best platform for news and views

ਜ਼ਿਲਾ ਬਰਨਾਲਾ ‘ਚ 31 ਊਮੀਦਵਾਰਾਂ ਦੇ ਕਾਗਜ ਦਰੁੱਸਤ

Please Click here for Share This News
ਬਰਨਾਲਾ,(ਰਕੇਸ ਕਮਾਰ ਗੋਇਲ):ਆਗਾਮੀ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾਚੋਣਾਂ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ ਚੋਣ ਅਫ਼ਸਰ . ਅਮਰ ਪ੍ਰਤਾਪ ਸਿੰਘਵਿਰਕ ਨੇ ਦੱਸਿਆ ਕਿ ਜ਼ਿਲ ਬਰਨਾਲਾ ਵਿਚ ਨਾਮਜਦਗੀ ਪਰਚੇ ਦਾਖਲ ਕਰਨ ਦੇਕੱਲ ਆਖਰੀ ਦਿਨ ਤੱਕ ਕੁਲ 44 ਉਮੀਦਵਾਰਾਂ ਨੇ ਨਾਮਜਦਗੀ ਪਰਚੇ ਦਾਖਲ ਕੀਤੇਸਨ। ਅੱਜ ਇੰਨਾਂ ਨਾਮਜਦਗੀ ਪਰਚਿਆਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਤੋਂਬਾਅਦ ਜ਼ਿਲ ਵਿਚ ਕੁੱਲ 31 ਉਮੀਦਵਾਰ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏਹਨ।
ਇਹਨਾਂ ਵਿੱਚ ਹਲਕਾ ਭਦੌੜ-102 ਦੇ 12, ਹਲਕਾ ਬਰਨਾਲਾ-103 ਦੇ 9 ਅਤੇ ਹਲਕਾਮਹਿਲਕਲਾਂ-104 ਦੇ 10 ਉਮੀਦਵਾਰਾਂ ਦੇ ਨਾਮਜਦਗੀ ਪਰਚੇ ਸਹੀ ਪਾਏ ਗਏ ਹਨ।.ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਹਲਕਾ ਭਦੌੜ-102 ਤੋਂ ਕਾਂਗਸ ਦੇਜੋਗਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਦੇ ਕਰਮਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲਦੇ ਸੰਤ ਬਲਬੀਰ ਸਿੰਘ ਘੁੰਨਸ, ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਧੌਲਾ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਰਮਜੀਤ ਸਿੰਘ, ਆਪਣਾ ਪੰਜਾਬ ਪਾਰਟੀ ਦੇਗੁਰਮੀਤ ਸਿੰਘ, ਸੀ ਪੀ ਆਈ ਲਿਬਰੇਸ਼ਨ ਦੇ ਸਵਰਣ ਸਿੰਘ, ਸੀ ਪੀ ਆਈ ਰੈਡ ਸਟਾਰਦੇ ਜਗਦੀਪ ਸਿੰਘ, ਆਜ਼ਾਦ ਉਮੀਦਵਾਰ ਬੱਗਾ ਸਿੰਘ, ਆਜ਼ਾਦ ਉਮੀਦਵਾਰ ਸੁਰਜੀਤਸਿੰਘ, ਆਜ਼ਾਦ ਉਮੀਦਵਾਰ ਰਾਜਿੰਦਰ ਕੌਰ ਮੀਮਸਾ ਅਤੇ ਆਜ਼ਾਦ ਉਮੀਦਵਾਰ ਗੋਰਾਸਿੰਘ ਦੇ ਨਾਮਜ਼ਦਗੀ ਪੱਤਰ ਦਰੁੱਸਤ ਪਾਏ ਗਏ।
ਹਲਕਾ ਬਰਨਾਲਾ-103 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਪਾਲ ਸਿੰਘ, ਕਾਂਗਰਸਦੇ ਕੇਵਲ ਸਿੰਘ ਢਿੱਲੋ, ਤ੍ਰਿਣਮੂਲ ਕਾਂਗਰਸ ਦੇ ਗੁਰਕੀਮਤ ਸਿੰਘ, ਆਮ ਆਦਮੀ ਪਾਰਟੀਦੇ ਗੁਰਮੀਤ ਸਿੰਘ ਹੇਅਰ, ਬਹੁਜਨ ਸਮਾਜ ਪਾਰਟੀ ਦੇ ਪਰਮਜੀਤ ਕੌਰ, ਸ਼੍ਰੋਮਣੀਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਆਜ਼ਾਦ ਉਮੀਦਵਾਰ ਜਸਪਾਲਸਿੰਘ, ਆਜ਼ਾਦ ਉਮੀਦਵਾਰ ਮੁਹਿੰਦਰ ਸਿੰਘ, ਆਜ਼ਾਦ ਉਮੀਦਵਾਰ ਰਾਜ ਕੁਮਾਰ ਦੇਕਾਗਜ ਦਰੁੱਸਤ ਪਾਏ ਗਏ। 
ਹਲਕਾ ਮਹਿਲ ਕਲਾਂ-104 ਤੋਂ ਸ੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ ਸਾਂਤ, ਕਾਂਗਰਸਦੇ ਹਰਚੰਦ ਕੌਰ, ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ, ਕਮਿਊਨਿਸਟਪਾਰਟੀ ਆਫ ਇੰਡੀਆਂ ਦੇ ਖੁਸ਼ੀਆਂ ਸਿੰਘ, ਬਹੁਜਨ ਸਮਾਜ ਪਾਰਟੀ ਦੇ ਮੱਖਣ ਸਿੰਘ,ਬਹੁਜਨ ਮੁਕਤੀ ਪਾਰਟੀ ਦੇ ਸਰਬਜੀਤ ਸਿੰਘ, ਆਪਣਾ ਪੰਜਾਬ ਪਾਰਟੀ ਦੇ ਗੁਰਮੀਤਸਿੰਘ, ਆਜ਼ਾਰ ਉਮੀਦਵਾਰ ਗੋਬਿੰਦ ਸਿੰਘ, ਆਜ਼ਾਦ ਉਮੀਦਵਾਰ ਗੁਰਮੇਲ ਸਿੰਘ,ਆਜ਼ਾਰ ਉਮੀਦਵਾਰ ਦਰਬਾਰਾ ਸਿੰਘ ਦੇ ਕਾਗਜ ਦਰੁੱਸਤ ਪਾਏ ਗਏ
Please Click here for Share This News

Leave a Reply

Your email address will not be published. Required fields are marked *