best platform for news and views

ਜ਼ਿਮਨੀ ਚੋਣ ਵਿਚ ਹੋਵੇਗੀ ਵੀ.ਵੀ.ਪੈਟ ਦੀ ਵਰਤੋਂ

Please Click here for Share This News
ਅੰਮ੍ਰਿਤਸਰ , 20 ਸਤੰਬਰ- ਸਹਾਇਕ ਰਿਟਰਨਿੰਗ ਅਧਿਕਾਰੀ ਕਮ ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕ ਸਭਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੌਰਾਨ ਇਸ ਵਾਰ ਵੀ.ਵੀ.ਪੈਟ ਦੀ ਵਰਤੋਂ ਕੀਤੀ ਜਾਵੇਗੀ। ਸ੍ਰੀ ਗੁਪਤਾ ਨੇ ਦੱਸਿਆ ਕਿ ਵੀ.ਵੀ.ਪੈਟ ਇਕ ਵੱਖਰਾ ਸਿਸਟਮ ਹੈ, ਜਿਸ ਦੇ ਦੋ ਭਾਗ ਵੀ.ਵੀ.ਪੈਟ ਸਿਸਟਮ ਅਤੇ ਵੀ.ਵੀ.ਪੈਟ ਡਿਸਪਲੇਅ ਯੂਨਿਟ ਹਨ, ਜਿਹੜੇ ਇਲੈਕਟ੍ਰਾਨਿਕ ਵੋਟਰ ਮਸ਼ੀਨ ਨਾਲ ਜੁੜੇ ਹੋਏ ਹਨ ਜੋ ਵੋਟਰਾਂ ਨੂੰ ਜਾਣੂ ਕਰਵਾਉਂਦੇ ਹਨ ਕਿ ਉਨਾਂ ਦੀ ਵੋਟ ਉਨਾਂ ਦੇ ਚਾਹੁਣ ਅਨੁਸਾਰ ਪੈ ਗਈ ਹੈ। ਜਦੋਂ ਵੋਟ ਪੈਂਦੀ ਹੈ ਤਾਂ ਇਕ ਸਲਿਪ ਪਿ੍ਰੰਟ ਹੁੰਦੀ ਹੈ, ਜਿਸ ਦੇ ਵਿੱਚ ਲੜੀ ਨੰਬਰ, ਉਮੀਦਵਾਰ ਦਾ ਨਾਂ, ਚੋਣ ਨਿਸ਼ਾਨ ਵੀ.ਵੀ.ਪੈਟ ਦੀ ਮਸ਼ੀਨ ’ਤੇ 7 ਸੈਕਿੰਡ ਤੱਕ ਡਿਸਪਲੇਅ ਹੁੰਦਾ ਹੈ। ਉਸ ਤੋਂ ਬਾਅਦ ਪਿ੍ਰੰਟਿਡ ਸਲਿਪ ਆਪਣੇ ਆਪ ਹੀ ਵੀ.ਵੀ.ਪੈਟ ਦੇ ਸੀਲਡ ਦਰਾਜ਼ ਵਿੱਚ ਡਿੱਗ ਪੈਂਦੀ ਹੈ। ।
ਐਸ.ਡੀ.ਐਮ. ਬਟਾਲਾ ਨੇ ਅੱਗੇ ਦੱਸਿਆ ਕਿ ਮੌਕ ਪੋਲ ਹੋਣ ਤੋਂ ਬਾਅਦ ਵੀ.ਵੀ.ਪੈਟ ਨੂੰ ਪੋਲਿੰਗ ਏਜੰਟਾਂ ਦੀ ਮੌਜੂਦਗੀ ਵਿੱਚ ਸੀਲ ਕਰ ਦਿੱਤਾ ਜਾਂਦਾ ਹੈ। ਵੋਟ ਪਾਉਣ ਤੋਂ ਬਾਅਦ ਪਿ੍ਰੰਟ ਹੋਈਆਂ ਸਲਿੱਪਾਂ ਸੀਲਡ ਦਰਾਜ਼ ਬਾਕਸ ਵਿੱਚ ਰਹਿ ਜਾਂਦੀਆਂ ਹਨ ਅਤੇ ਇਨਾਂ ਸਲਿੱਪਾਂ ਨੂੰ ਕੋਈ ਵੋਟਰ ਆਪਣੇ ਨਾਲ ਲੈ ਕੇ ਨਹੀਂ ਜਾ ਸਕਦਾ। ਇਹ ਪੇਪਰ ਸਲਿੱਪਾਂ ਵੀ.ਵੀ.ਪੈਟ ਵਿੱਚੋਂ ਗਿਣਤੀ ਦੇ ਸਮੇਂ ਕੱਢੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਤਿਆਰ ਕਰਵਾਈਆਂ ਗਈਆਂ ਵੀ.ਵੀ.ਪੈਟ ਮਸ਼ੀਨਾਂ ਮਜ਼ਬੂਤ ਅਤੇ ਵੱਡੀਆਂ ਹਨ ਅਤੇ ਇਹ ਮਸ਼ੀਨਾਂ ਯਕੀਨੀ ਬਣਾਉਂਦੀਆਂ ਹਨ ਕਿ ਹਰੇਕ ਨਾਗਰਿਕ ਦੀ ਵੋਟ ਗੁਪਤ ਰਹੇ।
Please Click here for Share This News

Leave a Reply

Your email address will not be published. Required fields are marked *