best platform for news and views
Please Click here for Share This News

ਖਰਾਬ ਮੌਸਮ ‘ਚ ਵੀ ਸੈਂਕੜੇ ਮਹਿਲਾ ਤੇ ਪੁਰਸ਼ ਅਧਿਆਪਕਾਂ ਕੀਤੀ ਸ਼ਮੂਲੀਅਤ

ਰਾਜਨ ਮਾਨ

ਅੰਮਿ੍ਤਸਰ,21 ਮਾਰਚ- ਅੱਜ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਸਰਕਾਰ ਨਾਲ ਚੱਲ ਰਹੀ ਆਰ – ਪਾਰ ਦੀ ਲੜਾਈ ਤਹਿਤ ਆਪਣੇ ਸ਼ੰਘਰਸ ਦੀ ਲੜੀ ਨੂੰ ਅੱਗੇ ਤੋਰਦਿਆਂ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ ਸੈਂਕੜੇ ਅਧਿਆਪਕਾਂ ਨੇ ਅੱਜ ਰੋਸ ਮੁਜ਼ਾਹਰਾ ਕਰਦਿਆਂ ਸਥਾਨਕ ਕਚਿਹਰੀ ਚੌਂਕ ਵਿੱਚ ਲੰਮਾ ਸਮਾਂ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਪੁਤਲਾ ਫ਼ੂਕਿਆ ਗਿਆ ।


ਇਸ ਤੋਂ ਪਹਿਲਾਂ ਡੀ.ਸੀ. ਦਫ਼ਤਰ ਸਾਹਮਣੇ ਲਾਏ ਗਏ ਰੋਸ ਧਰਨੇ ‘ਚ ਇਕੱਤਰ ਅਧਿਆਪਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੰਚ ਦੇ ਪ੍ਮੁੱਖ ਆਗੂ ਹਰਜਿੰਦਰਪਾਲ ਸਿੰਘ ਪੰਨੂੰ , ਚਰਨਜੀਤ ਸਿੰਘ ਵਿਛੋਆ,ਸੁਖਜਿੰਦਰ ਸਿੰਘ ਸਠਿਆਲਾ, ਗੁਰਪੀ੍ਤ ਰਿਆੜ ,ਸੁਖਵਿੰਦਰ ਸਿੰਘ ਤੇੜੀ, ਦੀਪਕ ਕੁਮਾਰ ਨੇ ਕਿਹਾ ਕਿ ਇਹ ਸੰਘਰਸ਼ 7 ਸਾਲ ਬਾਅਦ ਹਰੇਕ ਅਧਿਆਪਕ ਦਾ ਤਬਾਦਲਾ ਕਰਨ ਦੀ ਨੀਤੀ ਨੂੰ ਰੱਦ ਕਰਾਉਣ, ਰੈਸ਼ਨੇਲਾਈਜ਼ੇਸ਼ਨ ਨੀਤੀ ਤਹਿਤ ਪ੍ਰਾਇਮਰੀ ਸਕੂਲਾਂ ਵਿਚ 60 ਬੱਚਿਆਂ ਤੋਂ ਘੱਟ ਗਿਣਤੀ ਵਾਲੇ ਸਕੂਲ ਤੋਂ ਹੈਡਟੀਚਰ ਦੀ ਪੋਸਟ ਅਤੇ ਮਿਡਲ ਸਕੂਲਾਂ ‘ਚੋਂ ਪੋਸਟਾਂ ਖਤਮ ਕਰਨ ਦੀ ਨੀਤੀ ਰੱਦ ਕਰਵਾਉਣ, ਟੈਟ ਪਾਸ ਈ ਟੀ ਟੀ ਅਧਿਆਪਕਾਂ ,ਸਿੱਖਿਆ ਪ੍ਰੋਵਾਇਡਰ ,ਐਸ.ਟੀ. ਆਰ. ,ਈ. ਜੀ. ਐਸ. ਨੂੰ ਰੈਗੂਲਰ ਕਰਵਾਉਣ , ਐਸ.ਐਸ. ਏ. ,ਰਮਸਾ ,ਕੰਪਿਊਟਰ ਅਧਿਆਪਕਾਂ ਨੂੰ 10300 ਦੀ ਬਜਾਏ ਪੂਰੇ ਗਰੇਡ ਤੇ ਰੈਗੂਲਰ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ , ਐਲੀਮੈਂਟਰੀ ਡਾਇਰੈਕਟੋਰੇਟ ਲਾਗੂ ਕਰਵਾਉਣ , ਪ੍ਰੀ-ਪ੍ਰਾਇਮਰੀ ਦੀ ਪੋਸਟ ਲੈਣ , ਪੇ – ਕਮਿਸ਼ਨ ਦੀ ਰਿਪੋਰਟ ਤੇ ਡੀ. ਏ. ਦੀਆਂ ਕਿਸ਼ਤਾਂ ਲਾਗੂ ਕਰਵਾਉਣ ਅਤੇ ਬਜਟ ਅਡਵਾਂਸ ਜਾਰੀ ਕਰਵਾਉਣ ਤੱਕ ਜਾਰੀ ਰਹੇਗਾ।
ਧਰਨੇ ਦੌਰਾਨ ਆਪਣੇ ਰੋਸ ਦਾ ਪ੍ਗਟਾਵਾ ਕਰ ਰਹੇ ਅਧਿਆਪਕਾਂ ਦੇ ਠਾਠਾਂ ਮਾਰਦੇ ਭਾਰੀ ਇਕੱਠ ਨੇ ਸਿੱਖਿਆ ਵਿਭਾਗ ਅਤੇ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤੁਰੰਤ ਅਧਿਆਪਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਨਹੀਂ ਤਾਂ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਦਾ ਘਿਰਾਓ ਕਰਨ ਉਪਰੰਤ 2 ਅਪ੍ਰੈਲ ਤੋਂ ਅਧਿਆਪਕ ਸਿਰਫ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਉਣਗੇ ਅਤੇ ਪੜ੍ਹੋ ਪੰਜਾਬ ਪੋ੍ਜੈਕਟ ਦਾ ਮੁਕੰਮਲ ਬਾਈਕਾਟ ਹੋਵੇਗਾ।
ਇਸ ਰੋਸ ਧਰਨੇ ਵਿੱਚ ਸਤਬੀਰ ਸਿੰਘ ਬੋਪਾਰਾਏ ,ਹਰਿੰਦਰ ਸਿੰਘ ਪੱਲਾ,ਗੁਰਿੰਦਰ ਸਿੰਘ ਘੁੱਕੇਵਾਲੀ,ਪ੍ਭਜਿੰਦਰ ਸਿੰਘ, ਜਤਿੰਦਰਪਾਲ ਰੰਧਾਵਾ, ਸੁਧੀਰ ਢੰਡ ,ਨਵਦੀਪ ਸਿੰਘ,ਸੁਖਦੇਵ ਵੇਰਕਾ,ਪਰਮਬੀਰ ਵੇਰਕਾ,ਰਘਵਿੰਦਰ ਧੂਲਕਾ,ਪਰਮਬੀਰ ਪੰਨੂ,ਸੁਖਜਿੰਦਰ ਹੇਰ,ਤੇਜਇੰਦਰਪਾਲ ਸਿੰਘ ਮਾਨ,ਗੁਰਪੀ੍ਤ ਥਿੰਦ,ਦਿਲਬਾਗ ਬਜਵਾ,ਦਲਜੀਤ ਬੱਲ,ਜਸਬੀਰ ਗਿੱਲ,ਸਰਬਜੋਤ ਵਛੋਆ,ਅਜੇ ਡੋਗਰਾ,ਨਰੇਸ਼ ਕੁਮਾਰ,ਜਸਵਿੰਦਰ ਜੱਸ,ਲਖਵਿੰਦਰ ਸੰਗੂਆਣਾ,ਪਰਮਿੰਦਰ ਸੰਧੂ,ਮਲਕੀਤ ਭੁੱਲਰ,ਤੇਜਵਿੰਦਰ ਸਿੰਘ,ਰਾਹੁਲ ਸ਼ਰਮਾ,ਯਾਦਮਨਿੰਦਰ ਸਿੰਘ,ਬਲਜੀਤ ਮੱਲੀ,ਰੁਪਿੰਦਰ ਰਵੀ,ਗੁਰਸ਼ਰਨ ਢਿੱਲੋਂ,ਜਤਿੰਦਰ ਲਾਵੇਂ, ਦਵਿੰਦਰ ਕੁਮਾਰ,ਬਲਬੀਰ ਕੁਮਾਰ,ਰਾਜੀਵ ਵੇਰਕਾ,ਲਖਵਿੰਦਰ ਦੂਹਰੀਆਂ,ਲਾਡਾ ਅਜਨਾਲਾ,ਰਮਨ ਜੱਸੜ,ਗੁਰਸੇਵਕ ਗੁੱਝਾਪੀਰ,ਗੋਪੀ,ਕਮਲ ਚੰਦ,ਜਸਵਿੰਦਰ ਚਮਿਆਰੀ,ਹਰਦਿਆਲ ਸਿੰਘ,ਗੁਰਪੀ੍ਤ ਵੇਰਕਾ,ਰਾਜਵਿੰਦਰ ਰਾਜੂ,ਹਰਪੀ੍ਤ ਗਿੱਲ,ਸੁਖਬੀਰ ਮੰਤਰੀ, ਕੰਵਲਜੀਤ ਹੈਪੀ, ਵਿਨੋਦ ਭੂਸ਼ਨ,ਸੁਲੇਖ ਸ਼ਰਮਾ,ਭਵਨਬੀਰ ਹੇਰ,ਕਰਮ ਰਿਆੜ,ਚਰਨਜੀਵ ਕੁਮਾਰ,ਸੰਦੀਪ ਸ਼ਰਮਾ,ਸੁਖਸਿਮਰਤ ਸਿੰਘ,ਚੰਦਰ ਕਿਰਨ,ਡੌਲੀ,ਹਰਪੀ੍ਤ ਕੌਰ,ਰਾਜ ਰਾਣੀ,ਨਵਦੀਪ ਕੌਰ,ਕਵਲਜੀਤ ਕੌਰ,ਸੁਲੱਕਸ਼ਣਾ,ਵੇਦ ਕੁਮਾਰੀ,ਬਲਬੀਰ ਕੌਰ,ਰਮਿੰਦਰ ਗਿੱਲ,ਰੁਪਿੰਦਰਬੀਰ ਕੌਰ,ਦਰਸ਼ਨਾ ਦੇਵੀ,ਸੁਪਾ ਸ਼ਰਮਾ,ਮੰਜੂ,ਗੁਰਮੀਤ ਕੌਰ,ਪੂਨਮ,ਸੰਗੀਤਾ,ਸੰਤੋਸ਼ ਕੁਮਾਰੀ,ਕੀਰਤੀ,ਰਜਵੰਤ ਕੌਰ,ਰੁਪਿੰਦਰਪਾਲ ਕੌਰ
ਤੋਂ ਇਲਾਵਾ ਸੈਂਕੜੇ ਹੋਰ ਮਹਿਲਾ ਤੇ ਪੁਰਸ਼ ਅਧਿਆਪਕ ਹਾਜਰ ਸਨ ।

 

Please Click here for Share This News

Leave a Reply

Your email address will not be published. Required fields are marked *