best platform for news and views

ਫ਼ਲੈਗ ਕੋਡ ਦੀ ਉਲੰਘਣਾ ਕਰਨ ‘ਤੇ ਸਬੰਧਿਤ ਅਧਿਕਾਰੀ/ਸੰਗਠਨ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਹੁਕਮ

Please Click here for Share This News

ਚੰਡੀਗੜ੍ਹ, 14 ਸਤੰਬਰ- ਪੰਜਾਬ ਸਰਕਾਰ ਵੱਲੋਂ ਕੌਮੀਂ ਝੰਡੇ ਦੇ ਮਾਣ-ਸਨਮਾਨ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਪੱਤਰ ਦੀ ਕਾਪੀ ਸੂਬੇ ਦੀਆਂ ਸਾਰੀਆਂ ਡਵੀਜ਼ਨਾਂ ਦੇ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਭੇਜਕੇ ਲਿਖਿਆ ਗਿਆ ਹੈ ਕਿ ਫਲੈਗ ਕੋਡ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਹੋਣ ‘ਤੇ ਸਬੰਧਤ ਅਧਿਕਾਰੀ/ਵਿਅਕਤੀਆਂ/ਸੰਗਠਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹਦਾਇਤਾਂ ਵਿਚ ਝੰਡੇ ਦੀ ਵਰਤੋਂ, ਫਹਿਰਾਉਣ, ਦੂਜੇ ਦੇਸ਼ਾਂ ਦੇ ਝੰਡੇ ਨਾਲ ਲਾਉਣ ਅਤੇ ਝੰਡੇ ਨੂੰ ਸਲਾਮੀ ਦੇਣ ਸਮੇਂ ਧਿਆਨਯੋਗ ਗੱਲਾਂ ਬਾਰੇ ਦੱਸਿਆ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਹੱਤਵਪੂਰਣ ਦਿਵਸਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਡਾਂ ਮੌਕੇ ਕਾਗਜ਼ ਦੇ ਬਣੇ ਝੰਡਿਆਂ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਸਮਾਗਮ ਬਾਅਦ ਪੂਰੇ ਮਾਣ-ਸਨਮਾਨ ਨਾਲ ਝੰਡੇ ਨੂੰ ਨਸ਼ਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਜ਼ਰੂਰੀ ਹੈ ਤਾਂ ਜੋ ਸਮਾਗਮ ਵਾਲੀ ਥਾਂ ‘ਤੇ ਜਗ੍ਹਾਂ-ਜਗ੍ਹਾਂ ਝੰਡਿਆਂ ਨੂੰ ਜ਼ਮੀਨ ‘ਤੇ ਨਾ ਸੁੱਟ ਕੇ ਉਸ ਦੇ ਨਿਰਾਦਰ ਤੋਂ ਬਚਿਆ ਜਾ ਸਕੇ।

Please Click here for Share This News

Leave a Reply

Your email address will not be published. Required fields are marked *