best platform for news and views

1000 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਕੀਤੀ ਕਾਬੂ

Please Click here for Share This News

ਭਿੱਖੀਵਿੰਡ 10 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਥਾਣਾ ਭਿੱਖੀਵਿੰਡ ਨੇ ਇਕ ਔਰਤ
ਨੂੰ 1000 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ
ਕੇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਕਸ਼ਮੀਰ ਸਿੰਘ
ਨੇ ਦੱਸਿਆ ਕਿ ਏ.ਐਸ.ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਪਿੰਡ
ਸਾਂਡਪੁਰਾ ਤੋਂ ਮੇਨ ਰੋਡ ਅੰਮ੍ਰਿਤਸਰ ਭਿੱਖੀਵਿੰਡ ਨੂੰ ਜਾ ਰਹੇ ਸਨ ਤਾਂ ਅੱਗੋ ਇਕ ਔਰਤ
ਆਉਦੀ ਦਿਖਾਈ ਦਿੱਤੀ, ਜਿਸ ਨੇ ਪੁਲਿਸ ਨੂੰ ਵੇਖ ਕੇ ਹੱਥ ਵਿਚ ਫੜਿਆ ਮੋਮੀ ਲਿਫਾਫਾ
ਜਮੀਨ ਵਿਚ ਸੁੱਟ ਦਿੱਤਾ ਤਾਂ ਪੁਲਿਸ ਪਾਰਟੀ ਨੇ ਲੇਡੀ ਕਾਂਸਟੇਬਲ ਲਾਜਵੰਤ ਕੌਰ ਦੀ ਮਦਦ
ਨਾਲ ਉਕਤ ਔਰਤ ਨੂੰ ਕਾਬੂ ਕਰਕੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 1000 ਨਸ਼ੀਲੀਆਂ
ਗੋਲੀਆ ਮਾਈਕਰੋਲਿਟ ਬਰਾਮਦ ਹੋਈਆਂ। ਐਸ.ਐਚ.ੳ ਕਸਮੀਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ
ਕਰਨ ‘ਤੇ ਔਰਤ ਨੇ ਆਪਣੀ ਪਹਿਚਾਣ ਰਾਜ ਕੌਰ ਪਤਨੀ ਬਲਜੀਤ ਸਿੰਘ ਉਰਫ ਕਾਕੂ ਵਾਸੀ ਵਾਰਡ
ਨੰਬਰ 5 ਪੱਟੀ ਰੋਡ ਭਿੱਖੀਵਿੰਡ ਵਜੋਂ ਦੱਸੀ, ਜਿਸ ਦੇ ਖਿਲਾਫ ਮੁਕੱਦਮਾ ਨੰਬਰ 31 ਧਾਰਾ
22, 61, 85 ਐਨਡੀਪੀਐਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ
ਹੈ।


ਫੋਟੋ ਕੈਪਸ਼ਨ :- ਫੜੀ ਗਈ ਔਰਤ ਨਾਲ ਖੜ੍ਹੀ ਭਿੱਖੀਵਿੰਡ ਪੁਲਿਸ ਪਾਰਟੀ।

Please Click here for Share This News

Leave a Reply

Your email address will not be published. Required fields are marked *