best platform for news and views

ਖ਼ੂਨਦਾਨ ਕੈਂਪ 11 ਮਾਰਚ ਨੂੰ

Please Click here for Share This News

ਧੂਰੀ, 8 ਮਾਰਚ (ਮਹੇਸ਼) -ਧੂਰੀ ਪੇਂਟ, ਆਇਰਨ, ਹਾਰਡਵੇਅਰ, ਸੈਨਟਰੀ ਐਂਡ ਮਿਲ ਐਸੋਸੀਏਸ਼ਨ ਧੂਰੀ ਵੱਲੋਂ ਮਿਤੀ 11 ਮਾਰਚ ਨੂੰ ਸਥਾਨਕ ਸ਼੍ਰੀ ਸਨਾਤਨ ਧਰਮ ਸਭਾ ਆਸ਼ਰਮ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਜਾਣਕਾਰੀ ਦਿੰਦਿਆਂ ਪ੍ਰਧਾਨ ਵਿਜੈ ਸੋਫਤ ਨੇ ਦੱਸਿਆ ਕਿ ਮਹਾਨ ਖ਼ੂਨਦਾਨੀ ਸੁੰਦਰ ਲਾਲ ਸ਼ਰਮਾ ਵੱਲੋਂ 100ਵੀਂ ਬਾਰ ਖੂਨ ਦਾਨ ਕਰਨ ਦੀ ਖ਼ੁਸ਼ੀ ‘ਚ ਲਾਏ ਜਾ ਰਹੇ ਇਸ ਕੈਂਪ ਦੌਰਾਨ ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ ਅਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ਰਮੇਸ਼ ਕੁਮਾਰ, ਸੁਨੀਲ ਕੁਮਾਰ, ਦੀਪਕ ਬਾਂਸਲ ਤੇ ਵਿਕਾਸ ਜੈਨ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *