best platform for news and views

ਜ਼ਿਲ੍ਹਾ ਪੱਧਰੀ ਮੁਕਾਬਲੇ (ਲੜਕੇ/ਲੜਕੀਆਂ) ਅੰਡਰ -17 ਸਾਲ ਹੋਏ ਸੰਪੰਨ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਪੰਜਾਬ ਸਰਕਾਰਖੇਡ ਵਿਭਾਗ ਬਰਨਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਾਲ 201718 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਅੰਡਰ17 ਸਾਲ (ਲੜਕੇ/ਲੜਕੀਆਂ) ਕਰਵਾਇਆ ਜ ਰਿਹਾ ਸੀ,ਉਹ 4 ਅਕਤੂਬਰ 2017 ਨੂੰ ਸ਼ਾਨੋ ਸੋਕਤ ਨਾਲ ਗੋਬਿੰਦ ਇੰਟਰਨੈਸਨਲ ਸਕੂਲ, ਭਦੋੜ ਵਿਖੇ ਖਤਮ ਹੋਇਆ। ਇਸ ਟੂਰਨਾਮੈਟ ਵਿੱਚ ਜਿਲਾ ਬਰਨਾਲਾ ਦੇ ਤਿੰਨਾਂ ਬਲਾਕਾਂ ਵਿੱਚੋ ਲਗਭਗ 1100 ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਟ ਵਿੱਚ ਮੁੱਖ ਮਹਿਮਾਨ ਵਜੋ ਵਧੀਕ ਡਿਪਟੀ ਕਮਿਸਨਰ (ਜ), ਬਰਨਾਲਾ ਅਰਵਿੰਦ ਪਾਲ ਸਿੰਘ ਸੰਧੂ ਵੱਲੋ ਉੱਚੇਚੇ ਤੌਰ ਉੱਤੇ ਮੂਲੀਅਤ ਕੀਤੀ ਗਈ। ਮੁੱਖ ਮਹਿਮਾਨ ਵੱਲੋ ਖਿਡਾਰੀਆਂ ਨੂੰ ਭਾਣ ਦੇ ਕੇ ਖੇਡਾਂ ਪ੍ਰਤੀ ਜਾਗਰੂਕ ਕੀਤਾ ਅਤੇ ਖੇਡ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਵੀ ਕੀਤਾ। ਉਹਨਾ ਦੇ ਨਾਲ ਪ੍ਰਿਸੀਪਲਗੋਬਿੰਦ ਇੰਟਰਨੈਸਨਲ ਸਕੂਲ, ਭਦੜ ਜੈਸਨ ਜ਼ੋਸ ਵੀ ਉੱਚੇਚੇ ਤੌਰ ਉੱਤੇ ਹਾਜਰ ਰਹੇ ਮੁੱਖ ਮਹਿਮਾਨ ਵੱਲੋ ਟੂਰਨਾਮੈਟ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀ/ਖਿਡਾਰਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਅਤੇ ਖੇਡ ਵਿਭਾਗ ਦੇ ਸਮੂਹ ਸਟਾਫ ਵੱਲੋ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ

ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਐਥਲੈਟਿਕਸ (ਰਿਲੈ ਰੇਸ4*100ਮੀਟਰ) ਵਿੱਚ ਪੱਤੀ ਮੋਹਰ ਸਿੰਘ ਭਦੋੜ ਨੇ ਪਹਿਲਾਂ, ਆਦਰ ਸਕੂਲ ਕਾਲੇਕੇ ਨੇ ਦੂਸਰਾ, ਗਿਪਸ ਭਦੌੜ ਨੇ ਤੀਸਰਾ ਸਥਾਨ ਹਾਸਲ ਕੀਤਾ।  ਵਾਲੀਬਾਲ(ਲੜਕੇ) ਮੁਕਾਬਲੇ ਵਿੱਚ ਰੂੜੇਕੇ ਕਲਾਂ ਨੇ ਪਹਿਲਾਂ, ਭੈਣੀ ਜੱਸਾ ਨੇ ਦੂਸਰਾ ਤੇ ਨੈਣੇਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ।  ਵਾਲੀਬਾਲ (ਲੜਕੀਆਂ) ਮੁਕਾਬਲੇ ਵਿੱਚ ਰੂੜੇਕੇ ਕਲਾਂ ਨੇ ਪਹਿਲਾਂ, ਨੈਣੇਵਾਲ ਨੇ ਦੂਸਰਾ ਅਤੇ ਛੰਨਾ ਗੁਲਾਬ ਸਿੰਘ ਨੇ ਤੀਸਰਾ ਹਾਸਲ ਕੀਤਾ।  ਫੁੱਟਬਾਲ (ਲੜਕੇ) ਦੇ ਮੁਕਾਬਲੇ ਵਿੱਚ ਬੀ ਜੀ ਐਸ ਸਕੂਲ,ਭਦੌੜ ਨੇ ਪਹਿਲਾਂ, ਠੀਕਰੀਵਾਲ ਨੇ ਦੂਸਰਾ ਅਤੇ ਅਕਾਲ ਅਕੈਡਮੀ ਭਦੌੜ ਨੇ ਤੀਸਰਾ ਸਥਾਨ ਹਾਸਲ ਕੀਤਾ।  ਫੁੱਟਬਾਲ (ਲੜਕੀਆਂ) ਦੇ ਮੁਕਾਬਲੇ ਵਿੱਚ ਕੱਟੂ ਨੇ ਪਹਿਲਾਂ, ਹਰੀਗੜ ਨੇ ਦੂਸਰਾ ਤੇ ਅਕਾਲ ਅਕੈਡਮੀ ਭਦੌੜ ਨੇ ਤੀਸਰਾ ਸਥਾਨ ਹਾਸਲ ਕੀਤਾ।  ਬਾਸਕਟਬਾਲ (ਲੜਕੇ) ਮੁਕਾਬਲੇ ਵਿੱਚ ਕੋਠੇ ਅਕਾਲਗੜ ਨੇ ਪਹਿਲਾਂ, ਪੱਤੀ ਵੀਰ ਸਿੰਘ ਨੇ ਦੂਸਰਾ ਤੇ ਖੁੱਡੀ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ।   ਬਾਸਕਟਬਾਲ (ਲੜਕੇ) ਮੁਕਾਬਲੇ ਵਿੱਚ ਪੱਤੀ ਵੀਰ ਸਿੰਘ ਨੇ ਪਹਿਲਾਂ, ਕੋਠੇ ਅਕਾਲਗੜ ਨੇ ਦੂਸਰਾ, ਵਜੀਦਕੇ ਖੁਰਦ ਨੇ ਤੀਸਰਾ ਸਥਾਨ ਹਾਸਲ ਕੀਤਾ।  ਹੈਡਬਾਲ (ਲੜਕੇ) ਮੁਕਾਬਲੇ ਵਿੱਚ ਖੁੱਡੀ ਕਲਾਂ ਨੇ ਪਹਿਲਾਂ, ਪੱਤੀ ਵੀਰ ਸਿੰਘ ਨੇ ਦੂਸਰਾ ਤੇ ਕੋਠੇ ਭਾਨ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਹੈਡਬਾਲ (ਲੜਕੀਆਂ) ਉੱਪਲੀ ਨੇ ਪਹਿਲਾਂ, ਪੱਤੀ ਵੀਰ ਸਿੰਘ ਨੇ ਦੂਸਰਾ ਅਤੇ  ਚੰਨਣਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ। ਹਾਕੀ (ਲੜਕੇ) ਮੁਕਾਬਲੇ ਵਿੱਚ ਪੱਤੀ ਮੋਹਰ ਸਿੰਘ ਨੇ ਪਹਿਲਾਂ, ਕੋਠੇ ਭਾਨ ਸਿੰਘ ਨੇ ਦੂਸਰਾ ਅਤੇ ਛੀਨੀਵਾਲ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ।  ਹਾਕੀ (ਲੜਕੀਆਂ) ਮੁਕਾਬਲੇ ਵਿੱਚ ਪਿੰਡ ਦੀਵਾਨੇ ਨੇ ਪਹਿਲਾਂ, ਗਿਪਸ ਸਕੂਲਭਦੌੜ ਨੇ ਦੂਸਰਾ ਅਤੇ ਸਰਕਾਰੀ ਹਾਈ ਸਕੂਲ ਦੀਵਾਨੇ ਨੇ ਤੀਸਰਾ ਸਥਾਨ ਹਾਸਲ ਕੀਤਾ

Please Click here for Share This News

Leave a Reply

Your email address will not be published. Required fields are marked *