best platform for news and views

ਹੁਣ ਪਿੰਡ ਵੀ ਸ਼ਹਿਰਾਂ ਦੀ ਤਰ੍ਹਾਂ ਸੁੰਦਰ ਬਣਨਗੇ :-ਸਰਪੰਚ ਸੰਧੂ

Please Click here for Share This News
ਵਿਧਾਨ ਸਭਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਦੀ ਭੁੱਲਰ ਦੀ ਉਸਾਰੂ ਸੋਚ ਨਾਲ ਪਿੰਡ ਭਿੱਖੀਵਿੰਡ ਦਾ ਵਿਕਾਸ ਕਰਵਾ ਕੇ ਸ਼ਹਿਰ ਦੀ ਤਰ੍ਹਾਂ ਸੁੰਦਰ ਬਣਾਇਆ ਜਾਵੇਗਾ ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਭਿੱਖੀਵਿੰਡ ਦੇ ਸਰਪੰਚ ਮਨਦੀਪ ਸਿੰਘ ਸੰਧੂ ਨੇ ਨਵੀਆਂ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ! ਸਰਪੰਚ ਸੰਧੂ ਨੇ ਕਿਹਾ ਬੀਤੇ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਨੇ ਗਲੀਆਂ ਦਾ ਕੰਮ ਕਰਾਉਣ ਦੀ ਬਜਾਏ ਹਵਾਈ ਛੁਰਲੀਆਂ ਛੱਡ ਕੇ ਲੋਕਾਂ ਦੇ ਢਿੱਡ ਗੱਲਾਂ ਬਾਤਾਂ ਨਾਲ ਭਰੇ ਹਨ ! ਉਨ੍ਹਾਂ ਨੇ ਕਿਹਾ ਕਿ ਜਿਵੇਂ ਜਿਵੇਂ ਪੰਜਾਬ ਸਰਕਾਰ ਵੱਲੋਂ ਗਰਾਂਟ ਮੁਹੱਈਆ ਕਰਵਾਈ ਜਾਵੇਗੀ ਉਵੇਂ ਉਵੇਂ ਹੀ ਗਲੀਆਂ ਨਾਲੀਆਂ ਤੇ ਪਿੰਡਾਂ ਦੇ ਸਾਂਝੇ ਕੰਮ ਕਰਵਾ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ ! ਇਸ ਮੌਕੇ ਪੰਚ ਗੁਰਪ੍ਰੀਤ ਸਿੰਘ , ਪੰਚ ਜਰਨੈਲ ਸਿੰਘ ,ਪੰਚ ਜਗੀਰ ਸਿੰਘ, ਪੰਚ ਰਜਿੰਦਰ ਸ਼ਰਮਾ ,ਪੰਚ ਬਲਦੇਵ ਸਿੰਘ ,ਹਰਪਾਲ ਸਿੰਘ ਆਦਿ ਆਗੂ ਹਾਜ਼ਰ ਸਨ !
ਫੋਟੋ ਕੈਪਸ਼ਨ :-ਪਿੰਡ ਭਿੱਖੀਵਿੰਡ ਦੀਆਂ ਗਲੀਆਂ ਦਾ ਕੰਮ ਸ਼ੁਰੂ ਕਰਾਉਂਦੇ ਹੋਏ ਸਰਪੰਚ ਮਨਦੀਪ ਸਿੰਘ ਸੰਧੂ ਆਦਿ!
Please Click here for Share This News

Leave a Reply

Your email address will not be published.