best platform for news and views

ਹਾੜੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਆਯੋਜਿਤ

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਹਾੜੀ 201718 ਦੀਆਂ ਫਸਲਾਂ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਮੁੱਖ ਖੇਤੀਬਾੜੀ ਅਫਸਰਬਰਨਾਲਾ ਡਾ. ਰਛਪਾਲ ਸਿੰਘ ਖੋਸਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਖੇਤੀਬਾੜੀ ਵਿਭਾਗ ਵੱਲੋਂ ਨਵੀਂ ਅਨਾਜ ਮੰਡੀਬਰਨਾਲਾ ਵਿਖੇ ਲਗਾਇਆ ਗਿਆ। ਕੈਂਪ ਵਿੱਚ ਜਿਲ੍ਹੇ ਭਰ ਵਿੱਚੋਂ ਲੱਗਭੱਗ 1000 ਕਿਸਾਨਾਂ ਨੇ ਭਾਗ ਲਿਆ।

ਕੈਂਪ ਵਿੱਚ ਸ੍ਰੀ ਡਿਪਟੀ ਕਮਿਸਨਰ ਬਰਨਾਲਾ ਘਣਸਿਆਮ ਥੋਰੀਆਈ.ਏ.ਐਸ. ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕੀਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਕੀੜੇਮਾਰ ਜਹਿਰਾਂ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਤੀ ਜਾਵੇ ਤਾਂ ਜੋ ਖੇਤੀ ਖਰਚਿਆਂ ਨੂੰ ਘੱਟ ਕੀਤਾ ਜਾ ਸਕੇ ਅਤੇ ਆਪਣੀ ਆਮਦਨ ਵਧਾਈ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਨੈਸਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ  ਝੋਨੇ ਦੀ ਨਾੜ ਨੂੰ ਬਿਲਕੁਲ ਵੀ ਅੱਗ ਨਾ ਲਗਾਈ ਜਾਵੇ ਤਾਂ ਜੋ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਵਧੀਕ ਡਿਪਟੀ ਕਮਿਸਨਰ (ਜਨਰਲ) ਅਰਵਿੰਦਪਾਲ ਸਿੰਘ ਸੰਧੂ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਹਰ ਕਿਸਾਨ ਵੱਲੋਂ ਘੱਟੋ ਘੱਟ ਆਪਣੇ ਪਰਿਵਾਰ ਦੀ ਜਰੂਰਤ ਅਨੁਸਾਰ ਆਰਗੈਨਿਕ ਖੇਤੀ ਜਰੂਰ ਕੀਤੀ ਜਾਵੇ। ਉਨ੍ਹਾਂ ਕਿਹਾਂ ਕਿ ਇਥੋਂ ਸੁਰੂਆਤ ਕਰਦੇ ਹੋਏ ਹੌਲੀ ਹੌਲੀ ਆਰਗੈਨਿਕ ਖੇਤੀ ਹੇਠ ਰਕਬਾ ਵਧਾਇਆ ਜਾਵੇ  ਕਿਉਂਕਿ ਆਰਗੈਨਿਕ ਫਸਲਾਂ ਤੋਂ ਦੂਸਰੀਆਂ ਫਸਲਾਂ ਦੇ ਮੁਕਾਬਲੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ। ਇਸ ਲਈ ਆਰਗੈਨਿਕ ਖੇਤੀ ਨੂੰ ਉਤਸਾਹਿਤ ਕੀਤਾ ਜਾਵੇ। 
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵਲੋਂ ਡਾ. ਰਛਪਾਲ ਸਿੰਘ ਖੋਸਾ ਨੇ ਜ਼ਿਲ੍ਹੇ ਵਿੱਚ ਚਲਾਈਆਂ ਜਾਂਦੀਆਂ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਆਉਂਦੀ ਹਾੜੀ ਦੌਰਾਨ ਨਰਮੇਂ ਹੇਠ 1,13,000 ਹੈਕਟੇਅਰ ਰਕਬਾ ਲਿਆਂਦਾ ਜਾ ਰਿਹਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਾੜੀ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਮਾਣਿਤ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ।

ਕੈਂਪ ਵਿੱਚ ਤਕਨੀਕੀ ਜਾਣਕਾਰੀ ਦੇਣ ਲਈ ਸਾਂਦਿੰਸਦਾਨਾਂ ਦੀ ਟੀਮ ਖੇਤੀਬਾੜੀ ਯੂਨੀਵਰਸੀਟੀ ਤੋਂ ਵਿਸ਼ੇਸ਼ ਤੌਰ ਤੇ ਆਈ ਹੋਈ ਸੀਜਿਸ ਵਿੱਚ ਸਹਾਇਕ ਡਾਇਰੈਕਟਰਕੇ.ਵੀ.ਕੇ ਖੇੜੀਸੰਗਰੂਰ ਡਾ. ਮਨਦੀਪ ਸਿੰਘ ਵੱਲੋਂ ਫਾਰਮ ਪ੍ਰਬੰਧ ਅਤੇ ਹਾੜੀ ਦੀਆਂ ਫਸਲਾਂ ਦੇ ਬੀਜਾਂ ਦੀ ਉਪਲਭਧਤਾ ਸਬੰਧੀਡਾ. ਮਹੇਸ ਕੁਮਾਰ ਨਾਰੰਗਸੀਨੀਅਰ ਖੇਤੀਬਾੜੀ ਇੰਜੀਨੀਅਰ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਅਤੇ ਇਸ ਲਈ ਲੋੜੀਂਦੀ ਖੇਤੀਬਾੜੀ ਮਸ਼ੀਨਰੀ  ਸਬੰਧੀਸਹਾਇਕ ਡਾਇਰੈਕਟਰਕੇ.ਵੀ.ਕੇ. ਪਟਿਆਲਾ ਡਾ. ਜਸਵਿੰਦਰ ਸਿੰਘ ਵੱਲੋਂ ਹਾੜੀ ਦੀਆਂ ਫਸਲਾਂ ਦੀਆਂ ਪ੍ਰਵਾਣਿਤ ਕਿਸਮਾਂਪੈਦਾਵਾਰੀ ਤਕਨੀਕਾਂ ਅਤੇ ਮਿੱਟੀ ਪਾਣੀ ਦੀ ਪਰਖ ਸਬੰਧੀਸਹਾਇਕ ਪ੍ਰੋਫੈਸਰ (ਪਲਾਂਟ ਪ੍ਰੋਟੈਕਸਨ) ਡਾ. ਪਵਨ ਕੁਮਾਰ ਵੱਲੋਂ ਫਸਲਾਂ ਵਿੱਚ ਕੀੜੇ ਮਕੌੜੇ ਅਤੇ ਬਿਮਾਰੀਆਂ  ਦੀ ਰੋਕਥਾਮ ਸਬੰਧੀ, ਫਾਰਮ ਸਲਾਹਕਾਰ ਕੇਂਦਰ ਬਰਨਾਲਾ ਡਾ. ਨਵਦੀਪ ਸਿੰਘ ਗਿੱਲ ਵੱਲੋਂ ਘਰੇਲੂ ਬਗੀਚੀ ਅਤੇ ਸਬਜੀਆਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਅਤੇ ਕਿਸਾਨਾਂ ਵੱਲੋਂ ਪੇਸ਼ ਕੀਤੇ ਗਏ ਸਵਾਲਾਂ ਦਾ ਢੁਕਵਾਂ ਹੱਲ ਦੱਸਿਆ ਗਿਆ।

ਡਾ. ਰਜਿੰਦਰ ਸਿੰਘ,  ਡਾ. ਸੁਖਪਾਲ ਸਿੰਘਡਾ. ਗੁਰਮੀਤ ਸਿੰਘਡਾ. ਗੁਰਚਰਨ ਸਿੰਘ, ਡਾ. ਗੁਰਬਿੰਦਰ ਸਿੰਘਅਤੇ ਡਾ. ਸਾਵਨਦੀਪ ਸ਼ਰਮਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜੈਵਿਕ ਖੇਤੀ ਵੱਲ ਆਪਣਾ ਰੁਝਾਨ ਵਧਾਇਆ ਜਾਵੇ। ਉਨ੍ਹਾਂ ਮਿੱਟੀ ਅਤੇ ਪਾਣੀ ਟੈਸਟ ਦੀ ਮਹੱਤਤਾ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਹਾਇਕ ਖੇਤੀਬਾੜੀ ਇੰਜੀਨੀਅਰ ਪ੍ਰੇਮ ਕੁਮਾਰ ਵੱਲੋਂ ਵੱਖ-ਵੱਖ ਮਸ਼ੀਨਾਂ ਦੁਆਰਾ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਬਾਰੇ ਚਾਨਣਾ ਪਾਇਆ

Please Click here for Share This News

Leave a Reply

Your email address will not be published. Required fields are marked *