ਭਿੱਖੀਵਿੰਡ, 11 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਸਲੈਕਟਡ ਮਲਟੀਪਰਪਜ ਹੈਲਥ ਵਰਕਰ (ਮੇਲ) ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਧਾਨ ਮਨਦੀਪ ਸਿੰਘ ਦੀਵਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ, ਮੀਤ ਪ੍ਰਧਾਨ ਗੁਰਸੇਵਕ ਸਿੰਘ, ਖਜਾਨਚੀ ਅਮਨਦੀਪ ਸਿੰਘ, ਹਰਪਾਲ ਸਿੰਘ ਨਾਰਲਾ, ਨਿਹਾਲ ਸਿੰਘ ਖਾਲੜਾ, ਪਲਵਿੰਦਰ ਸਿੰਘ ਪ੍ਰਗੜੀ, ਸੰਦੀਪ ਅਰੋੜਾ, ਰਜੇਸ਼ ਕੁਮਾਰ, ਭਰਤੀ ਗੜਸ਼ੰਕਰ ਆਦਿ ਨੇ ਭਾਗ ਲਿਆ। ਮੀਟਿੰਗ ਦੌਰਾਨ ਹੈਲ਼ਥ ਵਰਕਰਾਂ ਨੇ ਮੰਗ ਕੀਤੀ ਕਿ ਸਿਹਤ ਵਿਭਾਗ ਹਾਈ ਕੋਰਟ ਵਿਚ ਭਰਤੀ ‘ਤੇ ਲੱਗੀ ਰੋਕ ਨੂੰ ਹਟਾਵੇ ਤਾਂ ਜੋ 919 ਉਮੀਦਵਾਰਾਂ ਦੀ ਜੁਆਈਨਿੰਗ ਹੋ ਸਕੇ ਅਤੇ ਉਪਰੰਤ 1263 ਅਸਾਮੀਆਂ ਵਾਸਤੇ ਪਾਸ ਹੈਲਥ ਵਰਕਰਾਂ ਦੀ ਨੌਕਰੀ ਦਾ ਰਾਹ ਪੱਧਰਾ ਹੋ ਸਕੇ। ਉਹਨਾਂ ਨੇ ਇਹ ਵੀ ਦੱਸਿਆ ਕਿ 919 ਉਮੀਦਵਾਰਾਂ ਦਾ ਮੈਡੀਕਲ ਹੋਣ ਉਪਰੰਤ ਨੌਕਰੀ ਦੇ ਆਡਰ ਨਾਲ ਸ਼ਟੇਸ਼ਨ ਵੀ ਅਲਾਂਟ ਹੋ ਚੁੱਕੇ ਹਨ।
