best platform for news and views

ਹੁਣ ਲੜਕੀਆਂ ਹੀ ਕਰਨਗੀਆਂ ਲੜਕੀਆਂ ਦੇ ਟੂਰਨਾਮੈਂਟਾਂ ‘ਚ ਰੈਫਰੀ ਤੇ ਜੱਜਮੈਂਟ

Please Click here for Share This News

ਚੰਡੀਗੜ੍ਹ 30 ਜੂਨ () ਅੱਜ ਇਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਗੱਤਕਾ ਐਸੋਸੀਏਸਨ ਪੰਜਾਬ ਅਤੇ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ ਵੱਲੋਂ ਲੜਕੀਆਂ ਨੂੰ ਰੈਫਰੀ ਵਜੋਂਸਿਖਲਾਈ ਦੇਣ ਲਈ ਲਗਾਏ ਦੋ ਰੋਜਾ ਕੈਂਪ ਦੀ ਸਮਾਪਤੀ ਮੌਕੇ ਨੈਸਨਲ ਐਸੋਸੀਏਸਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ ਲੜਕੀਆਂ ਦਾ ਤੀਜਾ ਮਾਈ ਭਾਗੋ ਗੱਤਕਾ ਕੱਪਸਤੰਬਰ ਮਹੀਨੇ ਕਰਵਾਇਆ ਜਾਵੇਗਾ ਜਿਸ ਵਿੱਚ ਰੈਫਰੀ ਅਤੇ ਜੱਜਮੈਂਟ ਲਈ ਲੜਕੀਆਂ ਹੀ ਡਿਊਟੀ ਨਿਭਾਉਣਗੀਆਂ।

ਗੱਤਕੇ ਨੂੰ ਵੱਡੀ ਪੱਧਰ ਤੇ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਲੜਕੀਆਂ ਨੂੰ ਇਸ ਇਸ ਖੇਡ ਪ੍ਰਤੀ ਹੋਰ ਆਕਰਸ਼ਿਤ ਕਰਨ ਲਈ ਸ੍ਰੀ ਗਰੇਵਾਲ ਨੇ ਆਖਿਆ ਕਿ ਗੱਤਕਾ ਟੂਰਨਾਮੈਂਟਾਂ ਅਤੇਸਿਖਲਾਈ ਕੈੰਪਾਂ ਵਿੱਚ ਲੜਕੀਆਂ ਦੀ ਸਮੂਲੀਅਤ ਹੋਰ ਵਧਾਈ ਜਾਵੇਗੀ ਅਤੇ ਲੜਕੇ ਅਤੇ ਲੜਕੀਆਂ ਦੇ ਵੱਖੋ-ਵੱਖਰੇ ਟੂਰਨਾਮੈਂਟ ਕਰਵਾਏ ਜਾਇਆ ਕਰਨਗੇ। ਵਿਰਾਸਤੀ ਗੱਤਕੇ ਅਤੇ ਸ਼ਸਤਰ ਕਲਾਪ੍ਰਦਰਸ਼ਨੀ ਦੀ ਪ੍ਰਫੁੱਲਤਾ ਲਈ ਉਨ੍ਹਾਂ ਇੰਟਰਨੈਸਨਲ ਸਿੱਖ ਮਾਰਸਲ ਆਰਟ ਅਕੈਡਮੀ (ਇਸਮਾ) ਦੇ ਸਮੂਹ ਜ਼ਿਲ੍ਹਾ ਕੁਆਰਡੀਨੇਟਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਾਲ ਆਪੋ-ਆਪਣੇ ਜ਼ਿਲ੍ਹੇ ਵਿੱਚਲੜਕੀਆਂ ਲਈ ਵੱਖਰੇ ਟ੍ਰੇਨਿੰਗ ਕੈਂਪ ਲਾਉਣ। ਇਸਮਾ ਦੇ ਚੇਅਰਮੈਨ ਸ੍ਰੀ ਗਰੇਵਾਲ ਨੇ ਇਸ ਮੌਕੇ ਬੀਬੀ ਬਲਜਿੰਦਰ ਕੌਰ ਮੋਰਿੰਡਾ ਨੂੰ ਪੰਜਾਬ ਲਈ ਇਸਮਾ ਦੇ ਲੜਕੀਆਂ ਦੇ ਵਿੰਗ ਦੀ ਕੁਆਰਡੀਨੇਟਰਵਜੋਂ ਨਾਮਜ਼ਦ ਕਰਨ ਦਾ ਐਲਾਨ ਵੀ ਕੀਤਾ।

ਇਸ ਕੈਂਪ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸੰਤ ਬਾਬਾ ਕਪੂਰ ਸਿੰਘ ਸਨੇਰਾਂ ਵਾਲਿਆਂ ਨੇ ਸਮੂਹ ਲੜਕੀਆਂ ਨੂੰ ਬਾਣੀ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਉਹਗੁਰੂ ਦੀ ਬਖ਼ਸ਼ੀ ਹੋਈ ਖੇਡ ਨੂੰ ਹੋਰ ਪ੍ਰਫੁੱਲਤ ਕਰਨ। ਗੱਤਕਾ ਐਸੋਸੀਏਸਨ ਦੇ ਨੈਸਨਲ ਕੋਚ ਤੇ ਤਕਨੀਕੀ ਮਾਹਰ ਅਵਤਾਰ ਸਿੰਘ ਪਟਿਆਲਾ ਨੇ ਸਮੂਹ ਲੜਕੀਆਂ ਨੂੰ ਗੱਤਕਾ ਖੇਡ ਦੀਆਂ ਬਰੀਕੀਆਂਤੋਂ ਜਾਣੂ ਕਰਵਾਇਆ ਅਤੇ ਗੱਤਕਾ ਐਸੋਸੀਏਸ਼ਨ ਅਤੇ ਇਸਮਾ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।

ਇਸ ਮੌਕੇ ਬੋਲਦਿਆਂ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਅਤੇ ਡਿਪਟੀ ਮੇਅਰ ਨਗਰ ਨਿਗਮ ਚੰਡੀਗੜ੍ਹ ਹਰਦੀਪ ਸਿੰਘ ਬੁਟਰੇਲਾ ਨੇ ਗੱਤਕਾ ਐਸੋਸੀਏਸਨ ਵੱਲੋਂ ਇਹ ਕੈਂਪ ਲਾਏਜਾਣ ਦੀ ਸਰਾਹਨਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਵੀ ਗੱਤਕਾ ਗਤੀਵਿਧੀਆਂ ਨੂੰ ਵਿੱਚ ਹੋਰ ਸਰਗਰਮੀ ਲਿਆਂਦੀ ਜਾਵੇਗੀ।

ਜਿਲ੍ਹਾ ਗੱਤਕਾ ਐਸੋਸੀਏਸਨ ਦੇ ਜਥੇਬੰਦਕ ਸਕੱਤਰ ਭੁਪਿੰਦਰ ਸਿੰਘ ਖਰੜ ਨੇ ਐਲਾਨ ਕੀਤਾ ਕਿ ਰੈਫਰੀ ਕੈਂਪ ਵਿੱਚ ਸ਼ਾਮਿਲ ਸਮੂਹ ਲੜਕੀਆਂ ਲਈ ਉਨ੍ਹਾਂ ਵੱਲੋਂ ਟੀ-ਸ਼ਰਟਾਂ ਅਤੇ ਟਰੈਕ ਸੂਟਮੁਫਤ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਸੰਤ ਬਾਬਾ ਕਪੂਰ ਸਿੰਘ ਸਨੇਰਾਂ ਵਾਲਿਆਂ ਨੇ ਸਮੂਹ ਲੜਕੀਆਂ ਨੂੰ ਕੈਂਪ ਵਿੱਚ ਸਿਖਲਾਈ ਲੈਣ ਲਈ ਸਰਟੀਫਿਕੇਟ ਵੀ ਪ੍ਰਦਾਨ ਕੀਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਗੱਤਕਾ ਐਸੋਸੀਏਸਨ ਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ ਸੈਣੀ, ਜਿਲ੍ਹਾ ਗੱਤਕਾ ਐਸੋਸੀਏਸਨ ਐਸਏਐਸ ਨਗਰ ਦੇ ਪ੍ਰਧਾਨ ਕੰਵਰ ਹਰਵੀਰ ਸਿੰਘਢੀਂਡਸਾ, ਜਨਰਲ ਜਨਰਲ ਮੈਨੇਜਰ ਸਨਅਤ ਵਿਭਾਗ ਹਰਜਿੰਦਰ ਸਿੰਘ ਪੰਨੂੰ, ਪ੍ਰਭਜੋਤ ਸਿੰਘ ਬਾਬੇ ਕੇ, ਗੁਰਦਿਆਲ ਸਿੰਘ ਭੁੱਲਾਰਾਈ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਕੋਆਰਡੀਨੇਟਰ ਹਰਕਿਰਨਜੀਤ ਸਿੰਘ ਫਾਜ਼ਿਲਕਾ, ਮੁਖਤਿਆਰ ਸਿੰਘ ਪਟਿਆਲਾ ਆਦਿ ਵੀ ਹਾਜਰ ਸਨ।

Please Click here for Share This News

Leave a Reply

Your email address will not be published.