ਫ਼ਰੀਦਕੋਟ ਜਗਤਾਰ ਦੁਸਾਂਝ ਹਲਕਾ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣੀ ਦੀ ਧਰਮ ਪਤਨੀ ਬੀਬੀ ਸੁਖਜੀਵ ਕੌਰ ਰੋਮਾਣਾ ਨੇ ਸ਼ਹਿਰ ਦੇ ਵੱਖ ਵਾਰਡਾਂ ‘ਚ ਜਾ ਕੇ ਚੋਣ ਪ੍ਰਚਾਰ ਕੀਤਾ। ਸ਼੍ਰੀਮਤੀ ਰੋਮਾਣਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਮੁੱਖ ਮੁੱਦਾ ਵਿਕਾਸ ਹੈ ਅਤੇ ਪਾਰਟੀ ਵੱਲੋਂ ਪਿਛਲੇ 9 ਸਾਲਾਂ ਦੌਰਾਨ ਪੰਜਾਬ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਗਈ। ਉਹਨਾਂ ਕਿਹਾ ਕਿ ਪੰਜਾਬ ਵਿਕਾਸ ਵਜੋਂ ਦੇਸ਼ ਦੇ ਮੌਹਰੀ ਸੂਬਿਆਂ ਸ਼ੁਮਾਰ ਕਰ ਚੁੱਕਾ ਹੈ। ਉਹਨਾਂ ਇੱਥੋਂ ਦੇ ਗੁਰੂ ਤੇਗ ਬਹਾਦਰ ਨਗਰ, ਪੁਰਾਣੀ ਕੈਂਟ ਰੋਡ, ਕੀਰਤ ਨਗਰ ਆਦਿ ਇਲਾਕਿਆਂ ‘ਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸ਼ਹਿਰ ਦਾ ਕੋਈ ਵੀ ਕੋਨਾ ਸੀਵਰੇਜ, ਪੱਕੀਆਂ ਗਲੀਆਂ ‘ਤੇ ਨਾਲੀਆਂ ਤੋਂ ਵਾਂਝਾਂ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਸਮੇਂ ਮਾਤਾ ਸ੍ਰੀਮਤੀ ਪਰਮਜੀਤ ਕੌਰ ਰੋਮਾਣਾ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਅਕਾਲੀ ਭਾਜਪਾ ਸਰਕਾਰ ਹੀ ਕਰਦੀ ਆਈ ਹੈ ਅਤੇ ਕਰਦੀ ਰਹੇਗੀ। ਉਹਨਾਂ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਤੀਜੀ ਵਾਰ ਪੰਜਾਬ ਵਿੱਚ ਸਰਕਾਰ ਬਣਾਏਗੀ। ਇਸ ਸਮੇਂ ਉਹਨਾਂ ਨਾਲ ਕੁਲਜੀਤ ਕੌਰ, ਲਖਵਿੰਦਰ ਕੌਰ ਰੋਮਾਣਾ, ਰਾਜਪ੍ਰੀਤ ਕੌਰ ਰੋਮਾਣਾ, ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਐੱਸ.ਜੀ.ਪੀ.ਸੀ., ਰਵਨੀਤ ਕੌਰ, ਮਨਪ੍ਰੀਤ ਕੌਰ, ਰਣਜੀਤ ਕੌਰ ਆਦਿ ਹਾਜਰ ਸਨ।