ਮੁਕਤਸਰ (ਪਿੰਦਾ ਬਰੀਵਾਲਾ) ਮੁਕਤਸਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਕਰਨ ਕੌਰ ਬਰਾੜ 118 ਕ੍ਰੋੜ 46 ਲੱਖ 70 ਲੱਖ ਰੁਪਏ ਦੀ ਜਾਇਦਾਦ ਦੀ ਮਾਲਕ ਹੈ। ਇਸ ਜਾਇਦਾਦ ਵਿੱਚ ਉਸਦੀ ਤੇ ਉਸਦੇ ਸਵਰਗੀ ਪਤੀ ਦੀ ਪੰਜਾਬ ਤੇ ਉਤਰ ਪ੍ਰਦੇਸ਼ ਵਿੱਚ ਮੋਜੂਦ ਕਰੀਬ 129 ਏਕੜ ਜ਼ਮੀਨ, ਚੰਡੀਗੜ੍ਹ ਸੈਕਟਰ 17 ਸੀ ‘ਚ ਇਕ ਸ਼ੋਅ ਰੂਮ, ਨਵੀਂ ਦਿੱਲੀ ਦੇ ਜੋੜ ਬਾਗ ‘ਚ 1440 ਵਰਗ ਗਜ਼ ਦਾ ਇਕ ਘਰ, ਚੰਡੀਗੜ੍ਹ ਦੇ ਸੈਕਟਰ 4 ਵਿੱਚ 10 ਕਨਾਲ ਦਾ ਇਕ ਘਰ ਮੋਜੂਦ ਸਨ। ਇਹ ਵੇਰਵੇ ਸ੍ਰੀਮਤੀ ਬਰਾੜ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਰਿਟਰਨਿੰਗ ਅਫਸਰ ਰਾਮ ਸਿੰਘ ਕੋਲ ਪੇਸ਼ ਕੀਤੇ ਬਿਆਨ ਹਲਫੀ ਵਿੱਚ ਦਿੱਤੇ ਹਨ।
ਕਾਗਜ਼ਾਤ ਅਨੁਸਾਰ ਸ੍ਰੀਮਤੀ ਬਰਾੜ ਕੋਲ ਨਿੱਜੀ ਤੌਰ ‘ਤੇ ਆਪਣੇ ਸਿਵਲ ਸਕੱਤਰੇਤ ਹਰਿਆਣਾ ਦੇ ਭਾਰਤੀਆ ਸਟੇਟ ਬੈਂਕ ਵਿੱਚ 33 ਲੱਖ 41 ਹਜ਼ਾਰ 384 ਰੁਪਈਆਂ ਤੋਂ ਇਲਾਵਾ 42 ਲੱਖ ਰੁਪਏ ਦੇ ਗਹਿਣਿਆਂ ਸਣੇ ਕਰੀਬ 80 ਲੱਖ ਰੁਪਏ ਦੀ ਪੂੰਜੀ ਮੋਜੂਦ ਹੈ। ਸ਼ਿਮਲਾ ਦੇ ਸੈਂਟ ਬੈਡਜ਼ ਕਾਲਜ ਤੋਂ ਗਰੈਜ਼ੂਏਟ ਸ੍ਰੀਮਤੀ ਬਰਾੜ ਨੇ ਬੀਤੇ ਵਰ੍ਹੇ ਵਿੱਚ ਆਮਦਨ ਕਰ ਵਿਭਾਗ ਨੂੰ ਆਪਣੀ ਆਮਦਨ 24 ਲੱਖ 24 ਹਜ਼ਾਰ 860 ਰੁਪਏ ਦੱਸੀ ਹੈ ਪਰ ਇਨ੍ਹਾਂ ਵੱਡੀਆਂ ਜਾਇਦਾਦਾਂ ਤੇ ਆਮਦਨਾਂ ਦੇ ਬਾਵਜੂਦ ਉਨ੍ਹਾਂ ਕੋਲ ਢਾਈ ਲੱਖ ਰੁਪਏ ਦੀ ਇਕ ਇਨੋਵਾ ਕਾਰ ਅਤੇ ਸਿਰ 3 ਕ੍ਰੋੜ 34 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ।