best platform for news and views

ਹੁਣ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਘੁੱਗੀ ਦੇ ਨਾਮਜ਼ਦਗੀ ਪੱਤਰ ਨਾਮਨਜੂਰ

Please Click here for Share This News

ਬਟਾਲਾ : ਪੰਜਾਬ ਵਿਧਾਨ ਸਭਾ ਚੋਣਾ ਲਈ ਜੋਰ ਅਜਮਾਈ ਕਰ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ ਭਰੇ ਜਾ ਰਹੇ ਨਾਮਜਦਗੀ ਪੱਤਰੀ ਪੱਤਰਾਂ ਦੌਰਾਨ ਪਹਿਲਾਂ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਚੋਣ ਲੜ ਰਹੇ ਜਰਨੈਲ ਸਿੰਘ ਵਲੋਂ ਵੋਟ ਬਣਾਉਣ ਲਈ ਦਿੱਤੀ ਗਈ ਅਰਜੀ ‘ਤੇ ਇਤਰਾਜ ਲੱਗ ਗਿਆ ਸੀ ਅਤੇ ਬਾਅਦ ਉਨ੍ਹਾਂ ਨੇ ਇਤਰਾਜ ਦੂਰ ਕਰਕੇ ਦੁਬਾਰਾ ਅਰਜੀ ਦਿੱਤੀ ਸੀ ਅਤੇ ਵੋਟ ਬਣਾਈ ਸੀ। ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ ਨੂੰ ਵੀ ਇਸੇ ਤਰਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਘੁੱਗੀ ਨੇ ਬਟਾਲਾ ਦੇ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ, ਪਰ ਰਿਟਰਨਿੰਗ ਅਫਸਰ ਨੇ ਗੁਰਪ੍ਰਤੀ ਘੁੱਗੀ ਦਾ ਬੈਂਕ ਅਕਾਉਂਟ ਨਾ ਹੋਣ ਦਾ ਇਤਰਾਜ ਲਗਾ ਕੇ ਕਾਗਜ ਵਾਪਸ ਕਰ ਦਿੱਤੇ ਹਨ। ਨਿਯਮਾਂ ਅਨੁਸਾਰ ਕਾਗਜਾਂ ਦੇ ਨਾਲ ਇਕ ਦਿਨ ਪੁਰਾਣੇ ਬੈਂਕ ਅਕਾਉਂਟ ਦੀ ਸਟੇਟਮੈਂਟ ਲਗਾਉਣੀ ਜਰੂਰੀ ਹੁੰਦੀ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਕਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਅਕਾਉਂਟ ਖੁਲ੍ਹਵਾਉਣ ਲਈ ਅਰਜੀ ਦਿੱਤੀ ਸੀ, ਪਰ ਛੁੱਟੀਆਂ ਹੋਣ ਕਾਰਨ ਅਕਾਉਂਟ ਖੁੱਲ੍ਹ ਨਹੀਂ ਸਕਿਆ। ਹੁਣ ਉਹ ਅਕਾਉਂਟ ਖੁਲ੍ਹਵਾ ਕੇ ਦੁਬਾਰਾ ਨਾਮਜਦਗੀ ਪੱਤਰ ਦਾਖਲ ਕਰਨਗੇ।

Please Click here for Share This News

Leave a Reply

Your email address will not be published. Required fields are marked *