best platform for news and views

 ਖ਼ਾਨਦਾਨ ਤੋ ਹੀ ਨਹੀਂ ਦੇਖਿਆ ਜੋਗੀਆਂ ਨੇ ਥਾਣਿਆਂ ਤੇ ਕਚਹਿਰੀਆਂ ਦਾ ਮੂੰਹ   

Please Click here for Share This News

ਧੂਰੀ,15 ਮਈ (ਮਹੇਸ਼ ਜਿੰਦਲ) ਅੱਜ ਦੇ ਸਮੇਂ ਵਿਚ ਪੰਜਾਬ ਵਿਚ ਅਜਿਹੇ ਲੋਕ ਵੀ ਵੱਸਦੇ ਹਨ,ਜਿਨ•ਾਂ ਨੇ ਖ਼ਾਨਦਾਨ ਤੋ ਲੈ ਕੇ ਅੱਜ ਤੱਕ ਥਾਣੇ ਅਤੇ ਕਚਹਿਰੀਆਂ ਦਾ ਮੂੰਹ ਤੱਕ ਨਹੀਂ ਦੇਖਿਆ ਅਤੇ ਦੂਜੇ ਪਾਸੇ ਸੂਬੇ ‘ਚ ਹਾਲਾਤ ਇਹ ਬਣ ਚੁੱਕੇ ਹਨ ਕਿ ਜੇਕਰ ਗੁਆਂਢੀ,ਗੁਆਂਢੀ ਦੇ ਕੁੱਤੇ ਦੇ ਸੋਟੀ ਮਾਰ ਦੋਵੇਂ ਤਾਂ ਸ਼ਰੀਕੇਬਾਜ਼ੀ ਵਿਚ ਕਤਲ ਤੱਕ ਹੋ ਜਾਂਦੇ ਹਨ। ਥਾਣਿਆਂ ਕਚਹਿਰੀਆਂ ਵਿਚ ਆਮ ਲੋਕਾਂ ਦੇ ਹੋਏ ਲੜਾਈ ਝਗੜਿਆ ਦੇ ਮੇਲੇ ਲੱਗਦੇ ਆਮ ਦੇਖੇ ਜਾ ਸਕਦੇ ਹਨ,ਪਰ ਉਨ•ਾਂ ਦੇ ਸ਼ਰੀਕਿਆਂ ਵਿਚ ਹੁੰਦੇ ਕਤਲ ਅਤੇ ਮੁੰਡੇ ਕੁੜੀ ਦੇ ਛੱਡ ਛਡਾਈ ਤੱਕ ਦੇ ਕੇਸਾਂ ਦੇ ਫ਼ੈਸਲੇ ਅੱਜ ਵੀ ਪੰਚਾਇਤਾਂ ਵਿਚ ਬੈਠ ਕੇ ਹੀ ਨਿਬੇੜੇ ਜਾਂਦੇ ਹਨ। ਪੰਜਾਬ ਵਿਚ ਚੱਲ ਰਹੇ ਹਲਾਤਾਂ ਨੂੰ ਦੇਖ ਕੇ ਇਸ ਗੱਲ ਤੇ ਯਕੀਨ ਨਹੀਂ ਹੁੰਦਾ ਅਤੇ ਇਹ ਗੱਲ ਹਰ ਵਿਅਕਤੀ ਦੇ ਗੱਲੇ ਵੀ ਨਹੀਂ ਉਤਰ ਰਹੀ,ਪਰ ਇਹ ਸੱਚ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਗੀਆ ਅਤੇ ਸਪੇਲਾ ਬਰਾਦਰੀ ਦੇ ਪੰਜਾਬ ਪ੍ਰਧਾਨ ਮੇਵਾ ਸਿੰਘ ਨੇ ਦੱਸਿਆ ਕਿ ਪੰਚਾਇਤਾਂ ਦਾ ਕਰਵਾਇਆ ਫ਼ੈਸਲਾ ਦੋਹਾਂ ਪਰਿਵਾਰਾਂ ਨੂੰ ਮੰਨਣਾ ਪੈਦਾ ਹੈ,ਜੋ ਵੀ ਧਿਰ ਪੰਚਾਇਤ ਦਾ ਫ਼ੈਸਲਾ ਨਹੀਂ ਮੰਨਦੀ ਉਸ ਨੂੰ ਬਰਾਦਰੀ ‘ਚੋ ਸੇਕ ਦਿੱਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਸਾਡੇ ਸਰੀਕੇ ਬਾਜ਼ੀ ਵਿਚ ਵੀ ਆਮ ਲੋਕਾਂ ਵਾਗ ਮਾੜੇ ਮੋਟੇ ਲੜਾਈ ਝਗੜੇ ਅਕਸਰ ਹੁੰਦੇ ਰਹਿੰਦੇ ਹਨ,ਪਰ ਸਾਡੇ ਦਾਦੇ ਪੜਦਾਦਿਆਂ ਤੋ ਹੀ ਇਹ ਰੀਤ ਚੱਲੀ ਆ ਰਹੀ ਹੈ ਕਿ ਜੇਕਰ ਸਾਡੇ ਸਰੀਕੇ ਵਿਚ ਕਤਲ ਅਤੇ ਮੁੰਡੇ ਕੁੜੀ ਦੇ ਛੱਡ ਛਡਾਏ ਦਾ ਕੋਈ ਕੇਸ਼ ਆਉਂਦਾ ਤਾਂ ਅਸੀਂ ਕਿਸੇ ਕੇਸ ਨੂੰ ਥਾਣੇ ਕਚਹਿਰੀ ਵਿਚ ਲਿਜਾਉਣ ਦੀ ਬਜਾਏ ਸਰੀਕੇ ਦੀਆਂ ਪੰਚਾਇਤਾਂ ਵਿਚ ਬੈਠ ਕੇ ਬਿਨਾਂ ਕਿਸੇ ਭੇਦਭਾਵ ਤੋ ਦੋਹਾਂ ਪਰਿਵਾਰਾਂ ਦਾ ਸਮਝੌਤਾ ਕਰਵਾ ਦਿੰਦੇ ਹਾਂ।  ਉਨ•ਾਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਉਨ•ਾਂ ਦੀ ਇਲਾਕੇ ਦੀ ਪੰਚਾਇਤ ਨੂੰ ਜ਼ਿਲ•ਾ ਸੰਗਰੂਰ ਵਿਖੇ ਜਗ•ਾ ਦਿੱਤੀ ਜਾਵੇ ਤਾਂ ਜੋ ਉਹ ਆਪਸੀ ਝਗੜਿਆ ਨੂੰ ਉੱਥੇ ਬੈਠ ਕੇ ਨਿਬੇੜ ਸਕਣ।

Please Click here for Share This News

Leave a Reply

Your email address will not be published. Required fields are marked *