best platform for news and views

ਹੌਲਦਾਰ ਨੇ ਰਾਮ ਲੀਲ੍ਹਾ ਵਿੱਚ ਕੀਤਾ ਹੰਗਾਮਾ

Please Click here for Share This News

ਸੰਗਰੂਰ,28 ਸਤੰਬਰ (ਮਹੇਸ਼ ਜਿੰਦਲ) ਸਥਾਨਕ ਰਾਮਨਗਰ ਬਸਤੀ ਵਿੱਚ ਚੱਲ ਰਹੀ ਰਾਮ ਲੀਲਾ ਵਿੱਚ ਪੰਜਾਬ ਪੁਲੀਸ ਦੇ ਇੱਕ ਹੌਲਦਾਰ ਵੱਲੋਂ ਹµਗਾਮਾ ਕਰਨ ਤੇ ਰਾਮ ਲੀਲਾ ਕਲੱਬ ਦੇ ਅਹੁਦੇਦਾਰ ਨੂੰ ਜਬਰੀ ਥਾਣੇ ਲਿਜਾ ਕੇ ਕਥਿਤ ਗਾਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਮੌਜੂਦ ਸਾਬਕਾ ਵਿਧਾਇਕ ਵੱਲੋਂ ਥਾਣੇ ਸ਼ਿਕਾਇਤ ਕਰਨ ਦੇ ਬਾਵਜੂਦ ਹੌਲਦਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਦੇ ਸਾਹਮਣੇ ਰਾਮ ਨਗਰ ਬਸਤੀ ਵਿੱਚ ਬੀਤੀ ਸ਼ਾਮ ਰਾਮ ਲੀਲਾ ਚੱਲ ਰਹੀ ਸੀ। ਇਸ ਮੌਕੇ ਸਾਬਕਾ ਵਿਧਾਇਕ ਸੁਰਿµਦਰਪਾਲ ਸਿµਘ ਸਿਬੀਆ ਵੀ ਮੌਜੂਦ ਸਨ। ਇਸੇ ਦੌਰਾਨ ਪµਜਾਬ ਪੁਲੀਸ ਦੇ ਇੱਕ ਹੌਲਦਾਰ ਨੇ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਦੋਸ਼ ਲਾਇਆ ਕਿ ਹੌਲਦਾਰ ਨਸ਼ੇ ’ਚ ਟੱਲੀ ਸੀ। ਜਦੋਂ ਉਸ ਨੂੰ ਰੋਕਣ ਦਾ ਯਤਨ ਕੀਤਾ ਗਿਆ, ਤਾਂ ਉਸ ਨੇ ਕਥਿਤ ਗਾਲੀ ਗਲੋਚ ਕੀਤਾ ਅਤੇ ਹਰੀਸ਼ ਚµਦਰ ਨੂੰ ਜਬਰੀ ਕਥਿਤ ਥਾਣੇ ਲੈ ਗਿਆ। ਸਾਬਕਾ ਵਿਧਾਇਕ ਸੁਰਿµਦਰਪਾਲ ਸਿµਘ ਸਿਬੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥਾਣਾ ਸਿਟੀ ਪੁਲੀਸ ਦੇ ਮੁਖੀ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਥਾਣੇ ਵਿੱਚ ਦੇਣ ਦੇ ਬਾਵਜੂਦ ਹੌਲਦਾਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮµਗ ਕੀਤੀ ਕਿ ਹੌਲਦਾਰ ਦਾ ਮੈਡੀਕਲ ਕਰਵਾਇਆ ਜਾਵੇ,ਤਾਂ ਜੋ ਨਸ਼ਾ ਬਾਰੇ ਪਤਾ ਲੱਗ ਜਾਵੇ ਪਰ ਪੁਲੀਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।

Please Click here for Share This News

Leave a Reply

Your email address will not be published. Required fields are marked *