ, ਜਦਕਿ ਇਹ ਮੁੱਦਾ ਨਾ ਕੇਵਲ ਪੰਜਾਬ ਅਤੇ ਰਾਜਸਥਾਨ ਦੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਦਾ ਮੁੱਦਾ ਹੈ, ਸਗੋਂ ਕਰੋੜਾਂ-ਅਰਬਾਂ ਜਲ-ਜੀਵਾਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ। 'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ ਲੰਮੇ ਸਮੇਂ ਤੋਂ ਸਤਲੁਜ, ਬਿਆਸ, ਰਾਵੀ, ਘੱਗਰ, ਬੁੱਢਾ ਨਾਲਾ ਅਤੇ ਚਿੱਟੀ ਵੇਈਂ ਵਰਗੇ ਕੁਦਰਤੀ ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕਰਨ ਵਿਰੁੱਧ ਸੜਕਾਂ ਤੋਂ ਲੈ ਕੇ ਵਿਧਾਨ ਸਭਾ ਅਤੇ ਸੰਸਦ ਤੱਕ ਆਵਾਜ਼ ਬੁਲੰਦ ਕਰਦੀ ਆ ਰਹੀ ਹੈ, ਪਰੰਤੂ ਨਾ ਕੇਂਦਰ ਦੀ ਮੋਦੀ ਸਰਕਾਰ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਦੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ। ਇੱਥੋਂ ਤੱਕ ਕਿ ਵਿਸ਼ਵ
ਕੈਪਟਨ ਸਰਕਾਰ ਨੇ ਗ਼ਰੀਬ ਤੇ ਦਲਿਤਾਂ ਦੇ ਬੱਚੇ ਵੀ ਨਹੀਂ ਬਖ਼ਸ਼ੇ-ਹਰਪਾਲ ਸਿੰਘ ਚੀਮਾ

ਕੈਪਟਨ ਸਰਕਾਰ ਨੇ ਗ਼ਰੀਬ ਤੇ ਦਲਿਤਾਂ ਦੇ ਬੱਚੇ ਵੀ ਨਹੀਂ ਬਖ਼ਸ਼ੇ-ਹਰਪਾਲ ਸਿੰਘ ਚੀਮਾ

Breaking News, Chandigarh
ਚੰਡੀਗੜ੍ਹ, 2 ਮਈ 2019 ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪ੍ਰਾਈਵੇਟ ਕੰਪਨੀਆਂ ਤੋਂ ਤਿਆਰ ਕਰਵਾਈਆਂ ਵਰਦੀਆਂ 'ਚ ਹੋਏ ਬਹੁ ਕਰੋੜੀ ਘੁਟਾਲੇ ਦੀ ਉੱਚ ਪੱਧਰੀ ਅਤੇ ਸਮਾਂਬੱਧ ਜਾਂਚ ਮੰਗੀ ਹੈ। 'ਆਪ' ਨੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਲਾਹਨਤ ਪਾਈ ਹੈ ਕਿ ਕਾਂਗਰਸ ਗ਼ਰੀਬ ਅਤੇ ਦਲਿਤ ਬੱਚਿਆਂ ਨੂੰ ਤਾਂ ਬਖ਼ਸ਼ ਦੇਵੇ, ਕਿਉਂਕਿ ਸੱਤ ਘਰ ਤਾਂ ਡੈਨ ਵੀ ਛੱਡ ਦਿੰਦੀ ਹੈ, ਕਾਂਗਰਸ ਇੱਕ ਵੀ ਨਹੀਂ ਛੱਡ ਰਹੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ ਨੇ ਸਕੂਲੀ ਵਰਦੀਆਂ ਦੀ ਖ਼ਰੀਦ 'ਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੀ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਥੱਲੇ ਸੀਬੀਆਈ ਦੀ ਜਾਂਚ ਕਰਵਾਈ ਜਾਵੇ। ਇਹ ਵੀ ਮੰਗ ਕੀਤੀ ਕਿ ਕੈਪਟਨ ਸਰਕਾਰ ਸਕੂਲੀ ਵਿਦਿਆਰਥੀਆਂ ਨੂੰ ਮਿਲਦੀਆਂ ਕਿਤਾਬਾਂ ਅਤੇ ਵਰਦੀਆਂ ਵੰਡਣ ਦੇ ਢੰਗ ਤਰੀਕਿਆਂ ਦੀ ਘੋਖ ਕਰਨ ਲਈ ਪੰਜਾਬ ਵਿਧਾਨ ਸਭਾ ਦੀ ਇੱਕ ਸਾਂਝੀ ਕਮੇਟੀ ਗਠਿਤ ਕਰੇ, ਜਿਸ 'ਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣ। ਇਹ ਕਮੇਟੀ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ