best platform for news and views

20 ਸਤੰਬਰ ਤੋਂ ਜ਼ਿਲਾ ਪੱਧਰੀ ਮੁਕਾਬਲਾ ਅੰਡਰ-17 ਸ਼ੁਰੂ

Please Click here for Share This News

ਬਰਨਾਲਾ, 14 ਸਤੰਬਰ(ਰਾਕੇਸ਼ ਗੋਇਲ)- ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2017-18 ਦੇ ਸ਼ੈਸਨ ਲਈ ਜ਼ਿਲਾ ਪੱਧਰੀ ਮੁਕਾਬਲਾ ਅੰਡਰ-17 ਸਾਲ (ਲੜਕੇ-ਲੜਕੀਆਂ), ਜੋ ਕਿ ਮਿਤੀ 20 ਸਤੰਬਰ 2017 ਤੋਂ 21 ਸਤੰਬਰ 2017 ਤੱਕ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਵਿਖੇ ਆਯੋਜਿਤ ਕਰਵਾਏ ਜਾ ਰਹੇ ਹਨ।ਇਹ ਮੁਕਾਬਲੇ ਐਥਲੈਟਿਕਸ 100 ਮੀਟਰ, 400 ਮੀਟਰ, ਲੰਬੀ ਛਾਲ, ਸ਼ਾਟਪੁਟ (4 ਕਿਲੋ) ਅਤੇ (4X100 ਮੀਟਰ ਰਿਲੇਅ), ਬਾਸਕਟਬਾਲ, ਕਬੱਡੀ, ਵਾਲੀਬਾਲ, ਕੁਸ਼ਤੀ, ਫੁੱਟਬਾਲ, ਹੈਂਡਬਾਲ, ਹਾਕੀ ਅਤੇ ਵੇਟ ਲਿਫਟਿੰਗ ਦੀਆਂ ਖੇਡਾਂ ਦੇ ਮੁਕਾਬਲੇ  ਹੋਣਗੇ।

ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਣ ਦੀ ਉਮਰ 17 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਭਾਗ ਲੈਣ ਵਾਲੇ ਖਿਡਾਰੀ/ਖਿਡਾਰਣ ਦਾ ਜਨਮ 01-01-2001 ਦਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ/ਖਿਡਾਰਣ ਇੱਕ ਪਿੰਡ ਪੰਚਾਇਤ ਦੀ ਸਕੂਲ/ਪਿੰਡ ਦੀ ਹੋਣੀ ਚਾਹੀਦਾ ਹੈ। ਭਾਵ ਨਿਰੋਲ ਪੇਂਡੂ ਖੇਤਰ ਦੀ ਵਸਨੀਕ ਹੋਣੀ ਚਾਹੀਦੀ ਹੈ। ਮੁਕਾਬਲੇ ਵਿੱਚ ਭਾਗ ਲੈਣ ਸਮੇਂ ਖਿਡਾਰੀ ਜਾਂ ਖਿਡਾਰਣ ਨੂੰ ਆਪਣਾ ਜਨਮ ਸਬੂਤ ਨਾਲ ਲੈ ਕੇ ਆਉਣਾ ਲਾਜਮੀ ਹੈ। ਖਿਡਾਰੀਆਂ ਦੀ ਰਜਿਸਟ੍ਰੇਸ਼ਨ ਮਿਤੀ 20 ਸਤੰਬਰ 2017 ਨੂੰ ਸਵੇਰੇ 8.30 ਵਜੇ ਗੋਬਿੰਦ ਇੰਟਰਨੈਸ਼ਨਲ ਸਕੂਲ ਭਦੌੜ ਵਿਖੇ ਹੋਵੇਗੀ

Please Click here for Share This News

Leave a Reply

Your email address will not be published. Required fields are marked *