best platform for news and views

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਲਗਾਏ ਗਏ ਪੌਦੇ

Please Click here for Share This News

ਬਰਨਾਲਾ, (ਰਾਕੇਸ ਗੋਇਲ)- ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਬਰਨਾਲਾ ਸ. ਸੁਖਦੇਵ ਸਿੰਘ ਦੀ ਅਗਵਾਈ ਅਤੇ ਸੀ.ਜੇ.ਐੱਮ.-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ. ਪੀ.ਐੱਸ.ਕਾਲੇਕਾ ਦੀ ਪ੍ਰਧਾਨਗੀ ਹੇਠ ਵਣ ਵਿਭਾਗ ਬਰਨਾਲਾ ਦੇ ਸਹਿਯੋਗ ਨਾਲ ਜੁਡੀਸ਼ੀਅਲ ਕੋਰਟ ਕੰਪਲੈਕਸ ਬਰਨਾਲਾ ਵਿਖੇ ਪੌਦੇ ਲਗਾਏ ਗਏ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ. ਬਲਜਿੰਦਰ ਸਿੰਘ ਸਰ੍ਹਾਂ, ਜਿਲ੍ਹਾ ਜੱਜਫੈਮਿਲੀ ਕੋਰਟ ਸ. ਅਜੈਬ ਸਿੰਘਸੀ.ਜੇ.ਐੱਮ. ਗੁਰਪ੍ਰਤਾਪ ਸਿੰਘ, ਐਡੀਸ਼ਨਲ ਸਿਵਲ ਜੱਜ ਰਣਜੀਵਪਾਲ ਸਿੰਘ ਚੀਮਾ, ਸਿਵਲ ਜੱਜ ਵਰੁਣਦੀਪ ਚੌਪੜਾ, ਵਣ ਵਿਭਾਗ ਅਫਸਰ ਅਜੀਤ ਸਿੰਘਵਕੀਲ ਸੁਖਵੀਰ ਸਿੰਘ, ਪ੍ਰਧਾਨਬਾਰ ਐਸੋਸੀਏਸ਼ਨ ਅਭੈ ਕੁਮਾਰ ਜਿੰਦਲਸੈਕਟਰੀ ਪੰਕਜ ਕੁਮਾਰ ਅਤੇ ਵਣ ਵਿਭਾਗ ਦੇ ਕਰਮਚਾਰੀ ਗੁਰਮੇਲ ਸਿੰਘ, ਹਰਭੋਲ ਸਿੰਘ, ਮਿਸ ਸ਼ਿਵਾਲੀ ਰਾਣੀ ਅਤੇ ਗਗਨਦੀਪ ਕੌਰ ਅਤੇ ਹੋਰ ਸਟਾਫ ਮੌਜੂਦ ਸੀ।ਸਕੱਤਰ ਪੀ.ਐੱਸ.ਕਾਲੇਕਾ ਨੇ ਰੁੱਖਾਂ ਦੇ ਲਾਭਾਂ ਬਾਰੇ ਦੱਸਦੇ ਹੋਏ ਕਿਹਾ ਕਿ ਰੁੱਖ ਹਵਾਪਾਣੀ ਅਤੇ ਭੂਮੀ ਦੀ ਰੱਖਿਆ ਕਰਦੇ ਹਨਇਨ੍ਹਾਂ ਤੋਂ ਸਾਰੇ ਮਨੁੱਖਾਂ ਨੂੰ ਆਕਸੀਜਨ ਤੋਂ ਇਲਾਵਾ ਜੜ੍ਹੀ ਬੂਟੀਆਂ ਮਿਲਦੀਆਂ ਹਨ। ਬਰਸਾਤ ਦਾ ਪਾਣੀ ਰੁੱਖਾਂ ਦੀ ਜੜ੍ਹਾਂ ਰਾਹੀਂ ਮੁੜ ਧਰਤੀ ਵਿੱਚ ਚਲਾ ਜਾਂਦਾ ਹੈ ਅਤੇ ਇਹ ਪਾਣੀ ਦੁਬਾਰਾ ਵਰਤੋਂ ਯੋਗ ਬਣ ਜਾਂਦਾ ਹੈ।  ਜ਼ਿਲ੍ਹਾ ਅਤੇ ਸੈਸ਼ਨਜ ਜੱਜਬਰਨਾਲਾ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰੇਕ ਵਿਅਕਤੀ ਨੂੰ ਜਿਆਦਾ ਤੋਂ ਜਿਆਦਾ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਸੁਰੱਖਿਅਤ ਰਹੇਗਾ

Please Click here for Share This News

Leave a Reply

Your email address will not be published. Required fields are marked *