best platform for news and views

Day: June 24, 2018

ਸੀਵਰੇਜ ਪਾਉਣ ਤੋ ਬਾਅਦ ਵੀ ਸੜਕ ਦੀ ਹਾਲਤ ਖਸਤਾ, ਮੁਰੰਮਤ ਦੀ ਮੰਗ

ਸੀਵਰੇਜ ਪਾਉਣ ਤੋ ਬਾਅਦ ਵੀ ਸੜਕ ਦੀ ਹਾਲਤ ਖਸਤਾ, ਮੁਰੰਮਤ ਦੀ ਮੰਗ

General News, Sangrur
ਧੂਰੀ, 24 ਜੂਨ (ਮਹੇਸ਼) ਸਥਾਨਕ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਵਿਚੋਂ ਧੂਰੀ ਪਿੰਡ ਨੂੰ ਜਾਂਦੀ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ'ਤੇ ਮਜਬੂਰ ਹੋਣਾ ਪੈ ਰਿਹਾ ਹੈ। ਵਰਨਣਯੋਗ ਹੈ ਕਿ ਸ਼ਹਿਰ ਦੇ ਧੂਰੀ ਪਿੰਡ ਨੂੰ ਜਾਂਦੀ ਸੜਕ ਸੀਵਰੇਜ ਪਾਉਣ ਤੋ ਬਾਅਦ ਵੀ ਖਸਤਾ ਹਾਲਤ ਅਤੇ ਥਾਂ-ਥਾਂ ਤੋਂ ਡੂੰਘੇ ਟੋਇਆਂ ਦਾ ਸ਼ਿਕਾਰ ਬਣਨ ਕਾਰਨ ਸਕੂਟਰ, ਮੋਟਰਸਾਈਕਲ ਅਤੇ ਕਾਰ ਸਵਾਰਾਂ ਨੂੰ ਲੰਘਣ ਵਿਚ ਭਾਰੀ ਔਕੜਾਂ ਦਾ ਸਾਹਮਣਾ ਕਰਨ 'ਤੇ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧੀ ਹੇਮ ਰਾਜ,ਹੈਪੀ,ਅਮਨਦੀਪ ਕੁਮਾਰ,ਸੁਨੀਲ ਸ਼ਰਮਾ ਅਤੇ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੀਹ ਪੈਣ ਕਾਰਨ ਟੋਏਆ ਵਿਚ ਗੰਦੇ ਪਾਣੀ ਖੜ ਜਾਂਦਾ ਹੈ। ਜਿਸ ਕਾਰਨ ਪੈਦਲ ਆਉਣ-ਜਾਣ ਵਾਲਿਆਂ ਲਈ ਵੀ ਦਿੱਕਤਾਂ ਤੇ ਪ੍ਰੇਸ਼ਾਨੀਆਂ ਦਾ ਸਬੱਬ ਬਣੀ ਹੋਈ ਹੈ,ਪਰ ਇਸ ਦੇ ਬਾਵਜੂਦ ਸੜਕ ਕਿਨਾਰੇ ਵੱਸਦੇ ਲੋਕਾਂ ਵੱਲੋਂ ਕਈ ਵਾਰ ਰੋਸ ਵਿਖਾਵੇ ਕਰਨ ਦੇ ਬਾਵਜੂਦ ਅਜੇ ਤੱਕ ਸੜਕ ਦੀ ਮੁਰੰਮਤ ਵੱਲ ਵਿਭਾਗ ਵੱਲੋਂ ਧਿਆਨ ਦੇਣਾ ਸ਼ਾਇਦ ਮੁਨਾਸਬ ਨਹੀਂ ਸਮਝਿਆ ਗਿਆ। ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਸੀਵਰੇਜ ਪਾਉਣ ਤੋ ਬਾਅਦ ਵੀ ਟੁੱਟੀ ਹ
ਪਾਰਾ 40 ਡਿਗਰੀ ਦੇ ਪਾਰ,ਗਰਮੀ ਨੇ ਉਡਾਏ ਹੋਸ਼  

ਪਾਰਾ 40 ਡਿਗਰੀ ਦੇ ਪਾਰ,ਗਰਮੀ ਨੇ ਉਡਾਏ ਹੋਸ਼  

General News, Sangrur
ਧੂਰੀ,24 ਜੂਨ (ਮਹੇਸ਼) ਜੂਨ ਮਹੀਨੇ ਵਿਚ ਆਮ ਤੌਰ ਤੇ ਪਾਰਾ ਵਧਣਾ ਸ਼ੁਰੂ ਹੋ ਜਾਦਾ ਹੈ ਪਰ ਇਸ ਸਾਲ ਜੂਨ ਮਹੀਨੇ ਵਿਚ ਪੈ ਰਹੀ ਗਰਮੀ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਹਫ਼ਤੇ ਵਿਚ ਪਾਰਾ 41 ਡਿਗਰੀ ਤੱਕ ਪਹੁੰਚ ਗਿਆ ਹੈ ਅਗਲੇ ਦਿਨਾਂ ਵਿਚ ਪਾਰਾ 43 ਡਿਗਰੀ ਤੱਕ ਪਹੁੰਚ ਸਕਦਾ ਹੈ। ਇਹ ਕਿ ਆਉਣ ਵਾਲੇ ਦਿਨਾਂ ਵਿਚ ਗਰਮੀ ਤੋ ਰਾਹਤ ਮਿਲਣ ਦੀ ਕੋਈ ਉਮੀਦ ਨਹੀ ਹੈ। ਗਰਮੀ ਕਾਰਨ ਸ਼ਹਿਰ ਦੇ ਬਾਜਾਰ ਸੁੰਨੇ ਪਏ ਹਨ ਅਤੇ ਸਵੇਰੇ-ਸ਼ਾਮ ਦੀ ਤੇਜ ਧੁੱਪ ਹੋਣ ਕਾਰਨ ਲੋਕ ਪਰੇਸ਼ਾਨ ਹਨ। ਇਹ ਕਿ ਦੁਪਹਿਰ ਵਿਚ ਲੋਕਾਂ ਦਾ ਦਫ਼ਤਰਾਂ ਅਤੇ ਘਰਾਂ ਵਿਚੋਂ ਬਾਹਰ ਨਿਕਲਣਾ ਮੁਸਕਲ ਹੋ ਗਿਆ ਹੈ ਅਤੇ ਧੁੱਪ ਤੇਜ ਹੋਣ ਕਾਰਨ ਆਵਾਜਾਈ ਘੱਟ ਨਜ਼ਰ ਆ ਰਹੀ ਹੈ ਅਤੇ ਗਰਮੀ ਤੋ ਬਚਣ ਲਈ ਲੋਕਾਂ ਨੂੰ ਪੱਖੇ,ਕੂਲਰਾਂ ਅਤੇ ਏ.ਸੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ। ਵੱਧ ਰਹੀ ਗਰਮੀ ਕਾਰਨ ਲੋਕ ਗੰਨੇ ਦਾ ਜੂਸ,ਸ਼ਿਕੰਜਵੀ ਆਦਿ ਦਾ ਸਹਾਰਾ ਲੈ ਰਹੇ ਹਨ ਅਤੇ ਜੂਸ ਦੀਆਂ ਰੇਹੜੀਆਂ ਵਿਚ ਭੀੜ ਦੇਖਣ ਨੂੰ ਮਿਲ ਰਹੀ ਹੈ ਬਾਜਾਰ ਵਿਚ ਲੋਕ ਗੰਨੇ ਦਾ ਜੂਸ ਪੀ ਕੇ ਅਪਣੀ ਪਿਆਸ ਬੁਝਾ ਰਹੇ ਹਨ ਅਤੇ ਸ਼ਿਕੰਜਵੀ ਪੀ ਕੇ ਗਰਮੀ ਤੇ ਰਾਹਤ ਲੈਣ ਦੀ ਕੋਸ਼ਿਸ਼ ਕਰ
ਮਹਿਲਾਵਾਂ ਨੂੰ ਚੁੱਲੇ ਦੇ ਖ਼ਤਰਨਾਕ ਧੂੰਏ ਤੋਂ ਮੁਕਤ ਕਰਵਾ ਰਹੀ ਬਾਇਓ ਗੈਸ ਪ੍ਰਣਾਲੀ

ਮਹਿਲਾਵਾਂ ਨੂੰ ਚੁੱਲੇ ਦੇ ਖ਼ਤਰਨਾਕ ਧੂੰਏ ਤੋਂ ਮੁਕਤ ਕਰਵਾ ਰਹੀ ਬਾਇਓ ਗੈਸ ਪ੍ਰਣਾਲੀ

Chandigarh, Latest News
ਚੰਡੀਗੜ•, 24 ਜੂਨ: ਪੰਜਾਬ ਸਰਕਾਰ ਨੇ ਵਾਤਾਵਰਣ ਨੂੰ ਸਵੱਛ ਬਣਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਤੇ ਮਹਿਲਾਵਾਂ ਨੂੰ ਧੂੰਏ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਐਨਰਜੀ ਡਿਵੇਲਪਮੈਂਟ ਏਜੰਸੀ (ਪੇਡਾ) ਵੱਲੋਂ ਬਾਇਓ ਗੈਸ ਪਲਾਂਟ ਲਗਾਉਣ ਦੀ ਮੁਹਿੰਮ ਨੂੰ ਜ਼ੋਰ ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸੂਬੇ ਵਿੱਚ ਵੱਧ ਤੋਂ ਵੱਧ ਪੇਂਡੂ ਤੇ ਅਰਧ ਸ਼ਹਿਰੀ ਖੇਤਰਾਂ ਨੂੰ ਦਾਇਰੇ ਹੇਠ ਲਿਆਂਦਾ ਜਾ ਰਿਹਾ ਹੈ। ਇਸ ਨਾਲ ਸਵੱਛ ਬਾਲਣ ਘਰ ਤੱਕ ਪਹੁੰਚਦਾ ਹੈ ਤੇ ਆਰਥਿਰ ਤੌਰ ਤੇ ਵੀ ਇਹ ਪਲਾਂਟ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਬਾਇਓ ਗੈਸ ਪਲਾਂਟ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਵਾਤਾਵਰਣ ਪੱਖੀ ਹੈ। ਇਹ ਜਾਣਕਾਰੀ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ। ਸ੍ਰੀ ਕਾਂਗੜ ਨੇ ਪ੍ਰਦੇਸ਼ ਵਿੱਚ ਪੇਂਡੂ ਖੇਤਰ ਵਿੱਚ ਇਸ ਬਾਲਣ ਨੂੰ ਸਵੱਛ ਤੇ ਵਧੀਆ ਸਾਧਨ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਬਾਲਣ ਲਈ ਜਾਗਰੂਕਤਾ ਵੱਧ ਰਹੀ ਹੈ। ਉਹਨਾਂ ਦੱਸਿਆ ਕਿ ਨੈਸਨਲ ਬਾਇਓ ਗੈਸ ਤੇ ਮੈਨਓਰ ਮੈਨੇਜਮੈਂਟ ਪ੍ਰੋਗਰਾਮ ਇੱਕ ਕੇਂਦਰੀ ਪ੍ਰਾਯੋਜਿਤ ਯੋਜਨਾ
ਪੀ.ਆਰ.ਟੀ.ਸੀ. ਦੀ ਨਵੀਂ ਪਹਿਲ

ਪੀ.ਆਰ.ਟੀ.ਸੀ. ਦੀ ਨਵੀਂ ਪਹਿਲ

Chandigarh, Latest News
ਚੰਡੀਗੜ•, 24 ਜੂਨ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਨਵੀਂ ਪਹਿਲ ਕਰਦਿਆਂ ਬੱਸਾਂ ਦੀਆਂ ਟਿਕਟਾਂ ਆਨਲਾਈਨ ਮਸ਼ੀਨਾਂ ਰਾਹੀਂ ਕੱਟਣ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ ਬੱਸ ਕੰਡਕਟਰ ਵੱਲੋਂ ਕਿਸੇ ਵੀ ਸਵਾਰੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਤੁਰੰਤ ਡਿਪੂ ਅਤੇ ਮੁੱਖ ਦਫਤਰ ਇਸ ਦੀ ਆਨਲਾਈਨ ਜਾਣਕਾਰੀ ਮਿਲ ਜਾਇਆ ਕਰੇਗੀ। ਪਹਿਲੇ ਪੜਾਅ ਵਿੱਚ ਪਟਿਆਲਾ ਡਿਪੂ ਦੀਆਂ ਬੱਸਾਂ ਤੋਂ 15 ਜੁਲਾਈ ਤੱਕ ਇਸ ਪਹਿਲ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਤੋਂ ਬਾਅਦ ਬਾਕੀ ਡਿਪੂ ਦੀਆਂ ਬੱਸਾਂ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਇਸ ਵੇਲੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਆਫਲਾਈਨ ਟਿਕਟਾਂ ਮਸ਼ੀਨਾਂ ਚੱਲ ਰਹੀਆਂ ਜਿਨ•ਾਂ ਦੀਆਂ ਟਿਕਟਾਂ ਦਾ ਰਿਕਾਰਡ ਬੱਸ ਕੰਡਕਟਰ ਵੱਲੋਂ ਰੂਟ ਪੂਰਾ ਹੋਣ ਉਪਰੰਤ ਦਫਤਰ ਜਾ ਕੇ ਮਸ਼ੀਨ ਨੂੰ ਕੰਪਿਊਟਰ ਨਾਲ ਜੋੜ ਕੇ ਚੜ•ਾਉਣਾ ਪੈਂਦਾ ਸੀ ਜਦੋਂ ਕਿ ਨਵੀਂ ਪਹਿਲਕਦਮੀ ਨਾਲ ਬੱਸ ਅੱਡਿਆਂ ਅਤੇ ਬੱਸ ਵਿੱਚ
ਉੱਦਮੀਆਂ ਲਈ ‘ਬਿਜ਼ਨਸ ਫਸਟ ਪੋਰਟਲ’ ਲਾਹੇਵੰਦ: ਅਰੋੜਾ

ਉੱਦਮੀਆਂ ਲਈ ‘ਬਿਜ਼ਨਸ ਫਸਟ ਪੋਰਟਲ’ ਲਾਹੇਵੰਦ: ਅਰੋੜਾ

Breaking News, Chandigarh
ਚੰਡੀਗੜ•, 24 ਜੂਨ: ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ 'ਬਿਜ਼ਨਸ ਫਸਟ ਪੋਰਟਲ' ਉੱਦਮੀਆਂ ਲਈ ਲਾਹੇਵੰਦ ਸਾਬਤ ਹੋਵੇਗਾ ਅਤੇ ਇਸ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਉੱਦਮੀਆਂ ਦੀਆਂ ਸ਼ਿਕਾਇਤਾਂ/ਮੁਸ਼ਕਿਲਾਂ ਨੂੰ ਹੱਲ ਕਰਨ ਸਬੰਧੀ ਤੁਰੰਤ ਅਮਲ ਕੀਤਾ ਜਾਵੇਗਾ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਨਵੇਂ ਉਦਯੋਗ ਸਥਾਪਿਤ ਕਰਨ ਲਈ ਵਚਨਬੱਧ ਹੈ ਅਤੇ ਚੰਗਾ ਉਦਯੋਗਿਕ ਮਾਹੌਲ ਹੀ ਉਦਯੋਗਿਕ ਵਿਕਾਸ ਦੀ ਪਹਿਲੀ ਸ਼ਰਤ ਹੈ। ਉਨ•ਾਂ ਕਿਹਾ ਕਿ ਸਰਕਾਰ ਦਾ ਨਿਸ਼ਾਨਾ ਸੂਬੇ 'ਚ ਉਦਯੋਗਾਂ ਲਈ ਚੰਗਾ ਮਾਹੌਲ ਦੇਣਾ ਹੈ। ਉਨ•ਾਂ ਕਿਹਾ ਕਿ ਉਦਯੋਗਪਤੀਆਂ ਦੀਆਂ ਜਾਇਜ਼ ਸ਼ਿਕਾਇਤਾਂ/ਮੁਸ਼ਕਿਲਾਂ ਦੇ ਨਿਪਟਾਰੇ ਲਈ ਜ਼ਿਲ•ਾ ਪੱਧਰ 'ਤੇ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਸਿੰਗਲ ਵਿੰਡੋ ਕਮੇਟੀ ਕਾਰਜਸ਼ੀਲ ਹੈ, ਜਿਸ ਨੂੰ 10 ਕਰੋੜ ਤੱਕ ਦੇ ਪੂੰਜੀ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਸਮੁੱਚੀਆਂ ਪ੍ਰਵਾਨਗੀਆਂ ਦੇਣ ਦੇ ਅਧਿਕਾਰ ਦਿੱਤੇ ਗਏ ਹਨ। ਸ੍ਰੀ ਅਰੋੜਾ ਨੇ ਦੱਸਿਆ ਕਿ 'ਬਿਜ਼ਨਸ ਫਸਟ ਪੋਰਟਲ' 'ਤੇ ਉਦਯੋਗਪਤੀਆਂ ਵੱਲੋਂ ਕੀਤੇ ਜਾਣ ਵਾਲੇ ਪੂੰਜੀ ਨਿਵੇਸ਼ ਦੀ ਮੁਕ
ਸਰਵ ਭਾਰਤੀ ਸਵੱਛ ਸਰਵੇਖਣ-2018

ਸਰਵ ਭਾਰਤੀ ਸਵੱਛ ਸਰਵੇਖਣ-2018

Chandigarh, Latest News
ਚੰਡੀਗੜ•, 24 ਜੂਨ ਭਾਰਤ ਸਰਕਾਰ ਵੱਲੋਂ ਦੇਸ਼ ਭਰ ਦੇ 4203 ਸ਼ਹਿਰਾਂ ਦੇ ਕਰਵਾਏ ਗਏ ਸਵੱਛ ਸਰਵੇਖਣ-2018 ਵਿੱਚ ਪੰਜਾਬ ਨੇ ਵੱਡੀ ਪੁਲਾਂਘ ਪੁੱਟਦਿਆਂ ਉਤਰੀ ਜ਼ੋਨ ਦੇ ਸੂਬਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਵੱਲੋਂ ਬੀਤੀ ਸ਼ਾਮ ਇੰਦੌਰ ਵਿਖੇ ਕਰਵਾਏ ਸਮਾਗਮ ਵਿੱਚ ਸਵੱਛ ਸਰਵੇਖਣ ਵਿੱਚ ਮੋਹਰੀ ਰਹੇ ਪੰਜਾਬ ਨੂੰ ਸਨਮਾਨਤ ਕੀਤਾ ਗਿਆ। ਇਸ ਸਰਵੇਖਣ ਵਿੱਚ ਪੰਜਾਬ ਨੇ ਕੌਮੀ ਪੱਧਰ 'ਤੇ ਵੀ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਦਿਆਂ ਨੌਵਾਂ ਸਥਾਨ ਹਾਸਲ ਕੀਤਾ। ਸਵੱਛ ਸਰਵੇਖਣ ਵਿੱਚ ਪੰਜਾਬ ਗੁਆਂਢੀ ਸੂਬੇ ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਡੇ ਸੂਬਿਆਂ ਗੁਜਰਾਤ, ਤਾਮਿਲਨਾਢੂ, ਕਰਨਾਟਕਾ, ਕੇਰਲਾ ਤੇ ਉਤਰਾਖੰਡ ਸਮੇਤ ਹੋਰਨਾਂ ਸੂਬਿਆਂ ਨਾਲੋਂ ਅੱਗੇ ਰਿਹਾ। ਉਤਰੀ ਜ਼ੋਨ ਦੇ 1008 ਸ਼ਹਿਰਾਂ ਵਿੱਚੋਂ ਪੰਜਾਬ ਦੇ 42 ਸ਼ਹਿਰਾਂ ਨੇ ਉਤਰੀ ਜ਼ੋਨ ਦੇ ਪਹਿਲੇ 100 ਸ਼ਹਿਰਾਂ ਵਿੱਚ ਸਥਾਨ ਹਾਸਲ ਕਰ ਕੇ ਸਿੱਧ ਕੀਤਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਸਾਫ-ਸਫਾਈ ਤੇ ਸੈਨੀਟੇਸ਼ਨ ਖੇਤਰ ਵਿੱਚ ਵੱਡੀ ਤਬਦੀਲੀ ਆਈ ਅਤੇ ਪੰਜਾਬ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਨੇ ਜ਼ਿਕਰਯੋਗ ਮੱਲਾਂ ਮਾਰੀਆਂ। ਇੰਦੌਰ ਵਿਖੇ ਹੋਏ ਐਵਾਰਡ ਵੰਡ
ਮਿਸ਼ਨ ਤੰਦਰੁਸਤ ਪੰਜਾਬ: ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਨੇ ਆਪੋ-ਆਪਣੇ ਪਿੰਡਾਂ ਨੂੰ ‘ਖੁੱਲੇ ‘ਚ ਸੌਚ ਮੁਕਤ’ ਘੋਸ਼ਿਤ ਕੀਤਾ: ਰਜ਼ੀਆ ਸੁਲਤਾਨਾ

ਮਿਸ਼ਨ ਤੰਦਰੁਸਤ ਪੰਜਾਬ: ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਨੇ ਆਪੋ-ਆਪਣੇ ਪਿੰਡਾਂ ਨੂੰ ‘ਖੁੱਲੇ ‘ਚ ਸੌਚ ਮੁਕਤ’ ਘੋਸ਼ਿਤ ਕੀਤਾ: ਰਜ਼ੀਆ ਸੁਲਤਾਨਾ

Breaking News, Chandigarh
ਚੰਡੀਗੜ•, 24 ਜੂਨ: “ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਿੱਚ ਪੰਜਾਬ ਸੂਬਾ ਵਿਕਾਸ ਤੇ ਸਫਲਤਾ ਦੀਆਂ ਨਵੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਹੈ ਅਤੇ ਅਸੀਂ ਸੂਬੇ ਦੇ ਸਮੁੱਚੇ ਪੇਂਡੂ ਖੇਤਰ ਨੂੰ ਖੁੱਲ•ੇ ਵਿੱਚ ਸ਼ੌਚ ਕਰਨ ਤੋਂ ਮੁਕਤ ਕਰਵਾਉਣ ਵਿੱਚ ਸਫਲ ਹੋਏ ਹਾਂ, ਜੋ ਕਿ ਇੱਕ ਮਾਣਮੱਤੀ ਗੱਲ ਹੈ।” ਇਹ ਪ੍ਰਗਟਾਵਾ ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਕੀਤਾ। ਇਸ ਸਬੰਧੀ ਜਾਣਕਾਰੀ ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਪੰਜਾਬ ਦਾ ਜਲ ਸਪਲਾÎਈ ਤੇ ਸੈਨੀਟੇਸ਼ਨ ਵਿਭਾਗ ਲੋਕਾਂ ਨੂੰ ਸਵੱਛ ਤੇ ਪੀਣਯੋਗ ਪਾਣੀ ਮੁਹੱਈਆ ਕਰਵਾਉਣ, ਪੇਂਡੂ ਖੇਤਰਾਂ ਵਿੱਚ ਪਾਣੀ ਦੀ ਗੁਣਵੱਤਾ ਦਾ ਨਿਯਮਿਤ ਨਿਰੀਖਣ ਕਰਨ ਤੇ ਖੁੱਲੇ ਵਿੱਚ ਸ਼ੌਚ ਕਰਨ ਦੀ ਦਰ ਨੂੰ ਘਟਾਉਣ ਲਈ ਵਚਨਬੱਧ ਹੈ। ਉਨ•ਾਂ ਕਿਹਾ ਕਿ ਇਨਾਂ ਟੀਚਿਆਂ ਉੱਤੇ ਕੰਮ ਕਰਦਿਆਂ ਅਤੇ ਲੋਕਾਂ ਨੂੰ ਖੁੱਲੇ ਵਿੱਚ ਸ਼ੌਚ ਕਰਨ ਦੇ ਮਾਰੂ ਪ੍ਰਭਾਵਾਂ ਤੇ ਸਵੱਛ, ਸੁਰੱਖਿਅਤ ਸੈਨੀÎਟੇਸ਼ਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਵਿਭਾਗ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ•ਾਂ ਇਹ ਵੀ ਦੱਸਿਆ
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਈ.ਟੀ. ਦੀ ਯੋਗ ਵਰਤੋਂ ਲਈ ਮਿਲੇ 6 ਸਕਾਚ ਐਵਾਰਡ

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਆਈ.ਟੀ. ਦੀ ਯੋਗ ਵਰਤੋਂ ਲਈ ਮਿਲੇ 6 ਸਕਾਚ ਐਵਾਰਡ

Breaking News, Chandigarh
ਚੰਡੀਗਡ•, 24 ਜੂਨ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਸੂਚਨਾ ਤੇ ਤਕਨੀਕ (ਆਈ.ਟੀ.) ਦੀ ਯੋਗ ਤੇ ਸੁਚੱਜੀ ਵਰਤੋਂ ਕਰਨ ਲਈ ਸਕਾਚ ਗਰੁੱਪ ਵੱਲੋÎਂ ਸਿਲਵਰ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸਿਰਕੱਢ ਪਹਿਲਕਦਮੀਆਂ ਕਾਰਨ ਮਿਲਿਆ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਭਾਗ ਨੂੰ ਆਧੁਨਿਕ ਸਮੇਂ ਦਾ ਹਾਣੀ ਬਣਾਉਣਾ ਅਤੀ ਜ਼ਰੂਰੀ ਹੈ ਅਤੇ ਅੱਜ ਦੇ ਜ਼ਮਾਨੇ 'ਚ ਤਕਨੀਕ ਮੁੱਢਲੇ ਸਥਾਨ 'ਤੇ ਪਹੁੰਚ ਚੁੱਕੀ ਹੈ। ਵਿਭਾਗ ਦੀ ਨੋਡਲ ਅਧਿਕਾਰੀ ਡਾ. ਰੋਜ਼ੀ ਵੈਦ ਨੇ ਦੱਸਿਆ ਕਿ ਵਿਭਾਗ ਨੂੰ ਕੁੱਲ 6 ਐਵਾਰਡ ਆਈ.ਟੀ ਰਾਹੀਂ ਪ੍ਰਸ਼ਾਸਨ ਨੂੰ ਵਧੇਰੇ ਕੁਸ਼ਲਤਾ ਪ੍ਰਦਾਨ ਕਰਨ ਲਈ ਮਿਲੇ ਹਨ। ÎਿÂਹ ਐਵਾਰਡ ਈ-ਕੋਰÎਟ, ਸ਼ਾਮਲਾਤ ਪੋਰਟਲ ਤੇ ਮਹਾਤਮਾ ਗਾਂਧੀ ਸਰਬ ਵਿਕਾਸ ਯੋਜਨਾ ਆਦਿ ਦੇ ਸੁਚੱਜੇ ਕਾਰਜਾਂ ਬਦਲੇ ਪ੍ਰਾਪਤ ਹੋਏ ਹਨ। ਵਰਣਨਯੋਗ ਹੈ ਕਿ ਵਿਭਾਗ ਵਲੋਂ ਇਹ ਐਵਾਰਡ ਡਾ. ਰੋਜ਼ੀ ਵੈਦ ਨੇ ਨਵੀਂ ਦਿੱਲੀ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਾਪਤ ਕੀਤੇ। ਵਰਣਨਯੋਗ ਹੈ