
ਸ੍ਰੀ ਮੁਕਤਸਰ ਸਾਹਿਬ (ਪਿੰਦਾ ਬਰੀਵਾਲਾ) ਸ਼ਹਿਰ ਦੇ ਅੰਦਰੂਨੀ ਖੇਤਰ ਦੀ ਸਭ ਤੋਂ ਖੁੱਲੀ ਸੜਕ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਭਾਰੀ ਵਾਹਨਾਂ ਦੇ ਆਉਣ ਵਾਲੇ ਇਕੋ- ਇਕ ਰਸਤੇ ਨਾਕਾ ਨੰਬਰ 6-7 ਦੇ ਵਿਚਾਰ ਲੱਗੇ ਦਰਖਤਾਂ ਉਪਰ ਨਗਰ ਕੌਂਸਲ ਵੱਲੋਂ ਚਲਾਏ ਜਾ ਰਹੇ ਕੁਹਾੜੇ ਤੋਂ ਮਹੱਲਾ ਵਾਸੀ ਡਾਢੇ ਰੋਹ ‘ਚ ਹਨ। ਮਹੱਲਾ ਵਾਸੀ ਜਸਵੰਤ ਸਿੰਘ, ਭੁਪਿੰਦਰ ਨੰਬਰਦਾਰ, ਲਖਵਿੰਦਰ ਗੋਲਡੀ, ਰਵਿੰਦਰ ਸਿੰਘ, ਜਸਵਿੰਦਰ ਸਿੰਘ ਸਾਬਕਾ ਕੌਂਸਲਰ, ਸੁਖਵੀਰ ਸਿੰਘ, ਪ੍ਰਿਤਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਕਰੀਬ ਦੋ ਦਰਜਨ ਦਰਖਤ 12 ਸਾਲ ਦੀ ਉਮਰ ਦੇ ਹਨ। ਇਨ•ਾਂ ਦਰਖਤਾਂ ਨੂੰ ਮਹੱਲਾ ਵਾਸੀਆਂ ਅਤੇ ਨਗਰ ਕੌਂਸਲ ਨੇ ਬੜੀ ਮਿਹਨਤ ਨਾਲ ਪਾਲਿਆ ਹੈ। ਰੁੱਖਾਂ ਦੁਆਲੇ ‘ਟਰੀ ਗਾਰਡ’ ਲੱਗੇ ਹਨ। ਸੜਕ ਵਿਚਕਾਰ ਬਣੇ ਡੀਵਾਈਡਰ ਵਿੱਚ ਇਹ ਰੁੱਖ ਲੱਗੇ ਹਨ। ਦੋਹੀਂ ਪਾਸੀਂ 20-20 ਫੁੱਟ ਖੁੱਲੀ ਸੜਕ ਹੈ। ਆਵਾਜਾਈ ਦੀ ਕੋਈ ਸਮੱਸਿਆ ਨਹੀਂ। ਰੁੱਖਾਂ ਦਾ ਲੋਕਾਂ ਨੂੰ ਬਹੁਤ ਸੁਖ ਹੈ। ਸ਼ਹਿਰ ਦੇ ਅੰਦਰੂਨੀ ਖੇਤਰ ‘ਚ ਰੁੱਖਾਂ ਦੀ ਭਾਰੀ ਘਾਟ ਹੈ। ਪਰ ਹੁਣ ਕੁਝ ਲੋਕਾਂ ਵੱਲੋਂ ਬੇਵਜ•ਾ ਇਨ•ਾਂ ਰੁੱਖਾਂ ਨੂੰ ਪੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ‘ਚ ਨਗਰ ਕੌਂਸਲ ਦੀ ਵੀ ਸਹਿਮਤੀ ਹੈ। ਇਕ ਵਾਰ ਤਾਂ ਲੋਕਾਂ ਦੇ ਰੋਹ ਕਾਰਣ ਇਹ ਮਸਲਾ ਟਲ ਗਿਆ। ਪਰ ਜੇਕਰ ਫੇਰ ਰੁੱਖਾਂ ‘ਤੇ ਕੁਹਾੜਾ ਚੱਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕ ਇਸਦਾ ਸਖਤ ਵਿਰੋਧ ਕਰਨਗੇ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ ਨੇ ਕਿਹਾ ਕਿ ਦਰਖਤ ਵੱਢਣ ਦੀ ਤਾਂ ਕੋਈ ਯੋਜਨਾ ਨਹੀਂ ਸਿਰਫ ਡੀਵਾਈਡਰ ਦਾ ਨਵੀਨੀਕਰਨ ਕਰਨਾ ਹੈ।