best platform for news and views

ਫ਼ੋਨ ਟੈਪਿੰਗ- ਹਰਪਾਲ ਸਿੰਘ ਚੀਮਾ ਨੇ ਸਪੀਕਰ ਨੂੰ ਲਿਖਿਆ ਪੱਤਰ

Please Click here for Share This News

ਚੰਡੀਗੜ੍ਹ 22 ਨਵੰਬਰ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਧਾਇਕਾਂ ਦੇ ਫ਼ੋਨ ਟੈਪਿੰਗ ਦਾ ਮਾਮਲਾ ਸਪੀਕਰ ਰਾਣਾ ਕੀ.ਪੀ. ਸਿੰਘ ਕੋਲ ਉਠਾਇਆ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਦਾ ਵੀ ਫ਼ੋਨ ਟੈਪ ਕਰਾਉਣਾ ਉਸ ਦੀ ਨਿੱਜਤਾ ਦੇ ਅਧਿਕਾਰ ਦਾ ਹਨਨ ਹੈ। ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਜਨਤਾ ਦੇ ਚੁਣੇ ਹੋਏ ਸੱਤਾਧਾਰੀ ਧਿਰ ਦੇ ਵਿਧਾਇਕਾਂ ਦੇ ਵੀ ਫ਼ੋਨ ਟੈਪ ਕਰ ਰਹੀ ਹੈ, ਇਹ ਹੋਰ ਵੀ ਸੰਗੀਨ ਮਾਮਲਾ ਹੈ। ਚੀਮਾ ਨੇ ਦੱਸਿਆ ਕਿ 20 ਨਵੰਬਰ 2019 ਨੂੰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਪਟਿਆਲਾ ਦੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਲਈ ਗਈ ਬੈਠਕ ‘ਚ ਹਰਦਿਆਲ ਸਿੰਘ ਕੰਬੋਜ (ਰਾਜਪੁਰਾ), ਨਿਰਮਲ ਸਿੰਘ (ਸ਼ੁਤਰਾਣਾ), ਮਦਨ ਲਾਲ ਜਲਾਲਪੁਰ (ਘਨੌਰ) ਅਤੇ ਕਾਕਾ ਰਜਿੰਦਰ ਸਿੰਘ (ਸਮਾਣਾ) ਵੱਲੋਂ ਆਪਣੀ ਹੀ ਸਰਕਾਰ ‘ਤੇ ਫ਼ੋਨ ਟੈਪਿੰਗ ਦੇ ਗੰਭੀਰ ਦੋਸ਼ ਲਗਾਏ ਹਨ।
ਚੀਮਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲੋਂ ਜਾਂਚ ਕਰਵਾਈ ਜਾਵੇ, ਕਿਉਂਕਿ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਵੀ ਫ਼ੋਨ ਟੈਪ ਹੋ ਰਹੇ ਹਨ।

Please Click here for Share This News

Leave a Reply

Your email address will not be published. Required fields are marked *