best platform for news and views

ਹੜ੍ਹ ਪੀੜਤਾਂ ਨੂੰ ਹਰ ਸੰੰਭਵ ਮਦਦ ਦੇਵੇਗੀ ਪੰਜਾਬ ਸਰਕਾਰ : ਵਿਧਾਇਕ ਸੁਖਪਾਲ ਭੁੱਲਰ

Please Click here for Share This News

ਭਿੱਖੀਵਿੰਡ 21 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਕੁਦਰਤੀ ਆਫਤਾਂ ਨਾਲ ਨਜਿੱਠਣ ਲਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ
ਰਾਹਤ ਕੈਂਪ ਹੜ੍ਹ ਪੀੜਤ ਲੋਕਾਂ ਲਈ ਮਦਦਗਾਰ ਸਾਬਤ ਹੋਣਗੇ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਮਾਰਕੀਟ ਕਮੇਟੀ ਭਿੱਖੀਵਿੰਡ ਵਿਖੇ ਪਹੰੁਚੇਂ ਹਲਕਾ ਖੇਮਕਰਨ ਵਿਧਾਇਕ ਸੁਖਪਾਲ
ਸਿੰਘ ਭੁੱਲਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਵੱਲੋਂ ਖੁਦ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਹੌਸਲਾ
ਦਿੱਤਾ ਜਾ ਰਿਹਾ ਹੈ, ਉਥੇ ਸਮੁੱਚੇ ਪ੍ਰਸ਼ਾਸ਼ਨ ਨੂੰ ਹੜ੍ਹ ਨਾਲ ਨਿੱਜਠਣ ਲਈ ਸਖਤ ਨਿਰਦੇਸ਼
ਦਿੱਤੇ ਗਏ ਹਨ। ਸੁਖਪਾਲ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤ
ਲੋਕਾਂ ਦੀ ਮੁਸ਼ਕਿਲ ਸਮੇਂ ਬਾਂਹ ਫੜ ਕੇ ਮਦਦ ਕਰਨ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ। ਇਸ
ਮੌਕੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਆੜ੍ਹਤੀ ਯੂਨੀਅਨ ਪ੍ਰਧਾਨ ਰਾਜਵੰਤ ਸਿੰਘ
ਪਹੂਵਿੰਡ, ਸਰਪੰਚ ਇੰਦਰਬੀਰ ਸਿੰਘ ਪਹੂਵਿੰਡ, ਬੀ.ਡੀ.ਪੀ.ੳ ਪਿਆਰ ਸਿੰਘ ਖਾਲਸਾ,
ਸੈਕਟਰੀ ਜਸਮੇਲ ਸਿੰਘ, ਸਰਪੰਚ ਬਲਜੀਤ ਸਿੰਘ ਚੂੰਗ, ਨਗਰ ਪੰਚਾਇਤ ਭਿੱਖੀਵਿੰਡ ਪ੍ਰਧਾਨ
ਕ੍ਰਿਸ਼ਨਪਾਲ ਜੱਜ, ਗੁਰਜੀਤ ਸਿੰਘ ਘੁਰਕਵਿੰਡ, ਜਗਜੀਤ ਸਿੰਘ ਘੁਰਕਵਿੰਡ, ਸਰਬਜੀਤ ਸਿੰਘ
ਡਲੀਰੀ, ਵਰਿੰਦਰਬੀਰ ਸਿੰਘ ਕਾਜੀਚੱਕ, ਸੁਖਬੀਰ ਸਿੰਘ ਉਦੋਕੇ, ਸਰਪੰਚ ਅੰਮ੍ਰਿਤਪਾਲ
ਸਿੰਘ ਦਿਆਲਪੁਰਾ, ਸਰਪੰਚ ਦੀਪ ਖਹਿਰਾ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ
ਗੁਰਜੰਟ ਸਿੰਘ ਭਗਵਾਨਪੁਰਾ ਕਲਾਂ, ਸਰਪੰਚ ਹਰਪ੍ਰੀਤ ਸਿੰਘ ਸਿੰਘਪੁਰਾ, ਸਰਪੰਚ ਮਨਦੀਪ
ਸਿੰਘ ਸੰਧੂ, ਸਾਬਕਾ ਸਰਪੰਚ ਦਰਸ਼ਨ ਸਿੰਘ ਬਲ੍ਹੇਰ, ਸੁਪਰਵਾਈਜਰ ਜਸਵਿੰਦਰ ਸਿੰਘ ਮਿੱਠਾ,
ਲੇਖਾਕਾਰ ਅਮਰ ਸਿੰਘ, ਦਿਲਬਾਗ ਸਿੰਘ, ਜਗਦੀਪ ਸਿੰਘ, ਵਰਿੰਦਰ ਕੁਮਾਰ, ਬਲਜਿੰਦਰ ਸਿੰਘ,
ਸੁਰਿੰਦਰ ਸਿੰਘ ਆਦਿ ਦੀ ਹਾਜਰੀ ਵਿਚ ਖੇਤੀਬਾੜੀ ਹਾਦਸ਼ੇ ਦੇ ਪੀੜ੍ਹਤਾਂ ਸੁਖਦੇਵ ਸਿੰਘ
ਪੁੱਤਰ ਜੀਤ ਸਿੰਘ ਵਾਸੀ ਪਿੰਡ ਮਾੜੀਮੇਘਾ ਨੂੰ ਵੀਹ ਹਜਾਰ ਰੁਪਏ, ਨਿਸ਼ਾਨ ਸਿੰਘ ਪੁੱਤਰ
ਸਰਵਨ ਸਿੰਘ ਵਾਸੀ ਬੈਂਕਾ ਨੂੰ ਦਸ ਹਜਾਰ ਰੁਪਏ, ਮਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ
ਵਾਸੀ ਅਲਗੋਂ ਨੂੰ ਦਸ ਹਜਾਰ ਰੁਪਏ ਦੇ ਚੈਕ ਦਿੱਤੇ ਗਏ।


ਫੋਟੋ ਕੈਪਸ਼ਨ :- ਖੇਤੀਬਾੜੀ ਹਾਦਸ਼ੇ ਦੇ ਪੀੜ੍ਹਤਾਂ ਨੂੰ ਚੈਕ ਦਿੰਦੇ ਹੋਏ ਵਿਧਾਇਕ
ਸੁਖਪਾਲ ਸਿੰਘ ਭੁੱਲਰ, ਪ੍ਰਧਾਨ ਰਾਜਵੰਤ ਸਿੰਘ ਪਹੂਵਿੰਡ, ਸੈਕਟਰੀ ਜਸਮੇਲ ਸਿੰਘ ਆਦਿ।

Please Click here for Share This News

Leave a Reply

Your email address will not be published.