best platform for news and views

Month: May 2018

ਟੀ.ਬੀ ਦੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਨੌਜਵਾਨ ਦਾ ਕੌਣ ਬਣੇਗਾ ਸਹਾਰਾ ?

ਟੀ.ਬੀ ਦੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਨੌਜਵਾਨ ਦਾ ਕੌਣ ਬਣੇਗਾ ਸਹਾਰਾ ?

General News, Tarantaran
ਭਿੱਖੀਵਿੰਡ 31 ਮਈ (ਹਰਜਿੰਦਰ ਸਿੰਘ ਗੋਲ੍ਹਣ)-‘ਦੇਣੇ ਵਾਲੇ ਕਿਸੀ ਕੋ ਗਰੀਬੀ ਨਾ ਦੇ, ਦੇ-ਦੇ ਮੌਤ ਮਗਰ ਬਦਨਸੀਬੀ ਨਾ ਦੇ’। ਇਹ ਸ਼ਬਦ ਹਨ ਟੀ.ਬੀ ਦੀ ਨਾਮੁਰਾਦ ਬੀਮਾਰੀ ਤੋਂ ਪੀੜ੍ਹਤ ਨੌਜਵਾਨ ਸੁਖਬੀਰ ਸਿੰਘ (19) ਦੇ ਦੁਖੀ ਪਿਤਾ ਮੁਖਤਾਰ ਸਿੰਘ ਦੇ, ਜਿਸ ਨੇ ਦੁਖੀ ਮਨ ਨਾਲ ਆਪਣੀ ਵਿੱਥਿਆ ਦੱਸਦਿਆਂ ਕਿਹਾ ਕਿ ਮੈਂ ਚਾਹ ਦੀ ਰੇਹੜੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹਾਂ ਤੇ ਮੇਰਾ ਨੌਜਵਾਨ ਲੜਕਾ ਸੁਖਬੀਰ ਸਿੰਘ ਵੀ ਮੇਰੇ ਨਾਲ ਕੰਮ ‘ਚ ਹੱਥ ਵਟਾਉਦਾ ਸੀ ਤੇ ਕੁਝ ਮਹੀਨੇ ਪਹਿਲਾਂ ਟੀ.ਬੀ ਦੀ ਨਾਮੁਰਾਦ ਬੀਮਾਰੀ ਨਾਲ ਪੀੜ੍ਹਤ ਹੋਣ ‘ਤੇ ਉਸਨੂੰ ਸਰਕਾਰੀ ਟੀ.ਬੀ ਹਸਪਤਾਲ ਅੰਮ੍ਰਿਤਸਰ ਤੋਂ ਇਲਾਜ ਕਰਵਾਉਣ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਇਆ, ਪਰ ਮੇਰੇ ਲੜਕੇ ਸੁਖਬੀਰ ਸਿੰਘ ਦੇ ਤੰਦਰੁਸਤ ਹੋਣ ਦੀ ਬਜਾਏ ਇਲਾਜ ਦੌਰਾਨ ਫੇਫੜਾ ਖਰਾਬ ਹੋ ਗਿਆ, ਜਿਸ ‘ਤੇ ਮੈਂ ਆਪਣੀ ਹੈਸੀਅਤ ਤੋਂ ਵੱਧ ਖਰਚ ਕਰ ਚੁੱਕਾ ਹਾਂ। ਮੁਖਤਾਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਨੇ ਸਾਨੂੰ ਜਵਾਬ ਦਿੰਦਿਆਂ ਕਿਹਾ ਕਿ ਹੁਣ ਤੁਹਾਡੇ ਲੜਕੇ ਦਾ ਇਲਾਜ ਪੀ.ਜੀ.ਆਈ ਚੰਡੀਗੜ੍ਹ ਤੋਂ
ਮੋਟਰਸਾਈਕਲ ਰੇਹੜੀ ’ਚ ਵੱਜਿਆ: ਇੱਕ ਜ਼ਖ਼ਮੀ

ਮੋਟਰਸਾਈਕਲ ਰੇਹੜੀ ’ਚ ਵੱਜਿਆ: ਇੱਕ ਜ਼ਖ਼ਮੀ

General News, Sangrur
ਬਲਵਿੰਦਰ ਸਿੰਘ ਸਰਾਂ ਲਹਿਰਾਗਾਗਾ, ਪਿੰਡ ਚੂੜਲ ਕਲਾਂ ’ਚ ਇੱਕ ਮੋਟਰਸਾਈਕਲ ਸਵਾਰ ਵੱਲੋਂ ਰੇਹੜੀ ’ਚ ਟੱਕਰ ਮਾਰਨ ਕਰਕੇ ਜ਼ਖ਼ਮੀ ਕਰ ਦਿੱਤਾ, ਜਿਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਕਰਵਾਇਆ ਗਿਆ। ਪੁਲੀਸ ਚੌਕੀ ਚੋਟੀਆਂ ਦੇ ਇੰਚਾਰਜ ਸੁਰਜਨ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਕ੍ਰਿਸ਼ਨ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਚੂੜਲ ਕਲਾਂ ’ਚ ਆਪਣਾ ਕੰਮ ਖਤਮ ਕਰਕੇ ਆਪਣੀ ਰੇਹੜੀ ਸਰਕਾਰੀ ਨਰਸਰੀ ’ਚ ਖੜ੍ਹੀ ਕਰਨ ਜਾ ਰਿਹਾ ਸੀ ਕਿ ਹਰਪਾਲ ਸਿੰਘ ਵਾਸੀ ਚੂੜਲ ਖੁਰਦ ਨੇ ਆਪਣਾ ਮੋਟਰਸਾਈਕਲ (ਪੀਬੀ 13 ਏਐਲ 3719) ਲਾਹਪ੍ਰਵਾਹੀ ਨਾਲ ਰੇਹੜੀ ’ਚ ਮਾਰਿਆਂ ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨ ’ਤੇ ਹਰਪਾਲ ਸਿੰਘ ਖ਼ਿਲਾਫ਼ ਧਾਰਾ 229,337 ਆਈਪੀਸੀ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤੈਰਾਕੀ ਵਿਚ ਮੈਡਲ ਲਿਆ

ਤੈਰਾਕੀ ਵਿਚ ਮੈਡਲ ਲਿਆ

Local News, Sangrur
ਸੁਨਾਮ,  ( ਬਲਵਿੰਦਰ ਸਿੰਘ ਸਰਾਂ )ਸਥਾਨਕ ਦਿੱੱਲੀ ਪਬਲਿਕ ਸਕੂਲ ਸੰਗਰੂਰ ਦੇ ਵਿਦਿਆਰਥੀ ਅਵਰਤ ਸਿੰਘ s/o ਅਵਤਾਰ ਸਿੰਘ ਨੇ ਫਿਰੋਜ਼ਪੁਰ ਵਿਖੇ ਹੋਈ 32ਵੀਂ ਸਬ ਜੂਨੀਅਰ ਤੈਰਾਕੀ ਪ੍ਤੀਯੋਗਿਤਾ ਵਿਚ ਬਰਾਂਉਨ ਮੈਡਲ ਜਿੱਤਿਆ , ਤੀਸਰੀ ਕਲਾਸ ਦੇ ਵਿਦਿਆਰਥੀ ਅਵਰਤ ਸਿੰਘ ਨੇ 4* 50 ਮੀਟਰ ਰਿਲੇ ਤੈਰਾਕੀ ਵਿਚ ਪੂਰੇ ਪੰਜਾਬ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਸੰਗਰੂਰ ਜਿਲ੍ਹੇ ਦੇ ਨਾਲ ਨਾਲ ਆਪਣੇ ਸਕੂਲ ਦਿੱਲੀ ਪਬਲਿਕ ਸਕੂਲ ਸੰਗਰੂਰ ਦਾ ਨਾਮ ਰੋਸ਼ਨ ਕੀਤਾ , ਇਹ ਵਿਦਿਆਰਥੀ ਜੋ ਕਿ ਬਹੁਤ ਹੀ ਇਕਾਗਰਤਾ ਨਾਲ ਤੈਰਾਕੀ ਦੀ ਪੈ੍ਕਟਿਸ ਕਰ ਰਿਹਾ ਹੈ ਦਾ ਸਕੂਲ ਵਿਚ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ , ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਪੂਨਮ ਸੂਦ , ਡਾਇਰੈਕਟਰ ਸੀ੍ ਜੇ.ਐਸ .ਯੁਹਾਨਾ, ਤੈਰਾਕੀ ਕੋਚ ਮਿਸਟਰ ਇਸ਼ਾਨ ਅਤੇ ਖੇਡ ਵਿਭਾਗ ਦੇ ਮੁਖੀ ਮਨਦੀਪ ਸਿੰਘ ਹਾਜਰ ਸਨ , ਸਾਰੀਆਂ ਨੇ ਇਸ ਵਿਦਿਆਰਥੀ ਨੂੰ ਸ਼ੁਭ ਕਾਂਮਨਾਵਾਂ ਦਿੱਤੀਆਂ ਅਤੇ ਇਸਦੇ ਉਜਵਲ ਭਵਿੱਖ ਲਈ ਕਾਂਮਨਾਵਾਂ ਕੀਤੀਆਂ…ਅਵਰਤ ਜੋ ਕਿ ਸੁਨਾਮ ਦੇ ਤੈਰਾਕੀ ਕੂੰਡ ਵਿਚ ਵੀ ਪੈ੍ਕਟਿਸ ਕਰਦਾ ਹੈ ਅਤੇ ਕੋਚ ਪਰਮਿੰਦਰ
ਦਿੱਲੀ ਪਬਲਿਕ ਸਕੂਲ ਦਾ ਨਤੀਜਾ ਰਿਹਾ 100ਪ੍ਤੀਸ਼ਤ

ਦਿੱਲੀ ਪਬਲਿਕ ਸਕੂਲ ਦਾ ਨਤੀਜਾ ਰਿਹਾ 100ਪ੍ਤੀਸ਼ਤ

Local News, Sangrur
ਸੁਨਾਮ, (ਬਲਵਿੰਦਰ ਸਿੰਘ ਸਰਾਂ )ਸਥਾਨਕ ਦਿੱਲੀ ਪਬਲਿਕ ਸਕੂਲ ਸੰਗਰੂਰ ਦਾ ਦਸਵੀਂ ਕਲਾਸ ਸੀ.ਬੀ.ਐਸ.ਈ ਦਾ ਨਤੀਜਾ 100 ਪ੍ਤੀਸ਼ਤ ਆਉਣ ਤੇ ਸਕੂਲ ਵਿਚ ਖੁਸ਼ੀ ਦਾ ਮਾਹੋਲ ਪਾਇਆ ਗਿਆ ਸਕੂਲ ਦਾ 100 ਪ੍ਤੀਸ਼ਤ ਨਤੀਜਾ ਆਉਣ ਤੇ ਸਕੂਲ ਦੇ ਚੇਅਰਮੈਨ ਡਾਕਟਰ ਰਵੀਸ਼ੇਰ ਸਿੰਘ ਤੂਰ , ਪਿ੍ੰਸੀਪਲ ਮੈਡਮ ਪੂਨਮ ਸੂਦ ਅਤੇ ਡਾਇਰੈਕਟਰ ਸੀ੍ ਜੇ.ਐਸ .ਯੁਹਾਨਾ ਨੇ ਸਾਰੇ ਹੀ ਵਿਦਿਆਰਥੀਆਂ ਅਤੇ ਉਹਨਾ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ
ਲੁਟੇਰਿਆਂ ਦੇ ਹਮਲੇ ਕਾਰਨ ਸਕੂਟੀ ਸਵਾਰ ਦੋ ਅਧਿਆਪਕਾਵਾਂ ਜ਼ਖ਼ਮੀ

ਲੁਟੇਰਿਆਂ ਦੇ ਹਮਲੇ ਕਾਰਨ ਸਕੂਟੀ ਸਵਾਰ ਦੋ ਅਧਿਆਪਕਾਵਾਂ ਜ਼ਖ਼ਮੀ

Crime, Sangrur
ਬਲਵਿੰਦਰ ਸਿੰਘ ਸਰਾਂ ਸੰਗਰੂਰ, ਸੰਗਰੂਰ ਸਿਵਲ ਹਸਪਤਾਲ ’ਚ ਜ਼ਖ਼ਮੀ ਅਧਿਆਪਕਾਵਾਂ ਦਾ ਇਲਾਜ ਕਰ ਰਹੇ ਡਾਕਟਰ। ਇਥੇ ਗੁਰਦੁਆਰਾ ਨਾਨਕਿਆਣਾ ਸਾਹਿਬ ਰੋਡ ’ਤੇ ਏਕਤਾ ਵਿਹਾਰ ਕਲੋਨੀ ਨਜ਼ਦੀਕ ਸਕੂਲੋਂ ਛੁੱਟੀ ਮਗਰੋਂ ਸਕੂਟੀ ’ਤੇ ਵਾਪਸ ਪਰਤ ਰਹੀਆਂ ਦੋ ਮਹਿਲਾ ਅਧਿਆਪਕਾਵਾਂ ਕੋਲੋਂ ਦੋ ਅਣਪਛਾਤੇ ਲੁਟੇਰੇ ਜਿਥੇ ਝਪਟ ਮਾਰ ਕੇ ਪਰਸ ਖੋਹ ਕੇ ਫ਼ਰਾਰ ਹੋ ਗਏ, ਉਥੇ ਝਪਟ ਦੌਰਾਨ ਹਾਦਸੇ ਦਾ ਸ਼ਿਕਾਰ ਹੋਈਆਂ ਦੋਵੇਂ ਅਧਿਆਪਕਾਵਾਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਪਿਛਲੇ ਕਰੀਬ ਪੰਦਰਾਂ ਦਿਨਾਂ ਦੌਰਾਨ ਸ਼ਹਿਰ ’ਚ ਇਹ ਤੀਜੀ ਘਟਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਿਆ ਦਰਸ਼ਨੀ ਵਾਸੀ ਆਫ਼ੀਸਰ ਕਲੋਨੀ ਸੰਗਰੂਰ ਤੇ ਪਰਮਿੰਦਰ ਕੌਰ ਵਾਸੀ ਉਪਲੀ ਰੋਡ ਸੰਗਰੂਰ, ਸਰਕਾਰੀ ਪ੍ਰਾਇਮਰੀ ਸਕੂਲ ਫਤਹਿਗੜ੍ਹ ਭਾਦਸੋਂ ’ਚ ਈਟੀਟੀ ਅਧਿਆਪਕ ਹਨ। ਅੱਜ ਸਕੂਲੋਂ ਛੁੱਟੀ ਮਗਰੋਂ ਦੋਵੇਂ ਸਕੂਟੀ ’ਤੇ ਵਾਇਆ ਭਲਵਾਨ ਹੋ ਕੇ ਵਾਪਸ ਪਰਤ ਰਹੀਆਂ ਸਨ। ਪ੍ਰਿਆ ਦਰਸ਼ਨੀ ਸਕੂਟੀ ਚਲਾ ਰਹੀ ਸੀ ਜਦੋਂ ਪਰਮਿੰਦਰ ਪਿੱਛੇ ਬੈਠੀ ਸੀ। ਜਿਵੇਂ ਹੀ ਕਰੀਬ ਢਾਈ ਵਜੇ ਇਹ ਗੁਰਦੁਆਰਾ ਨਾਨਕਿਆਣਾ ਸ
ਲੌਂਗੋਵਾਲ ਦੀ ਬਦਲੀ ਰੱਦ ਕਰਵਾਉਣ ਲਈ ਵਫ਼ਦ ਕੈਬਨਿਟ ਮੰਤਰੀ ਨੂੰ ਮਿਲਿਆ

ਲੌਂਗੋਵਾਲ ਦੀ ਬਦਲੀ ਰੱਦ ਕਰਵਾਉਣ ਲਈ ਵਫ਼ਦ ਕੈਬਨਿਟ ਮੰਤਰੀ ਨੂੰ ਮਿਲਿਆ

General News, Sangrur
ਬਲਵਿੰਦਰ ਸਿੰਘ ਸਰਾਂ ਸੰਗਰੂਰ, ਜ਼ਿਲ੍ਹਾ ਸੰਗਰੂਰ ਦੀਆਂ ਜਨਤਕ, ਜਮਹੂਰੀ ਅਤੇ ਇਨਕਲਾਬੀ ਜਥੇਬੰਦੀਆਂ ਦੀ ਮੀਟਿੰਗ ਨੈਣਾ ਦੇਵੀ ਮੰਦਿਰ ਵਿੱਚ ਹੋਈ ਜਿਸ ਵਿੱਚ ਅਧਿਆਪਕ ਅਤੇ ਲੋਕ ਆਗੂ ਬਲਬੀਰ ਲੌਂਗੋਵਾਲ ਦੀ ਕੀਤੀ ਗਈ ਬਦਲੀ ਨੂੰ ਗੈਰ ਜਮਹੂਰੀ, ਗੈਰ ਸੰਵਿਧਾਨਿਕ ਅਤੇ ਬਦਲਾ ਲਊ ਕਾਰਵਾਈ ਗਰਦਾਨਿਆਂ। ਵੱਖੋ-ਵੱਖ ਆਗੂਆਂ ਨੇ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਅਧਿਆਪਕ ਸਾਂਝੇ ਮੋਰਚੇ ਅਧੀਨ ਆਪਣੀਆਂ ਜਾਇਜ਼ ਮੰਗਾਂ ਮਨਾਉਣ ਲਈ ਸੰਘਰਸ਼ ਕਰ ਰਹੇ ਹਨ। ਬਲਬੀਰ ਲੌਂਗੋਵਾਲ ਸਾਂਝੇ ਮੋਰਚੇ ਦੇ ਮੋਹਰੀ ਆਗੂਆਂ ਵਿੱਚ ਸ਼ਾਮਲ ਹਨ। ਮੀਟਿੰਗ ਮਗਰੋਂ ਜਥੇਬੰਦੀਆਂ ਦੇ ਆਗੂ ਜਮਹੂਰੀ ਅਧਿਕਾਰ ਸਭਾ ਦੇ ਨਾਮਦੇਵ ਭੂਟਾਲ, ਡੀਟੀਐਫ਼ ਦੇ ਕੁਲਦੀਪ ਸਿੰਘ, ਕਿਸਾਨ ਮੋਰਚੇ ਦੇ ਭੁਪਿੰਦਰ ਲੌਂਗੋਵਾਲ, ਮਨਧੀਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਨਛੱਤਰ ਸਿੰਘ ਝਨੇੜੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮਨਪ੍ਰੀਤ ਭੱਟੀਵਾਲ ਆਦਿ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵਫ਼ਦ ਦੇ ਰੂਪ ਵਿੱਚ ਇਸ ਗ਼ੈਰ ਜਮਹੂਰੀ ਤਰੀਕੇ ਨਾਲ ਕੀਤੀ ਗਈ ਬਦਲੀ ਨੂੰ ਰੱਦ ਕਰਵਾਉਣ ਲਈ ਮਿਲਿਆ
ਹੁਣ ਹਰ ਰੋਜ਼ ਸਿਹਤ ਕੇਂਦਰਾਂ ਤੇ ਹੋਵੇਗਾ ਐਮ ਆਰ ਟੀਕਾਕਰਨ: ਸਿਵਲ ਸਰਜਨ 

ਹੁਣ ਹਰ ਰੋਜ਼ ਸਿਹਤ ਕੇਂਦਰਾਂ ਤੇ ਹੋਵੇਗਾ ਐਮ ਆਰ ਟੀਕਾਕਰਨ: ਸਿਵਲ ਸਰਜਨ 

General News, Moga
ਮੋਗਾ, 31 ਮਈ : ਖ਼ਸਰਾ (ਮੀਜ਼ਲਜ਼) ਅਤੇ ਹਲਕਾ ਖ਼ਸਰਾ ਜਾਂ ਜਰਮਨ ਖ਼ਸਰਾ (ਰੁਬੈਲਾ) ਨੂੰ ਜੜੋ ਖ਼ਤਮ ਕਰਨ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ  ਜਿਲਾ ਅੰਦਰ ਵੱਖ ਵੱਖ ਸਕੂਲਾਂ ਵਿੱਚ ਖਸਰਾ ਤੇ ਰੂਬੇਲਾ ਟੀਕਾਕਰਨ ਸਬੰਧੀ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਟੀਕੇ ਲਗਾਏ ਗਏ ਹਨ । ਜਿਸ ਦੌਰਾਨ ਬਹੁਤ ਸਾਰੇ  ਸਕੂਲਾਂ ਵਿੱਚ ਛੁਟੀਆ ਹੋਣ ਕਰਕੇ ਬਹੁਤ ਸਾਰੇ ਬੱਚਿਆ ਦੇ ਐਮ ਆਰ ਟੀਕਾਕਰਨ ਤੋ ਵਾਝੇ ਰਹਿ ਗਏ ਹਨ ਹੁਣ ਇਨ•ਾ ਬੱਚਿਆ ਦੇ ਟੀਕਾਕਰਨ ਜਿਲੇ ਅੰਦਰ ਨੇੜਲੇ ਸਿਹਤ ਕੇਦਰਾਂ ਵਿੱਚ ਹਰ  ਰੋਜ਼ ਲੱਗਣਗੇ ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਕਿਹਾ ਕਿ ਜਿਲਾ ਸਿਹਤ ਵਿਭਾਗ ਵੱਲੋ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਬੱਚੇ ਟੀਕਾਕਰਨ ਤੋ ਰਹਿ ਗਏ ਹਨ ਉਨ•ਾ ਦੇ ਟੀਕਾਕਰਨ ਜਰੂਰ ਕਰਵਾਉਣ ਅਤੇ ਇਕ ਜਿਮੇਵਾਰ ਨਾਗਰਿਕ ਅਤੇ ਜਿਮੇਵਾਰ ਮਾਪੇ ਹੋਣ ਦੇ ਨਾਤੇ ਨੇੜੇਲੇ ਸਰਕਾਰੀ ਸਿਹਤ ਕੇਂਦਰਾ ਵਿੱਚ ਆਪਣੇ ਬੱਚਿਆ ਨੂੰ ਟੀਕਾਕਰਨ ਜਰੂਰ ਕਰਵਾਉਣ ਅਤੇ ਇਸ ਮੁਹਿੰਮ ਦੇ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਵੀ ਆਪਣਾ ਮੋਰਹੀ ਰੋਲ ਨਿਭਾਉਣ ਦੀ ਅਪੀਲ ਕੀਤੀ। ਡਾ ਜੈਨ ਨੇ ਦੱਸਿਆ ਕਿ  ਕਿਹਾ ਕਿ
ਸ਼ਾਹਕੋਟ ਵਿਚ ਕੈਪਟਨ ਸਰਕਾਰ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਲੋਕਪੱਖੀ ਨੀਤੀਆਂ ਦੀ ਜਿੱਤ-ਤ੍ਰਿਪਤ ਬਾਜਵਾ

ਸ਼ਾਹਕੋਟ ਵਿਚ ਕੈਪਟਨ ਸਰਕਾਰ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਲੋਕਪੱਖੀ ਨੀਤੀਆਂ ਦੀ ਜਿੱਤ-ਤ੍ਰਿਪਤ ਬਾਜਵਾ

Chandigarh, General News
ਚੰਡੀਗੜ੍ਹ, ੩੧ ਮਈ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਦੀ ਹੋਈ ਹੂੰਝਾਫੇਰ ਜਿੱਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਲੋਕਪੱਖੀ ਨੀਤੀਆਂ ਦੀ ਜਿੱਤ ਦਸਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ  ਤੀਜੀ ਲੱਕ ਤੋੜਵੀਂ ਹਾਰ ਦੇ ਕੇ ਸੁਖਬੀਰ ਬਾਦਲ-ਬਿਕਰਮ ਮਜੀਠੀਆ ਦੀ ਲੀਡਰਸ਼ਿਪ ਨੂੰ ਪੂਰੀ ਤਰਾਂ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਚੋਣ ਨੇ ਆਮ ਆਦਮੀ ਪਾਰਟੀ ਦਾ ਵੀ ਸੂਬੇ ਵਿਚੋਂ ਪੂਰੀ ਤਰਾਂ ਭੋਗ ਪਾ ਦਿੱਤਾ ਹੈ ਅਤੇ ਇਸ ਪਾਰਟੀ ਦੇ ਆਗੂਆਂ ਨੂੰ ਹੁਣ ਸਰਕਾਰ ਦੀ ਨੁਕਤਾਚੀਨੀ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਰਹਿ ਗਿਆ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਚੋਣ ਪੰਜਾਬ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਉੱਤੇ ਲੜੀ ਸੀ ਅਤੇ ਇਸ ਦੇ ਨਤੀਜੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ''ਮਿੱਤਰਾਂ ਦਾ ਨਾਂ ਚੱਲਣ'' ਦੀ ਕਹਾਵਤ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ
ਕੈਪਟਨ ਅਮਰਿੰਦਰ ਸਿੰਘ ਨੂੰ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਉਪ ਚੋਣ ਜਿੱਤਣ ਤੇ ਵਧਾਈ

ਕੈਪਟਨ ਅਮਰਿੰਦਰ ਸਿੰਘ ਨੂੰ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਉਪ ਚੋਣ ਜਿੱਤਣ ਤੇ ਵਧਾਈ

Chandigarh, General News
ਚੰਡੀਗੜ, 31 ਮਈ……   ਹਕੂਮਤ ਦੀ ਨੀਤੀਆਂ ਦੀ ਜਿੱਤ ਨਹੀਂ ਇਹ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਜੋ ਆਪਣੇ ਅਧਿਕਾਰਾਂ ਤੋਂ ਅਣਜਾਣ ਹਨ,ਉਹਨਾਂ ਦੇ ਇਲਾਕਿਆਂ ਖਾਸਕਰ ਸਾਹਕੋਟ ਉਪ ਚੋਣ ਵਿੱਚ ਸੱਤਾ ਦੇ ਵਪਾਰੀਆਂ ਨੇ ਝੂੰਡਾਂ ਵਿੱਚ  ਜਾਕੇ ਭੋਲੇ ਭਾਲੇ ਵੋਟਰਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਕਰਕ ਰਾਜਨੀਤਕ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਉਤੇ ਹੋ ਰਹੇ ਅਨਿਆਂ, ਅੱਤਿਆਚਾਰ,ਕਤਲ, ਬਲਾਤਕਾਰ, ਭਲਾਈ ਸਕੀਮਾਂ ਖਾਸ ਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਆਦਿ ਨੂੰ ਨਜਰ ਅੰਦਾਜ਼ ਕਰਨ ਦੇ ਹੱਕ ਵਿੱਚ ਫਤਵਾ ਹਾਸਿਲ ਕਰਨ ਲਈ ਕੈਪਟਨ ਸਰਕਾਰ ਨੂੰ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਵਧਾਈ ਦਿੱਤੀ। ਸ੍ਰ ਕੈਂਥ ਨੇ ਦੱਸਿਆ ਕਿ ਸਿਆਸਤ ਵਿੱਚ ਮਨੀ,ਮਾਫੀਆ ਅਤੇ ਮੀਡੀਆ ਦਾ ਇਸਤੇਮਾਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਉਹਨਾਂ ਅੱਗੇ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਦੀਆਂ ਇੱਕ ਲੱਖ ਤੋਂ ਵੱਧ ਵੋਟਰਾਂ ਦੀ ਗਿਣਤੀ ਸਾਹਕੋਟ ਵਿੱਚ ਹੁੰਦੀਆਂ ਹੋਇਆ ਅਪਣੇ ਨਾਲ ਹੋ ਰਹੇ ਵਿਤਕਰੇ ਨੂੰ ਬਰਦਾਸ਼ਤ ਕਰਨ ਦੀ ਹਾਜ਼ਾਰਾਂ ਸਾਲਾਂ ਪੁਰਾਣੀ ਰਿਵਾਇਤ ਨੂੰ ਕਾਇਮ ਰੱਖ
ਹਾਰ ਦੇ ਕਾਰਨਾਂ ਦਾ ਚਿੰਤਨ-ਮੰਥਨ ਕਰੇਗੀ ‘ਆਪ’-. ਡਾ. ਬਲਬੀਰ ਸਿੰਘ

ਹਾਰ ਦੇ ਕਾਰਨਾਂ ਦਾ ਚਿੰਤਨ-ਮੰਥਨ ਕਰੇਗੀ ‘ਆਪ’-. ਡਾ. ਬਲਬੀਰ ਸਿੰਘ

Chandigarh, General News
ਚੰਡੀਗੜ੍ਹ, 31 ਮਈ 2018 ਆਮ ਆਦਮੀ ਪਾਰਟੀ (ਆਪ) ਪੰਜਾਬ ਸ਼ਾਹਕੋਟ ਜ਼ਿਮਨੀ ਚੋਣ ਦੇ ਨਿਰਾਸ਼ਾਜਨਕ ਨਤੀਜੇ ਉੱਤੇ ਮੰਥਨ ਕਰੇਗੀ। 'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਰ ਦੇ ਕਾਰਨਾਂ ਦਾ ਵਿਸਥਾਰ ਸਹਿਤ ਚਿੰਤਨ-ਮੰਥਨ ਕੀਤਾ ਜਾਵੇਗਾ। ਹਰ ਕਮੀ-ਪੇਸ਼ੀ ਨੂੰ ਦੂਰ ਕੀਤਾ ਜਾਵੇਗਾ। ਦਰਪੇਸ਼ ਚੁਣੋਤੀਆਂ ਨਾਲ ਯੋਜਨਾਬੱਧ ਤਰੀਕੇ ਨਾਲ ਨਿਪਟਿਆ ਜਾਵੇਗਾ। ਸ਼ਾਹਕੋਟ ਹਲਕੇ ਦੇ ਹਰ ਬੂਥ 'ਤੇ ਪਾਰਟੀ ਨੂੰ ਫਿਰ ਤੋਂ ਮਜ਼ਬੂਤ ਕਰਨ ਲਈ ਸਮਾਂਬੱਧ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ ਹੀ ਡਾ. ਬਲਬੀਰ ਸਿੰਘ ਨੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੂੰ ਜਿੱਤ ਦੀਆਂ ਵਧਾਈਆਂ ਦਿੰਦੇ ਹੋਏ ਉਮੀਦ ਜਤਾਈ ਕਿ ਉਹ ਅਣਗਿਣਤ ਸਮੱਸਿਆਵਾਂ ਨਾਲ ਜੂਝ ਰਹੇ ਸ਼ਾਹਕੋਟ ਹਲਕੇ ਦੀ ਨੁਹਾਰ ਬਦਲਣਗੇ ਅਤੇ ਲੋਕਾਂ ਨਾਲ ਕੀਤੇ ਇੱਕ-ਇੱਕ ਵਾਅਦੇ 'ਤੇ ਖਰਾ ਉੱਤਰਨਗੇ। ਡਾ. ਬਲਬੀਰ ਸਿੰਘ ਨੇ ਪਾਰਟੀ ਉਮੀਦਵਾਰ ਰਤਨ ਸਿੰਘ ਕਾਕੜਕਲਾਂ ਸਮੇਤ ਸ਼ਾਹਕੋਟ ਹਲਕੇ ਦੇ ਉਨ੍ਹਾਂ ਸਾਰੇ ਵੋਟਰਾਂ ਅਤੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ, ਜਿੰਨਾ ਚੁਣੌਤੀ ਪੂਰਵਕ ਹਾਲਾਤ 'ਚ ਪਾਰਟੀ ਦਾ ਸਾ