ਮੋਗਾ: ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ ਹਰਿੰਦਰ ਪਾਲ ਸਿੰਘ ਦੇ ਦਿ.ਸਾ ਨਿਰਦੇਸ.ਾ ਅਨੁਸਾਰ ਜਿਲੇ ਅੰਦਰ ਦੰਦਾ ਅਤੇ ਮੂੰਹ ਦੀਆਂ ਬਿਮਾਰੀਆ ਸਬੰਧੀ ਪੰਦਰਵਾੜਾ ਮੁਹਿੰਮ ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ ਦੀ ਅਗਵਾਈ ਹੇਠ ਸਫਲਤਾ ਪੂਰਵਕ ਹੁੰਗਾਰਾ ਮਿਲ ਰਿਹਾ ਹੈ|ਇਸ ਦੌਰਾਨ ਹੁਣ ਤੱਥ 1426 ਦੰਦਾ ਦੀਆਂ ਮਰੀਜਾ ਦੀ ਮੁਕਮਲ ਜਾਂਚ ਅਤੇ ਇਲਾਜ ਅਧੀਨ ਹਨ|ਇਸ ਮੌਕੇ ਡਾ ਮਾਹਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਦਰਵਾੜੇ ਦੌਰਾਨ 60 ਦੰਦਾਂ ਦੇ ਸੈਟ ਲਗਵਾਉਣ ਦਾ ਟੀਚਾ ਵੀ ਪੂਰਾ ਹੋ ਚੁੱਕਾ ਹੈ ਇਸ ਦੌਰਾਨ ਦੰਦਾਂ ਦੀਆਂ ਖੋੜਾ ਨੂੰ ਭਰਨਾ, ਆਰ ਸੀ ਟੀ,ਖਰਾਬ ਦੰਦ ਕੱਢਣੇ ਦੰਦਾਂ ਦੀ ਸਫਾਈ ਅਤੇ ਮੂੰਹ ਦੀਆ ਹੋਰ ਬਿਮਾਰੀਆ ਦਾ ਇਲਾਜ ਸਫਲਤਾ ਪੂਰਵਕ ਚੱਲ ਰਿਹਾ ਹੈ|ਡਾ ਮਾਹਲ ਨੇ ਦੱਸਿਆ ਕਿ ਸਕੂਲੀ ਬੱਚਿਆ ਨੂੰ ਦੰਦਾ ਦੀ ਸਾਂਭ ਸੰਭਾਲੀ ਵੀ ਜਾਣੂ ਕਰਵਾਇਆ ਜਾ ਰਿਹਾ ਹੈ|ਡਾ ਮਾਹਲ ਨੇ ਸਮਾਜਿਕ ਤੌਰ ਤੇ ਅਪੀਲ ਕੀਤੀ ਕਿ ਦੰਦਾ ਅਤੇ ਮੂੰਹ ਦੀਆ ਬਿਮਾਰੀਆ ਬਾਰੇ ਜਾਗਰੂਕ ਹੋਣਾ ਜਰੂਰੀ ਹੈ ਤੰਬਾਕੂ ਦੀ ਵਰਤੋ ਤੋ. ਪ੍ਰਹੇਜ. ਕਰਨਾ ਚਾਹੀਦਾ ਹੈ ਅਤੇ ਦਿਨ ਵਿਚ ਦੋ ਵਾਰ ਦੰਦਾਂ ਦੀ ਸਫਾਈ ਅਤੇ ਜੀਭ ਦੀ ਵੀ ਸਫਾਈ ਕਰਨੀ ਚਾਹੀਦੀ ਹੈ| ਫੋਟੋ ਕੈਪਸ.ਨ: ਡਾ ਕਮਲਦੀਪ ਕੌਰ ਮਾਹਲ ਜਿਲਾ ਡੈਟਲ ਸਿਹਤ ਅਫਸਰ ਮੋਗਾ ਜਾਣਕਾਰੀ ਦਿੰਦੇ ਹੋਏ|