best platform for news and views

11ਮਾਰਚ ਨੂੰ ਪੋਲੀਓ ਬੂੰਦਾ ਪਿਲਾਈਆ ਜਾਣਗੀਆਂ: ਸਿਵਲ ਸਰਜਨ

Please Click here for Share This News

ਮੋਗਾ : ਅੱਜ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰੰਘ ਦੀ ਅਗਵਾਈ ਹੇਠ ਇੱਕ ਪਲਸ ਪੋਲੀਓ ਜਾਗਰੂਕਤਾ ਪੋੋੋਸਟਰ ਰੀਲੀਜ਼ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਕਿਹਾ ਕਿ ਕਿਹਾ ਕਿ ਪਲਸ ਪੋਲੀਓ ਦੌਰਾਨ 0 ਤੋਂ 5 ਸਾਲ ਤੱਕ ਦੇ 1,14,556 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ ਜਾਣਗੀਆ ਤਾਂ ਜੋ ਇੱਕ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਝਾਂ ਨਾ ਰਹੇ ਅਤੇ ਮੋਗਾ ਜਿਲੇ ਅੰਦਰ ਨੂੰ 509 ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ ਅਤੇ 12 ਅਤੇ 13 ਮਾਰਚ ਨੂੰ ਸਿਹਤ ਵਿਭਾਗ ਦੀਆਂ 882 ਟੀਮਾਂ ਵੱਲੋ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ।ਇਸ ਮੌਕੇ ਜਿਲਾ ਟੀਕਾਕਰਨ ਅਫਸਰ ਮੋਗਾ ਡਾ ਹਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਜਿਲੇ ਅੰਦਰ ਵੱਖ ਵੱਖ ਬਲਾਕਾ ਅਤੇ ਸ਼ਹਿਰੀ ਖੇਤਰ ਵਿੱਚ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਹੈ ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾ ਪਹੁੰਚ ਸਕਣ ਉਨਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਪਬਲਿਕ ਥਾਵਾਂ ਤੇ ਟਰਾਜ਼ਿਟ ਟੀਮਾਂ ਬੂਥਾ ਤੇ ਮੌੌਜੂਦ ਰਹਿ ਕੇ ਪੋਲੀਓ ਬੂੰਦਾ ਪਿਲਾਉਣਗੇ ਅਤੇ ਦੂਰ ਦੁਰਾਡੇ ਦੇ ਇਲਾਕਿਆ ਵਿੱਚ ਮੋਬਾਇਲ ਟੀਮਾਂ ਲਾਈਆ ਗਈਆ ਹਨ ਅਤੇ ਇਸ ਮੌਕੇ ਜਿਲਾ ਸਿਿਖਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ ਨੇ ਦੱਸਿਆ ਕਿ ਆਮ ਲੋਕਾਂ ਅਤੇ ਸਮਾਜ ਸੇਵੀ ਸੰਸਥਾਂਵਾਂ ਨੂੰ ਇਸ ਮੁਹਿੰਮ ਦੌਰਾਨ ਆਪਣੀ ਨੈਤਿਕ ਜਿਮੇਵਾਰੀ ਸਮਝਦੇ ਹੋਏ ਸਹਿਯੋਗ ਦੇਣ ਦੀ ਵੀ ਅਪੀਲ ਵੀ ਕੀਤੀ। ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ, ਡਾ ਇੰਦਰਵੀਰ ਗਿੱਲ ਜਿਲਾ ਟੀ ਬੀ ਅਫਸਰ ਮੋਗਾ,ਡਾ ਗਗਨਦੀਪ ਸਿੰਘ ਗਿੱਲ ਅਤੇ ਜਿਲਾ ਬੀ ਸੀਸੀ ਕੋਆਰਡੀਨੇਟਰ ਅੰਮ੍ਰਿਤ ਸ਼ਰਮਾ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *