best platform for news and views

ਹੰਗਾਮੀ ਮੀਟਿੰਗ ਵਿਚ ਪੈਨਸ਼ਨਰਜ਼ ਐਸੋਸੀਏਸ਼ਨ ਧੂਰੀ ਨੇ ਪੰਜਾਬ ਦੇ ਬਜਟ ਨੂੰ ਮੁਲਾਜ਼ਮ/ਪੈਨਸ਼ਨਰ ਵਿਰੋਧੀ ਕਰਾਰ ਦਿੱਤਾ

Please Click here for Share This News

ਧੂਰੀ,27 ਮਾਰਚ (ਮਹੇਸ਼)- ਸ਼੍ਰੀ ਜੈ ਦੇਵ ਸ਼ਰਮਾ ਪ੍ਰੈੱਸ ਸਕੱਤਰ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੀ ਕਾਰਜਕਾਰਨੀ ਮੈਂਬਰਾਂ ਦੀ ਹੰਗਾਮੀ ਮੀਟਿੰਗ ਪ੍ਰੀਤਮ ਸਿੰਘ ਧੂਰਾ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਇਸ ਸਾਲ ਦੇ ਬਜਟ ਸਬੰਧੀ ਬਹੁਤ ਹੀ ਨਿਰਾਸ਼ਤਾ ਪਾਈ ਗਈ,ਕਿਉਂ ਕਿ ਬਜਟ ਵਿਚ ਮੁਲਾਜ਼ਮ/ਪੈਨਸ਼ਨਰਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ। ਜੱਦੋ ਕਿ ਪੰਜਾਬ ਸਰਕਾਰ ਵੱਲੋਂ ਵੋਟਾਂ ਪੈਣ ਤੋ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਮਿਤੀ 30-04-2017 ਤੱਕ ਪੈਨਸ਼ਨਰਾਂ ਨੂੰ ਪੇ ਕਮਿਸ਼ਨਰ ਦੀ ਰਿਪੋਰਟ ਤੇ ਡੀ.ਏ ਦੀਆਂ ਸਾਰੀਆਂ ਕਿਸ਼ਤਾਂ ਦਾ ਬਕਾਇਆ ਤੇ ਬਕਾਇਆ ਰਹਿੰਦੀਆਂ ਕਿਸ਼ਤਾਂ ਤੇ ਹੋਰ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ। ਇੱਕ ਸਾਲ ਦਾ ਸਮਾ ਬੀਤਣ ਦੇ ਬਾਵਜੂਦ ਵੀ ਇਹਨਾਂ ਮੰਗਾ ਵਿਚੋਂ ਕੋਈ ਵੀ ਮੰਗ ਨਹੀਂ ਮੰਨੀ ਗਈ।        ਪੈਨਸ਼ਨਰਜ਼ ਵਿਚ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਸੀ ਕਿ ਸਰਕਾਰ ਨੇ ਮੰਗਾਂ ਨੂੰ ਤਾਂ ਕੀ ਮੰਨਣਾ ਸੀ,ਸਗੋਂ ਇਸ ਸਾਲ ਦੇ ਬਜਟ ਵਿਚ ਮੁਲਾਜ਼ਮ/ਪੈਨਸ਼ਨਰਾਂ ਤੋ 200/-ਰੁਪੈ ਪ੍ਰਤੀ ਮਹੀਨਾ ਅਰਥਾਤ 2400/-ਰੁਪਏ ਪ੍ਰਤੀ ਸਾਲ ਹੋਰ ਟੈਕਸ ਲਗਾਉਣ ਸਬੰਧੀ ਤਜਵੀਜ਼ ਬਜਟ ਵਿਚ ਪਾਸ ਕਰ ਦਿੱਤੀ ਗਈ ਹੈ, ਜਿਸ ਨਾਲ ਪੈਨਸ਼ਨਰਜ਼ ਤੋ ਹੋਰ ਜ਼ਿਆਦਾ ਵਿੱਤੀ ਸੰਕਟ ਪੈ ਗਿਆ ਹੈ। ਮੀਟਿੰਗ ਵਿਚ ਬਜਟ ਨੂੰ ਪੈਨਸ਼ਨਰ ਵਿਰੋਧੀ ਕਰਾਰ ਦਿੱਤਾ ਗਿਆ ਤੋ ਸਰਕਾਰ ਅੱਗੇ ਪੁਰਜ਼ੋਰ ਅਪੀਲ ਕੀਤੀ ਗਈ ਕਿ ਪੈਨਸ਼ਨਰਜ਼ ਪਾਸੋਂ 200/-ਰੁਪੈ ਪ੍ਰਤੀ ਮਹੀਨਾ ਟੈਕਸ ਲਗਾਉਣ ਦੀ ਤਜਵੀਜ਼ ਨੂੰ ਵਾਪਸ ਲਿਆ ਜਾਵੇ। ਜ਼ਿਆਦਾਤਰ ਪੈਨਸ਼ਨਰਾਂ ਨੇ ਮੀਟਿੰਗ ਵਿਚ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹੋ ਜਿਹਾ ਪੈਨਸ਼ਨਰ ਵਿਰੋਧੀ ਬਜਟ ਹੁਣ ਤੱਕ ਕਿਸੇ ਵੀ ਵਿੱਤ ਮੰਤਰੀ ਨੇ ਪੇਸ਼ ਨਹੀਂ ਕੀਤਾ। ਸਰਕਾਰ ਨੂੰ ਮੀਟਿੰਗ ਵਿਚ ਤਾੜਨਾ ਕੀਤੀ ਗਈ ਕਿ ਪੈਨਸ਼ਨਰਾਂ ਦੀਆ ਜਾਇਜ਼ ਮੰਗਾਂ ਬਿਨਾਂ ਕਿਸੇ ਦੇਰੀ ਤੋ ਲਾਗੂ ਕੀਤੀਆਂ ਜਾਣ ਨਹੀਂ ਤਾਂ ਪੈਨਸ਼ਨਰਾਂ ਨੂੰ ਮਜਬੂਰ ਹੋ ਕੇ ਸਰਕਾਰ ਵਿਰੋਧੀ ਕੋਈ ਠੋਸ ਕਦਮ ਚੁੱਕਣਾ ਪੈ ਜਾਵੇਗਾ ।
ਇਹ ਹੰਗਾਮੀ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਕੁਲਵੰਤ ਸਿੰਘ ਸਲਾਹਕਾਰ ਪੰਜਾਬ ਪੈਨਸ਼ਨਰ ਯੂਨੀਅਨ,ਕਰਮ ਸਿੰਘ ਮਾਨ, ਸਾਧੂ ਸਿੰਘ ਮੀਰਹੇੜੀ, ਜੈ ਦੇਵ ਸ਼ਰਮਾ, ਸੋਮ ਨਾਥ ਅੰਤਰੀ, ਕ੍ਰਿਸ਼ਨ ਚੰਦ ਗਰਗ,ਗੁਰਦੇਵ ਸਿੰਘ ਔਲਖ, ਬਚਨਾਂ ਰਾਮ, ਰਣਜੀਤ ਸਿੰਘ ਢੀਂਡਸਾ, ਸ਼ਿਵ ਕੁਮਾਰ ਲੋਮਸ, ਸਤੀਸ਼ ਚੰਦ ਸਿੰਗਲਾ ਆਦਿ ਨੇ ਆਪਣੇ-ਆਪਣੇ ਸਰਕਾਰ ਵਿਰੋਧੀ ਵਿਚਾਰ ਰੱਖੇ ।

Please Click here for Share This News

Leave a Reply

Your email address will not be published. Required fields are marked *