best platform for news and views

ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ‘ਤੇ 58 ਕਰੋੜ ਤੋਂ ਵੱਧ ਖਰਚੇ: ਬੰਟੀ ਰੋਮਾਣਾ

Please Click here for Share This News

ਫ਼ਰੀਦਕੋਟ-( ਜਗਤਾਰ ਦੁਸਾਂਝ ) ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਅਕਾਲੀ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਇੱਥੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਉਹਨਾਂ ਨੇ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 58 ਕਰੋੜ, 22 ਲੱਖ ਰੁਪਏ ਖਰਚੇ ਹਨ ਜਦੋਂ ਕਿ ਕਾਂਗਰਸ ਨੇ ਆਪਣੇ ਪੰਜ ਸਾਲਾਂ ਦੇ ਰਾਜ ਵਿੱਚ ਕੇਵਲ 7 ਕਰੋੜ 9 ਲੱਖ ਦੇ ਕਰੀਬ ਹੀ ਖਰਚੇ ਸਨ। ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ 500 ਟਿਊਬਵੈੱਲ ਕੁਨੈਕਸ਼ਨ ਦਿੱਤੇ ਗਏ ਹਨ ਅਤੇ ਨਹਿਰੀ ਪਾਣੀ ਲਈ 6 ਕਰੋੜ, 43 ਲੱਖ ਰੁਪਏ ਖਰਚੇ ਗਏ ਹਨ। ਉਹਨਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿੱਚ ਮੁੱਖ ਮੰਗਾਂ ਤੇ ਧਿਆਨ ਦਿੰਦੇ ਹੋਏ ਪਿੰਡ ਸੁੱਖਣਵਾਲਾ ਤੋਂ ਸ਼ੇਰ ਸਿੰਘ ਵਾਲਾ ਤੱਕ ਤਿੰਨ ਕਿਲੋਮੀਟਰ ਸੜਕ ਬਣਾਉਣ ਲਈ 83 ਲੱਖ ਰੁਪਏ, ਗੋਲੇਵਾਲਾ ‘ਚ ਸੜਕ ਬਣਾਉਣ ਲਈ 32 ਲੱਖ ਰੁਪਏ ਅਤੇ ਪਿੰਡਾਂ ਦੀਆਂ ਢਾਣੀਆਂ ਵਾਸਤੇ ਕੱਚੀਆਂ ਪਹੀਆਂ ਨੂੰ ਪੱਕਾ ਕਰਨ ਲਈ 1 ਕਰੋੜ, 75 ਲੱਖ ਰੁਪਏ ਖਰਚੇ ਗਏ ਹਨ। ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਸ਼ਹਿਰੀ ਵਿਕਾਸ ਲਈ 196 ਕਰੋੜ 25 ਲੱਖ ਰੁਪਏ ਖਰਚੇ ਜਾ ਰਹੇ ਹਨ। ਇਸ ਤੋਂ ਇਲਾਵਾ ਫ਼ਰੀਦਕੋਟ ਸ਼ਹਿਰ ਨਿਵਾਸੀਆਂ ਦੀ ਵੱਡੀ ਮੰਗ ‘ਤੇ ਤਲਵੰਡੀ ਰੋਡ ਤੇ ਫਲਾਈ ਓਵਰਬ੍ਰਿਜ ਬਣਾਉਣ ਲਈ 59 ਕਰੋੜ ਰੁਪਏ, ਕੈਂਟ-ਏਅਰਪੋਰਟ ਰੋਡ ਲਈ 25 ਲੱਖ ਰੁਪਏ, ਸ਼ਹਿਰ ਦੇ ਵਿਕਾਸ ਲਈ 15 ਕਰੋੜ 81 ਲੱਖ ਰੁਪਏ ਲਾਏ ਜਾ ਰਹੇ ਹਨ। ਸ: ਰੋਮਾਣਾ ਨੇ ਦੱਸਿਆ ਕਿ ਸ਼ਹਿਰ ਦੇ ਸੁੰਦਰੀਕਰਨ ਲਈ ਵੱਡੀ ਪੱਧਰ ਤੇ ਕੰਮ ਚਲ ਰਿਹਾ ਹੈ। ਸ਼ਹਿਰ ਦੇ ਚੌਂਕਾਂ ਨੂੰ ਚੰਗੀ ਦਿੱਖ ਦਿੱਤੀ ਜਾ ਰਹੀ ਹੈ । ਦਰਬਾਰ ਗੰਜ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਆਮਲ ਲੋਕਾਂ ਲਈ ਓਪਨ ਜਿੰਮ ਦਾ ਨਿਰਮਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਬਤੌਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਜੋਂ ਸ਼ਹਿਰ ਦੇ ਵਿਕਾਸ ਲਈ 20 ਕਰੋੜ ਖਰਚੇ ਸਨ। ਅਕਾਲੀ ਆਗੂ ਗੁਰਤੇਜ ਸਿੰਘ ਗਿੱਲ, ਜੋਗਿੰਦਰ ਸਿੰਘ ਬਰਾੜ, ਹਰਿੰਦਰਜੀਤ ਸਿੰਘ ਸਮਰਾ ਕਿਹਾ ਕਿ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ 28 ਹਜ਼ਾਰ ਨੀਲੇ ਕਾਰਡ ਵੰਡੇ ਹਨ ਜਿਸ ਨਾਲ 1 ਲੱਖ, 60 ਹਜ਼ਾਰ ਵਿਅਕਤੀਆਂ ਨੂੰ ਲਾਭ ਪਹੁੰਚਿਆਂ ਹੈ। ਉਹਨਾ ਕਿਹਾ ਕਿ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਚੋਣ ਲੜ ਰਿਹਾ ਹੈ। ਉਹਨਾਂ ਕਿਹਾ ਕਿ ਉਹ ਅਕਾਲੀ-ਭਾਜਪਾ ਸਰਕਾਰ ਦੁਆਰਾ ਪਿਛਲੇ 9 ਸਾਲਾਂ ਵਿੱਚ ਕਰਾਏ ਗਏ ਵਿਕਾਸ ਕਾਰਜਾਂ ਬਦਲੇ ਵੋਟ ਮੰਗਣ ਲਈ ਜਾ ਰਹੇ ਹਨ। ਉਹਨਾਂ ਕਿਹਾ ਕਿ ਹਲਕਾ ਨਿਵਾਸੀਆਂ ‘ਚ ਵਿਕਾਸ ਦੇ ਕੰਮਾਂ ਤੇ ਮੋਹਰ ਲਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Please Click here for Share This News

Leave a Reply

Your email address will not be published. Required fields are marked *