best platform for news and views

2017-18 ਦੀ ਪੋਲਸੀ ਅਤੇ ਪੁਰਾਣੀਆਂ ਨਾਜਾਇਜ਼ ਰਕਵਰੀਆਂ ਦੇ ਖਿਲਾਫ਼ ਗਠਜੋੜ- ਤਰਸੇਮ ਸੈਣੀ

Please Click here for Share This News

ਧੂਰੀ,13 ਸਤੰਬਰ (ਮਹੇਸ਼ ਜਿੰਦਲ)- ਜਿਲਾ ਸੰਗਰੂਰ ਦੇ ਸਾਰੇ ਸੈਂਟਰਾਂ ਤੋਂ ਆਏ ਰਾਇਸ ਮਿਲਰਜ ਵਲੋਂ ਧੂਰੀ ਦੇ ਪ੍ਰਿੰਸ ਵਿੱਲਾ ਰਿਜ਼ੋਰਟ ਸੰਗਰੂਰ ਰੋਡ ਧੂਰੀ ਵਿਖੇ ਜਿਲ੍ਹਾ ਰਾਇਸ ਮਿੱਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰੇਮ ਦਿੜਬਾ ਅਤੇ ਅਟਿੰਗ ਪ੍ਰਧਾਨ ਸੁਰੇਸ਼ ਜਿੰਦਲ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿਚ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਆਲ ਇੰਡੀਆ ਅਤੇ ਪੰਜਾਬ ਦੇ ਪ੍ਰਧਾਨ ਤਰਸੇਮ ਸੈਣੀ ਹਾਜਰ ਹੋਏ। ਮੀਟਿੰਗ ਵਿਚ ਸਾਰੇ ਰਾਇਸ ਮਿਲਰਾ ਨਾਲ ਵਿਚਾਰ ਵਟਾਂਦਰਾ ਕੀਤਾ ਗਇਆ ਅਤੇ ਤਰਸੇਮ ਸੈਣੀ ਨੇ ਕਿਹਾ ਕਿ ਜਿਲਾ ਰਾਇਸ ਮਿੱਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰੇਮ ਦਿੜਬਾ ਅਤੇ ਸੁਰੇਸ਼ ਜਿੰਦਲ ਦੀ ਅਗਵਾਈ ਹੇਠਾਂ ਇਕ ਜੁਟ ਹੋਕੇ ਸਾਰੇ ਮਿਲਰਜ ਨੂੰ ਆਪਣੇ  ਹੱਕ ਲਈ ਆਪਣੇ ਹਿੱਤਾਂ ਨੂੰ ਮੁਖ ਰੱਖਦੇ ਹੋਏ ਸਰਕਾਰ ਨੂੰ ਆਪਣੀਆਂ ਮੰਗਾਂ ਦੱਸਣੀਆਂ ਚਾਹੀਦੀਆਂ ਹਨ। ਸਰਕਾਰ ਦੇ ਵਲੋਂ ਕੱਢੀ ਪਿਛਲੇ ਕਈ ਸਾਲਾਂ ਦੀ 3 ਰੂਪੇ ਕੁਅੰਟਲ ਕਰਾਏ ਦੀ ਪੁਰਾਣੀਆਂ ਨਾਜਾਇਜ ਰਿਕਵਰੀ ਨੂੰ ਵਾਪਿਸ ਲੈਣ ਦੇ ਸਬੰਧ ਵਿਚ ਕਿਹਾ ਕਿ ਇਹ ਸਰਕਾਰ ਵਲੋਂ  ਪੁਰਾਣੀਆਂ 2003 -2004  ਤੋਂ 2013-2014 ਤਕ ਦੇ ਪੈਡੀਗ ਸੀਜਨ ਦੀਆਂ ਨਾਜਾਇਜ ਕੱਢੀ ਕਰਾਏ ਦੀ ਰਿਕਵਰੀਆ ਨੂੰ ਖਤਮ ਕੀਤਾ ਜਾਵੇ। ਪਿਛਲੇ ਸਾਲਾਂ ਦਾ ਸਾਨੂੰ ਸਰਕਾਰੀ ਅਦਾਰਿਆਂ ਵਲੋਂ ਨੋ ਡਿਓਜ ਸਰਟੀਫਿਕੇਟ ਵੀ ਦਿਤੇ ਹੋਏ ਹਨ। ਕਾਨੂੰਨ ਮੁਤਾਬਕ ਵੀ ਇਹ ਰਿਕਵਰੀ ਮਿਲਰਾਂ ਤੋਂ ਲੈਣੀ ਨਹੀਂ ਬਣਦੀ। ਜੀਰੀ ਨੂੰ ਭਰਨ ਲਈ ਬਰਦਾਨਾ ਪਹਿਲਾ ਦੀ ਤਰਾਂ ਹੀ ਰਾਇਸ ਮਿਲਰਾਂ ਤੋਂ ਲਿਆ ਜਾਵੇ। ਸਰਕਾਰ ਵਲੋਂ ਐਲਾਨਿਆ ਗਇਆ ਹੈ,ਕਿ ਜੀਰੀ ਭਰਨ ਲਈ 50% ਬਰਦਾਨਾ ਪੁਰਾਨਾ ਮਿਲਰਾਂ ਤੋਂ ਲੈਕੇ ਅਤੇ 50% ਨਵਾਂ ਬਰਦਾਨਾ ਲਗਾਇਆ ਜਾਵੇ।  ਜੋ ਕੀਂ ਸੰਭਵ ਨਹੀਂ ਹੈ ਕਿਓ ਕੀ ਐਫ.ਸੀ.ਆਈ ਰਾਇਸ ਨਵੇਂ ਬਾਰਦਾਨੇ ਵਿਚ ਹੀ ਅਸੈਪਟ ਕਰਦੀ ਹੈ। 50% ਨਵੇਂ ਬਾਰਦਾਨੇ ਵਿੱਚੋਂ 20-25% ਬਰਦਾਨਾ ਧੁੱਪ ਅਤੇ ਬੋਰੀ ਚੁੱਕਦੇ ਸਮੇਂ ਕੁੰਡੀਆਂ ਨਾਲ ਖਰਾਬ ਹੋ ਜਾਂਦਾ ਹੈ। ਅਸੀਂ ਪੁਰਾਣੇ ਬਾਰਦਾਨੇ ਵਿਚ ਐਫ.ਸੀ.ਆਈ ਨੂੰ ਚਵਾਲ ਕਿਵੇਂ ਦੇਵਾਂਗੇ,ਬਾਰਦਾਨੇ ਦਾ ਲੇਵੀ ਦਾ ਰੇਟ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਕੱਢਿਆ ਜਾਵੇ, ਸਾਨੂੰ ਸਰਕਾਰੀ ਅਦਾਰਿਆਂ ਵਲੋਂ ਨੋ ਡਿਓਜ ਸਰਟੀਫਿਕੇਟ ਦਿੱਤਾ ਜਾਵੇ ਅਤੇ ਹਿਸਾਬ ਕਿਤਾਬ  ਹਰ ਸਾਲ ਚੁਕਤਾ ਕੀਤਾ ਜਾਵੇ। ਐਗਰੀਮੈਂਟ ਚ ਲਿਖੀ ਆਰਬੀਟਰੇਸ਼ਨ ਕਲਾਜ ਬਾਰੇ ਦੱਸਿਆ ਪਰ ਆਰਬੀਟਰੇਟਰ ਸਰਕਾਰ ਵਲੋਂ ਨਹੀਂ ਲਗਾਇਆ ਜਾਣਾ ਚਾਹੀਦਾ ਰਬੀਟਰੇਟਰ ਦੋਨੇ ਧਿਰਾਂ ਦੀ ਸੇਹਮਤੀ ਨਾਲ ਲਗਾਨਾ ਚਾਹੀਦਾ ਹੈ। ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮਨੀ ਤਾਂ ਆਉਣ ਵਾਲੇ ਸਾਲ 2017-18 ਦੇ ਪੈਡੀ ਸੀਜਨ ਦੀ ਕਸਟਮ ਮਿਲਿੰਗ ਨਹੀਂ ਕੀਤੀ ਜਾਵੇਗ਼ੀ। ਸਾਰੇ ਰਾਇਸ ਮਿਲਰ ਆਪਣੇ ਮਿਲ ਬੰਦ ਕਰਕੇ ਸਟ੍ਰਾਇਕ ਕਰਨਗੇ।

ਸਰਕਾਰ  ਨੂੰ ਮਿਲਰਜ ਦੇ ਹਿੱਤ ਵਿੱਚ ਫੈਂਸਲੇ ਲੈਣ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਰਈਸ ਇੰਡਸਟਰੀ ਚਲਦੀ ਰਹੇ ਅਤੇ ਆਉਣ ਵਾਲੇ ਨਵੇਂ ਸੀਜਨ ਵਿੱਚ ਸਰਕਾਰ ਨੂੰ ਰਈਸ ਮਿਲਰਾ ਵਲੋਂ ਪੂਰਨ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਜੇਕਰ ਸਰਕਾਰ ਮਿਲਰਾਂ ਦੇ ਹੱਕ ਚ ਨਵੀਆਂ ਨੀਤੀਆਂ ਬਣਾਉਂਦੀ ਹੈ ਇਸ ਮੌਕੇ ਕੇਵਲ ਕ੍ਰਿਸ਼ਨ ਮਾਲੇਰਕੋਟਲਾ (ਚੇਅਰਮੈਨ), ਪ੍ਰੇਮ ਦਿੜਬਾ ਜਿਲਾ ਪ੍ਰਧਾਨ ਅਤੇ  ਸੁਰੇਸ਼ ਜਿੰਦਲ ਧੂਰੀ (ਐਕਟਿਵ ਪ੍ਰਧਾਨ ), ਰਾਜ ਕੁਮਾਰ ਗੋਇਲ  (ਸੀਨੀਅਰ ਵਾਇਸ ਪ੍ਰਧਾਨ), ਵਿਜੈ ਬਾਂਸਲ (ਵਾਇਸ ਪ੍ਰਧਾਨ), ਸੁਰਿੰਦਰ ਸੇਖੋਂ , ਸ਼ਤੀਸ਼ ਮਿਤਲ,ਸਰਜੀਤ ਢਿਲੋਂ,ਭੀਮ ਸੈਨ ਗਰਗ ,ਅਜੈ ਗਰਗ ,ਨਰਿੰਦਰ ਗਰਗ,ਦਿਨੇਸ਼ ਬਬਲੂ, ਚਰਨਜੀਤ ਸ਼ਰਮਾ,ਰਾਜੇਸ਼ ਗਰਗ,ਪਰਮਜੀਤ ਸਿੰਘ,ਲਾਬ ਸਿੰਘ,ਹਰਦੇਵ ਸਿੰਘ ਪੱਪੂ ਸੰਦੌੜ,ਰਿਸ਼ੀਪਾਲ ਗੋਇਲ, ਹਾਨਿਸ਼ ਗੋਇਲ, ਸੰਜੀਵ ਕੁਮਾਰ ਪੋਪੀ,ਚਿਮਨ ਲਾਲ,ਮਨਪ੍ਰੀਤ ਸਿੰਘ, ਡਾ.ਫ਼ਕੀਰ ਚੰਦ,ਅਜੈ ਕੁਮਾਰ,ਸੁਰਿੰਦਰ ਮਿੱਤਲ,ਜਗਜੀਵਨ ਕੁਮਾਰ,ਸਚਿਨ ਛਾਜਲੀ,ਨਵਨੀਤ ਗਰਗ ਬਿੱਟੂ,ਅਸ਼ੋਕ ਜਿੰਦਲ,ਰਿੰਕੂ ਚੌਧਰੀ,ਰੋਮੀ ਸਿੰਗਲਾ,ਸ਼ੈਂਟੀ ਸਿੰਗਲਾ,ਸ਼ਸ਼ੀ ਭੂਸ਼ਣ,ਤਰਸੇਮ ਸ਼ਰਮਾ,ਜੀਵਨ ਸਿੰਗਲਾ, ਚਿਨੁ, ਭੀਮ ਸੈਨ,ਭਿੰਦਰ ਚਾਚਾ,ਸੋਨੀ ਸ਼ੇਰਪੁਰ ਅਤੇ ਹੋਰ ਰਾਇਸ ਮਿਲਰ ਹਾਜਰ ਸਨ ।

Please Click here for Share This News

Leave a Reply

Your email address will not be published. Required fields are marked *