best platform for news and views

10 ਲੱਖ ਰੁਪੲੇ ਦੀ ਹਰ ਮਹੀਨੇ ਸੈਰ ਕਰਦੇ ਨੇ ਬਹੁਤੇ ਰਾਜ ਸਭਾ ਤੇ ਲੋਕ ਸਭਾ ਮੈਂਬਰ

Please Click here for Share This News

Malwa News Bureau

ਚੰਡੀਗੜ, 6 ਅਗਸਤ : ਆਰਟੀਆਈ ਐਕਟਿਵਿਸਟ ਐਡਵੇਕੋਟ ਦਿਨੇਸ਼ ਚੱਢਾ ਨੇ ਭਾਰਤ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਤੋਂ ਪ੍ਰਾਪਤ ਜਾਣਕਾਰੀ ਦੇ ਅਧਾਰ ਉਤੇ ਤਿਆਰ ਕੀਤੀ, ਦੋਵੇਂ ਸਦਨਾਂ ਦੇ ਸਭ ਤੋਂ ਵੱਧ ਯਾਤਰਾ ਭੱਤਾ/ ਰੋਜਾਨਾ ਭੱਤਾ ਖਰਚ ਕਰਨ ਵਾਲੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਹੈ।
ਐਡਵੋਕੇਟ ਚੱਢਾ ਨੇ ਖੁਲਾਸਾ ਕੀਤਾ ਹੈ ਕਿ ਜਿੱਥੇ ਰਾਜ ਸਭਾ ਦੇ ਜਿਆਦਾਤਰ ਮੈਂਬਰਾਂ ਦਾ ਟੀ.ਏ, ਡੀ.ਏ ਦਾ ਅਪ੍ਰੈਲ 2016 ਤੋਂ ਮਾਰਚ 2017 ਤੱਕ 12 ਮਹੀਨੀਆਂ ਦਾ ਖਰਚ ਲਗਭਗ 10 ਲੱਖ ਰੁਪਏ ਦੇ ਕਰੀਬ ਹੈ। ਉਥੇ ਹੀ ਕੁਝ ਮੈਂਬਰਾਂ ਦਾ ਇਹ ਖਰਚ ਕਰੀਬ 69 ਲੱਖ ਰੁਪਏ ਤੱਕ, ਮਤਲਬ ਲਗਭਗ 6 ਲੱਖ ਰੁਪਏ ਮਹੀਨਾ ਤੱਕ ਵੀ ਹੈ। ਰਾਜ ਸਭਾ ਦੇ ਸਭ ਤੋਂ ਵੱਧ ਟੀ.ਏ, ਡੀ.ਏ ਖਰਚ ਕਰਨ ਵਾਲੇ ਮੈਂਬਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
੧. ਸ੍ਰੀ ਰੀਤਾ ਬਰਾਤਾ ਬੈਨਰਜੀ, ਸੀਪੀਆਈ (ਐਮ), ਪਛਮੀ ਬੰਗਾਲ- 69, 24335 ਰੁਪਏ
੨. ਸ੍ਰੀ ਡੀ. ਰਾਜਾ , ਸੀਪੀਆਈ , ਤਾਮਿਲਨਾਡੂ – 65,04880 ਰੁਪਏ
੩. ਸ੍ਰੀ ਸੁਖੇਂਦੂ ਸੇਖਰ ਰਾਏ, ਏ.ਆਈ.ਟੀ.ਸੀ, ਪੱਛਮੀ ਬੰਗਾਲ – 61,72271 ਰੁਪਏ
੪. ਸ੍ਰੀ ਓਸਕਰ ਫਰਨਾਂਡੇਸ , ਇੰਡੀਅਨ ਨੈਸ਼ਨਲ ਕਾਂਗਰਸ, ਕਰਨਾਟਕਾ – 59,97998 ਰੁਪਏ
੫. ਸ੍ਰੀ ਤਿਰੁਚੀ ਸਿਵਾ, ਡੀ.ਐਮ.ਕੇ, ਤਾਮਿਲਨਾਡੂ – 58,79198 ਰੁਪਏ
੬. ਸ੍ਰੀ ਸੀ.ਪੀ ਨਰਾਇਣਨ, ਸੀਪੀਆਈ (ਐਮ) ਕੇਰਲਾ – 58,24502 ਰੁਪਏ
੭. ਸ੍ਰੀ ਪੀ. ਭਠਾਚਾਰਿਆ, ਇੰਡੀਅਨ ਨੈਸਨਲ ਕਾਂਗਰਸ, ਪੱਛਮੀ ਬੰਗਾਲ – 53,12550 ਰੁਪਏ
੮. ਸ੍ਰੀ ਅਨੰਨਦਾ ਭਾਸਕਰ ਰਾਪੋਲੂ , ਇੰਡੀਅਨ ਨੈਸ਼ਨਲ ਕਾਂਗਰਸ, ਤੇਲੰਗਾਨਾ – 52,48328 ਰੁਪਏ
੯. ਸ੍ਰੀ ਜੁਆਏ ਅਬਰਾਹਮ, ਕੇ.ਸੀ (ਐਮ), ਕੇਰਲਾ – 47,03278 ਰੁਪਏ
੧੦. ਡਾ. ਅਨੀਲ ਕੁਮਾਰ ਸਾਹਨੀ , ਜੇਡੀ (ਯੂ) , ਬਿਹਾਰ – 46,26756 ਰੁਪਏ
੧੧. ਸ੍ਰੀ ਵਿਵੇਕ ਗੁਪਤਾ, ਏ.ਆਈ.ਟੀ.ਸੀ – ਪਛੱਮੀ ਬੰਗਾਲ- 44,22932 ਰੁਪਏ
੧੨. ਸ੍ਰੀ ਮਦ. ਨਾਦੀਮਲ ਹੱਕ , ਏ.ਆਈ.ਟੀ.ਸੀ – ਪੱਛਮੀ ਬੰਗਾਲ – 42,22510 ਰੁਪਏ
੧੩. ਸ੍ਰੀ ਬਸ਼ੀਸਥਾ ਨਾਰਾਇਣ ਸਿੰਘ, ਜੇ.ਡੀ. (ਯੂ), ਬਿਹਾਰ – 42,07772 ਰੁਪਏ
੧੪. ਸ੍ਰੀ ਨਰਿੰਦਰਾ ਬੁਦਾਨੀਆ, ਇੰਡੀਅਨ ਨੈਸ਼ਨਲ ਕਾਂਗਰਸ, ਰਾਜਸਥਾਨ – 41,38300 ਰੁਪਏ
੧੫. ਸ੍ਰੀ ਸ਼ਾਂਤਾ ਰਾਮ ਨਾਇਕ, ਇੰਡੀਅਨ ਨੈਸ਼ਨਲ ਕਾਂਗਰਸ, ਗੋਆ – 41,93583 ਰੁਪਏ
ਰਾਜ ਸਭਾ ਦੇ ਸਾਰੇ ਮੈਂਬਰਾਂ ਦਾ ਇਕ ਸਾਲ ਅਪ੍ਰੈਲ 2016 ਤੋਂ ਮਾਰਚ 2017 ਦਾ ਟੀ.ਏ, ਡੀ.ਏ ਦਾ ਕੁਲ ਖਰਚ 35,89,31,862 ਹੈ। ਰਾਜ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਦਾ ਇਕ ਸਾਲ ਦਾ ਟੀ.ਏ., ਡੀ.ਏ ਦਾ ਖਰਚ 6, 87, 235 ਰੁਪਏ ਹੈ, ਪਰ ਦੂਜੇ ਪਾਸੇ ਉਪ ਚੇਅਰਮੈਨ ਦਾ ਇਹ ਖਰਚ 43,16,938 ਰੁਪਏ ਹੈ।
ਜਿੱਥੇ ਉਪਰੋਕਤ ਮੈਂਬਰਾਂ ਦੇ ਟੀ.ਏ, ਡੀ.ਏ ਖਰਚ ਦੇ ਕੁੱਲ ਅੰਕੜੇ ਬਹੁਤ ਹੀ ਹੈਰਾਨੀਜਨਕ ਹਨ, ਉਥੇ ਹੀ ਇਨਾਂ ਮੈਂਬਰਾਂ ਵਲੋਂ ਹਵਾਈ ਯਾਤਰਾਵਾਂ ਲਈ ਅਦਾ ਕੀਤੇ ਗਏ ਭਾੜੇ ਵੀ ਹੈਰਾਨੀਜਨਕ ਹਨ। ਸ੍ਰੀ ਰੀਤਾ ਬਰਾਤਾ ਬੈਨਰਜੀ ਅਕਸਰ ਕਮੇਟੀ ਮੀਟਿੰਗਾ ਲਈ ਕਲਕੱਤਾ ਤੋਂ ਦਿੱਲੀ ਹਵਾਈ ਸਫਰ ਕਰਕੇ ਗਏ ਹਨ। ਇਹ ਵੀ ਹੈਰਾਨੀਜਨਕ ਹੈ ਕਿ ਉਨਾਂ ਦੀਆਂ ਕਲਕੱਤਾ ਤੋਂ ਦਿੱਲੀ ਅਨੇਕਾਂ ਹਵਾਈ ਯਾਤਰਾਵਾਂ ਦਾ ਭਾੜਾ ਪ੍ਰਤੀ ਯਾਤਰਾ 49, 650 ਰੁਪਏ ਅਤੇ ਦਿੱਲੀ ਤੋਂ ਕਲਕੱਤਾ ਅਨੇਕਾਂ ਹਵਾਈ ਯਾਤਰਾਵਾਂ ਦਾ ਭਾੜਾ ਪ੍ਰਤੀ ਯਾਤਰਾ 49,220 ਰੁਪਏ ਰਿਹਾ ਹੈ। ਜਦਕਿ ਇਨਾਂ ਨੇ ਕਲਕੱਤਾ ਤੋਂ ਦਿੱਲੀ ਜਾਣ ਲਈ ਹਵਾਈ ਯਾਤਰਾ ਦੇ 56, 461 ਰੁਪਏ ਤੱਕ ਵੀ ਅਦਾ ਕੀਤੇ ਹਨ। ਸੰਸਦ ਮੈਂਬਰ ਨੂੰ ਹਵਾਈ ਯਾਤਰਾ ਕਰਨ ਉਤੇ ਯਾਤਰਾ ਦੇ ਭਾੜੇ ਤੋਂ ਬਿਨਾ ਭਾੜੇ ਦਾ 1/4 ਰਕਮ ਵਾਧੂ ਮਿਲਦੀ ਹੈ। ਇਸ ਤਰਾਂ ਸ੍ਰੀ ਰੀਤਾ ਬਰਾਤਾ ਬੈਨਰਜੀ ਨੇ ਕਲਕੱਤਾ ਤੋਂ ਦਿੱਲੀ ਦੇ ਕੁੱਲ 70, 576 ਰੁਪਏ ਤੱਕ ਵੀ ਖਰਚ ਕੀਤੇ ਹਨ। ਜਦਕਿ ਜੇਕਰ ਕਲਕੱਤਾ ਤੋਂ ਦਿੱਲੀ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 8 ਹਜਾਰ ਰੁਪਏ ਤੱਕ ਦੀ ਮਿਲਦੀ ਹੈ।
ਇਸੇ ਤਰਾਂ ਸ੍ਰੀ ਡੀ. ਰਾਜਾ ਨੇ ਦਿੱਲੀ ਤੋਂ ਚੇਨਈ ਹਵਾਈ ਯਾਤਰਾ ਦੇ 65, 841 ਰੁਪਏ ਤੱਕ ਖਰਚ ਕਰਕੇ ਅਤੇ ਮਿਲਣ ਵਾਲੀ 1/4 ਵਾਧੂ ਰਕਮ ਜੋੜ ਕੇ ਕੁੱਲ 82,301 ਰੁਪਏ ਤੱਕ ਖਰਚ ਕੀਤੇ ਹਨ। ਉਨਾਂ ਨੇ ਦਿੱਲੀ ਤੋਂ ਤਿਰੁਵੰਥਾਪੁਰਾ ਦੇ ਹਵਾਈ ਯਾਤਰਾ ਦੇ 61, 105 ਰੁਪਏ ਅਤੇ 1/4 ਵਾਧੂ ਕਿਰਾਇਆ ਜੋੜ ਕੇ 76, 381 ਰੁਪਏ ਤੱਕ ਖਰਚ ਕੀਤੇ ਹਨ। ਜਦਕਿ ਜੇਕਰ ਦਿੱਲੀ ਤੋਂ ਚੇਨਈ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 9 ਹਜਾਰ ਰੁਪਏ ਤੱਕ ਦੀ ਮਿਲਦੀ ਹੈ। ਇਸੇ ਤਰਾਂ ਹੀ ਦਿੱਲੀ ਤੋਂ ਤਿਰੁਵੰਥਾਪੁਰਾ ਦੀ ਟਿਕਟ ਵੀ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋੋਵੇ ਤਾਂ ਲਗਭਗ 9500 ਰੁਪਏ ਤੱਕ ਮਿਲਦੀ ਹੈ। ਸ੍ਰੀ ਡੀ. ਰਾਜਾ ਨੇ ਸ੍ਰੀ ਡੀ. ਰਾਜਾ ਦੇ ਰਾਜ ਸਭਾ ਤੋਂ ਪ੍ਰਾਪਤ ਯਾਤਰਾ ਭੱਤੇ ਦੇ ਬਿੱਲਾਂ ਦੇ ਵੇਰਵੇ ‘ਚ ਦਿੱਲੀ ਇੰਫਾਲ ਹਵਾਈ ਯਾਤਰਾ ਦਾ ਮੰਤਵ ‘ਸ਼ੈਸਨ’ ਦੱਸਿਆ ਗਿਆ ਹੈ।
ਸ੍ਰੀ ਓਸਕਰ ਫਰਨਾਂਡੇਸ ਨੇ ਦਿੱਲੀ ਤੋਂ ਬੰਗਲੋਰ ਹਵਾਈ ਯਾਤਰਾ ਦੀ ਟਿਕਟ 69, 218 ਰੁਪਏ ਦੀ ਖਰੀਦ ਕੇ ਇਸ ਵਿਚ 1/4 ਵਾਧੂ ਮਿਲਣ ਵਾਲਾ ਭੱਤਾ ਜੋੜ ਕੇ 86, 522 ਰੁਪਏ ਤੱਕ ਖਰਚ ਕੀਤੇ ਹਨ। ਜਦਕਿ ਜੇਕਰ ਦਿੱਲੀ ਤੋਂ ਬੰਗਲੋਰ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 9500 ਰੁਪਏ ਤੱਕ ਦੀ ਮਿਲਦੀ ਹੈ।
ਸ੍ਰੀ ਤਿਰੁਚੀ ਸਿਵਾ ਨੇ ਚੇਨਈ ਤੋਂ ਦਿੱਲੀ ਤੱਕ ਦੀ ਹਵਾਈ ਟਿਕਟ 65, 893 ਰੁਪਏ ਦੀ ਖਰੀਦ ਕੇ ਇਸ ਵਿਚ 1/4 ਵਾਧੂ ਮਿਲਣ ਵਾਲੀ ਰਕਮ ਜੋੜ ਕੇ 82, 366 ਰੁਪਏ ਤੱਕ ਖਰਚ ਕੀਤੇ ਹਨ। ਜਦਕਿ ਜੇਕਰ ਚੇਨਈ ਤੋਂ ਦਿੱਲੀ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 8 ਹਜਾਰ ਰੁਪਏ ਤੱਕ ਦੀ ਮਿਲਦੀ ਹੈ।
ਸ੍ਰੀ ਸੀ.ਪੀ ਨਰਾਇਣਨ ਨੇ ਦਿੱਲੀ ਤੋਂ ਤਿਰਵੰਥਾਪੁਰਾ ਤੱਕ ਦੀ ਹਵਾਈ ਟਿਕਟ 61,846 ਰੁਪਏ ਦੀ ਖਰੀਦ ਕੇ ਇਸ ਵਿਚ 1/4 ਵਾਧੂ ਮਿਲਣ ਵਾਲੀ ਰਕਮ ਜੋੜ ਕੇ ਕੁੱਲ 77, 307 ਰੁਪਏ ਤੱਕ ਖਰਚ ਕੀਤੇ ਹਨ। ਜਦਕਿ ਜੇਕਰ ਦਿੱਲੀ ਤੋਂ ਤਿਰਵੰਥਾਪੁਰਾ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 9500 ਹਜਾਰ ਰੁਪਏ ਤੱਕ ਦੀ ਮਿਲਦੀ ਹੈ।
ਸ੍ਰੀ ਅਨੰਨਦਾ ਭਾਸਕਰ ਰਾਪੋਲੂ ਨੇ ਹੈਦਰਾਬਾਦ ਤੋਂ ਦਿੱਲੀ ਤੱਕ ਦੀ ਹਵਾਈ ਟਿਕਟ 85, 113 ਰੁਪਏ ਤੱਕ ਦੀ ਖਰੀਦੀ ਕਿ ਇਸ ਵਿਚ 1/4 ਵਾਧੂ ਮਿਲਣ ਵਾਲੀ ਰਕਮ ਜੋੜ ਕੇ ਕੁੱਲ 1, 06, 391 ਰੁਪਏ ਤੱਕ ਖਰਚ ਕੀਤੇ ਹਨ। ਜਦਕਿ ਜੇਕਰ ਹੈਦਰਾਬਾਦ ਤੋਂ ਦਿੱਲੀ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 8 ਹਜਾਰ ਰੁਪਏ ਤੱਕ ਦੀ ਮਿਲਦੀ ਹੈ।
ਸ੍ਰੀ ਸੁਖੇਂਦੂ ਸੇਖਰ ਰਾਏ ਨੇ ਕਲਕੱਤਾ ਤੋਂ ਦਿੱਲੀ ਤੱਕ ਦੀ ਹਵਾਈ ਟਿਕਟ 56, 136 ਰੁਪਏ ਤੱਕ ਦੀ ਖਰੀਦ ਕਿ ਇਸ ਵਿਚ 1/4 ਵਾਧੂ ਮਿਲਣ ਵਾਲੀ ਰਕਮ ਜੋੜ ਕੇ ਕੁੱਲ 70, 170 ਰੁਪਏ ਤੱਕ ਖਰਚ ਕੀਤੇ ਹਨ। ਜਦਕਿ ਜੇਕਰ ਕਲਕੱਤਾ ਤੋਂ ਦਿੱਲੀ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 8 ਹਜਾਰ ਰੁਪਏ ਤੱਕ ਦੀ ਮਿਲਦੀ ਹੈ।
ਸ੍ਰੀ ਸੁਖੇਂਦੂ ਸੇਖਰ ਰਾਏ ਦੇ ਰਾਜ ਸਭਾ ਤੋਂ ਪ੍ਰਾਪਤ ਇਕ ਬਿੱਲ ਦੇ ਵੇਰਵੇ ਵਿਚ ਮੁਬੰਈ ਤੋਂ ਕਲਕੱਤਾ ਦਾ ਹਵਾਈ ਭਾੜਾ 99,039 ਰੁਪਏ ਦੱਸ ਕੇ ਇਸ ਵਿਚ ਵਾਧੂ ਮਿਲਣ ਵਾਲੇ 1/4 ਰਕਮ ਜੋੜ ਕੇ ਕੁੱਲ 1, 23, 798 ਰੁਪਏ ਖਰਚ ਕੀਤੇ ਦਿਖਾਏ ਗਏ ਹਨ। ਜਦਕਿ ਜੇਕਰ ਮੁਬੰਈ ਤੋਂ ਕਲਕੱਤਾ ਦੀ ਹਵਾਈ ਟਿਕਟ ਤੁਰੰਤ ਇਕ ਦਿਨ ਪਹਿਲਾਂ ਰਿਜ਼ਰਵ ਕਰਵਾਉਣੀ ਹੋਵੇ ਤਾਂ ਇਕਾਨਮੀ ਕਲਾਸ ਦੀ ਇਹ ਟਿਕਟ ਲਗਭਗ 8 ਹਜਾਰ ਰੁਪਏ ਤੱਕ ਦੀ ਮਿਲਦੀ ਹੈ।
ਇਸ ਤਰਾਂ ਹੀ ਲੋਕ ਸਭਾ ਦੇ ਜਿਆਦਾਤਰ ਮੈਂਬਰਾਂ ਦਾ ਟੀ.ਏ., ਡੀ.ਏ ਦਾ 6 ਮਹੀਨੇ ਦਾ ਖਰਚ ਜਿੱਥੇ 2 ਲੱਖ ਰੁਪਏ ਤੋਂ 7 ਲੱਖ ਰੁਪਏ ਤੱਕ ਦਾ ਹੈ। ਉਥੇ ਹੀ ਕੁਝ ਮੈਂਬਰਾਂ ਦਾ 6 ਮਹੀਨੇ ਦਾ ਇਹ ਖਰਚ 57 ਲੱਖ ਰੁਪਏ ਤੋਂ ਵੀ ਜਿਆਦਾ, ਮਤਲਬ ਲਗਭਗ 10 ਲੱਖ ਰੁਪਏ ਪ੍ਰਤੀ ਮਹੀਨਾ ਤੱਕ ਹੈ। ਸਭ ਤੋਂ ਵੱਧ ਟੀ.ਏ, ਡੀ.ਏ ਖਰਚ ਕਰਨ ਵਾਲੇ ਲੋਕ ਸਭਾ ਮੈਂਬਰਾਂ ਦੀ ਸੂਚੀ ਇਸ ਤਰਾਂ ਹੈ।
੧. ਡਾ. ਕੇ. ਗੋਪਾਲ, ਏ.ਆਈ.ਏ. ਡੀ.ਐਮ.ਕੇ., ਤਾਮਿਲਨਾਡੂ – 57,54,307
੨. ਸ੍ਰੀ ਪੀ. ਕੁਮਾਰ, ਏ.ਆਈ.ਏ.ਡੀ.ਐਮ.ਕੇ , ਤਾਮਿਲਨਾਡੂ- 44,29,901 ਰੁਪਏ
੩. ਵਿਸ਼ਨੂੰ ਪਧਾ ਰੇ, ਬੀਜੇਪੀ, ਅੰਡੇਮਾਨ ਅਤੇ ਨਿਕੋਬਾਰ ਇਜਲੈਂਡ – 41,06,684 ਰੁਪਏ
੪. ਡਾ. ਅਨੀਰੁਧਨ ਸੰਪਤ, ਸੀਪੀਆਈ (ਐਮ), ਕੇਰਲਾ- 38,19,300 ਰੁਪਏ
੫. ਸ੍ਰੀਮਤੀ ਪੀ.ਕੇ ਸ੍ਰੀਮਥੀ,ਸੀਪੀਆਈ (ਐਮ), ਕੇਰਲਾ – 32,58,739 ਰੁਪਏ
੬. ਸ੍ਰੀ ਕੇ.ਸੀ ਵੇਣੂ ਗੋਪਾਲ, ਇੰਡੀਅਨ ਨੈਸ਼ਨਲ ਕਾਂਗਰਸ, ਕੇਰਲਾ-32,12,771 ਰੁਪਏ
੭. ਸ੍ਰੀ ਹਰੀ ਮਾਂਝੀ, ਬੀਜੇਪੀ, ਬਿਹਾਰ -31,47,064 ਰੁਪਏ
੮. ਸ੍ਰੀਮਤੀ ਜੋਤੀ ਧ੍ਰਵੇ , ਬੀਜੇਪੀ, ਮੱਧ ਪ੍ਰਦੇਸ਼ – 31,40,857 ਰੁਪਏ
੯. ਪ੍ਰੋ. ਕੇ.ਵੀ ਥੋਮਸ , ਇੰਡੀਅਨ ਨੈਸ਼ਨਲ ਕਾਂਗਰਸ, ਕੇਰਲਾ- 31,34,607 ਰੁਪਏ
੧੦. ਸ੍ਰੀ ਐਮ. ਬੀ. ਰਜੇਸ਼, ਸੀਪੀਆਈ (ਐਮ) ਕੇਰਲਾ-30,27,268 ਰੁਪਏ
ਲੋਕ ਸਭਾ ਦੇ ਸਾਰੇ ਮੈਂਬਰਾਂ ਦਾ ਐਪ੍ਰਲ 2016 ਤੋਂ ਮਾਰਚ 2017 ਤੱਕ ਇਕ ਸਾਲ ਦਾ ਟੀ.ਏ., ਡੀ.ਏ ਦਾ ਕੁਲ ਖਰਚ 95,70,01,830.
ਹੈਰਾਨੀ ਦੀ ਗੱਲ ਇਹ ਹੈ ਕਿ ਨਾਗਰਿਕਾਂ ਦੇ ਲਈ ਸੂਚਨਾ ਦਾ ਅਧਿਕਾਰ ਕਾਨੂੰਨ ਪਾਸ ਕਰਨ ਵਾਲੀ ਲੋਕ ਸਭਾ ਦੇ ਸੈਂਟਰਲ ਲੋਕ ਸੂਚਨਾ ਅਧਿਕਾਰੀ ਨੇ ਲੋਕ ਸਭਾ ਮੈਂਬਰਾਂ ਦੇ ਖਰਚੇ ਦੇ ਵਿਸਥਾਰ ਪੂਰਵਕ ਬਿੱਲਾਂ ਦੀ ਕਾਪੀ ਸੰਬੰਧੀ ਸੂਚਨਾ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਹ ਨਿੱਜੀ ਸੂਚਨਾ ਹੈ ਅਤੇ ਇਸਦਾ ਜਨਤਕ ਗਤੀਵਿਧੀ ਨਾਲ ਕੋਈ ਲੈਣ ਦੇਣ ਨਹੀਂ ਹੈ। ਜਦਕਿ ਇਹ ਹਵਾਈ ਸਫਰ ਜਨਤਾ ਦੇ ਪੈਸੇ ਨਾਲ ਹੀ ਕੀਤੇ ਗਏ ਹਨ। ਸੰਸਦ ਮੈਂਬਰਾਂ ਦੇ ਅਤਿ ਮਹਿੰਗੇ ਹਵਾਈ ਯਾਤਰਾਵਾਂ ਦੇ ਬਿੱਲ ਦੇਖ ਕੇ ਇਹ ਲੱਗਦਾ ਹੈ ਕਿ ਇਹ ਯਾਤਰਾਵਾਂ ਬਹੁਤ ਮਹਿੰਗੀਇਆਂ ਸਹੂਲਤਾਵਾਂ ਵਾਲੀ ਕਲਾਸ ਜਿਵੇਂ ਕਿ ਬਿਜਨੈਸ ਕਲਾਸ, ਫਸਟ ਕਲਾਸ ਆਦਿ ਵਿਚ ਕੀਤੀਆਂ ਗਈਆਂ ਹਨ। ਜਦਕਿ ਦੂਜੇ ਪਾਸੇ ਸੰਸਦਾਂ ਨੂੰ ਭੱਤੇ ਤਹਿ ਕਰਨ ਵਾਲੇ ਦਾ ਸੈਲਰੀ, ਅਲਾਉਸੀਸ ਅਤੇ ਪੈਨਸ਼ਨ ਆਫ, ਮੈਂਬਰਸ ਆਫ ਪਾਰਲੀਮੈਂਟ ਐਕਟ 1954 ਅਨੁਸਾਰ ਮੈਂਬਰਾਂ ਨੂੰ ਹਵਾਈ ਯਾਤਰਾ ਦਾ ਕਰਾਇਆ ਅਦਾ ਕਰਨ ਦੀ ਅਤੇ ਕਿਰਾਏ ਤੋਂ ਬਿਨਾ ਕਿਰਾਏ ਦਾ 1/4 ਹੋਰ ਵਾਧੂ ਭੱਤਾ ਦੇਣ ਦੀ ਗੱਲ ਕੀਤੀ ਗਈ ਹੈ। ਪਰ ਕੀਤੇ ਵੀ ਅਤਿ ਮਹਿੰਗੀਆਂ ਕਲਾਸਾਂ ਜਿਵੇਂ ਬਿਜਨੈਸ ਕਲਾਸ ਜਾਂ ਫਸਟ ਕਲਾਸ ਆਦਿ ਵਿਚ ਹਵਾਈ ਸਫਰ ਕਰਨ ਦੀ ਸਹੂਲਤ ਦੇਣ ਬਾਰੇ ਨਹੀਂ ਲਿਖਿਆ ਗਿਆ। ਪਰ ਉਪਰੋਕਤ ਖਰਚਿਆਂ ਅਨੁਸਾਰ ਲਗਦਾ ਹੈ ਕਿ ਸੰਸਦ ਮੈਂਬਰਾਂ ਨੇ ਹਵਾਈ ਯਾਤਰਾ ਦਾ ਮਤਲਬ ਖੁਦ ਹੀ ਆਮ ਲੋਕਾਂ ਵਾਲੀ ਇਕਾਨਮੀ ਕਲਾਸ ਦੀ ਬਜਾਏ ਅਮੀਰ ਲੋਕਾਂ ਦੀ ਬਿਜਨੈਸ ਜਾਂ ਫਸਟ ਕਲਾਸ ਮੰਨ ਲਿਆ ਹੈ।
ਜਿੱਥੇ ਇਕ ਪਾਸੇ ਵੋਟਾਂ ਪਾ ਕੇ ਸੰਸਦ ਮੈਂਬਰ ਚੁਣਨ ਵਾਲੇ ਸਭ ਨਾਗਰੀਕਾਂ ਨੂੰ ਆਪਣੇ ਨੁਮਾਇੰਦਿਆਂ ਦੇ ਇਸ ਤਰਾਂ ਦੇ ਖਰਚਿਆਂ ਦੀ ਜਵਾਬਦੇਹੀ ਕਰਨੀ ਚਾਹੀਦੀ ਹੈ। ਉਥੇ ਹੀ ਕੰਪਟਰੋਲਰ ਐੰਡ ਅਡੀਟਰ ਜਨਰਲ ਆਫ ਇੰਡੀਆ ਨੂੰ ਵੀ ਇਸ ਤਰਾਂ ਦੇ ਖਰਚਿਆਂ ਦੀ ਜਾਂਚ ਕਰਨੀ ਚਾਹੀਦੀ ਹੈ।

Please Click here for Share This News

Leave a Reply

Your email address will not be published. Required fields are marked *