best platform for news and views

1 ਸਤੰਬਰ ਤੋਂ ਮਨਾੲਿਆ ਜਾ ਰਿਹਾ ‘ਕੌਮੀ ਖੁਰਾਕ ਹਫ਼ਤਾ’ ਅੱਜ ਸਮਾਪਤ

Please Click here for Share This News

ਮੋਗਾ, 7 ਸਤੰਬਰ- ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜ਼ਿਲ੍ਹਾ ਪੱਧਰੀ ਕੌਮੀ ਖੁਰਾਕ ਹਫ਼ਤਾ, ਮੋਗਾ ਸਿਵਲ ਹਸਪਤਾਲ ਵਿੱਚ ਜਾਗਰੂਕਤਾ ਵਜੋਂ ਮਨਾਇਆ ਗਿਆ। ਜਿਸ ਵਿੱਚ ਵੱਖ-ਵੱਖ ਨਰਸਿੰਗ ਕਾਲਜਾਂ ਦੇ ਵਿਦਿਆਰਥੀਆ ਤੋਂ ਇਲਾਵਾ ਬਾਬੇ ਕੇ ਕਾਲਜ ਆਫ਼ ਨਰਿਸੰਗ, ਦੌਧਰ ਦੇ ਵਿਦਿਆਰਥੀਆਂ ਅਤੇ ਪੈਰਾਮੈਡੀਕਲ ਫੀਮੇਲ ਸਟਾਫ਼ ਨੇ ਵੀ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ ਰੁਪਿੰਦਰ ਕੌਰ ਗਿੱਲ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਫ਼ਸਰ, ਮੋਗਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆ ਲਈ ਪੌਸ਼ਟਿਕ ਖੁਰਾਕ ਬਹੁਤ ਜਰੂਰੀ ਹੈ। ਡਾ. ਗਿੱਲ ਨੇ ਕਿਹਾ ਕਿ ਭਾਰਤ ਵਿੱਚ ਕੌਮੀ ਪੌਸ਼ਟਿਕ ਹਫਤਾ ਹਰ ਸਾਲ ਪਹਿਲੀ ਸਤੰਬਰ ਤੋਂ 7 ਸਤੰਬਰ ਤੱਕ ਮਨਾਇਆ ਜਾਂਦਾ ਹੈ। ਪੌਸ਼ਟਿਕ ਹਫ਼ਤੇ ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਅਤੇ 1 ਸਤੰਬਰ ਤੋਂ ਪੂਰਾ ਹਫ਼ਤਾ ਬਲਾਕ ਪੱਧਰ ਤੇ ਪੌਸ਼ਟਿਕ ਖੁਰਾਕ ਹਫ਼ਤਾ ਮਨਾਇਆ ਗਿਆ ਸੀ।

ਇਸ ਮੌਕੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਮਨੀਸ ਅਰੋੜਾ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਪੋਸ਼ਟਿਕ ਆਹਾਰ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜ਼ਬੂਤ ਬਣਾਉਦਾ ਹੈ ਅਤੇ ਚੰਗਾ ਮਹਿਸੂਸ ਕਰਵਾਉਂਦਾ ਹੈ। ਪੌਸ਼ਟਿਕਤਾ ਮੌਜੂਦਾ ਅਤੇ ਅਗਲੀ ਪੀੜ੍ਹੀ ਲਈ ਬਚਾਅ ਸਿਹਤ ਅਤੇ ਵਿਕਾਸ ਪੱਖੋ ਬਹੱਦ ਗੰਭੀਰ ਮੁੱਦਾ ਹੈ, ਇਸ ਲਈ ਵਿਸ਼ੇਸ ਧਿਆਨ ਦੇਣ ਦੀ ਜਰੂਰਤ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ, ਮੋਗਾ, ਮੈਡਮ ਕ੍ਰਿਸ਼ਨਾ ਸ਼ਰਮਾ ਨੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਪੰਜ ਸਾਲ ਤੋਂ ਘੱਟ ਉਮਰ ਦੇ 30ਪ੍ਰਤੀਸ਼ਤ ਬੱਚੇ ਕਮਜ਼ੋਰੀ ਦਾ ਸ਼ਿਕਾਰ ਹਨ ਜਦੋਂ ਕਿ 18 ਪ੍ਰਤੀਸ਼ਤ ਘੱਟ ਭਾਰ ਅਤੇ 43 ਮਿਲੀਅਨ ਵੱਧ ਭਾਰ ਵਾਲੇ ਹਨ ਅਤੇ ਲੱਗਭਗ 90 ਲੱਖ ਬੱਚੇ ਹਰ ਸਾਲ ਰੋਕਥਾਮ ਯੋਗ ਬਿਮਾਰੀਆਂ ਅਤੇ ਲਾਗਾਂ ਕਾਰਨ ਮਰਦੇ ਹਨ। ਇਸ ਤਰ੍ਹਾਂ ਦੇ ਹਰ ਸਾਲ ਕਰੀਬ ਦੋ ਅਰਬ ਮਾਮਲੇ ਸਾਹਮਣੇ ਆਉਂਦੇ ਹਨ। ਇਸ ਮੌਕੇ ਜੁਗਿੰਦਰ ਸਿੰਘ ਮਾਹਲਾ ਫਾਰਮਾਸਿਸਟ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਦੱਸਿਆ ਕਿ ਹਮੇਸ਼ਾ ਹੀ ਪੌਸ਼ਟਿਕ ਖੁਰਾਕ ਲੈਣੀ ਚਾਹੀਦੀ ਹੈ। ਇਸ ਸਮੇਂ ਅੰਮ੍ਰਿਤ ਸ਼ਰਮਾ ਨੇ ਮੰਚ ਸੰਚਾਲਕ ਦੀ ਭੂਮੀਕਾ ਬਾਖੂਬੀ ਨਿਭਾਈ।

Please Click here for Share This News

Leave a Reply

Your email address will not be published. Required fields are marked *