best platform for news and views

ਜ਼ਿਲ•ਾ ਸਿੱਖਿਆ ਅਫਸਰ (ਐਲੀਮੈਂਟਰੀ) ਨੇ ਸ਼ਿਕਾਇਤ ਦੇ ਮਾਮਲੇ ‘ਚ ਸਕੂਲ ਦਾ ਕੀਤਾ ਦੌਰਾ

Please Click here for Share This News

ਧੂਰੀ, 19 ਮਾਰਚ (ਮਹੇਸ਼)  ਨੇੜਲੇ ਪਿੰਡ ਹਰਚੰਦਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਦੋ ਅਧਿਅਪਾਕਾਂ ਦੇ ਚੱਲ ਰਹੇ ਕਾਟੋ-ਕਲੇਸ਼ ਨੂੰ  ਲੈ ਕੇ ਅੱਜ ਜਿਲ•ਾ ਸਿੱਖਿਆ ਅਫਸਰ (ਐਲੀਮੈਂਟਰੀ) ਸੰਗਰੂਰ ਨੇ ਅੱਜ਼ ਸਕੂਲ ਦਾ ਦੌਰਾ ਕਰਦਿਆਂ ਜਿੱਥੇ ਪਿੰਡ ਵਾਸੀਆਂ ਨੂੰ ਸੁਣਿਆ, ਉਥੇ ਅਧਿਆਪਕਾਂ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਇਆ। ਜਾਣਕਾਰੀ ਅਨੁਸਾਰ ਪਿੰਡ ਦੇ ਸਕੂਲ ਦੀ ਪਸਵਕ ਕਮੇਟੀ ਅਤੇ ਅਧਿਆਪਕ ਵੱਲੋਂ ਵੱਲੋਂ ਸਕੂਲ ਦੇ ਇੱਕ ਹੋਰ ਅਧਿਆਪਕ ਇਕਬਾਲ ਸਿੰਘ ਖਿਲਾਫ਼  ਸ਼ਿਕਾਇਤ ਕੀਤੀ ਗਈ ਸੀ, ਜਿਸਦੀ ਕੁੱਝ ਦਿਨ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ ਪੜਤਾਲ ਕੀਤੀ ਸੀ, ਪਰ ਅੱਜ ਜ਼ਿਲ•ਾ ਸਿੱਖਿਆ ਅਫਸਰ (ਐਲੀਮੈਂਟਰੀ) ਸੰਗਰੂਰ ਨੇ ਸਕੂਲ ਦਾ ਦੌਰਾ ਕਰਦਿਆਂ ਵੱਖ-ਵੱਖ ਪੱਖਾਂ ਨੂੰ ਸੁਣਿਆ।
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ•ਾ ਸਿੱÎਖਆ ਅਫਸਰ (ਐਲੀਮੈਂਟਰੀ) ਸੰਗਰੂਰ ਬਲਵੀਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਕਲੇਸ਼ ਨੁੰ ਲੈ ਕੇ ਸ਼ਿਕਾਇਤ ਪ੍ਰਾਪਤ ਹੋਈ ਸੀ, ਪਰ ਸ਼ਿਕਾਇਤ ਕਰਤਾ ਅੱਜ ਪੜਤਾਲ ਸਮੇਂ ਹਾਜਰ ਨਹੀਂ ਆਇਆ ਅਤੇ ਸ਼ਿਕਾਇਤ ਕਰਤਾ ਨੂੰ ਫੋਨ ਤੇ ਪੁਛਿਆ ਗਿਆ, ਪਰ ਉਹ ਲੰਘੀ 15 ਮਾਰਚ ਨੂੰ ਹੋਈ ਪੜਤਾਲ ਨਾਲ ਸਹਿਮਤੀ ਪ੍ਰਗਟਾਉਂਦਾ ਹੈ। ਉਪਰੰਤ ਉਨ•ਾਂ ਸਕੂਲ ਦੇ ਬੱਚਿਆਂ ਦੇ ਗਿਆਨ ਨੂੰ ਪਰਖਦਿਆਂ ਪਹਾੜੇ ਸੁਣੇ, ਜਿੰਨ•ਾਂ ਦੇ ਸਹੀ ਜਵਾਬ ਪਾਏ ਜਾਣ ‘ਤੇ ਉਨ•ਾਂ ਸਕੂਲ ਅਧਿਆਪਕ ਇਕਬਾਲ ਸਿੰਘ ਦੀ ਹੌਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨੇ ਸਕੂਲ ਦੇ ਇੱਕ ਹੋਰ ਅਧਿਆਪਕ ਕੁਲਵਿੰਦਰ ਸਿੰਘ ਦਿਉਲ ਤੇ ਸਕੂਲ ਦਾ ਸ਼ਾਂਤਮਈ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਕੂਲ ਦੇ ਹੈੱਡ ਟੀਚਰ ਇਕਬਾਲ ਸਿੰਘ ਦੀ ਤਾਇਨਾਤੀ ਤੋਂ ਬਾਅਦ ਸਕੂਲ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਡੀ.ਈ.ਓ ਸੰਗਰੂਰ ਨੇ ਸਕੂਲ ਦੇ ਸਟਾਫ਼ ਨੂੰ ਸਕੂਲ ਦਾ ਸ਼ਾਂਤਮਈ ਮਾਹੌਲ ਨੂੰ ਬਹਾਲ ਰੱਖੇ ਜਾਣ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਕੂਲ ‘ਚੋਂ ਧੜੇਬੰਦੀ ਖਤਮ ਨਾ ਕੀਤੀ ਗਈ ਤਾਂ ਸਬੰਧਤ ਅਧਿਆਪਕਾਂ  ਨੂੰ ਮੁਅੱਤਲ ਕਰਨ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਅੱਜ ਦੀ ਹੋਈ ਇਸ ਪੜਾਤਲ ਵਿੱਚ ਸਕੂਲੀ ਬੱÎਚਆਂ ਦੇ ਮਾਪਿਆਂ ਅਤੇ ਪਿੰਡ ਵਾਸੀ ਵੱਡੀ ਗਿਣਤੀ ਚ ਸ਼ਿਕਾਇਤ ਕਰਤਾ ਦੇ ਵਿਰੋਧ ‘ਚ ਉਤਰਦਿਆਂ ਪਿੰਡ ਵਾਸੀਆਂ ਨੇ ਮੁੱਖ ਅਧਿਆਪਕ ਇਕਬਾਲ ਸਿੰਘ ਦੇ ਹੱਕ ‘ਚ ਡੱਟੇ।
ਇਸ ਮੌਕੇ ਬੀ.ਪੀ.ਈ.ਓ ਧੂਰੀ ਧਰਮ ਸਿੰਘ,  ਸਰਪੰਚ ਜਾਗਰ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਨੰਬਰਦਾਰ ਬਹਾਦਰ ਸਿੰਘ, ਗੁਰਜੰਟ ਸਿੰਘ ਕਲੱਬ ਪ੍ਰਧਾਨ ਅਤੇ ਵਿਦਿਆਰਥੀਆਂ ਦੇ ਮਾਪਿਆਂ ‘ਚ ਪਰਮਜੀਤ ਕੌਰ, ਕੁਲਵੰਤ ਕੌਰ, ਸਿੰਦਰ ਕੌਰ, ਰਣਜ਼ੀਤ ਕੌਰ, ਸੁਖਵਿੰਦਰ ਕੌਰ ਪੰਚਾਇਤ ਮੈਂਬਰ, ਪ੍ਰੀਤ ਕੌਰ ਅਤੇ ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ‘ਚ ਹਾਜਰ ਸਨ।
ਹੁਣ ਵੇਖਣਾ ਇਹ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਵੱਲੋਂ ਸਕੂਲਾਂ ‘ਚ ਸ਼ਾਂਤਮਈ ਮਾਹੌਲ ਅਤੇ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਕੀਤੇ ਜਾ ਰਹੇ ਦਾਅਵੇ ਕਿੰਨੇ ਕੁ ਸਫਲ ਹੁੰਦੇ ਹਨ, ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਫੋਟੋ ਕੈਪਸ਼ਨ : ਧੂਰੀ : ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਡੀ.ਈ.ਓ ਸੰਗਰੂਰ ਬਲਵੀਰ ਸਿੰਘ

Please Click here for Share This News

Leave a Reply

Your email address will not be published. Required fields are marked *