best platform for news and views

100ਵੀਂ ਬਾਰ ਖੂਨਦਾਨ ਕਰਨ ਮੌਕੇ ਐਸੋਸੀਏਸ਼ਨ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

Please Click here for Share This News

ਧੂਰੀ, 11 ਮਾਰਚ (ਮਹੇਸ਼) – ਧੂਰੀ ਪੇਂਟ, ਆਇਰਨ, ਹਾਰਡਵੇਅਰ, ਸੈਨਟਰੀ ਐਂਡ ਮਿਲ ਐਸੋਸੀਏਸ਼ਨ ਧੂਰੀ ਵੱਲੋਂ ਮਹਾਨ ਖੂਨਦਾਨੀ ਸੁੰਦਰ ਲਾਲ ਸ਼ਰਮਾ ਵੱਲੋਂ 100ਵੀਂ ਬਾਰ ਖੂਨਦਾਨ ਕਰਨ ਦੀ ਖੁਸ਼ੀ ‘ਚ ਸਥਾਨਕ ਸ਼੍ਰੀ ਸਨਾਤਨ ਧਰਮ ਸਭਾ ਆਸ਼ਰਮ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗੋਇਲ ਹਸਪਤਾਲ ਬਲੱਡ ਬੈਂਕ ਅਜੀਤ ਨਗਰ , ਬਠਿੰਡਾ ਦੀ ਟੀਮ ਵੱਲੋਂ 100 ਦੇ ਕਰੀਬ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਥਾਣਾ ਸਿਟੀ ਧੂਰੀ ਦੇ ਮੁੱਖੀ ਇੰਸਪੈਕਟਰ ਰਾਜੇਸ਼ ਸਨੇਹੀ ਸਮੇਤ ਹੋਰ ਪੁਲਸ ਅਧਿਕਾਰੀਆਂ ਵੱਲੋਂ ਵੀ ਖੂਨ ਦਾਨ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਅਤੇ 100 ਵੀਂ ਬਾਰ ਖੂਨਦਾਨ ਕਰਨ ਵਾਲੇ ਸੁੰਦਰ ਲਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਸੱਭ ਤੋਂ ਵੱਡਾ ਦਾਨ ਹੈ ਅਤੇ ਇਨ•ਾਂ ਕੈਂਪਾਂ ਰਾਹੀਂ ਖੂਨਦਾਨੀਆਂ ਵੱਲੋਂ ਦਿੱਤਾ ਗਿਆ ਖੂਨ ਅਨੇਕਾਂ ਲੋੜਵੰਦ ਮਰੀਜਾਂ ਦੀ ਜਾਨ ਬਚਾਉਂਦਾ ਹੈ। ਇਸ ਮੌਕੇ ਸੁੰਦਰ ਲਾਲ ਸ਼ਰਮਾ ਨੇ ਕਿਹਾ ਕਿ ਉਹ ਅੱਜ 100ਵੀਂ ਬਾਰ ਖੂਨ ਦਾਨ ਕਰ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ । ਉਨ•ਾਂ ਹੋਰਨਾਂ ਨੂੰ ਵੀ ਖੂਨ ਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨ ਦਾਨ ਕਰਨ ਨਾਲ ਸ਼ਰੀਰ ‘ਚ ਕਿਸੇ ਵੀ ਤਰ•ਾਂ ਦੀ ਕਮਜੋਰੀ ਨਹੀਂ ਆਉਂਦੀ, ਸਗੋਂ ਖੂਨ ਗਾੜਾ ਨਹੀਂ ਹੁੰਦਾ ਅਤੇ ਸ਼ਰੀਰ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸੋਫਤ, ਵਿਕਾਸ ਜੈਨ, ਰਮੇਸ਼ ਕੁਮਾਰ, ਸੁਸ਼ੀਲ ਕੁਮਾਰ, ਦੀਪਕ ਬਾਂਸਲ, ਅਭਿਨਵ ਗੋਇਲ ਨੇਵੀ ਤੇ ਮਿੱਠੂ ਲੱਡਾ ਵੀ ਹਾਜ਼ਰ ਸਨ।

ਕੈਪਸ਼ਨ- ਖੂਨਦਾਨ ਕੈਂਪ ਮੌਕੇ 100ਵੀਂ ਬਾਰ ਖੂਨ ਦਾਨ ਕਰ ਰਹੇ ਸੁੰਦਰ ਲਾਲ ਸ਼ਰਮਾ ਅਤੇ ਨਾਲ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਤੇ ਹੋਰ।

Please Click here for Share This News

Leave a Reply

Your email address will not be published. Required fields are marked *