best platform for news and views

Day: June 17, 2018

ਪੱਬਪਾ ਵਲੋਂ ਕਰਵਾਏ ਨੈਤਿਕਤਾ ਬਾਰੇ ਭਾਸ਼ਨ ਮੁਕਾਬਲੇ ਪੰਜਾਬੀ ਭਾਸ਼ਾ ਦੇ ਭਵਿੱਖ ਲਈ ਕਾਰਗਰ ਸਾਬਤ ਹੋਣਗੇ : ਮੈਂਬਰਾਂ ਵਲੋਂ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ

ਪੱਬਪਾ ਵਲੋਂ ਕਰਵਾਏ ਨੈਤਿਕਤਾ ਬਾਰੇ ਭਾਸ਼ਨ ਮੁਕਾਬਲੇ ਪੰਜਾਬੀ ਭਾਸ਼ਾ ਦੇ ਭਵਿੱਖ ਲਈ ਕਾਰਗਰ ਸਾਬਤ ਹੋਣਗੇ : ਮੈਂਬਰਾਂ ਵਲੋਂ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟ

Canada, Litrature, Punjabi, Punjabi Promotion
Malwa News Bureau ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੀ ਮੀਟਿੰਗ ਸੰਸਥਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸੰਸਥਾ ਦੇ ਸਾਰੇ ਮੈਂਬਰਾਂ ਨੇ ਪਿਛਲੇ ਦਿਨੀਂ ਕਰਵਾਏ ਗਏ ਨੈਤਿਕਤਾ ਬਾਰੇ ਭਾਸ਼ਨ ਮੁਕਾਬਲਿਆਂ ਦੀ ਸਫਲਤਾ ਲਈ ਖੁਸ਼ੀ ਪ੍ਰਗਟ ਕਰਦਿਆਂ ਪ੍ਰਬੰਧਾਂ ਤੋਂ ਤਸੱਲੀ ਪ੍ਰਗਟ ਕੀਤੀ। ਸਾਰੇ ਮੈਂਬਰਾਂ ਵਿਚ ਬਹੁਤ ਉਤਸ਼ਾਹ ਦੇਖਿਆ ਗਿਆ ਅਤੇ ਅੱਗੇ ਤੋਂ ਹਰ ਸਾਲ ਭਾਸ਼ਨ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਜਾ ਸਕੇ। ਪੱਬਪਾ ਦੇ ਸਕੱਤਰ ਸੰਤੋਖ ਸਿੰਘ ਸੰਧੂ ਦੇ ਘਰ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਮੈਂਬਰਾਂ ਅਤੇ ਆਹੁਦੇਦਾਰਾਂ ਨੇ ਭਾਸ਼ਨ ਮੁਕਾਬਲਿਆਂ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਸੰਸਥਾ ਦੇ ਵੋਮੈਨ ਵਿੰਗ ਦੀ ਪ੍ਰਧਾਨ ਡਾ. ਰਮਨੀ ਬਤਰਾ ਨੇ ਦੱਸਿਆ ਕਿ ਇਨ੍ਹਾਂ ਭਾਸ਼ਨ ਮੁਕਾਬਲਿਆਂ ਪ੍ਰਤੀ ਜਿਥੇ ਸਾਰੇ ਹੀ ਮੈਂਬਰਾਂ ਨੇ ਆਪਣੀਆਂ ਡਿਊਟੀਆਂ ਬਹੁਤ ਹੀ ਜੁੰਮੇਵਾਰੀ ਨਾਲ ਨਿਭਾਈਆਂ, ਉਥੇ ਬੱਚਿਆਂ ਅਤੇ ਮਾਪਿਆਂ ਵਿਚ ਵੀ ਬਹੁਤ ਉਤਸ਼ਾਹ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਹੀ ਸਮੇਂ 'ਤੇ ਸ਼ੁਰ