ਹੁਸ਼ਿਆਰਪੁਰ (ਤਰਸੇਮ ਦੀਵਾਨਾ ) ਅੱਜ ਭਾਜਪਾ ਦੇਹਾਤੀ ਮੰਡਲ, ਹੁਸ਼ਿਆਰਪੁਰ ਦੇ
ਬੂਥ ਪੱਧਰ ਦੇ ਕਾਰਜਕਰਤਾਵਾਂ ਦੀ ਇੱਕ ਬੈਠਕ ਭਾਜਪਾ ਦੇਹਾਤੀ ਮੰਡਲ ਪ੍ਰਧਾਨ ਐਡਵੋਕੇਟ
ਨਵਜਿੰਦਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਪਿੰਡ ਬਜਵਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ
ਵਿਧਾਨ ਸਭਾ ਪ੍ਰਭਾਰੀ ਸ਼੍ਰੀ ਅਨਿਲ ਸੱਚਰ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਬੈਠਕ ਨੂੰ ਸੰਬੋਧਿਤ
ਕਰਦਿਆਂ ਅਨਿਲ ਸੱਚਰ ਨੇ ਕਿਹਾ ਕਿ ਬੂਥ ਪੱਧਰ ਦੇ ਕਾਰਜਕਰਤਾ ਪਾਰਟੀ ਦਾ ਆਧਾਰ ਹੁੰਦੇ ਹਨ।
ਉਹਨਾਂ ਨੇ ਬੂਧ ਕਾਰਜਕਰਤਾਵਾਂ ਦਾ ਮਾਰਗਦਰਸ਼ਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕੁਝ
ਸਮਾ ਹੀ ਬਾਕੀ ਹੈ। ਉਹਨਾਂ ਕਿਹਾ ਕਿ ਅਜਿਹੇ ਵਿੱਚ ਬੂਥ ਪੱਧਰ ਦੇ ਕਾਰਜਕਰਤਾਵਾਂ ਨੂੰ ਕਮਰ ਕੱਸਣ
ਦੀ ਲੋੜ ਹੈ। ਉਹਨਾਂ ਕਿਹਾ ਕਿ ਬੂਥ ਪੱਧਰ ਦੇ ਕਾਰਜਕਰਤਾ ਆਪਣੇ ਆਪਣੇ ਬੂਥਾਂ ਤੇ ਕਮੇਟੀਆਂ ਦਾ
ਗਠਨ ਕਰਨ ਦੀ ਅਪੀਲ ਕੀਤੀ ।
ਇਸ ਮੌਕੇ ਤੇ ਦੇਹਾਤੀ ਮੰਡਲ ਦੇ ਪ੍ਰਧਾਨ ਨਵਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਚੋਣਾਂ ਦਾ ਬਿਗੁਲ
ਬੱਜ ਚੁੱਕਿਆ ਹੈ। ਉਹਨਾਂ ਕਿਹਾ ਕਿ ਇਤਿਹਾਸਿਕ ਜਿੱਤ ਤਾ ਸਪਨਾ ਪੂਰਾ ਕਰਨ ਦਾ ਦਾਰੋਮਦਾਰ ਹੁਣ
ਸਾਡੇ ਸਾਰਿਆਂ ਤੇ ਹੈ।