best platform for news and views

150 ਘਰਾਂ ਦੇ ਉਜਾੜੇ  ਦਾ ਕਾਰਨ ਬਣ ਸਕਦੈ ਨਿਰਮਾਣ ਅਧੀਨ ਫਲਾਈ ਓਵਰ

Please Click here for Share This News
ਫਿਰੋਜ਼ਪੁਰ, 21 ਮਈ (ਸਤਬੀਰ ਬਰਾੜ )- ਫਿਰੋਜ਼ਪੁਰ ਮੋਗਾ ਰੋਡ ‘ਤੇ ਪਿੰਡ ਮੱਲਵਾਲ ਨਜ਼ਦੀਕ ਬਣ ਰਹੇ ਫਲਾਈ ਓਵਰ ਕਾਰਨ ਅਨੇਕਾਂ ਮੁਸ਼ਕਿਲਾਂ ਪੈਦਾ ਹੁੰਦੀਆਂ ਨਜ਼ਰ ਆ ਰਹੀਆਂ ਹਨ, ਜਿਨ੍ਹਾਂ  ਵਿਚ ਬਾਬਾ ਜੀਵਨ ਸਿੰਘ ਨਗਰ ਦੇ ਲੋਕ ਭਾਰੀ ਮੁਸ਼ਕਿਲ ਵਿਚ ਫਸਦੇ ਨਜ਼ਰ ਆ ਰਹੇ ਹਨ। ਇਸ ਪਿੰਡ ਦੇ ਸ਼ਿੰਦਾ ਸਿੰਘ, ਜੋਗਿੰਦਰ ਸਿੰਘ, ਭੂਪਿੰਦਰ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਸ਼ੁਬੇਗ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਫਲਾਈ ਓਵਰ ਦਾ ਅੰਡਰ ਪਾਸ ਗਲਤ ਜਗ੍ਹਾ  ਦਿੱਤਾ ਗਿਆ ਹੈ, ਜੋ ਕਿ ਇਸ ਸੜਕ ‘ਤੇ ਬਣਦੇ ਚੌਰਾਹਿਆਂ ਦੇ ਨਜ਼ਦੀਕ ਹੋਣਾ ਚਾਹੀਦਾ ਸੀ, ਜਿਸ ਜਗ੍ਹਾ  ਇਹ ਅੰਡਰ ਪਾਸ ਬਣਾਇਆ ਗਿਆ ਹੈ। ਉਹ ਕਿਸੇ ਅਣਗਹਿਲੀ ਜਾਂ ਤਾਕਤਵਾਰ ਧਿਰ ਦੁਆਰਾ ਰਚੀ ਸਾਜਿਸ਼ ਦੀ ਹਿੱਸਾ ਵੀ ਹੋ ਸਕਦਾ ਹੈ। ਉਨ੍ਹਾਂ  ਦੱਸਿਆ ਕਿ ਇਸ ਪੁਲ ਦੇ ਨਿਰਮਾਣ ਦੇ ਨਾਲ ਜੋ ਸਰਵਿਸ ਲੇਨ ਬਣਾਈ ਗਈ ਹੈ, ਉਹ ਬਾਬਾ ਜੀਵਨ ਸਿੰਘ ਨਗਰ ਦੀਆਂ ਗਲੀਆਂ ਅਤੇ ਘਰਾਂ ਨਾਲੋਂ ਲਗਭਗ 4 ਫੁੱਟ ਉਚੀ ਹੈ। ਇਸ ਪਿੰਡ ਵਿਚ 158 ਘਰ ਹਨ। ਇਨ੍ਹਾਂ  ਵਿਚ ਸਿਰਫ 2 ਘਰ ਜਨਰਲ ਸ਼੍ਰੇਣੀ ਅਤੇ ਬਾਕੀ ਗਰੀਬ ਵਰਗ ਨਾਲ ਸਬੰਧਤ ਹਨ। ਸਾਡੇ ਲੋਕਾਂ ਨੇ ਮਿਹਨਤ ਮਜ਼ਦੂਰੀਆਂ ਕਰਕੇ ਅਤੇ ਕਰਜ਼ ਆਦਿ ਚੁੱਕ ਕੇ ਜੋ ਰੈਣ ਬਸੇਰੇ ਬਣਾਏ ਗਏ ਹਨ, ਉਹ ਸੜਕ ਨਾਲੋਂ ਬਹੁਤ ਜ਼ਿਆਦਾ ਨੀਵੇਂ ਰਹਿ ਗਏ ਹਨ। ਹੁਣ ਬਰਸਾਤ ਆਦਿ ਦਾ ਪਾਣੀ ਸਾਡੇ ਘਰਾਂ ਅੰਦਰ ਦਾਖਲ ਹੋਵੇਗਾ। ਸੜਕ ਕੰਢੇ ਖੜ੍ਹਾ  ਪਾਣੀ ਉਡ ਉਡ ਕੇ ਸਾਨੂੰ ਪ੍ਰੇਸ਼ਾਨ ਕਰਦਾ ਰਹੇਗਾ। ਇਨ੍ਹਾਂ  ਇਹ ਵੀ ਮੰਗ ਕੀਤੀ ਕਿ ਜਿਸ ਆਰਕੀਟੈਕਟ ਨੇ ਇਹ ਨਕਸ਼ਾ ਪਾਸ ਕੀਤਾ ਹੈ, ਉਸ ਤੋਂ ਜਵਾਬ ਤਲਬੀ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਪੁਲ ਦਾ ਅੰਡਰ ਪਾਸ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਦੇ ਗੇਟ ਕੋਲ ਕਿਉਂ ਨਹੀਂ ਰੱਖਿਆ ਗਿਆ। ਇਸ ਗੇਟ ਦੇ ਨਜ਼ਦੀਕ ਜੰਗਲਾਤ ਵਿਭਾਗ, ਪੁਲਸ ਸਟੇਸ਼ਨ ,ਜੈਨਸਿਸ ਡੈਂਟਲ ਕਾਲਜ਼ ਸਮੇਤ ਅਨੇਕਾਂ ਅਜਿਹੇਂ ਅਦਾਰੇ ਹਨ। ਜਿਨ੍ਹਾਂ  ਤੱਕ ਆਮ ਲੋਕਾਂ ਦੀ ਪਹੁੰਚ ਸੌਖੀ ਤੇ ਜਲਦ ਹੋ ਸਕਦੀ ਸੀ। ਹੁਣ ਜੇਕਰ ਸੜਕ ਵਿਚ ਇਸ ਜਗ੍ਹਾ  ‘ਤੇ ਕਰਾਸਿੰਗ ਦਿੱਤੀ ਜਾਂਦੀ ਹੈ ਤਾਂ ਹਾਦਸਿਆਂ ਦੇ ਵਾਪਰਣ ਦੀ ਦਰ ਬਹੁਤ ਜ਼ਿਆਦਾ ਵੱਧ ਸਕਦੀ ਹੈ। ਬਾਬਾ ਜੀਵਨ ਸਿੰਘ ਨਗਰ ਦੇ ਵਾਸੀਆਂ ਨੇ ਦੱÎਸਿਆ ਕਿ ਅਸੀਂ ਗਰੀਬ ਲੋਕ ਹਾਂ, ਸਰਕਾਰੇ ਦਰਬਾਰੇ ਕੀਤੀ ਗਈ ਪਹੁੰਚ ਦਾ ਵੀ ਕੋਈ ਅਸਰ ਨਹੀਂ ਹੋਇਆ। ਉਨ੍ਹਾਂ  ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਨ੍ਹਾਂ  ਕੁਤਾਹੀਆਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਅਦਾਲਤੀ ਰਸਤਾ ਅਖਤਿਆਰ ਕਰਨ ਲਈ ਮਜ਼ਬੂਰ ਹੋਵਾਂਗੇ।
Please Click here for Share This News

Leave a Reply

Your email address will not be published.