best platform for news and views

Day: June 4, 2018

10 ਜੂਨ ਦੇ ਭਾਸ਼ਨ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ

10 ਜੂਨ ਦੇ ਭਾਸ਼ਨ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ

Canada, malwa news, Punjabi, Punjabi Promotion
Malwa News Bureau ਟੋਰਾਂਟੋ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ (ਪੁੱਬਪਾ) ਅਤੇ ਓਂਟਾਰੀਓ ਫਰੈਂਡਜ਼ ਕਲੱਬ ਵਲੋਂ ਨੈਤਿਕਤਾ ਵਿਸ਼ੇ 'ਤੇ ਭਾਸ਼ਨ ਮੁਕਾਬਲੇ 10 ਜੂਨ 2018 ਐਤਵਾਰ ਨੂੰ ਸ਼ਾਮ 2 ਵਜੇ ਤੋਂ 5 ਵਜੇ ਤੱਕ ਕਰਵਾਏ ਜਾ ਰਹੇ ਹਨ। ਭਾਸ਼ਨ ਮੁਕਾਬਲਿਆਂ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ। ਇਨ੍ਹਾਂ ਮੁਕਾਬਲਿਆਂ ਨੂੰ ਪੰਜ ਗੁੱਟਾਂ ਵਿਚ ਵੰਡਿਆ ਗਿਆ ਹੈ। ਜਿਨ੍ਹਾਂ ਵਿਚ ਉਮਰ ਦੇ ਹਿਸਾਬ ਨਾਲ 9 ਸਾਲ ਤੱਕ ਦੇ ਬੱਚੇ, 11 ਸਾਲ ਤੱਕ ਦੇ ਬੱਚੇ, 14 ਸਾਲ ਤੱਕ ਦੇ ਬੱਚੇ, 18 ਸਾਲ ਤੱਕ ਦੇ ਬੱਚੇ ਅਤੇ 25 ਸਾਲ ਤੱਕ ਦੇ ਨੌਜਵਾਨ ਸ਼ਾਮਲ ਹਨ। ਭਾਸ਼ਨ ਮੁਕਾਬਲਿਆਂ ਦੇ ਮੁੱਖ ਪ੍ਰਬੰਧਕ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਬੁਲਾਰਿਆਂ ਨੂੰ ਸਰਟੀਫਿਕੇਟ ਅਤੇ ਹਰ ਗਰੁੱਪ ਦੇ ਪਹਿਲੇ, ਦੂਜੇ ਅਤੇ ਤੀਜੇ ਦਰਜੇ 'ਤੇ ਆਉਣ ਵਾਲੇ ਜੇਤੂਆਂ ਨੂੰ ਇਨਾਮ ਅਤੇ ਸਨਮਾਨ ਚਿੰਨ ਦਿੱਤੇ ਜਾਣਗੇ। ਇਸ ਮੁਕਾਬਲੇ ਲਈ ਪ੍ਰਬੰਧਕੀ ਟੀਮ ਦੇ ਕੁਆਰਡੀਨੇਟਰ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਬੱਚਿਆਂ ਦੇ ਨਾਲ ਨਾਲ ਮਾਂ ਬਾਪ ਵਿਚ ਵੀ ਭਾਰੀ ਉਤਸ਼ਾਹ ਹੈ। ਪੰਜਾਬੀ ਭਾਈਚਾਰੇ ਵਲੋਂ ਦਿਲਚਸਪੀ ਲਈ ਜਾ ਰਹੀ ਹੈ। ਭਾਸ਼ਨ ਮੁਕਾਬਲੇ